ਨਿਆਂ ਕਦੇ ਫ਼ੌਰੀ ਨਹੀਂ ਹੋ ਸਕਦਾ, ਬਦਲਾ ਨਹੀਂ ਬਣ ਸਕਦਾ: ਚੀਫ਼ ਜਸਟਿਸ — 5 ਅਹਿਮ ਖ਼ਬਰਾਂ
Sunday, Dec 08, 2019 - 07:34 AM (IST)


ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਿਆਂ ਕਦੇ ਵੀ ਫੌਰੀ ਨਹੀਂ ਹੋ ਸਕਦਾ ਤੇ ਜੇ ਇਹ "ਬਦਲਾ" ਬਣ ਜਾਵੇ ਤਾਂ ਇਹ ਆਪਣਾ ਅਸਲ ਕਿਰਦਾਰ ਗੁਆ ਦੇਵੇਗਾ।
“ਹਾਲਾਂਕਿ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਕੇਸਾਂ ਦੇ ਨਿਪਟਾਰੇ ਵਿੱਚ ਲੱਗਣ ਵਾਲੇ ਸਮੇਂ ਬਾਰੇ ਆਪਣੀ ਸਥਿਤੀ ''ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।” ਦਿ ਹਿੰਦੂ ਦੀ ਖ਼ਬਰ ਮੁਤਾਬਕ ਚੀਫ਼ ਜਸਟਿਸ ਨੇ ਇਹ ਸ਼ਬਦ ਰਾਜਸਥਾਨ ਹਾਈ ਕੋਰਟ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਕਹੀ।
ਹਾਲਾਂਕਿ ਚੀਫ਼ ਜਸਟਿਸ ਨੇ ਕਿਸੇ ਕੇਸ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਦੀ ਇਹ ਟਿੱਪਣੀ ਇਸ ਲਈ ਅਹਿਮ ਹੈ ਕਿਉਂਕਿ ਇਸ ਸਮੇਂ ਪੁਲਿਸ ਵੱਲੋਂ ਕੀਤਾ ਗਿਆ ਇੱਕ ਐਨਕਾਊਂਟਰ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਰੇਪ ਅਤੇ ਫਿਰ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਮਾਰ ਦਿੱਤਾ ਸੀ।
ਇਹ ਵੀ ਪੜ੍ਹੋ:ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਕਹੀਆਂ ਇਹ 5 ਗੱਲਾਂ
ਚੀਫ਼ ਜਸਟਿਸ ਨੇ ਅੱਗੇ ਕਿਹਾ, "ਉਸੇ ਸਮੇਂ ਸਾਨੂੰ ਬਦਲਾਅ ਅਤੇ ਅਦਾਲਤਾਂ ਬਾਰੇ ਧਾਰਨਾਵਾਂ ਬਾਰੇ ਵੀ ਪ੍ਰਤਿਕਿਰਿਆ ਦੇਣ ਦੇ ਇਛੁੱਕ ਹੋਣਾ ਚਾਹੀਦਾ ਹੈ... ਨਿਆਂ ਤੱਕ ਪਹੁੰਚ ਅਦਾਲਤਾਂ ਦਾ ਬੁਨਿਆਦੀ ਸਿਧਾਂਤ ਹੈ।”
ਵੀਡੀਓ:ਮਰਦ ਬਲਾਤਕਾਰੀ ਕਿਉਂ ਬਣ ਜਾਂਦੇ ਹਨ - ਨਜ਼ਰੀਆ
ਅਮਰੀਕੀ ਨੇਵੀ ਬੇਸ ਹਮਲਾ: ਗੋਲੀਆਂ ਮਾਰਨ ਵਾਲੇ ਨੇ ਪਹਿਲਾਂ ਵੀਡੀਓ ਦੇਖੇ
ਅਮਰੀਕੀ ਅਫ਼ਸਰਾਂ ਮੁਤਾਬਕ ਸਾਉਦੀ ਗੰਨਮੈਨ ਜਿਸ ਨੇ ਸ਼ੁੱਕਰਵਾਰ ਨੂੰ ਫਲੋਰਿਡਾ ਨੇਵੀ ਬੇਸ ''ਤੇ ਹਮਲਾ ਕਰਨ ਤੋਂ ਪਹਿਲਾਂ ਇੱਕ ਰਾਤਰੀ ਭੋਜ ਮੌਕੇ ਗੋਲੀਆਂ ਚਲਾਏ ਜਾਣ ਦੀ ਵੀਡੀਓ ਚਲਾਈ ਸੀ।

