ਹੈਦਰਾਬਾਦ ਰੇਪ ਤੇ ਕਤਲ ਮਾਮਲਾ: ਮੁਲਜ਼ਮਾਂ ਦਾ ਐਨਕਾਊਂਟਰ ਤੋਂ ਬਾਅਦ ਪੁਲਿਸ ਕਹੀਆਂ ਇਹ 5 ਗੱਲਾਂ

Friday, Dec 06, 2019 - 04:49 PM (IST)

ਹੈਦਰਾਬਾਦ ਰੇਪ ਤੇ ਕਤਲ ਮਾਮਲਾ: ਮੁਲਜ਼ਮਾਂ ਦਾ ਐਨਕਾਊਂਟਰ ਤੋਂ ਬਾਅਦ ਪੁਲਿਸ ਕਹੀਆਂ ਇਹ 5 ਗੱਲਾਂ

ਹੈਦਰਾਬਾਦ ਰੇਪ ਅਤੇ ਕਤਲ ਮਾਮਲੇ ਵਿਚ ਚਾਰੋ ਮੁਲਜ਼ਮਾਂ ਦੇ ਪੁਲਿਸ ਕਾਰਵਾਈ ''ਚ ਮਾਰੇ ਜਾਣ ਤੋਂ ਬਾਅਦ ਪੁਲਿਸ ਨੇ ਪ੍ਰੈੱਸ ਕਾਨਫਰੰਸ ਕੀਤੀ।

ਸਾਇਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦੱਸਿਆ ਕਿ ਕਿਵੇਂ ਅਤੇ ਕਿਉਂ ਐਨਕਾਉਂਟਰ ਕੀਤਾ ਗਿਆ।

ਹੈਦਰਾਬਾਦ ਪੁਲਿਸ ਨੇ ਅੱਠ ਦਿਨ ਪਹਿਲਾਂ ਹੋਏ ਮਹਿਲਾ ਡਾਕਟਰ ਰੇਪ ਅਤੇ ਕਤਲ ਦੇ ਚਾਰੇ ਮੁਲਜ਼ਮਾਂ ਨੂੰ ਸ਼ੁੱਕਰਵਾਰ ਤੜਕੇ ਮੁਕਾਬਲੇ ਵਿੱਚ ਮਾਰਿਆ ਹੈ।

ਇਹ ਵੀ ਪੜ੍ਹੋ

‘...ਫਿਰ ਤਾਂ ਬੰਦੂਕ ਚੁੱਕੋ ਜਿਸ ਨੂੰ ਮਾਰਨਾ ਹੈ ਮਾਰੋ’

''ਬੁਲੰਦ ਭਾਰਤ ਦੀ ਬੁਲੰਦ ਤਸਵੀਰ'' ਵਿੱਚ ਡਰ ਦੀ ਕਿੰਨੀ ਥਾਂ

ਹੈਦਰਾਬਾਦ ਰੇਪ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ

ਵੀਸੀ ਸੱਜਨਾਰ ਨੇ ਕੀ ਕਿਹਾ

  • ਘਟਨਾ ਸਵੇਰੇ 5:45 ਤੋਂ 6:15 ਵਿਚਾਲੇ ਹੋਈ। ਸਭ ਤੋਂ ਪਹਿਲਾਂ ਤਾਂ ਇੱਕ ਮੁਲਜ਼ਮ ਨੇ ਹਮਲਾ ਕੀਤਾ ਇਸ ਤੋਂ ਬਾਅਦ ਦੂਜੇ ਮੁਲਜ਼ਮਾਂ ਨੇ ਵੀ ਹਮਲਾ ਕੀਤਾ।
  • ਅਸੀਂ ਉਨ੍ਹਾਂ ਨੂੰ ਘਟਨਾ ਵਾਲੀ ਥਾਂ ''ਤੇ ਲੈ ਕੇ ਆਏ ਸੀ। ਉੱਥੇ ਮੁਲਜ਼ਮਾਂ ਨੇ ਪੁਲਿਸ ''ਤੇ ਹਮਲਾ ਕਰ ਦਿੱਤਾ ਹੈ। ਸਾਡੇ ਦਸ ਪੁਲਿਸ ਮੁਲਾਜ਼ਮ ਮੌਕੇ ''ਤੇ ਮੌਜੂਦ ਸਨ।
  • ਚਾਰੇ ਮੁਲਜ਼ਮਾਂ ਨੇ ਲੱਕੜ ਤੇ ਪੱਥਰ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਸਾਡੇ ਦੋ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਵੀ ਖੋਹ ਲਏ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਡੀ ਚੇਤਾਵਨੀ ਤੋਂ ਬਾਅਦ ਵੀ ਉਹ ਰੁਕੇ ਨਹੀਂ।
  • ਜਵਾਬੀ ਕਾਰਵਾਈ ਵਿਚ ਚਾਰਾਂ ਦੀ ਮੌਤ ਹੋ ਗਈ। ਸਾਡੇ ਦੋ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ।
  • ਮੈਂ ਸਿਰਫ਼ ਇੰਨਾ ਕਹਿ ਸਕਦਾ ਹਾਂ ਕਿ ਕਾਨੂੰਨ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ।

ਇਹ ਵੀ ਦੇਖੋ:

https://www.youtube.com/watch?v=1c41uDIVWjQ

https://www.youtube.com/watch?v=f426Cx9xeYM

https://www.youtube.com/watch?v=HbO14ptMf8c

https://www.youtube.com/watch?v=M2cj-Qa4DXA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News