2019 ਦੀਆਂ ਵੱਡੀਆਂ ਘਟਨਾਵਾਂ ਨੂੰ ਯਾਦ ਕਰਵਾਉਣ ਵਾਲੇ ਗੀਤ ਕਿਹੜੇ ਹਨ?

Monday, Dec 30, 2019 - 07:46 AM (IST)

ਮੋਦੀ-ਰਾਹੁਲ
Getty Images

2019 ਵਿੱਚ ਅਜਿਹਾ ਕਾਫੀ ਕੁਝ ਹੋਇਆ, ਜਿਸ ਨੇ ਕਈ ਲੋਕਾਂ ਨੂੰ ਹੈਰਾਨ ਕੀਤਾ, ਕੁਝ ਨੂੰ ਪਰੇਸ਼ਾਨ ਕੀਤਾ, ਕਈਆਂ ਦੇ ਦਿਲ ਟੁੱਟੇ ਅਤੇ ਕਈ ਵਾਅਦੇ ਵੀ ਟੁੱਟੇ। ਕੁਝ ਉਮੀਦਾਂ ਫਿੱਕੀਆਂ ਪਈਆਂ ਤੇ ਕੁਝ ਨਵੀਆਂ ਜਗੀਆਂ ਵੀ।

ਭਾਰਤ ਨੂੰ ਗੀਤ-ਸੰਗੀਤ ਦਾ ਦੇਸ ਵੀ ਕਿਹਾ ਜਾਂਦਾ ਹੈ, ਤਾਂ ਆਓ ਸਾਲ 2019 ਨੂੰ ਗੀਤਾਂ ਰਾਹੀਂ ਪਰੋਈਏ। ਜਾਣਦੇ ਹਾਂ, ਉਹ ਕਿਹੜੇ-ਕਿਹੜੇ ਗਾਣੇ ਹਨ, ਜਿਨ੍ਹਾਂ ਨੇ ਇਸ ਸਾਲ ਸਾਡੀ ਜ਼ਿੰਦਗੀ ਨੂੰ ਸੁਰਾਂ ਨਾਲ ਭਰਿਆ।

1. ਫਿਰ ਪੀਐੱਮ ਬਣੇ ਮੋਦੀ

ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜ਼ਬਰਦਸਤ ਜਿੱਤ ਹਾਸਿਲ ਹੋਈ।

ਉਸ ਵੇਲੇ ਭਾਜਪਾ ਅਤੇ ਮੋਦੀ ਕੈਂਪ ਵਿੱਚ ਮੂਡ ਕੁਝ ਇਸ ਤਰ੍ਹਾਂ ਦਾ ਹੋਣਾ ਜਿਵੇਂ ਫਿਲਮ, ''ਜੋ ਜੀਤਾ ਵਹੀ ਸਿਕੰਦਰ'' ਵਿੱਚ ਨੌਜਵਾਨਾਂ ਦਾ ਸੀ।

ਜਹਾਂ ਕੇ ਹਮ ਸਿੰਕਦਰ

ਚਾਹੇ ਤੋਂ ਰਖ ਕੇ ਸਭ ਕੋ ਅਪਨੀ ਜੇਬ ਕੇ ਅੰਦਰ

ਅਰੇ ਹਮਸੇ ਬਚ ਕੇ ਰਹਿਣਾ ਮੇਰੇ ਯਾਰ

ਇਹ ਵੀ ਪੜ੍ਹੋ-

ਭਾਜਪਾ, ਮੋਦੀ
Getty Images

2. ਕਾਂਗਰਸ ਦੀ ਵੱਡੀ ਹਾਰ

2019 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਦੋਵਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।

ਕਈ ਲੋਕ ਕਹਿਣ ਲੱਗੇ ਕਿ ਇਨ੍ਹਾਂ ਦੇ ਵਸ ਦਾ ਕੁਝ ਨਹੀਂ ਪਰ ਲਗਦਾ ਹੈ ਕਿ ਕਾਂਗਰਸ ਦੇ ਲੋਕਾਂ ਨੇ ਵੀ ਪੂਰੀ ਆਸ ਬੰਨ੍ਹ ਰੱਖੀ ਹੈ ਕਿ ''ਆਪਣਾ ਟਾਈਮ ਆਏਗਾ''।

ਕੌਣ ਬੋਲਾ ਮੁਝ ਸੇ ਨਾ ਹੋ ਪਾਏਗਾ?

ਕੌਣ ਬੋਲਾ? ਕੌਣ ਬੋਲਾ?

