Hyperloop: ਹਵਾਈ ਜਹਾਜ਼ ਨਾਲੋਂ ਤੇਜ਼ ‘ਚੁੰਬਕੀ ਸਫ਼ਰ’ ਦੀ ਤਿਆਰੀ ''''ਚ ਪੰਜਾਬ

Sunday, Dec 08, 2019 - 07:04 AM (IST)

Hyperloop: ਹਵਾਈ ਜਹਾਜ਼ ਨਾਲੋਂ ਤੇਜ਼ ‘ਚੁੰਬਕੀ ਸਫ਼ਰ’ ਦੀ ਤਿਆਰੀ ''''ਚ ਪੰਜਾਬ

ਪੰਜਾਬ ਸਰਕਾਰ ਹਾਈਪਰਲੂਪ ਨਾਂ ਦੀ ਨਵੀਂ ਤਕਨੀਕ ਨੂੰ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਭਾਲ ਰਹੀ ਹੈ। ਇਸ ਲਈ ਵਰਜਿਨ ਕੰਪਨੀ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਤਹਿਤ ਕੰਪਨੀ ਇਸ ਬਾਰੇ ਅਧਿਐਨ ਕਰੇਗੀ ਕਿ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਰੂਟ ਉੱਤੇ ਇਹ ਕੰਮ ਕਰੇਗੀ ਜਾਂ ਨਹੀਂ।

ਦਰਅਸਲ ਹਾਈਪਰਲੂਪ ਬੰਦ ਟਿਊਬਾਂ ਦਾ ਇੱਕ ਨੈੱਟਵਰਕ ਹੈ ਜਿਸ ਵਿੱਚ ਕਾਰਾਂ ਵਰਗੀਆਂ ਗੱਡੀਆਂ ਹਵਾ ਵਿੱਚ ਉੱਡਣਗੀਆਂ।

ਇਹ ਪੌਡ ਜਾਂ ਡੱਬੇ ਪੱਟੜੀਆਂ ਉੱਤੇ ਨਹੀਂ ਚੱਲਣਗੇ। ਪੱਟੜੀਆਂ ਤੋਂ ਜ਼ਰਾ ਉੱਪਰ ਚਲਣਗੇ ਤਾਂ ਜੋ ਰਗੜ ਨਾ ਲੱਗੇ। ਚੁੰਬਕ ਨਾਲ ਖਿੱਚ ਰਹੇਗੀ ਤੇ ਇਹ ਪੌਡ ਟਰੈਕ ਤੋਂ ਜ਼ਰਾ ਉੱਤੇ ਚੱਲਣਗੇ। ਮੈਗਨੇਟਿਕ ਲੈਵੀਟੇਸ਼ਨ (Maglev) ਟਰੈਕ ਚਾਰਾਂ ਪਾਸੇ ਬਣਾਏ ਜਾਣਗੇ। ਇੱਥੋਂ ਤੱਕ ਕਿ ਪਾਈਪ ਦੇ ਅੰਦਰ ਹਵਾ ਵੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ:

ਆਈਡਿਆ ਕਿੱਥੋਂ ਆਇਆ

ਇਸ ਆਈਡੀਆ ਦੀ ਸ਼ੁਰੂਆਤ 2012 ਵਿੱਚ ਈਲੋਨ ਮਸਕ ਦੀ ਕੰਪਨੀ ਟੈਸਲਾ ਨੇ ਕੀਤੀ ਸੀ। ਜਿਹੜੀ ਕੰਪਨੀ ਨੇ ਪੰਜਾਬ ਸਰਕਾਰ ਲਈ ਤਿਆਰੀ ਕਰਨ ਦਾ ਜ਼ਿੰਮਾ ਲਿਆ ਹੈ ਉਸ ਦਾ ਨਾਂ ਹੈ ਹਾਈਪਰਲੂਪ ਵਨ (Hyperloop One) ਜੋ ਕਿ ਵਰਜਿਨ ਗਰੁੱਪ ਦੀ ਕੰਪਨੀ ਹੈ। ਵਰਜਿਨ ਦੀ ਮਸ਼ਹੂਰ ਏਅਰਲਾਈਨ ਵੀ ਹੈ।

