ਹੈਦਰਾਬਾਦ ਰੇਪ ਤੇ ਕਤਲ ਕੇਸ ਮਗਰੋਂ ਐਨਕਾਊਂਟਰ: ਕੌਣ ਹੈ ਇਹ ਪੁਲਿਸ ਅਫਸਰ ਜਿਸ ''''ਤੇ ਸਵਾਲ ਉੱਠ ਰਹੇ ਹਨੇ

12/06/2019 6:19:31 PM

ਹੈਦਰਾਬਾਦ ਦੇ ਬਹੁਚਰਚਿਤ ਰੇਪ ਤੇ ਕਤਲ ਮਾਮਲੇ ਦੇ ਚਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਮਾਰ ਦਿੱਤਾ ਹੈ।

ਪੁਲਿਸ ਇਸ ਨੂੰ ਮੁਠਭੇੜ ਕਹਿ ਰਹੀ ਹੈ ਜਦਕਿ ਮੁਲਜ਼ਮ ਪੁਲਿਸ ਹਿਰਾਸਤ ਵਿਚ ਸਨ। ਉਨ੍ਹਾਂ ਨੂੰ ਉੱਥੇ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿੱਥੇ ਮਹਿਲਾ ਡਾਕਟਰ ਦੀ ਸੜੀ ਹੋਈ ਲਾਸ਼ ਮਿਲੀ ਸੀ।

ਹੈਦਰਾਬਾਦ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਉੱਥੇ ਸੀਨ ਰੀਕ੍ਰਿਏਸ਼ਨ ਲਈ ਲਿਆਂਦਾ ਗਿਆ ਸੀ ਅਤੇ ਉਸੇ ਦੌਰਾਨ ਉਨ੍ਹਾਂ ਸਾਰਿਆਂ ਨੇ ਪੁਲਿਸ ''ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕਾਰਵਾਈ ਕਰਨੀ ਪਈ।

ਪਿਛਲੇ 10 ਸਾਲਾਂ ਵਿਚ ਹੈਦਰਾਬਾਦ ਪੁਲਿਸ ਇਸ ਨੂੰ ਤੀਜਾ ਐਨਕਾਊਂਟਰ ਕਹਿ ਰਹੀ ਹੈ ਜਿਸ ਵਿਚ ਮਾਓਵਾਦੀ ਸ਼ਾਮਿਲ ਨਹੀਂ ਹਨ। ਇਸ ਤੋਂ ਪਹਿਲਾਂ ਸਾਲ 2008 ਅਤੇ 2015 ਵਿਚ ਵੀ ਪੁਲਿਸ ਐਨਕਾਉਂਟਰ ਹੋਏ ਸਨ।

ਸਾਲ 2008 ਅਤੇ ਸ਼ੁੱਕਰਵਾਰ ਦੀ ਸਵੇਰ ਵਾਲੀ ਘਟਨਾ ਵਿਚ ਕਾਫ਼ੀ ਸਮਾਨਤਾ ਹੈ:

  • ਮਹਿਲਾ ਹਿੰਸਾ
  • ਪੁਲਿਸ ਅਧਿਕਾਰੀ ਵੀਸੀ ਸੱਜਨਾਰ
  • ਘਟਨਾ ਵਾਲੀ ਥਾਂ ''ਤੇ ਕਾਰਵਾਈ

ਇਹ ਵੀ ਪੜ੍ਹੋ

ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਕਹੀਆਂ ਇਹ 5 ਗੱਲਾਂ

‘...ਫਿਰ ਤਾਂ ਬੰਦੂਕ ਚੁੱਕੋ ਜਿਸ ਨੂੰ ਮਾਰਨਾ ਹੈ ਮਾਰੋ’

ਹੈਦਰਾਬਾਦ ਰੇਪ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ

2008 ਦੀ ਉਹ ਘਟਨਾ

ਸਾਲ 2008 ਵਿਚ ਤੇਲੰਗਾਨਾ ਦੇ ਵਾਰੰਗਲ ਵਿਚ ਵੀ ਪੁਲਿਸ ਨੇ ਇਸੇ ਤਰ੍ਹਾਂ ਦੇ ਸੀਨ ਕ੍ਰਿਏਸ਼ਨ ਦੌਰਾਨ ਤੇਜ਼ਾਬ ਹਮਲੇ ਦੇ ਤਿੰਨ ਮੁਲਜ਼ਮਾਂ ਨੂੰ ਮਾਰ ਦਿੱਤਾ ਸੀ।