ਅਪਨਾ ਟਾਈਮ ਆਏਗਾ

ਉਠ ਜਾ ਅਪਨੀ ਰਾਖ ਸੇ

ਤੂੰ ਉੜ ਜਾ ਅਭ ਤਲਾਸ਼ ਮੇਂ

ਪਰਵਾਜ਼ ਦੇਖ ਪਰਵਾਨੇ ਕੀ

ਆਸਮਾਂ ਵੀ ਸਰ ਉਠਾਏਗਾ

ਆਏਗਾ, ਅਪਨਾ ਟਾਈਮ ਆਏਗਾ...

ਕਾਂਗਰਸ ਗਠਜੋੜ ਨੇ ਬੇਸ਼ੱਕ ਝਾਰਖੰਡ ''ਚ ਚੋਣਾਂ ਜਿੱਤ ਲਈਆਂ ਹੋਣ ਪਰ ਕਾਂਗਰਸ ਦੀ ਵਾਪਸੀ ਦਾ ਰਸਤਾ ਅਜੇ ਲੰਬਾ ਹੈ।

ਕਾਂਗਰਸ, ਰਾਹੁਲ ਗਾਂਧੀ, ਸੋਨੀਆ ਗਾਂਧੀ
Getty Images

3. ਕਸ਼ਮੀਰ ਅਤੇ ਧਾਰਾ 370

ਅਗਸਤ 2019 ਵਿੱਚ ਅਚਾਨਕ ਕਸ਼ਮੀਰ ''ਚ ਧਾਰਾ 370 ਹਟਾ ਦਿੱਤੀ ਗਈ। ਕੁਝ ਲੋਕ ਵਿਰੋਧ ਵਿੱਚ ਆਏ ਤਾਂ ਕੁਝ ਹੱਕ ''ਚ।

ਉਦੋਂ ਤੋਂ ਹੀ ਉਹ ਬਹੁਤੀ ਥਾਈਂ ਇੰਟਰਨੈੱਟ ਬੰਦ ਹੈ। ਨਵੇਂ ਸਾਲ ਮੌਕੇ ਬਰਫ਼ਬਾਰੀ ਦੇਖਣ ਜਾਣ ਵਾਲੇ ਬਹੁਤ ਸਾਰੇ ਸੈਲਾਨੀ ਵੀ ਉੱਥੇ ਨਹੀਂ ਜਾ ਸਕੇ।

ਫਿਲਮਾਂ ਵਿੱਚ ਦਿਖਣ ਵਾਲੇ ਕਸ਼ਮੀਰ ਦੇ ਖ਼ੂਬਸੂਰਤ ਨਜ਼ਾਰਿਆਂ ਵਿੱਚ ਹੀ ਤੁਸੀਂ ਕਸ਼ਮੀਰ ਦੇਖ ਸਕਦੇ ਹੋ, ਮਸਲਨ 1982 ਵਿੱਚ ਆਈ ਅਮਿਤਾਭ ਬੱਚਨ ਦੀ ਫਿਲਮ ਬੇਮਿਸਾਲ ਦਾ ਇਹ ਗਾਣਾ ਕਸ਼ਮੀਰ ''ਤੇ ਫਿੱਟ ਬੈਠਦਾ ਹੈ।

ਕਿਤਨੀ ਖ਼ੂਬਸੂਰਤ ਯੇ ਤਸਵੀਰ ਹੈ

ਮੌਸਮ ਬੇਮਿਸਾਲ ਬੇਨਜ਼ੀਰ ਹੈ

ਯੇ ਕਸ਼ਮੀਰ ਹੈ, ਯੇ ਕਸ਼ਮੀਰ ਹੈ

https://www.youtube.com/watch?v=bsLerQFvlCs

4. ਮਹਾਰਾਸ਼ਟਰ ਦੀ ਰਾਜਨੀਤੀ

ਮਹਾਰਾਸ਼ਟਰ ''ਚ ਜਦੋਂ ਅਕਤੂਬਰ ''ਚ ਚੋਣਾਂ ਹੋਈਆਂ ਤਾਂ ਕਈ ਵਿਸ਼ਲੇਸ਼ਕਾਂ ਨੇ ਪਹਿਲਾਂ ਤੋਂ ਹੀ ਭਾਜਪਾ ਦੀ ਸਰਕਾਰ ਬਣਵਾ ਦਿੱਤੀ ਸੀ ਪਰ ਭਾਜਪਾ ਅਤੇ ਸ਼ਿਵ ਸੈਨਾ ਦੀ ਲਵ ਸਟੋਰੀ ''ਚ 50-50 ਦੇ ਫਾਰਮੂਲਾ ''ਤੇ ਆ ਕੇ ਬ੍ਰੇਕਅੱਪ ਹੋ ਗਿਆ।

