ਕੀ ਤੁਸੀਂ ਆਪਣੀ ਰੋਜ਼ਾਨਾਂ ਜ਼ਿੰਦਗੀ ਚ ਵਾਪਰਨ ਵਾਲੀਆਂ ਘਟਨਾਵਾਂ ਲਿਖਦੇ ਹੋ, ਜੇ ਨਹੀਂ ਤਾਂ ਇਹ ਪੜ੍ਹੋ

Sunday, Dec 29, 2019 - 06:31 PM (IST)

ਨੋਟ ਲਿਖ ਰਹੇ ਹੱਥ
Getty Images

ਮੈਡ੍ਰਿਡ ਪੌਲੀਟੈੱਕਨਿਕ ਯੂਨੀਵਰਸਿਟੀ ਦੇ ਇਸ ਸਾਇੰਸਦਾਨ ਦਾ 40ਵਾਂ ਜਨਮ ਦਿਨ ਸੀ। ਹੋਰ ਬਹੁਤ ਸਾਰੇ ਲੋਕਾਂ ਵਾਂਗ ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਦਾ ਲੇਖਾ-ਜੋਖਾ ਕਰਨਾ ਸ਼ੁਰੂ ਕੀਤਾ।

ਮੌਰਿਸ ਵਿਲਾਰੋਇਲ ਨੂੰ ਲੱਗਿਆ ਕਿ ਜ਼ਿੰਦਗੀ ਦਾ ਪੂਰਾ ਲੇਖਾ-ਜੋਖਾ ਰੱਖਣਾ ਕਾਰਗਰ ਸਾਬਤ ਹੋ ਸਕਦਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਨੂੰ ਆਪਣਾ ਅਤੀਤ ਯਾਦ ਰਹੇਗਾ ਸਗੋਂ ਰਹਿੰਦੀ ਜ਼ਿੰਦਗੀ ਕਿਵੇਂ ਬਿਤਾਉਣੀ ਹੈ, ਇਹ ਤੈਅ ਕਰਨ ਵਿੱਚ ਵੀ ਸੌਖ ਰਹੇਗੀ।

ਉਨ੍ਹਾਂ ਨੇ ਆਪਣੇ ਹਰ ਕੰਮ ਦਾ ਬਹੀ-ਖਾਤਾ ਲਿਖਣਾ ਸ਼ੁਰੂ ਕਰ ਦਿੱਤਾ। ਹਰ ਦਿਨ ਦੀ ਐਂਟਰੀ ਲੰਘੀ ਰਾਤ ਨਾਲ ਸ਼ੁਰੂ ਹੁੰਦੀ ਹੈ ਜਦੋਂ ਉਹ ਅਗਲੇ ਦਿਨ ਦੀ ਯੋਜਨਾ ਬਣਾਉਂਦੇ ਹਨ।

ਉਹ ਹਰ 15 ਮਿੰਟ ਜਾਂ ਅੱਧੇ ਘੰਟੇ ਦਾ ਵੇਰਵਾ ਲਿਖਦੇ ਹਨ ਕਿ ਉਹ ਕਿੱਥੇ ਹਨ ਤੇ ਕੀ ਕਰ ਰਹੇ ਹਨ। ਜਿਵੇਂ ਮੈਟਰੋ ਵਿੱਚ ਸਫ਼ਰ ਕਰ ਰਹੇ ਹਨ ਜਾਂ ਯੂਨੀਵਰਸਿਟੀ ਵਿੱਚ ਪੜ੍ਹਾ ਰਹੇ ਹਨ ਜਾਂ ਮੇਰੇ ਵਰਗੇ ਕਿਸੇ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਹਨ।

ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਸਪਸ਼ਟ ਕੀਤਾ ਕਿ—"ਹੁਣ ਮੈਂ ਲਿਖਾਂਗਾ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ, ਇਸ ਵਿੱਚ ਕਿੰਨਾ ਸਮਾਂ ਲੱਗਿਆ ਤੇ ਤੁਹਾਡੇ ਕੁਝ ਸਵਾਲ ਕਿਹੜੇ ਰਹੇ।"

ਇਹ ਵੀ ਪੜ੍ਹੋ:

ਬਾਅਦ ਵਿੱਚ ਜਦੋਂ ਉਹ ਕਿਸੇ ਸੁਪਰ-ਮਾਰਕੀਟ ਦੀ ਕਤਾਰ ਵਿੱਚ ਖੜ੍ਹੇ ਹੋਣਗੇ ਜਾਂ ਡਾਕਟਰ ਨਾਲ ਮੁਲਾਕਾਤ ਦੀ ਆਪਣਾ ਵਾਲੀ ਦੀ ਉਡੀਕ ਕਰ ਰਹੇ ਹੋਣਗੇ, ਉਸ ਸਮੇਂ ਵੀ ਉਹ ਸਮਾਂ ਮਿਲਦਿਆਂ ਹੀ ਇਨ੍ਹਾਂ ਨੋਟਸ ਦੀ ਸਮੀਖਿਆ ਕਰਨਗੇ।

