CAA: ਰੰਗੋਲੀ ਬਣਾਉਣ ਵਾਲੀ ਕੁੜੀ ਨੂੰ ਕੱਟਣੀ ਪਈ ਹਿਰਾਸਤ

Sunday, Dec 29, 2019 - 10:46 PM (IST)

ਚੇਨਈ ਦੇ ਬੇਸੈਂਟ ਨਗਰ ਵਿੱਚ ਪੁਲਿਸ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਸੱਤ ਜਣਿਆਂ ਨੂੰ ਹਿਰਾਸਤ ਵਿੱਚ ਰੱਖਣ ਮਗਰੋਂ ਰਿਹਾਅ ਕਰ ਦਿੱਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਨ੍ਹਾਂ ਵਿੱਚੋਂ ਪੰਜ ਜਣਿਆਂ ਨੇ ਰੰਗੋਲੀ ਬਣਾਈ ਸੀ ਤੇ ਦੋ ਵਕੀਲਾਂ ਨੇ ਇਨ੍ਹਾਂ ਦਾ ਸਾਥ ਦਿੱਤਾ ਸੀ।

ਪੁਲਿਸ ਨੇ ਇਨ੍ਹਾਂ ਸੱਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਪੁਲਿਸ ਨੇ ਇਨ੍ਹਾਂ ਹਿਰਸਤੀਆਂ ਨੂੰ ਸ਼ਾਸ਼ਤਰੀ ਨਗਰ ਥਾਣੇ ਦੇ ਕੋਲ ਬਣੇ ਇੱਕ ਸੋਸ਼ਲ ਸੈਂਟਰ ਵਿੱਚ ਰੱਖਿਆ। ਜਿੱਥੋਂ ਉਨ੍ਹਾਂ ਨੂੰ ਡੇਢ ਘੰਟੇ ਬਾਅਦ ਰਿਹਾ ਕਰ ਦਿੱਤਾ ਗਿਆ।

ਰੰਗੋਲੀ ਬਣਾਉਣ ਵਾਲੇ ਪੰਜ ਜਣਿਆਂ ਦੇ ਨਾਮ— ਆਰਤੀ, ਕਲਿਆਣੀ, ਪ੍ਰਗਤੀ, ਅਰੁਣ ਹਨ।

ਇਨ੍ਹਾਂ ਨੇ ਰੰਗੋਲੀ ਵਿੱਚ ਨੋ ਸੀਏਏ ਤੇ ਨੋ ਐੱਨਆਰਸੀ ਦੇ ਨਾਅਰੇ ਲਿਖੇ ਸਨ।

ਇਹ ਵੀ ਪੜ੍ਹੋ:

https://twitter.com/ANI/status/1211179074736906240

ਪਿਛਲੇ ਹਫ਼ਤੇ ਤੋਂ ਹੀ ਸੀਏਏ ਤੇ ਐੱਨਆਰਸੀ ਖ਼ਿਲਾਫ ਰੋਸ ਮੁਜ਼ਾਹਰੇ ਹੋ ਰਹੇ ਹਨ। ਸ਼ਹਿਰ ਦੇ ਚੇਪਕ ਇਲਾਕੇ ਵਿੱਚ ਸੰਗੀਤ ਤੇ ਕਲਾ ਰਾਹੀਂ ਲੋਕਾਂ ਨੇ ਇਨ੍ਹਾਂ ਦੋਹਾਂ ਦਾ ਵਿਰੋਧ ਕੀਤਾ।

ਇਨ੍ਹਾਂ ਰੋਸ ਮੁਜ਼ਾਹਰਿਆਂ ਵਿੱਚ ਡੀਐੱਮਕੇ ਦੀ ਸਾਂਸਦ ਕਨੀਮੋਜ਼ੀ ਸਮੇਤ ਤਾਮਿਲ ਫ਼ਿਲਮ ਸਨਅਤ ਨਾਲ ਜੁੜੀਆਂ ਕਈ ਸ਼ਖ਼ਸ਼ੀਅਤਾਂ ਨੇ ਵੀ ਹਿੱਸਾ ਲਿਆ।

ਇਸੇ ਪ੍ਰਸੰਗ ਵਿੱਚ ਸ਼ਨਿੱਚਰਵਾਰ ਨੂੰ ਮੁਸਲਿਮ ਸਮਾਜ ਵੱਲੋਂ ਇੱਕ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਮੁਜ਼ਾਹਰਾਕਾਰੀ ਆਪਣੇ ਸਿਰਾਂ ਉੱਪਰ 650 ਫੁੱਟ ਲੰਬਾ ਤਿਰੰਗਾ ਲੈ ਕੇ ਤੁਰੇ।

ਇੱਕ ਮੁਸਲਮ ਸੰਗਠਨ ਟੀਐੱਨਜੇ ਨੇ ਕਿਹਾ ਸੀ ਕਿ ਉਹ ਜਲੂਸ ਨੂੰ ਰਾਜ ਭਵਨ ਤੱਕ ਲੈ ਕੇ ਜਾਣਗੇ ਪਰ ਉਨ੍ਹਾਂ ਨੂੰ ਅਜਿਹਾ ਕਰਨ ਦੀ ਪ੍ਰਸਾਸ਼ਨ ਵੱਲੋਂ ਆਗਿਆ ਨਹੀਂ ਦਿੱਤੀ ਗਈ।

ਇਸੇ ਦੌਰਾਨ ਐੱਮ ਕੇ ਸਟਾਲਿਨ ਨੇ ਵੀ ਰੰਗੋਲੀ ਬਣਾਉਣ ਵਾਲਿਆਂ ਨੂੰ ਹਿਰਸਤ ਵਿੱਚ ਲਏ ਜਾਣ ਦੀ ਇੱਕ ਟਵੀਟ ਰਾਹੀਂ ਨਿੰਦਾ ਕੀਤੀ।

https://twitter.com/mkstalin/status/1211178257028042752

ਇੱਕ ਪੁਲਿਸ ਅਫ਼ਸਸਰ ਨੇ ਇਸ ਬਾਰੇ ਦੱਸਿਆ ਕਿ ਸੀਏਏ ਦਾ ਵਿਰੋਧ ਕਰਨ ਵਾਲਿਆਂ ਨੂੰ ਕੰਟਰੋਲ ਕਰਨ ਦਾ ਪੁਲਿਸ ਕੋਲ ਪੂਰਾ ਅਖ਼ਤਿਆਰ ਹੈ। ਉਹ ਛੋਟਾ ਸਮੂਹ ਹੋ ਸਕਦਾ ਹੈ ਪਰ ਜੇ ਕੰਟਰੋਲ ਨਾ ਕੀਤਾ ਜਾਂਦਾ ਤਾਂ ਇਹ ਵੱਡਾ ਵੀ ਹੋ ਸਕਦਾ ਸੀ।

ਜਿਸ ਨਾਲ ਬਾਅਦ ਵਿੱਚ ਅਮਨ-ਕਾਨੂੰਨ ਦੀ ਸਮੱਸਿਆ ਖੜ੍ਹੀ ਹੋ ਸਕਦੀ ਸੀ। ਜਿਸ ਕਾਰਨ ਇਨ੍ਹਾਂ ਨੂੰ ਸ਼ੁਰੂ ਵਿੱਚ ਹੀ ਰੋਕਣਾ ਜ਼ਰੂਰੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=K6dqIIDF8y0

https://www.youtube.com/watch?v=0X7dajB9uSg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News