ਉਸ ਵੇਲੇ ਵੀ ਪੁਲਿਸ ਦਾ ਕਹਿਣਾ ਸੀ ਕਿ ਸਾਰੇ ਤਿੰਨੇ ਮੁਲਜ਼ਮਾਂ ਨੇ ਪੁਲਿਸ ''ਤੇ ਹਮਲਾ ਕਰ ਦਿੱਤਾ ਸੀ ਅਤੇ ਬਚਾਅ ਵਿਚ ਅਜਿਹੀ ਕਾਰਵਾਈ ਕਰਨੀ ਪਈ ਸੀ।

ਸਾਇਬਰਾਬਾਦ ਦੇ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ, ਜੋ ਹੈਦਰਾਬਾਦ ਕੇਸ ਨੂੰ ਦੇਖ ਰਹੇ ਹਨ ਉਸ ਵੇਲੇ ਵਾਰੰਗਲ ਦੇ ਐਸਪੀ ਹੋਇਆ ਕਰਦੇ ਸੀ।

ਪੁਲਿਸ ਦਾ ਦਾਅਵਾ ਸੀ ਕਿ ਸਨਸਨੀਖੇਜ਼ ਐਸਿਡ ਅਟੈਕ ਦੇ ਤਿੰਨੋਂ ਮੁਲਜ਼ਮਾਂ ਨੇ ਪੁਲਿਸ ''ਤੇ ਬੰਦੂਕ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ।

ਪੁਲਿਸ ਮੁਤਾਬਕ 2008 ਦੇ ਐਸਿਡ ਅਟੈਕ ਮਾਮਲੇ ਦੇ ਤਿੰਨੋਂ ਮੁਲਜ਼ਮਾਂ ਨੂੰ ਉਸ ਥਾਂ ''ਤੇ ਲਿਜਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਘਟਨਾ ਦੌਰਾਨ ਵਰਤੋਂ ਕੀਤੀ ਗਈ ਮੋਟਰਸਾਈਕਲ ਲੁਕੋਈ ਸੀ।

ਉਨ੍ਹਾਂ ਦਾ ਦਾਅਵਾ ਹੈ ਕਿ ਜਿਵੇਂ ਹੀ ਮੁਲਜ਼ਮ ਮੋਟਰਸਾਈਕਲ ਕੋਲ ਪਹੁੰਚੇ ਉਨ੍ਹਾਂ ਨੇ ਉਸ ਵਿਚ ਲੁਕਾਈ ਗਈ ਬੰਦੂਕ ਤੇ ਚਾਕੂ ਕੱਢ ਲਏ ਅਤੇ ਪੁਲਿਸ ਵਾਲਿਆਂ ''ਤੇ ਹਮਲਾ ਕਰ ਦਿੱਤਾ।

https://www.youtube.com/watch?v=1c41uDIVWjQ

ਦਾਅਵਾ ਹੈ ਕਿ ਪੁਲਿਸ ਨੇ ਆਪਣੇ ਬਚਾਅ ਵਿਚ ਜਵਾਬੀ ਕਾਰਵਾਈ ਕੀਤੀ ਅਤੇ ਉਹ ਮਾਰੇ ਗਏ।

ਦਰਅਸਲ ਸਾਲ 2008 ਵਿਚ ਵਾਰੰਗਲ ਦੇ ਇੱਕ ਇੰਜੀਨੀਅਰਿੰਗ ਕਾਲਜ ਦੀਆਂ ਦੋ ਵਿਦਿਆਰਥਣਾਂ ''ਤੇ ਉਨ੍ਹਾਂ ਨਾਲ ਹੀ ਪੜ੍ਹਣ ਵਾਲੇ ਤਿੰਨ ਨੌਜਵਾਨਾਂ ''ਤੇ ਤੇਜ਼ਾਬ ਸੁੱਟਣ ਦੇ ਇਲਜ਼ਾਮ ਲੱਗੇ ਸਨ।

ਹਮਲੇ ਵਿਚ ਦੋਵੇਂ ਵਿਦਿਆਰਥਣਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਸਨ।

ਇਹ ਗੱਲ ਸਾਹਮਣੇ ਆਈ ਸੀ ਕਿ ਪਿਆਰ ਦੀ ਪੇਸ਼ਕਸ਼ ਠੁਕਰਾਉਣ ਤੋਂ ਬਾਅਦ ਤੇਜ਼ਾਬੀ ਹਮਲੇ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।