ਨੋਟਬੁੱਕ ਭਰ ਜਾਣ ਉੱਤੇ ਉਹ ਮਾਈਕ੍ਰੋਸਾਫ਼ਟ ਐਕਸਲ ਵਿੱਚ ਉਸਦਾ ਕੈਟਲਾਗ ਬਣਾਉਣਗੇ ਤੇ ਦੂਜੀ ਕਾਪੀ ਵਿੱਚ ਲਿਖਣਾ ਸ਼ੁਰੂ ਕਰ ਦੇਣਗੇ।

ਸੁਕਰਾਤ ਨੇ ਕਿਹਾ ਸੀ— "ਕਸਵੱਟੀ ''ਤੇ ਕਸੇ ਬਿਨਾਂ ਜ਼ਿੰਦਗੀ ਬੇਮੋਲ ਹੈ।" ਬਹੁਤ ਘੱਟ ਲੋਕ ਆਪਣੀ ਜ਼ਿੰਦਗੀ ਨੂੰ ਵਿਲਾਰੋਇਲ ਵਾਂਗ ਕਸਵੱਟੀ ''ਤੇ ਕਸਦੇ ਹਨ।

ਵਿਲਾਰੋਇਲ ਉਸ ਵਿਸ਼ਾਲ ਹੁੰਦੇ ਜਾ ਰਹੇ ਭਾਈਚਾਰੇ ਦਾ ਹਿੱਸਾ ਹਨ ਜੋ ਆਤਮ-ਗਿਆਨ ਦੀ ਭਾਲ ਵਿੱਚ ਆਪਣੀ ਜ਼ਿੰਦਗੀ ਦੇ ਅੰਕੜੇ ਇਕੱਠੇ ਕਰਦੇ ਹਨ।

ਪਿਛਲੇ 9 ਸਾਲ 9 ਮਹੀਨਿਆ ਵਿੱਚ ਉਨ੍ਹਾ ਨੇ 307 ਕਾਪੀਆਂ ਭਰ ਦਿੱਤੀਆਂ ਹਨ। ਇਸ ਤੋਂ ਉਨ੍ਹਾਂ ਨੇ ਕੀ ਸਿੱਖਿਆ? ਕੀ ਉਨ੍ਹਾਂ ਦੀ ਸਿੱਖਿਆ ਨਾਲ ਸਾਨੂੰ ਵੀ ਸਾਰਿਆਂ ਨੂੰ ਕੋਈ ਫ਼ਾਇਦਾ ਹੋ ਸਕਦਾ ਹੈ?

ਅਤੀਤ ਦੀ ਸਮਝ ਬਿਹਤਰ ਭਵਿੱਖ

ਵਿਲਾਰੋਇਲ ਨੇ ਜਦੋਂ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦਾ ਪਹਿਲਾ ਮਕਸਦ ਤਾਂ ਸਮੇਂ ਦੀ ਸੰਭਾਲ ਕਰਨਾ ਹੀ ਸੀ।

ਉਹ ਜਾਨਣਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਸਮਾਂ ਕਿਵੇਂ ਲੰਘਦਾ ਹੈ ਤੇ ਉਨ੍ਹਾਂ ਦੀ ਕੰਮ-ਕਾਜ ਦਾ ਉਨ੍ਹਾਂ ਦੀ ਸਿਹਤ ਤੇ ਪ੍ਰਸੰਨਤਾ ਤੇ ਕੀ ਅਸਰ ਪੈਂਦਾ ਹੈ।

ਉਹ ਕਾਰ ਰਾਹੀਂ ਦਫ਼ਤਰ ਪਹੁੰਚਦੇ ਸਨ। ਫਿਰ ਉਨ੍ਹਾਂ ਨੇ ਦੇਖਿਆ ਕਿ ਜਦੋਂ ਤੋਂ ਉਨ੍ਹਾਂ ਨੇ ਬਹੀ ਲਿਖਣੀ ਸ਼ੁਰੂ ਕੀਤੀ ਹੈ ਉਹ ਛੋਟੀਆਂ ਮੋਟੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹੋ ਜਾਂਦੇ ਸਨ।

ਜਿਵੇਂ ਜੇ ਕੋਈ ਬੰਦਾ ਅਚਾਨਕ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਆ ਜਾਂਦਾ ਤਾਂ ਉਨ੍ਹਾਂ ਨੂੰ ਤਣਾਅ ਹੋ ਜਾਂਦਾ ਤੇ ਸਾਰਾ ਦਿਨ ਮਨ ਬੋਝਲ ਹੋਇਆ ਰਹਿੰਦਾ ਸੀ।

ਉਹ ਦੱਸਦੇ ਹਨ, "ਹੁਣ ਮੈਂ ਮੈਟਰੋ ਫੜਦਾ ਹਾਂ ਤੇ ਪੈਦਲ ਕੰਮ ਤੇ ਪਹੁੰਚਦਾ ਹਾਂ। ਇਸ ਨਾਲ ਮੇਰੀ ਰੀੜ੍ਹ ਵੀ ਠੀਕ ਰਹਿੰਦੀ ਹੈ।"

ਅਜਿਹੇ ਨਿੱਕੇ-ਮੋਟੇ ਸੁਧਾਰ ਕ੍ਰਾਂਤੀਕਾਰੀ ਭਾਵੇਂ ਨਾ ਲੱਗਣ ਪਰ ਅਜਿਹੇ ਕਈ ਸੁਧਾਰਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਪ੍ਰਤੀ ਸੰਤੁਸ਼ਟੀ ਬਿਹਤਰ ਹੋਈ ਹੈ। "ਚੰਗੀਆਂ ਚੀਜ਼ਾਂ ਹੌਲ਼ੀ-ਹੌਲ਼ੀ ਨਕਾਰਤਾਮਿਕ ਚੀਜ਼ਾਂ ਨੂੰ ਦੂਰ ਕਰ ਦਿੰਦੀਆਂ ਹਨ।"