ਮੁਹੰਮਦ ਸਈਦ ਅਲਸ਼ਮਰਾਨੀ, ਜੋ ਕਿ ਪੈਨਸਾਕੋਲਾ ਵਿਖੇ ਸਿਖਲਾਈ ਲੈ ਰਿਹਾ ਸੀ, ਨੇ ਸੁਰੱਖਿਆ ਦਸਤਿਆਂ ਵੱਲੋਂ ਚਲਾਈ ਗੋਲੀ ਨਾਲ ਆਪਣੀ ਮੌਤ ਤੋਂ ਪਹਿਲਾਂ ਚਾਰ ਜਣਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਅਮਰੀਕਾ ਦੇ ਕਈ ਮੀਡੀਆ ਅਦਾਰਿਆਂ ਨੇ ਇੱਕ ਅਗਿਆਤ ਅਧਿਕਾਰਿਤ ਸੂਤਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਾਂਚ ਤੋਂ ਸਾਹਮਣੇ ਆਇਆ ਕਿ ਪਹਿਲਾਂ ਸਈਦ ਨੇ ਹੋਰ ਲੋਕਾਂ ਨੂੰ ਸ਼ੂਟਿੰਗ ਦੀਆਂ ਵੀਡੀਓ ਦਿਖਾਈਆਂ।

ਇਹ ਵੀ ਪੜ੍ਹੋ:ਪੰਜਾਬ ਅਤੇ ਮਰਾਠਿਆਂ ਦੇ ਹਵਾਲੇ ਨਾਲ ਸਮਝੋ ਅਹਿਮਦ ਸ਼ਾਹ ਅਬਦਾਲੀ ਦਾ ਕਿਰਦਾਰ
ਏਰਟੈਲ ਦੇ ਗਾਹਕਾਂ ਦੀ ਨਿੱਜੀ ਜਾਣਕਾਰੀ ਨੂੰ ਖ਼ਤਰਾ
ਭਾਰਤ ਦੀ ਤੀਜੀ ਸਭ ਤੋਂ ਵੱਡੀ ਮੋਬਾਈਲ ਨੈਟਵਰਕ ਕੰਪਨੀ ਏਅਰਟੈਲ ਵਿੱਚ ਇੱਕ ‘ਬੱਗ’ ਮਿਲਣ ਕਾਰਨ ਕੰਪਨੀ ਦੇ 30 ਕਰੋੜ ਗਾਹਕਾਂ ਦੇ ਨਿੱਜੀ ਡਾਟਾ ਉੱਪਰ ਖ਼ਤਰੇ ਦੇ ਬੱਦਲ ਛਾ ਗਏ ਹਨ।
ਇਸ ਗੜਬੜੀ ਕਾਰਨ ਹੈਕਰ ਸਾਰੇ ਗਾਹਕਾਂ ਦੇ ਨਿੱਜੀ ਡਾਟਾ ਵਿੱਚ ਸੰਨ੍ਹ ਲਾ ਸਕਦੇ ਹਨ।
ਇਸ ਜਾਣਕਾਰੀ ਵਿੱਚ ਗਾਹਕਾਂ ਦਾ ਨਾਮ, ਲਿੰਗ, ਈਮੇਲ, ਜਨਮ ਮਿਤੀ, ਪਤਾ ਸ਼ਾਮਲ ਹੈ ਜੋ ਕਿ ਸਿਰਫ਼ ਉਨ੍ਹਾਂ ਦਾ ਮੋਬਾਇਲ ਨੰਬਰ ਵਰਤ ਕੇ ਹੀ ਹਾਸਲ ਕੀਤੀ ਜਾ ਸਕਦੀ ਸੀ।
ਪੜ੍ਹੋ ਪੂਰੀ ਖ਼ਬਰ