ਇੱਥੇ ਰਾਜੇਸ਼ ਖੰਨਾ ਅਤੇ ਟੀਨਾ ਮੁਨੀਮ ਦੀ ਫਿਲਮ ਫਿਫਟੀ-ਫਿਫਟੀ ਦਾ ਉਹ ਗਾਣਾ ਯਾਦ ਆਉਂਦਾ ਹੈ, ਜਿੱਥੇ ਦੋਵੇਂ ਇੱਕ-ਦੂਜੇ ਨੂੰ ਪਿਆਰ ''ਚ 50-50 ਦਾ ਵਾਅਦਾ ਯਾਦ ਕਰਵਾਉਂਦੇ ਹਨ।

ਪਿਆਰ ਕਾ ਵਾਅਦਾ 50-50

ਕਿਆ ਹੈ ਇਰਾਦਾ 50-50

ਆਧਾ-ਆਧਾ, 50-50

ਫਿਲਮ ਦੇ ਉਲਟ, ਸ਼ਿਵ ਸੈਨਾ ਅਤੇ ਭਾਜਪਾ ਅੱਧਾ-ਅੱਧਾ ਨਹੀਂ ਕਰ ਸਕੇ।

ਮਹਾਰਾਸ਼ਟਰ, ਸ਼ਿਵ ਸੈਨਾ, ਭਾਜਪਾ
Getty Images

5. ਉਨਾਓ ਅਤੇ ਹੈਦਰਾਬਾਦ ਰੇਪ ਮਾਮਲੇ

ਨਿਰਭਿਆ ਗੈਂਗਰੇਪ ਮਾਮਲੇ ਦੇ 7 ਸਾਲ ਬਾਅਦ, ਇਨ੍ਹਾਂ ਦੋ ਮਾਮਲਿਆਂ ਨੇ ਇੱਕ ਵਾਰ ਫਿਰ ਲੋਕਾਂ ਨੂੰ ਝੰਝੋੜ ਕੇ ਰੱਖ ਦਿੱਤਾ।

ਹੈਦਰਾਬਾਦ ''ਚ ਇੱਕ ਵੈਟੇਨਰੀ ਡਾਕਟਰ ਦੇ ਨਾਲ ਸਾਮੂਹਿਕ ਬਲਾਤਕਾਰ ਕਰ ਕੇ ਉਸ ਨੂੰ ਮਾਰ ਦਿੱਤਾ ਗਿਆ। ਇੱਥੇ ਇਸ ਗਾਣੇ ਦੇ ਬੋਲ ਯਾਦ ਆਉਂਦੇ ਹਨ, ਜਿਸ ਨੂੰ ਸਵਾਨੰਦ ਕਿਰਕਿਰੇ ਨੇ ਲਿਖਿਆ ਅਤੇ ਸੋਨਾ ਮਹਾਪਾਤਰਾ ਨੇ ਗਾਇਆ ਹੈ।