ਲਾਗਬੁੱਕ ਨੇ ਉਨ੍ਹਾਂ ਨੂੰ ਤਜ਼ਰਬੇ ਤੋਂ ਸਿੱਖਣ ਵਿੱਚ ਮਦਦ ਕੀਤੀ ਹੈ। ਉਹ ਦੱਸਦੇ ਹਨ, "ਤੁਸੀਂ ਛੋਟੇ-ਛੋਟੇ ਵੇਰਵਿਆਂ ਨੂੰ ਦੇਖ ਸਕਦੇ ਹੋ ਤੇ ਉਨ੍ਹਾਂ ਨੂੰ ਸੁਧਾਰ ਸਕਦੇ ਹੋ।"

ਦਰਜ ਨਾ ਹੋਣ ਤਾਂ ਇਹ ਸਾਰੇ ਵਿਚਾਰ ਭੁਲਾ ਦਿੱਤੇ ਜਾਂਦੇ। ਸਪ੍ਰੈਡਸ਼ੀਟ ਵਿੱਚ ਦਰਜ ਡੇਟਾ ਨਾਲ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਇਸ ਮਨਸੂਬੇ ਤੇ ਉਨ੍ਹਾਂ ਨੇ ਕਿੰਨੀ ਦੇਰ ਕੰਮ ਕੀਤਾ। ਇਸ ਤਰ੍ਹਾਂ ਉਹ ਆਪਣੀਆਂ ਪਹਿਲਤਾਵਾਂ ਨੂੰ ਠੀਕ ਕਰ ਸਕਦੇ ਹਨ।

ਵਿਸਥਾਰ ਵਿੱਚ ਲਿਖੇ ਨੋਟਸ ਨਾਲ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਮਦਦ ਮਿਲਦੀ ਹੈ। ਕਾਰਨ ਉਹ ਪਿਛਲੀ ਕਲਾਸ ਦੀਆਂ ਗੱਲਾਂ ਤੇ ਮਿਸਾਲਾਂ ਨੂੰ ਮੁੜ ਦੇਖ ਸਕਦੇ ਹਨ।

ਇਹ ਵੀ ਪੜ੍ਹੋ:

ਲਾਗਬੁੱਕ ਨੇ ਵਿਲਾਰੋਇਲ ਨੂੰ ਭਾਵਨਾਵਾਂ ਤੇ ਕਾਬੂ ਕਰਨ ਵਿੱਚ ਵੀ ਮਦਦ ਕੀਤੀ ਹੈ। ਹੁਣ ਉਹ ਤਣਾਅ ਵਾਲੇ ਹਾਲਾਤ ਵਿੱਚ ਘੱਟ ਪ੍ਰਤੀਕਿਰਿਆ ਦਿੰਦੇ ਹਨ।

"ਮੈਨੂੰ ਲਗਦਾ ਹੈ ਕਿ ਇਹ ਪਹਿਲਾਂ ਹੋ ਚੁੱਕਿਆ ਹੈ ਤੇ ਮੈਂ ਕਈ ਵਾਰ ਅਜਿਹਾ ਦੇਖਿਆ ਹੈ, ਇਸ ਲਈ ਹੁਣ ਮੈਂ ਆਪਣੇ-ਆਪ ਨੂੰ ਬਿਹਤਰ ਤਰੀਕੇ ਨਾਲ ਕਾਬੂ ਕਰ ਸਕਦਾ ਹਾਂ।"

ਆਤਮ-ਸੰਜਮ ਦੀ ਪ੍ਰਤੀਕਿਰਿਆ ਤੁਹਾਡੇ ਸਾਹਮਣੇ ਘਟਨਾਵਾਂ ਦੇ ਬਾਰੇ ਵਿੱਚ ਕਿਸੇ ਵਿਅਕਤੀ ਦਾ ਨਜ਼ਰੀਆ ਪੇਸ਼ ਕਰਦੀ ਹੈ।"

ਵਿਲਾਰੋਇਲ ਦੇ ਕੋਲ ਅਤੀਤ ਦੀਆਂ ਧੁੰਦਲੀਆਂ ਯਾਦਾਂ ਦਾ ਪੂਰਾ ਵੇਰਵਾ ਹੈ।

"ਮੈਂ ਪਿਛਲੇ 10 ਸਾਲ ਦੇ ਰੋਜ਼ਾਨਾ ਲਗਭਗ ਹਰ ਘੰਟੇ ਦੇ ਵੇਰਵਿਆਂ ਨੂੰ ਦੇਖ ਸਕਦਾ ਹਾਂ। ਲੇਕਿਨ ਜੇ ਮੈਂ 30 ਤੋਂ 40 ਸਾਲ ਦੇ ਵਿਚਲੀ ਜ਼ਿੰਦਗੀ ਨੂੰ ਦੇਖਾਂ ਤਾਂ ਮੈਨੂੰ ਪਤਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਸਨ। ਲੇਕਿਨ ਮੈਂ ਉਨ੍ਹਾਂ ਦੀਆਂ ਮਹੀਨ ਜਾਣਕਾਰੀਆਂ ਤੱਕ ਨਹੀਂ ਪਹੁੰਚ ਸਕਦਾ।"