ਦੋਵੇਂ ਪੀੜਤਾਂ ''ਚੋਂ ਇੱਕ ਦੀ ਬਾਅਦ ਵਿਚ ਮੌਤ ਹੋ ਗਈ ਸੀ।

ਸਵਾਲ

ਹੈਦਰਾਬਾਦ ਮਾਮਲੇ ਅਤੇ 2008 ਵਿਚ ਹੋਏ ਐਨਕਾਊਂਟਰ ਵਿਚ ਕਈ ਸਮਾਨਤਾਵਾਂ ਹਨ।

ਸੋਸ਼ਲ ਮੀਡੀਆ ''ਤੇ ਐਨਕਾਊਂਟਰ ਲਈ ਜਿੱਥੇ ਲੋਕ ਇੱਕ ਪਾਸੇ ਸੱਜਨਾਰ ਨੂੰ ਹੀਰੋ ਕਹਿ ਰਹੇ ਹਨ ਤਾਂ ਦੂਜੇ ਪਾਸੇ ਲੋਕ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ''ਤੇ ਸਵਾਲ ਚੁੱਕ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਦੇ ਰਾਜ ਵਿਚ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨੂੰ ਦੇਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

2008 ਵਾਲੇ ਐਨਕਾਊਂਟਰ ਵਿਚ ਵੀਸੀ ਸੱਜਨਾਰ ਖੁਦ ਸ਼ਾਮਿਲ ਸੀ।

https://twitter.com/SidduOfficial/status/1202781599189749761

https://twitter.com/bhak_sala/status/1202784396086038529

ਐਨਕਾਊਂਟਰ ਸਪੈਸ਼ਲਿਸਟ

ਵੀਸੀ ਸੱਜਨਾਰ ਐਨਕਾਊਂਟਰ ਸਪੈਸ਼ਲਿਸਟ ਦੇ ਰੂਪ ਵਿਚ ਜਾਣੇ ਜਾਂਦੇ ਹਨ।

ਸਾਲ 1996 ਬੈਚ ਦੇ ਆਈਪੀਐਸ ਅਧਿਕਾਰੀ ਵੀਸੀ ਸੱਜਨਾਰ ਅਣਵੰਡੇ ਆਂਧਰਾ ਪ੍ਰਦੇਸ਼ ਦੇ ਪੁਲਿਸ ਵਿਭਾਗ ਵਿਚ ਕਈ ਅਹਿਮ ਅਹੁਦਿਆਂ ''ਤੇ ਰਹਿ ਚੁੱਕੇ ਹਨ।

ਉਹ ਤੇਲੰਗਾਨਾ ਦੇ ਵਾਰੰਗਲ ਅਤੇ ਮੈਦਕ ਦੇ ਐਸਪੀ ਵੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ

ਫ਼ਿਲਹਾਲ ਉਹ ਸਾਇਬਰਾਬਾਦ ਦੇ ਕਮਿਸ਼ਨਰ ਹਨ। ਸਾਲ 2018 ਵਿਚ ਉਨ੍ਹਾਂ ਨੇ ਇਹ ਅਹੁਦਾ ਸਾਂਭਿਆ ਸੀ।

ਮੇਦਕ ਦੇ ਐਸਪੀ ਰਹਿੰਦੇ ਹੋਏ ਉਨ੍ਹਾਂ ਨੇ ਅਫ਼ੀਮ ਤਸਕਰ ਦਾ ਐਨਕਾਊਂਟਰ ਕੀਤਾ ਸੀ ਜਿਸ ''ਤੇ ਪੁਲਿਸ ਕਾਂਸਟੇਬਲ ਦੇ ਕਤਲ ਦੇ ਇਲਜ਼ਾਮ ਸਨ।

ਉਨ੍ਹਾਂ ਨੂੰ ਨਕਸਲੀ ਨੇਤਾ ਨਇਮੁਦੀਨ ਦੇ ਕਤਲ ਲਈ ਵੀ ਯਾਦ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਨਇਮੁਦੀਨ ਦਾ ਕਤਲ ਉਦੋਂ ਦਾ ਸੀ ਜਦੋਂ ਉਹ ਆਈਜੀ ਸਪੈਸ਼ਲ ਇੰਟੈਲੀਜੈਂਸ ਬ੍ਰਾਂਚ ਸੀ।

ਇਹ ਵੀ ਦੇਖੋ:

https://www.youtube.com/watch?v=HbO14ptMf8c

https://www.youtube.com/watch?v=M2cj-Qa4DXA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News