ਓ ਰੀ ਚਿਰੈਈਆ

ਨੰਨ੍ਹੀ ਸੀ ਚਿੜੀਆ

ਅੰਗਨਾ ਮੇਂ ਫਿਰ ਆਜਾ ਰੇ

ਹਮਨੇ ਤੁਝ ਪੇ ਹਜ਼ਾਰੋਂ ਸਿਤਮ ਹੈ ਕੀਏ

ਹਮਨੇ ਤੁਝ ਪੇ ਜਹਾਂ ਭਰ ਦੇ ਜ਼ੁਲਮ ਕੀਏ

ਹਮਨੇ ਸੋਚਾ ਨਹੀਂ

ਤੂੰ ਜੋ ਉੜ ਜਾਏਗੀ

ਯੇ ਜ਼ਮੀਨ ਤੇਰੇ ਬਿਨ ਸੂਨੀ ਰਹਿ ਜਾਏਗੀ

ਕਿਸ ਕੇ ਦਮ ਪੇ ਸਜੇਗਾ ਮੇਰਾ ਅੰਗਨਾ

ਇਹ ਵੀ ਪੜ੍ਹੋ-

ਉਨਾਓ ਰੇਪ ਕੇਸ
BBC

6. ਕਬੀਰ ਸਿੰਘ ਫਿਲਮ ਅਤੇ ਉਸ ''ਤੇ ਲੰਬੀ ਚਰਚਾ

ਇਸ ਸਭ ਦੇ ਵਿਚਕਾਰ ਫਿਲਮ ਕਬੀਰ ਸਿੰਘ ਆਈ ਜੋ ਸ਼ਾਇਦ ਇਸ ਸਾਲ ਦੀ ਸਭ ਤੋਂ ਵਿਵਾਦਿਤ ਫਿਲਮ ਰਹੀ।

ਕੁਝ ਲੋਕਾਂ ਨੂੰ ਇਹ ਬਹੁਤ ਪਸੰਦ ਆਈ ਪਰ ਕਈਆਂ ਲਈ ਇਹ ਫਿਲਮ ਸਮਾਜ ਦੀ ਉਸੇ ਪੁਰਸ਼ਵਾਦੀ ਸੋਚ ਨੂੰ ਦਰਸਾਉਂਦੀ ਹੈ ਜਿਸ ਦੀ ਝਲਕ ਸਮਾਜ ਵਿੱਚ ਵੀ ਦੇਖਣ ਨੂੰ ਮਿਲਦੀ ਹੈ।

ਆਮਿਰ ਖ਼ਾਨ ਦੀ ਫਿਲਮ ਡੇਲਹੀ ਬੇਲੀ ਦਾ ਗਾਣਾ ਸੀ-

ਆਈ ਹੇਟ ਯੂ, ਲਾਈਕ ਆਈ ਲਵ ਯੂ

ਜੇਕਰ ਕਿਸੇ ਨੂੰ ਉਹ ਗਾਣਾ ਯਾਦ ਹੋਵੇ, ਇਹ ਫਿਲਮ ਮੈਨੂੰ ਅਜਿਹਾ ਹੀ ਅਹਿਸਾਸ ਕਰਵਾਉਂਦੀ ਹੈ।

7. ਖੇਡ-ਖੇਡ ''ਚ

ਸਾਲ 2019 ਵਿੱਚ ਭਾਰਤ ''ਚ ਗੂਗਲ ਸਰਚ ਵਿੱਚ ਨੰਬਰ-1 ਟਰਮ ਰਿਹਾ ਕ੍ਰਿਕਟ ਵਰਲਡ ਕੱਪ, ਭਾਵੇਂ ਕਿ ਭਾਰਤ ਦੀ ਟੀਮ ਨਹੀਂ ਜਿੱਤ ਸਕੀ।

ਉੱਥੇ ਹੀ ਦੂਜੇ ਪਾਸੇ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ। ਹਾਕੀ ਦੀ ਰਾਣੀ ਕਹੀ ਜਾਣ ਵਾਲੀ ਕਪਤਾਨ ਰਾਣੀ ਰਾਮਪਾਲ ਨੇ ਅਮਰੀਕਾ ਦੇ ਖ਼ਿਲਾਫ਼ ਕਮਾਲ ਦੀ ਖੇਡ ਖੇਡੀ।

ਕੌਣ ਭੁੱਲ ਸਕਦਾ ਹੈ ਮਹਿਲਾ ਰਗਬੀ ਟੀਮ ਨੂੰ, ਉਹ ਇਤਿਹਾਸਕ ਜਿੱਤ ਜਿਸ ਤੋਂ ਬਾਅਦ ਕੋਚ ਤੋਂ ਲੈ ਕੇ ਖਿਡਾਰੀਆਂ ਤੱਕ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਸਨ।

ਚਕ ਦੇ ਚਕ ਦੇ ਇੰਡੀਆ

ਇਨ੍ਹਾਂ ਔਰਤ ਖਿਡਾਰੀਆਂ ਲਈ ਸਟੀਕ ਰਹੇਗਾ।

8. ਟਿਕ-ਟੌਕ ਦਾ ਜਾਦੂ

2019 ਵਿੱਚ ਟਿਕ-ਟੌਕ ਦਾ ਜਾਦੂ ਭਾਰਤੀ ਨੌਜਵਾਨਾਂ ਦੇ ਸਿਰ ਚੜ੍ਹ ਬੋਲਿਆ। ਟਿਕ-ਟੌਕ ''ਤੇ ਮੰਨੋ ਕੋਈ ਵੀ, ਕਿਤਿਓਂ ਵੀ ਸਟਾਰ ਬਣ ਰਿਹਾ ਹੈ ਅਤੇ ਜਸ਼ਨ ਮਨਾ ਰਿਹਾ ਹੈ। ਜਿਵੇਂ ਫਿਲਮ ਸਗੀਨਾ ਵਿੱਚ ਦਿਲੀਪ ਕੁਮਾਰ ਗਾਉਂਦੇ ਹਨ-