ਪਿਛਲੇ 10 ਸਾਲ ਦੇ ਰਿਕਾਰਡ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਨੂੰ ਇਹ ਸਮਾਂ ਲੰਬਾ ਲੱਗਣ ਲਗਦਾ ਹੈ, ਜਿੁਵੇਂ ਉਨ੍ਹਾਂ ਨੇ ਬਹੁਤ ਲੰਬੀ ਜ਼ਿੰਦਗੀ ਜਿਉਂ ਲਈ ਹੋਵੇ।

"ਮੈਨੂੰ ਲਗਦਾ ਹੈ ਕਿ ਇਹ 10 ਸਾਲ ਯਾਨੀ 40 ਤੋਂ 50 ਸਾਲ ਦੇ ਵਿਚਕਾਰਲਾ ਸਮਾਂ ਬੜਾ ਹੌਲੀ ਲੰਘਿਆ ਹੈ।"

"ਚੰਗੀਆਂ ਚੀਜ਼ਾਂ ਦਾ ਅਨੰਦ ਲੈਣਾ"

ਵਿਲਾਰੋਇਲ ਵਰਗਾ ਤਜ਼ਰਬਾ ਹੋਰ ਵੀ ਕਈ ਸੈਲਫ਼-ਟਰੈਕਰਸ ਦਾ ਵੀ ਹੈ। ਜਿਹੜੇ ਆਪਣੇ ਜੀਵਨ ਦੇ ਤਜ਼ਰਬਿਆਂ ਨੂੰ ਦਰਜ ਕਰਨ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਲਈ ਕਈ ਤਰੀਕਿਆਂ ਦੀ ਵਰਤੋਂ ਕਰਦੇ ਹਨ।

ਉਹ ਇਸ ਨੂੰ "ਕੁਆਂਟੀਫ਼ਾਈਡ ਸੈਲਫ਼" ਮੰਨਦੇ ਹਨ ਤੇ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਸਮਝਣ ਲਈ ਇਨ੍ਹਾਂ ਵੇਰਵਿਆਂ ਦੀ ਵਰਤੋਂ ਕਰਦੇ ਹਨ।

36 ਸਾਲਾ ਜੇਮਜ਼ ਨੌਰਿਸ ਸਮਾਜਿਕ ਉੱਧਮ ''ਅਪਗ੍ਰੇਡੇਬਲֺ" ਦੇ ਮੋਢੀ ਹਨ। ਉਹ ਬਾਲੀ ਇੰਡੋਨੇਸ਼ੀਆ ਵਿੱਚ ਰਹਿੰਦੇ ਹਨ।

ਉਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਚੁੰਮਣ ਦੇ ਨਾਲ ਆਪਣੇ ਜੀਵਨ ਦੀਆਂ ਘਟਨਾਵਾਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਸੀ।

ਉਸ ਸਮੇਂ ਤੋਂ ਉਹ ਆਪਣੇ ਜੀਵਨ ਵਿੱਚ ਪਹਿਲੀ ਵਾਰ ਵਾਪਰਨ ਵਾਲੀ ਹਰ ਘਟਨਾ ਦੇ ਬਾਰੇ ਵਿੱਚ ਲਿਖਦੇ ਹਨ। ਜਿਵੇਂ — ਜਦੋਂ ਉਹ ਕਿਸੇ ਨਵੀਂ ਥਾਂ ਤੇ ਗਏ ਜਾਂ ਕੋਈ ਨਵੀਂ ਚੀਜ਼ ਖਾਧੀ, ਜਾਂ ਕੋਈ ਤਜ਼ਰਬਾ ਕੀਤਾ ਹੋਵੇ। ਉਨ੍ਹਾਂ ਦੇ ਖਾਤੇ ਵਿੱਚ ਹੁਣ ਤੱਕ 1850 ਇੰਦਰਾਜ ਹੋ ਚੁੱਕੇ ਹਨ।

ਨੌਰਿਸ ਆਪਣੀ ਉਤਪਾਦਕਤਾ, ਭਵਿੱਖ ਦੇ ਬਾਰੇ ਵਿੱਚ ਆਪਣੇ ਅਨੁਮਾਨਾਂ ਤੇ ਗ਼ਲਤੀਆਂ ਨੂੰ ਵੀ ਨੇਮਬੱਧ ਰੂਪ ਵਿੱਚ ਲਿਖਦੇ ਰਹਿੰਦੇ ਹਨ। ਇਹ ਰਿਕਾਰਡ ਕੰਪਿਊਟਰ ਵਿੱਚ ਸਾਂਭਿਆ ਜਾਂਦਾ ਹੈ, ਤਾਂ ਕਿ ਸੌਖਿਆਂ ਹੀ ਲੱਭਿਆ ਜਾ ਸਕੇ।