ਬਰਤਾਨਵੀ ਚੋਣਾਂ ਵਿੱਚ ਕਸ਼ਮੀਰ ਦੀ ਚਰਚਾ
ਉੱਤਰੀ ਬਰਤਾਨੀਆ ਦੇ ਬ੍ਰੈਡਫਰਡ ਸ਼ਹਿਰ ਵਿੱਚ ਕਸ਼ਮੀਰ ਦਾ ਜ਼ਿਕਰ ਨਾ ਹੋਵੇ ਤਾਂ ਬਹਿਸ ਅਧੂਰੀ ਰਹਿ ਜਾਂਦੀ ਹੈ।
5 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਖਿੱਤੇ ਵਿੱਚ ਰਹਿਣ ਵਾਲੇ ਭਾਰਤੀਆਂ ਤੇ ਪਾਕਿਸਤਾਨੀਆਂ ਵਿੱਚ। ਇਸ ਫ਼ੈਸਲੇ ਨਾਲ ਦੋਹਾਂ ਭਾਈਚਾਰਿਆਂ ਵਿੱਚ ਨਫ਼ਰਤ ਦੀ ਇੱਕ ਕੰਧ ਵੀ ਉਸਰ ਗਈ ਹੈ।
ਜਿੱਥੇ ਭਾਰਤੀ ਇਸ ਤੋਂ ਖ਼ੁਸ਼ ਹਨ ਤਾਂ ਪਾਕਿਸਤਾਨੀ ਨਾਰਾਜ਼ ਹਨ। ਇਸ ਕਾਰਨ ਬਰਤਾਨਵੀ ਪਾਰਟੀਆਂ ਕਸ਼ਮੀਰ ਮਸਲੇ ਬਾਰੇ ਆਪਣਾ ਪੱਖ ਰੱਖਣ ਸਮੇਂ ਹਰ ਗੱਲ ਸੰਭਲ ਕੇ ਹੀ ਕਹਿ ਰਹੀਆਂ ਹਨ।

ਉਨਾਓ ਬਲਾਤਕਾਰ ''ਤੇ ਗ੍ਰਾਊਂਡ ਰਿਪੋਰਟ
ਉਨਾਓ ਵਿੱਚ ਗੈਂਗਰੇਪ ਪੀੜਤ ਕੁੜੀ ਦੀ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ।
ਕੁੜੀ ਦੇ ਬਜ਼ੁਰਗ ਪਿਤਾ ਉਨਾਓ ਸ਼ਹਿਰ ਤੋਂ ਕਰੀਬ 50 ਕਿੱਲੋਮੀਟਰ ਦੂਰ ਹਿੰਦੂਪੁਰ ਪਿੰਡ ਵਿੱਚ ਘਰ ਦੇ ਬਾਹਰ ਚੁੱਪਚਾਪ ਖੜ੍ਹੇ ਸਨ। ਉਨ੍ਹਾਂ ਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਉਹ ਅਕਸਰ ਆਪਣੀ ਧੀ ਨੂੰ ਖ਼ੁਦ ਸਟੇਸ਼ਨ ਤੱਕ ਛੱਡਣ ਜਾਂਦੇ ਸਨ ਪਰ ਵੀਰਵਾਰ ਨੂੰ ਪਤਾ ਨਹੀਂ ਉਹ ਇਕੱਲੀ ਕਿਉਂ ਚਲੀ ਗਈ। ਪੜ੍ਹੋ ਕਿਹੋ-ਜਿਹਾ ਹੈ ਮਰਹੂਮ ਦੇ ਘਰ ਦਾ ਮਾਹੌਲ।
ਇਹ ਵੀ ਪੜ੍ਹੋ:
- ''ਜਦੋਂ ਮੈ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ...''
- ਸੂਬਾ ਸਰਕਾਰਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਕੋਲ ਪੈਸੇ ਨਹੀਂ!
- ਅਧਿਆਪਕ ਨੇ ਅਜਿਹਾ ਭੱਦਾ ਸਵਾਲ ਕੀਤਾ, ''ਮੇਰੇ ਹੰਝੂ ਨਿਕਲ ਆਏ''
ਇਹ ਵੀਡੀਓ ਵੀ ਦੇਖੋ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)