ਨਾਗਰਿਕਤਾ ਸੋਧ ਬਿੱਲ: ਅਕਾਲੀ ਦਲ ਨੇ ਲਿਆ ਭਾਜਪਾ ਤੋਂ ਉਲਟ ਸਟੈਂਡ, ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਮੰਗ

Monday, Dec 09, 2019 - 07:19 AM (IST)

ਨਾਗਰਿਕਤਾ ਸੋਧ ਬਿੱਲ: ਅਕਾਲੀ ਦਲ ਨੇ ਲਿਆ ਭਾਜਪਾ ਤੋਂ ਉਲਟ ਸਟੈਂਡ, ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਮੰਗ
ਸੁਖਬੀਰ ਬਾਦਲ
Getty Images

ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਪੇਸ਼ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਅਤੇ ਮੁਸਲਮਾਨ ਭਾਈਚਾਰੇ ਨੂੰ ਵੀ ਇਸ ਬਿੱਲ ''ਚ ਸ਼ਾਮਲ ਕਰਨ ਦੀ ਗੱਲ ਆਖੀ ਹੈ।

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ NDA ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਘੱਟ ਗਿਣਤੀਆਂ ਭਾਈਚਾਰੇ ਦੀ ਮੰਗ ਮੰਨੀ ਹੈ। ਜਿਸ ਵਿੱਚ ਸਿੱਖ, ਹਿੰਦੂ, ਜੈਨ ਬੋਧੀ, ਪਾਰਸੀ ਅਤੇ ਇਸਾਈ ਆਉਂਦੇ ਹਨ।

ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਧਰਮ ਦੇ ਆਧਾਰ ''ਤੇ ਬਿੱਲ ਵਿੱਚੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ।

ਇਹ ਵੀ ਪੜ੍ਹੋ:

ਦਿੱਲੀ ''ਚ ਅੱਗ ਨੇ ਲਈ 43 ਲੋਕਾਂ ਦੀ ਜਾਨ

ਬੀਤੇ ਦਿਨੀਂ ਦਿੱਲੀ ''ਚ ਰਾਣੀ ਝਾਂਸੀ ਰੋਡ ਸਥਿਤ ਅਨਾਜ ਮੰਡੀ ਵਿੱਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਲੋਕ ਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਦਿੱਲੀ ਵਿੱਚ ਭਿਆਨਕ ਅੱਗ
EPA

ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੁਲ ਗਰਗ ਨੇ ਗਰਗ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ ਸੀ ਉਸ ਵਿੱਚ ਕਾਫ਼ੀ ਜ਼ਿਆਦਾ ਸੰਖਿਆ ਵਿੱਚ ਕਾਗਜ਼ ਅਤੇ ਗੱਤੇ ਰੱਖੇ ਹੋਏ ਸਨ ਜਿਸਦੇ ਕਾਰਨ ਧੂੰਆਂ ਪੈਦਾ ਹੋ ਗਿਆ, ਧੂੰਏ ਕਰਕੇ ਲੋਕਾਂ ਨੂੰ ਬਚਾਉਣ ਵਿੱਚ ਵਧੇਰੇ ਪ੍ਰੇਸ਼ਾਨੀ ਹੋਈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

''ਬੇਅਬਦਬੀ ਦੇ ਦੋਸ਼ੀਆਂ ਨੂੰ ਦੇਰੀ ਨਾਲ ਸਜ਼ਾ ਸ਼ਮ ਦੀ ਗੱਲ''

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੁਆਉਣ ਬਾਰੇ ਉੱਠਦੀ ਮੰਗ ''ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।

ਰੰਧਾਵਾ ਨੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਇਨਸਾਫ਼ ਦਿਵਾਉਣ ਵਿੱਚ ਦੇਰੀ ਹੋ ਰਹੀ ਹੈ।

ਦਰਅਸਲ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਡੇਰਾ ਬਾਬਾ ਨਾਨਕ ਸਥਿਤ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਅੱਗੇ ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਸਨ।

ਸੁਖਜਿੰਦਰ ਰੰਧਾਵਾ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਨਾ ਹੋਣ ਕਾਰਨ ਆਪਣੀ ਹੀ ਸਰਕਾਰ ਖ਼ਿਲਾਫ਼ ਭੜਾਸ ਕੱਢਣ ਲੱਗੇ। ਰੰਧਾਵਾ ਧਰਨਾਕਾਰੀਆਂ ਦੇ ਵਿਚਾਲੇ ਵੀ ਜਾ ਕੇ ਬਹਿ ਗਏ। ਇਸ ਲਿੰਕ ਤੇ ਜਾ ਕੇ ਪੂਰੀ ਖ਼ਬਰ ਪੜ੍ਹੋ।

ਇਹ ਵੀ ਪੜ੍ਹੋ:

ਵਿਸ਼ਵ ਜੰਗ ਵਿੱਚ ਡਰੱਗ

20ਵੀਂ ਸਦੀ ਦੇ ਪਹਿਲੇ ਅੱਧ ''ਚ ਹੋਈ ਦੋ ਵਿਸ਼ਵ ਜੰਗਾਂ ਵਿੱਚ ਹਾਲਾਤ ਅਸਾਧਾਰਨ ਤੌਰ ''ਤੇ ਬਦਲ ਗਏ ਸਨ।

ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਕਦੇ ਸਿਪਾਹੀਆਂ ਨੇ ਡਰੱਗ ਦੀ ਇੰਨੀ ਵੱਡੀ ਖਪਤ ਨਹੀਂ ਕੀਤੀ ਸੀ, ਇਸ ਦੌਰਾਨ ਸ਼ਰਾਬ, ਮੋਰਫਿਨ ਅਤੇ ਕੋਕੀਨ ਨੇ ਇੰਨੀ ਵੱਡੀ ਭੂਮਿਕਾ ਨਹੀਂ ਨਿਭਾਈ ਸੀ।

ਜੰਗਾਂ ਦੌਰਾਨ ਡਰੱਗਜ਼ ਦੀ ਵਰਤੋਂ
Getty Images
ਅਜੋਕੇ ਸਮੇਂ ਵਿੱਚ ਜਦੋਂ ਵੀ ਅਸੀਂ ਡਰੱਗ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ਼ ਵਿੱਚ ਪਾਬਲੋ ਐਸਕੋਬਾਰ ਅਤੇ ਐਲ ਚੈਪੋ ਵਰਗੇ ਨਾਮ ਦਿਮਾਗ਼ ''ਚ ਆਉਂਦੇ ਹਨ

ਵਧੇਰੇ ਖਪਤ ਹੀ, ਕੇਵਲ ਨਵੀਂ ਗੱਲ ਨਹੀਂ ਸੀ ਬਲਕਿ ਇਸ ਦਾ ਉਦੇਸ਼ ਵੀ ਇਲਾਜ ਦੇ ਕਾਰਜ ਤੋਂ ਕਿਤੇ ਪਰੇ ਸੀ।

ਰੋਜ਼ਾਨਾ ਸ਼ਰਾਬ ਤੋਂ ਇਲਾਵਾ ਆਸਟ੍ਰੇਲੀਆ, ਫਰਾਂਸ, ਅਤੇ ਜਰਮਨ ਫੌਜਾਂ ਆਪਣੇ ਸਿਪਾਹੀਆਂ ਨੂੰ ਆਪਣੀ ਊਰਜਾ ਤੇ ਸਮਰੱਥਾ ਵਧਾਉਣ ਲਈ ਕੋਕੀਨ ਦਿੰਦੀਆਂ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਹਾਂਗ-ਕਾਂਗ ''ਚ ਮੁਜ਼ਾਹਰੇ, ਸੈਂਕੜੇ ਨੌਜਵਾਨ ਹਿਰਾਸਤ ਵਿੱਚ

ਹਾਂਗ-ਕਾਂਗ ਦੇ ਮੁਜ਼ਾਹਰਿਆਂ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਮਾਨਸਿਕ ਤੌਰ ਤੇ ਕਾਫ਼ੀ ਝਟਕਾ ਲੱਗਿਆ ਹੈ।

ਪੌਲੀਟੈਕਨਿਕ ਯੂਨੀਵਰਸਿਟੀ ਦੀ ਤਾਜ਼ਾ ਘੇਰਾਬੰਦੀ ਦੌਰਾਨ ਸੈਂਕੜੇ ਨੌਜਵਾਨ ਮੁਜ਼ਾਹਰਾਕਾਰੀ ਯੂਨੀਵਰਸਿਟੀ ਕੈਂਪਸ ਵਿੱਚ ਹਿਰਾਸਤ ''ਚ ਲਏ ਗਏ ਸਨ।

ਮਨੋਵਿਗਿਆਨੀ ਚਿਤਾਵਨੀ ਦਿੰਦੇ ਹਨ ਕਿ ਨੌਜਵਾਨਾਂ ਉੱਤੇ ਪ੍ਰਦਰਸ਼ਨਾਂ ਦਾ ਨੁਕਸਾਨਦੇਹ ਅਸਰ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਵੀਂ ਪੀੜ੍ਹੀ ਦਾ ਹਿੱਸਾ ਹਨ ਜੋ ਦੂਜੇ ਵਿਕਸਿਤ ਦੇਸਾਂ ਦੇ ਨੌਜਵਾਨਾਂ ਨਾਲੋਂ ਬਹੁਤ ਵੱਖਰੇ ਹੋਣਗੇ। ਪੂਰੀ ਖ਼ਬਰ ਜਾਨਣ ਲਈ ਇਸ ਵੀਡੀਓ ਲਿੰਕ ''ਤੇ ਕਲਿੱਕ ਕਰੋ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=5u04QXvIJPs

https://www.youtube.com/watch?v=fwkPmjDlVBM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News