ਜਦੋਂ ਵੀ ਉਨ੍ਹਾਂ ਨੇ ਕੋਈ ਪਿਛਲੀ ਗੱਲ ਯਾਦ ਕਰਨੀ ਹੁੰਦੀ ਹੈ ਤਾਂ ਉਹ ਸੰਬੰਧਿਤ ਸਾਲ ਦੇ ਡੇਟਾ ਵਿੱਚ ਚਲੇ ਜਾਂਦੇ ਹਨ, ਫਿਰ ਉਹ ਉਸ ਨੂੰ ਯਾਦ ਕਰਕੇ, ਮਹਿਸੂਸ ਕਰ ਸਕਦੇ ਹਨ।

ਵਿਲਾਰੋਇਲ ਵਾਂਗ ਉਹ ਵੀ ਸੋਚਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਸਮਾਂ ਬਿਤਾਉਣ ਦੇ ਸਭ ਤੋਂ ਵਧੀਆ ਤਰੀਕੇ ਤਲਾਸ਼ਣ ਵਿੱਚ ਮਦਦ ਮਿਲਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਇੰਨੇ ਸਾਰੇ ਤਜ਼ਰਬਿਆਂ ਨੂੰ ਯਾਦ ਰੱਖਣ ਦੇ ਸਮਰੱਥ ਹੋਣਾ ਉਨ੍ਹਾਂ ਦੇ ਆਤਮ -ਵਿਸ਼ਵਾਸ਼ ਲਈ ਬਹੁਤ ਵਧੀਆ ਹੈ।

ਉਹ ਕਹਿੰਦੇ ਹਨ, "ਜੇ ਤੁਸੀਂ ਚੰਗੀਆਂ ਗੱਲਾਂ ਯਾਦ ਕਰਦੇ ਹੋ ਤਾਂ ਤੁਸੀਂ ਉਸਦਾ ਵਧੇਰੇ ਅਨੰਦ ਲੈ ਸਕਦੇ ਹੋ ਅਤੇ ਇਹ ਤੁਹਾਡੀ ਖ਼ੁਸ਼ੀ ਲਈ ਚੰਗਾ ਹੈ। "ਇਹ ਲੰਬੇ ਸਮੇਂ ਤੱਕ ਜਿਊਣ ਦਾ ਅਹਿਸਾਸ ਕਰਾਉਂਦਾ ਹੈ।"

ਹਾਲਾਂਕਿ ਕੁਝ ਹੀ ਵਿਗਿਆਨਕਾਂ ਨੇ ਇਸ ਤਰ੍ਹਾਂ ਦੀ ਸੈਲਫ਼-ਟਰੈਕਿੰਗ ਦਾ ਅਧਿਐਨ ਕੀਤਾ ਹੈ ਪਰ ਇਸ ਦੇ ਭਰਭੂਰ ਸਬੂਤ ਹਨ ਕਿ ਰੋਜ਼ਾਨਾ ਦੇ ਵੇਰਵੇ ਲਿਖਣ ਦੇ ਫ਼ਾਇਦੇ ਹੋ ਸਕਦੇ ਹਨ।

ਨੱਚ ਰਹੇ ਲੋਕ
Getty Images
ਪਿਛਲੇ 10 ਸਾਲ ਦੇ ਰਿਕਾਰਡ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਨੂੰ ਇਹ ਸਮਾਂ ਲੰਬਾ ਲੱਗਣ ਲਗਦਾ ਹੈ, ਜਿੁਵੇਂ ਉਨ੍ਹਾਂ ਨੇ ਬਹੁਤ ਲੰਬੀ ਜ਼ਿੰਦਗੀ ਜਿਉਂ ਲਈ ਹੋਵੇ। (ਸੰਕੇਤਕ ਤਸਵੀਰ)

ਹਾਰਵਰਡ ਬਿਜ਼ਨਸ ਸਕੂਲ ਦੇ ਫ੍ਰਾਂਸਿਸਕਾ ਗਿੰਨੋ ਨੇ ਤਕਨੀਕੀ ਸਿਖਲਾਈ ਲੈ ਰਹੇ ਕਾਲ ਸੈਂਟਰ ਦੇ ਕਰਮਚਾਰੀਆਂ ਦੇ ਸਮੂਹ ਦਾ ਅਧਿਐਨ ਕੀਤਾ।

ਉਨ੍ਹਾਂ ਨੇ ਦੇਖਿਆ ਕਿ ਸਿਰਫ਼ 10 ਮਿੰਟ ਲਈ ਦਿਨ ਦੀਆਂ ਗਤੀਵਿਧੀਆਂ ਦਾ ਵੇਰਵਾ ਲਿਖਣ ਨਾਲ ਉਨ੍ਹਾਂ ਵਿੱਚ 20 ਫ਼ੀਸਦੀ ਸੁਧਾਰ ਹੋਇਆ।