ਦੋਵੇਂ ਹੀ ਕੰਪਨੀਆਂ ਸਪੇਸ ਵਿੱਚ ਸੈਲਾਨੀਆਂ ਨੂੰ ਅਤੇ ਕਿਸੇ ਵੇਲੇ ਕਿਸੇ ਹੋਰ ਗ੍ਰਹਿ ''ਤੇ ਲਿਜਾਉਣ ਦੇ ਪ੍ਰੋਜੈਕਟ ’ਤੇ ਵੀ ਕੰਮ ਕਰ ਰਹੀਆਂ ਹਨ।

ਵੀਡੀਓ ''ਚ ਸਮਝੋ:

https://www.youtube.com/watch?v=1R0EXbtLkNM

ਹਾਈਪਰਲੂਪ ਬਾਰੇ ਵਰਜਿਨ ਦੇ ਚੇਅਰਮੈਨ ਰਿਚਰਡ ਬਰੇਨਸਨ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇੱਕ ਵੱਡਾ ਦਾਅਵਾ ਕੀਤਾ ਸੀ, “ਜਿਵੇਂ ਰੇਲਗੱਡੀਆਂ ਨੇ ਭਾਰਤ ਵਿਚ ਬਹੁਤ ਵੱਡਾ ਬਦਲਾਅ ਲੈ ਕੇ ਆਉਂਦਾ ਸੀ, ਹਾਈਪਰਲੂਪ ਅਗਲਾ ਵੱਡਾ ਕਦਮ ਹੋਵੇਗਾ।"

ਕਿੰਨੀ ਤੇਜ਼ ਹੈ ਇਹ ਤਕਨੀਕ?

ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀ ਦੂਰੀ ਸੜਕੀ ਮਾਰਗ ਰਾਹੀਂ ਤਕਰੀਬਨ 225 ਕਿਲੋਮੀਟਰ ਹੈ। ਜੇ ਅੱਧੇ ਘੰਟੇ ''ਚ ਪਹੁੰਚਣਾ ਹੈ ਤਾਂ ਇਸ ਦਾ ਮਤਲਬ ਹੈ ਕਿ 550 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀ ਲੋੜ ਹੈ।

ਹਾਈਪਰਲੂਪ ਦੀ ਸਭ ਤੋਂ ਵੱਧ ਰਫ਼ਤਾਰ ਹੈ 1,080 ਕਿਲੋਮੀਟਰ ਪ੍ਰਤੀ ਘੰਟਾ। ਇਹ ਭਾਰਤ ਦੀਆਂ ਸਭ ਤੋਂ ਤੇਜ਼ ਟਰੇਨਾਂ ਨਾਲੋਂ 6 ਗੁਣਾ ਹੈ।

ਦੁਨੀਆਂ ਦੀ ਸਭ ਤੋਂ ਤੇਜ਼ ਟਰੇਨ (430 ਕਿਲੋਮੀਟਰ ਪ੍ਰਤੀ ਘੰਟਾ) ਚੀਨ ਦੇ ਸ਼ੰਘਾਈ ''ਚ ਚੱਲਦੀ ਹੈ ਜਿਹੜੀ ਹਵਾ ''ਚ ਚੁੰਬਕ ਵਾਲੇ ਟਰੈਕ ਨਾਲ ਲੱਗ ਕੇ ਹੀ ਚੱਲਦੀ ਹੈ ਪਰ ਵੈਕਿਊਮ ਨਹੀਂ ਵਰਤਦੀ।

ਬੋਇੰਗ 747 ਜਹਾਜ਼ ਦੀ ਸਪੀਡ 900 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਹਾਈਪਰਲੂਪ ਦੀ ਸਪੀਡ ਉਸ ਤੋਂ ਵੀ ਜ਼ਿਆਦਾ ਹੈ।

ਚੱਲੇਗੀ ਕਦੋਂ ਤੇ ਪੈਸੇ ਕਿੰਨੇ?