ਸਾਲਾ ਮੈਂ ਤੋ ਸਾਬ੍ਹ ਬਣ ਗਿਆ

ਰੇ ਸਾਬ੍ਹ ਬਣ ਕੇ ਕੈਸਾ ਤਨ ਗਿਆ

ਯੇ ਸੂਟ ਮੇਰੇ ਦੇਖੋ,

ਯੇ ਬੂਟ ਮੇਰਾ ਦੇਖੋ,

ਜੈਸਾ ਗੋਰਾ ਕੋਈ ਲੰਡਨ ਕਾ

9. ਨਾਗਰਕਿਤਾ ਅਤੇ ਅੰਦੋਲਨ

ਸਾਲ ਦਾ ਅੰਤ ਪੂਰੇ ਦੇਸ ਵਿੱਚ ਪ੍ਰਦਰਸ਼ਨਾਂ ਦੇ ਨਾਲ ਹੋ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨਆਰਸੀ ਦੇ ਵਿਰੋਧ ਵਿੱਚ ਕਈ ਵਿਦਿਆਰਥੀਆਂ ਤੋਂ ਲੈ ਕੇ ਆਮ ਨਾਗਰਿਕ ਸੜਕਾਂ ''ਤੇ ਉਤਰ ਆਏ ਹਨ। ਅੰਦੋਲਨ ਕਰਦਿਆਂ ਇਸ ਜਨਤਾ ਵਿੱਚ ਫੈਜ਼ ਦੀ ਨਜ਼ਮ ਹਰ ਥਾਂ ਗੂੰਜ ਰਹੀ ਹੈ।

ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ

ਵੋ ਦਿਨ ਕੀ ਜਿਸ ਕਾ ਵਾਅਦਾ ਹੈ

ਜੋ ਲੋਹ-ਏ-ਅਜ਼ਲ ਮੇਂ ਲਿਖਾ ਹੈ

ਜਬ ਜ਼ੁਲਮ-ਓ-ਸਿਤਮ ਦੇ ਕੋਹ-ਏ-ਗਿਰਾਂ

ਰੂਈ ਦੀ ਤਰ੍ਹਾਂ ਉੜ ਜਾਏੇਂਗੇ

ਰੋਸ-ਮੁਜ਼ਾਹਰੇ
Getty Images

10. ਨਵੀਂ ਸਵੇਰ ਲਈ ਇਹ ਗਾਣਾ

ਜਾਂਦਿਆਂ-ਜਾਂਦਿਆਂ ਇੱਕ ਗਾਣਾ ਆਪਣੀ ਪਸੰਦ ਦਾ ਵੀ। ਸਾਹਿਰ ਲੁਧਿਆਨਵੀਂ ਦੇ ਅਲਫ਼ਾਜ਼ ਅਤੇ ਮੁਕੇਸ਼ ਦੀ ਆਵਾਜ਼, 1958 ਵਿੱਚ ਆਈ ਫਿਲਮ ''ਫਿਰ ਸੁਬਹ ਹੋਗੀ''। ਗਾਣਾ ਹੈ-

ਵੋ ਸੁਬਹ ਕਭੀ ਤੋ ਆਏਗੀ...

ਇਨ ਕਾਲੀ ਸਦੀਓਂ ਕੇ ਸਰ ਸੇ, ਜਬ ਰਾਤ ਦਾ ਆਂਚਲ ਢਲਕੇਗਾ

ਜਬ ਦੁਖ ਕੇ ਬਾਦਲ ਪਿਘਲੇਂਗੇ, ਜਬ ਸੁਖ ਦਾ ਸਾਗਰ ਛਲਕੇਗਾ

ਜਬ ਅੰਬਰ ਝੂਮ ਦੇ ਨਾਚੇਗਾ, ਜਬ ਧਰਤੀ ਨਜ਼ਮੇਂ ਗਾਏਂਗੀ

ਵੋ ਸੁਬਹ ਕਭੀ ਤੋ ਆਏਗੀ...

ਇਹ ਵੀ ਪੜ੍ਹੋ

ਇਹ ਵੀ ਦੇਖੋ-

https://www.youtube.com/watch?v=fClYQh4G74g

https://www.youtube.com/watch?v=Kbfc6cwG1h8

https://www.youtube.com/watch?v=bdRCIpNpsjQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News