ਹੋ ਸਕਦਾ ਹੈ ਕਿ ਸਾਡੇ ਵਿੱਚੋਂ ਕਈ ਲੋਕ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਇੰਨੇ ਵੇਰਵੇ ਨਾਲ ਨਾ ਲਿਖ ਸਕਣ, ਫਿਰ ਵੀ ਜ਼ਿਆਦਾਤਰ ਮਨੋਵਿਗਿਆਨਕ ਸਹਿਮਤ ਹੋਣਗੇ ਕਿ ਇਸ ਤੇ ਕੁਝ ਪਲ ਖਰਚ ਕਰਨ ਨਾ ਵੱਡੇ ਫ਼ਾਇਦੇ ਹੋ ਸਕਦੇ ਹਨ। ਭਾਵੇਂ ਉਨ੍ਹਾਂ ਦਾ ਸਿੱਧਾ ਮਤਲਬ ਉਨ੍ਹਾਂ ਦੈਨਿਕ ਖ਼ੁਸ਼ੀਆਂ ਨੂੰ ਪਹਚਾਨਣਾ ਹੋਵੇ ਜਿਹੜੀਆਂ ਜ਼ਿੰਦਗੀ ਨੂੰ ਹੋਰ ਮਜ਼ੇਦਾਰ ਬਣਾ ਦਿੰਦੀਆਂ ਹਨ।

ਆਪਣੇ ਲਈ ਸਰਚ ਇੰਜਨ

ਲਿਖਣਾ ਪਸੰਦ ਨਨਾ ਹੋਵੇ ਤਾਂ ਵੀ ਸੈਲਫ ਟਰੈਕਿੰਗ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ, ਤੁਸੀਂ ਪੋਰਟੇਬਲ ''ਲਾਈਫਲੌਂਗਿੰਗ'' ਕੈਮਰਾ ਖਰੀਦ ਸਕਦੇ ਹੋ ਜੋ ਪੂਰੇ ਦਿਨ ਵਿੱਚ ਹਰ 30 ਸਕਿੰਟ ''ਤੇ ਤੁਹਾਡੀ ਤਸਵੀਰ ਖਿੱਚ ਸਕਦਾ ਹੈ।

ਇਸ ਤਰੀਕੇ ਦੇ ਉਪਕਰਨ ਕਈ ਵਾਰ ਡਿਮੇਸ਼ੀਆ ਦੇ ਪੀੜਤ ਲੋਕਾਂ ਨੂੰ ਦਿੱਤੇ ਜਾਂਦੇ ਹਨ ਪਰ ਕੁਝ ਆਮ ਲੋਕਾਂ ਨੇ ਵੀ ਇਸ ਨੂੰ ਆਪਣੀ ਜ਼ਿੰਦਗੀ ''ਤੇ ਨਜ਼ਰ ਬਣਾਏ ਰੱਖਣ ਲਈ ਇਸਤੇਮਾਲ ਕੀਤਾ ਹੈ।

ਅਜਿਹੇ ਕਈ ਯੂਜ਼ਰਸ ਦਾ ਦਾਅਵਾ ਹੈ ਕਿ ਤਸਵੀਰਾਂ ਯਾਦ ਰੱਖਣ ਵਿੱਚ ਮਦਦਗਾਰ ਹੁੰਦੀਆਂ ਹਨ। ਕੁਝ ਤਸਵੀਰਾਂ ਬੀਤੇ ਸਮੇਂ ਦੇ ਯਾਦ ਆਉਣ ਵਾਲੇ ਪਲ ਨੂੰ ਥਾਂ ਦਿੰਦੀਆਂ ਹਨ।

ਯੂਨੀਵਰਸਿਟੀ ਆਫ ਹਰਟਫੋਰਡਸ਼ਾਇਰ ਦੀ ਮਨੋਵਿਗਿਆਨੀ ਅਲੀ ਮਾਇਰ ਕਹਿੰਦੀ ਹਨ, "ਢੇਰ ਸਾਰੀ ਜਾਣਕਾਰੀ ਸਾਹਮਣੇ ਆਉਂਦੀ ਹੈ। ਉਹ ਸਾਰੀਆਂ ਜਾਣਕਾਰੀਆਂ ਮਿਲਾ ਕੇ ਯਾਦਦਾਸ਼ਤ ਨੂੰ ਮਜ਼ਬੂਤ ਕਰਦੀਆਂ ਹਨ।"

ਅਜਿਹਾ ਲਗਦਾ ਹੈ ਕਿ ਤਸਵੀਰਾਂ ਮਨੋਵਿਗਿਆਨਿਕ ਟ੍ਰਿਗਰ ਦਾ ਕੰਮ ਕਰਦੀਆਂ ਹਨ ਜੋ ਘਟਨਾ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਸਾਹਮਣੇ ਲਿਆਉਂਦੀਆਂ ਹਨ।

यूनिवर्सिटी ऑफ़ हर्टफ़ोर्डशायर की मनोवैज्ञानिक अली मायर कहती हैं, "ढेर सारे विवरण सामने आ जाते हैं. वे सब मिलकर याददाश्त को समृद्ध कर देते हैं."

ਮਾਇਰ ਇਨ੍ਹਾਂ ਨੂੰ ਪੱਕਾ ਸਬੂਤ ਨਹੀਂ ਮੰਨਦੇ ਹਨ। ਹਾਲਾਂਕਿ ਕੁਝ ਸੋਧ ਇਨ੍ਹਾਂ ਕਹਾਣੀਆਂ ਦੀ ਹਮਾਇਤ ਕਰਦੇ ਹਨ ਫਿਰ ਵੀ ਇਨ੍ਹਾਂ ਨੂੰ ਯਾਦਦਾਸ਼ਤ ਵਧਾਉਣ ਵਾਲਾ ਦੱਸਣ ਤੋਂ ਪਹਿਲਆਂ ਵਿਗਿਆਨਿਕ ਸਬੂਤਾਂ ਦੀ ਲੋੜ ਹੋਵੇਗੀ।