ਵਰਜਿਨ ਨੇ ਮਹਾਰਾਸ਼ਟਰ ਸਰਕਾਰ ਨਾਲ ਵੀ ਸਮਝੌਤੇ ਤੇ ਹਸਤਾਖ਼ਰ ਕੀਤੇ ਹਨ ਜਿਸ ਤਹਿਤ ਮੁੰਬਈ-ਪੁਣੇ ਦਾ 120 ਕਿਲੋਮੀਟਰ ਦਾ ਪ੍ਰੋਜੈਕਟ 70,000 ਕਰੋੜ ਰੁਪਏ ਦਾ ਬਣੇਗਾ — ਤਕਰੀਬਨ 580 ਕਰੋੜ ਪ੍ਰਤੀ ਕਿਲੋਮੀਟਰ।

ਇਹ ਸਾਫ਼ ਨਹੀਂ ਹੈ ਕਿ ਸਾਰੇ ਪੈਸੇ ਸਰਕਾਰ ਦੇਵੇਗੀ ਜਾਂ ਨਿੱਜੀ ਕੰਪਨੀ ਦਾ ਵੀ ਪੈਸਾ ਲੱਗੇਗਾ। ਪ੍ਰੋਜੈਕਟ ਪੂਰਾ ਕਰਨ ਦਾ ਟੀਚਾ ਸਾਲ 2024 ਤੱਕ ਦਾ ਹੈ।

Hyperloop One/BBC
BBC
ਮਾਹਿਰਾਂ ਦਾ ਮੰਨਣਾ ਹੈ ਕਿ ਸੜਕ ਦੇ ਉੱਤੇ ਜਾਂ ਥੱਲੇ ਹਾਈਪਰਲੂਪ ਟਿਊਬ ਬਣਾਉਣਾ ਚੁਣੌਤੀ ਹੋ ਸਕਦਾ ਹੈ

ਮੁਕਾਬਲੇ ''ਚ ਇੱਕ ਆਮ ਜਿਹੇ ਰੇਲ ਟਰੈਕ ਦੀ ਕੀਮਤ ਸਰਕਾਰੀ ਰਿਪੋਰਟ ਮੁਤਾਬਕ 15 ਕਰੋੜ ਪ੍ਰਤੀ ਕਿਲੋਮੀਟਰ ਮੰਨੀ ਜਾ ਸਕਦੀ ਹੈ ਅਤੇ ਧਰਤੀ ਹੇਠਾਂ ਚੱਲਣ ਵਾਲੀ ਮੈਟਰੋ ਦੀ ਕੀਮਤ ਹੈ 500 ਕਰੋੜ ਪ੍ਰਤੀ ਕਿਲੋਮੀਟਰ।

ਇਹ ਵੀ ਪੜ੍ਹੋ:

ਟੈਸਲਾ ਤੇ ਵਰਜਿਨ ਦੋਵਾਂ ਕੰਪਨੀਆਂ ਨੇ ਟੈਸਟ ਟਰੈਕ ਅਮਰੀਕਾ ''ਚ ਬਣਾਏ ਹਨ। ਵਰਜਿਨ ਦਾ ਦਾਅਵਾ ਹੈ ਕਿ 2021 ਵਿੱਚ ਪਹਿਲੀ ਹਾਈਪਰਲੂਪ ਚੱਲ ਜਾਵੇਗੀ ਪਰ ਇਹ ਅਜੇ ਦਾਅਵਾ ਹੀ ਹੈ।

ਇੱਕ ਦਾਅਵਾ ਹੋਰ ਵੀ ਹੈ ਕਿ ਇਸ ਲਈ ਕੋਲੇ ਵਗੈਰਾ ਦੀ ਲੋੜ ਨਹੀਂ। ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਪੈਦਾ ਹੋਈ ਬਿਜਲੀ ਨਾਲ ਚਲਾ ਸਕਦੇ ਹੋ। ਮਤਲਬ ਇਹ ਵਾਤਾਵਰਨ ਲਈ ਚੰਗੀ ਹੋਵੇਗੀ।

ਇਹ ਵੀ ਦੇਖੋ:

https://www.youtube.com/watch?v=UZRxpbxPhvs

https://www.youtube.com/watch?v=hJhbrQXEDUM

https://www.youtube.com/watch?v=JJpScI20Qkw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News