ਉਮਦੀ ਹੈ ਕਿ ਇੱਕ ਦਿਨ ਤਸਵੀਰਾਂ ਨੂੰ ਪ੍ਰੋਸੈਸ ਕਰਨ ਵਾਲੇ ਸੌਫਟਵੇਅਰ ਇੰਨੇ ਵਿਕਸਿਤ ਹੋਣਗੇ ਕਿ ਉਹ ਖੁਦ ਹੀ ਸਾਰੀਆਂ ਤਸਵੀਰਾਂ ਦੀ ਲਿਸਟ ਬਣਾਉਣਗੇ। ਤੁਸੀਂ ਕੀ ਖਾ ਰਹੇ ਹੋ, ਕਿਸ ਨੂੰ ਮਿਲ ਰਹੇ ਹੋ ਜਾਂ ਕੀ ਕਰ ਰਹੇ ਹੋ, ਇਸ ਆਧਾਰ ''ਤੇ ਉਨ੍ਹਾਂ ਨੂੰ ਵੇਖਿਆ ਜਾ ਸਕੇਗਾ।

ਜ਼ਿੰਦਗੀ ਦੀ ਸੰਪੂਰਨ ਤਸਵੀਰ ਬਣਾਉਣ ਲਈ ਅਤੇ ਤੁਸੀਂ ਕਿਸ ਵੇਲੇ ਕੀ ਕਰ ਰਹੇ ਸੀ, ਇਹ ਜਾਣਨ ਲਈ ਤਸਵੀਰਾਂ ਨੂੰ ਹੋਰ ਡੇਟਾ ਨਾਲ ਜੋੜਿਆ ਜਾ ਸਕਦਾ ਹੈ - ਜਿਵੇਂ ਕਿ ਤੁਹਾਡਾ ਫਿਟਬਿਟ

ਡਬਲਿਨ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨੀ ਕੈਥਲ ਗੁਰੀਨ ਲਾਈਫਲੌਗਿੰਗ ਦੀ ਮਾਹਿਰ ਹਨ। ਉਹ ਇਨ੍ਹਾਂ ਨੂੰ ਸਰਚ ਇੰਜਨ ਮੰਨਦੇ ਹਨ ਜੋ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਤਜੁਰਬਿਆਂ ਦੀ ਡੂੰਘਾਈ ਵਿੱਚ ਜਾਂਦਾ ਹੈ।

ਤਸਵੀਰਾਂ ਵਿੱਚੋਂ ਖੁਦ ਕਿਸੀ ਘਟਨਾ ਦੀ ਤਸਵੀਰ ਖੋਜ ਕੇ ਤੁਸੀਂ ਉਸ ਦੀ ਯਾਦ ਤਾਜ਼ਾ ਕਰ ਸਕਦੇ ਹੋ ਜੋ ਆਮ ਤੌਰ ''ਤੇ ਤੁਹਾਡੇ ਦਿਮਾਗ ਵਿੱਚ ਨਹੀਂ ਆਉਂਦੀ, ਜਿਵੇਂ ਤੁਸੀਂ ਕਿਸੇ ਵਿਅਕਤੀ ਨੂੰ ਆਖਰੀ ਵਾਰ ਕਦੋਂ ਵੇਖਿਆ ਜਾਂ ਤੁਸੀਂ ਕੋਈ ਚੀਜ਼ ਕਦੋਂ ਹਾਸਲ ਕੀਤੀ।

ਗੁਰਿਨ ਨੂੰ ਲਗਦਾ ਹੈ ਕਿ ਇਸ ਤਰੀਕੇ ਦੀ ਟੈਕਨੋਲੌਜੀ ਹੁਣ ਹੋਰ ਅਹਿਮ ਹੋ ਜਾਵੇਗੀ। ਜੇ ਪੋਰਟੇਬਲ ਕੈਮਰੇ ਵਾਲਾ ਸਮਾਰਟ ਚਸ਼ਮਾ ਬਾਜ਼ਾਰ ਵਿੱਚ ਆਏ (ਗੂਗਲ ਨੇ ਅਜਿਹੀ ਕੋਸ਼ਿਸ਼ ਕੀਤੀ ਸੀ ਪਰ ਹੁਣ ਤੱਕ ਕਾਮਯਾਬੀ ਨਹੀਂ ਮਿਲੀ ਹੈ)

ਜ਼ਿੰਦਗੀ ਨੂੰ ਦਿਲ ਭਰ ਕੇ ਜਿਉਣਾ

ਵਿਲਾਰੋਇਲ ਫਿਲਹਾਲ ਨੋਟਬੁੱਕ ਲਿਖਦੇ ਰਹਿਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਵਾਰ ਉਨ੍ਹਾਂ ਕੋਲ ਕੈਮਰਾ ਸੀ ਜਿਸ ਦੀ ਉਨ੍ਹਾਂ ਨੇ ਕੁਝ ਸਾਲ ਵਰਤੋਂ ਕੀਤੀ ਸੀ ਪਰ ਸਾਰੀਆਂ ਤਸਵੀਰਾਂ ਟਰੈਕ ਕਰਨੀਆਂ ਉਨ੍ਹਾਂ ਨੂੰ ਬੋਰੀਅਤ ਵਾਲਾ ਕੰਮ ਲੱਗਿਆ।

ਆਪਣੇ ਤਜ਼ਰਬੇ ਲਿਖਣ ਲਈ ਉਨ੍ਹਾਂ ਦਾ ਪਸੰਦੀਦਾ ਸਾਧਨ ਕਾਗ਼ਜ਼, ਕਲਮ ਤੇ ਐਕਸਲ ਸ਼ੀਟ ਹੀ ਹਨ।

ਉਹ ਨੋਟ ਲਿਖਣ ਵਿੱਚ ਹਰ ਰੋਜ਼ ਘੱਟੋ-ਘੱਟ ਇੱਕ ਘੰਟਾ ਲਗਾਉਂਦੇ ਹਨ। ਸਮੇਂ ਨੂੰ ਪ੍ਰਬੰਧਿਤ ਕਰਨ ਦੇ ਅਭਿਆਸ ਨਾਲ ਉਨ੍ਹਾਂ ਨੇ ਇਹ ਕੌਸ਼ਲ ਹਾਸਲ ਕੀਤਾ ਹੈ। ਉਸੇ ਨਾਲ ਉਹ ਇਸ ਸਮੇਂ ਦੀ ਭਰਪਾਈ ਕਰ ਲੈਂਦੇ ਹਨ।

ਵਿਲਾਰੋਇਲ ਦਾ ਮੰਨਣਾ ਹੈ ਕਿ ਇਸ ਦੀਆਂ ਕੁਝ ਊਣਤਾਈਆਂ ਵੀ ਹਨ। ਜਿਵੇਂ— ਉਹ ਇਹ ਦੇਖ ਕੇ ਨਿਰਾਸ਼ ਹੋ ਜਾਂਦੇ ਹਨ ਕਿ ਕਿੰਨਾ ਸਮਾਂ ਉਨ੍ਹਾਂ ਨੇ ਬਿਨਾਂ ਕੁਝ ਕੀਤੇ ਬਰਬਾਦ ਕਰ ਦਿੱਤਾ। ਹਾਲਾਂਕਿ ਉਹ ਬੀਤੇ ਸਮੇਂ ਬਾਰੇ ਜੱਜ ਬਣਨ ਦੀ ਕੋਸ਼ਿਸ਼ ਨਹੀਂ ਕਰਦੇ।"

ਉਹ ਇਹ ਵੀ ਨਹੀਂ ਮੰਨਦੇ ਕਿ ਅਤੀਤ ਦੀਆਂ ਦਰਦਨਾਕ ਘਟਨਾਵਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ।"ਮੈਂ ਪਾਇਆ ਹੈ ਕਿ ਜੇ ਕੁਝ ਬੁਰਾ ਹੋਇਆ ਹੈ ਜਿਸ ਲਈ ਮੈਂ ਖ਼ੁਦ ਨੂੰ ਦੋਸ਼ੀ ਠਹਿਰਾ ਸਕਦਾ ਹਾਂ ਤਾਂ ਨੋਟਬੁੱਕ ਦੇਖਣ ਨਾਲ ਮੈਨੂੰ ਪ੍ਰਸੰਗ ਸਮਝਣ ਵਿੱਚ ਮਦਦ ਮਿਲਦੀ ਹੈ।"

"ਇਹ ਮੈਨੂੰ ਅਹਿਸਾਸ ਕਰਾਉਂਦਾ ਹੈ ਕਿ ਮੈਂ ਜਿੰਨਾ ਬਿਹਤਰ ਕਰ ਸਕਦਾ ਸੀ ਉਨਾ ਕਰਿਆ।"

ਉਨ੍ਹਾਂ ਦੇ ਪਰਿਵਾਰ ਦੀਆਂ ਵੀ ਬਹੁਤੀਆਂ ਸ਼ਿਕਾਇਤਾਂ ਨਹੀਂ ਹਨ, ਹਾਲਾਂਕਿ ਉਹ ਮਜ਼ਾਕ ਵਿੱਚ ਕਹਿੰਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਜਨਮ ਦਿਨ ਦੇ ਤੁਹਫ਼ਿਆਂ ਬਾਰੇ ਯਾਦ ਰਹਿੰਦਾ ਹੈ।

ਵਿਲਾਰੋਇਲ ਦਾ 10 ਸਾਲ ਦਾ ਪ੍ਰਯੋਗ ਫ਼ਰਵਰੀ 2020 ਵਿੱਚ ਖ਼ਤਮ ਹੋਣ ਵਾਲ਼ਾ ਸੀ ਪਰ ਉਨ੍ਹਾਂ ਨੇ ਇਸ ਨੂੰ ਅੱਗੇ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।

"ਮੈਂ ਪੂਰੀ ਜ਼ਿੰਦਗੀ ਲਈ ਇਹ ਆਦਤ ਅਪਣਾਅ ਲਈ ਹੈ। ਮੈਂ ਜਾਣਦਾ ਹਾਂ ਕਿ ਇਸ ਵਿੱਚ ਦੁਹਰਾਅ ਹੈ ਪਰ ਜ਼ਿੰਦਗੀ ਨੂੰ ਦਿਲ ਭਰ ਕੇ ਜਿਊਣ ਦਾ ਤਰੀਕਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=K6dqIIDF8y0

https://www.youtube.com/watch?v=0X7dajB9uSg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News