ਜੇ ਕਦੇ ਪਾਕਿਸਤਾਨ ਗਏ ਤਾਂ ਇੱਥੇ ਜ਼ਰੂਰ ਜਾਣਾ

Wednesday, Dec 04, 2019 - 11:19 PM (IST)

ਜੇ ਕਦੇ ਪਾਕਿਸਤਾਨ ਗਏ ਤਾਂ ਇੱਥੇ ਜ਼ਰੂਰ ਜਾਣਾ
ਮੋਹਨ ਜੋਦੜੋ,
BBC
ਪੁਰਾਤਨ ਸੱਭਿਅਤਾ ਦੇ ਇਹ ਖੰਡਹਰ ਸਿੰਧ ਦੇ ਸ਼ਹਿਰ ਲਾੜਕਾਨਾ ਨੇੜੇ ਹਨ

ਸੋਚੋ, ਤੁਸੀਂ 5 ਹਜ਼ਾਰਾ ਸਾਲ ਪਹਿਲਾਂ ਯਾਤਰਾ ਕਰ ਰਹੇ ਹੋ, ਕੀ ਤੁਸੀਂ ਵਧੀਆਂ ਇਸ ਦੌਰਾਨ ਵਧੀਆ ਸੜਕਾਂ, ਵੱਡੀਆਂ ਗਲੀਆਂ, ਬਹੁਮੰਜ਼ਲੀ ਇਮਾਰਤਾਂ, ਜਿਨ੍ਹਾਂ ''ਚ ਗੁਸਲਖ਼ਾਨੇ ਤੇ ਟਾਇਲਟ ਵੀ ਹੋਣ ਇਸ ਦੀ ਕਲਪਨਾ ਕਰ ਸਕਦੇ?

ਲਗਭਗ ਨਹੀਂ, ਪਰ ਬੀਬੀਸੀ ਪੱਤਰਕਾਰ ਕਰੀਮ ਉਲ ਇਸਲਾਮ ਨੇ ਮੋਹਨ ਜੋਦੜੋ ਦੇ ਢਹਿ-ਢੇਰੀ ਹੋਏ ਖੰਡਰਾਂ ਦਾ ਦੌਰਾ ਕੀਤਾ, ਜਿੱਥੇ ਇਹ ਸਾਰੀਆਂ ਸੁਵਿਧਾਵਾਂ ਸਨ ਅਤੇ ਹੋਰ ਵੀ ਬਹੁਤ ਕੁਝ।

ਪੁਰਾਤਨ ਸੱਭਿਅਤਾ ਦੇ ਇਹ ਖੰਡਰ ਪਾਕਿਸਤਾਨ ਦੇ ਸਿੰਧ ਦੇ ਸ਼ਹਿਰ ਲੜਕਾਨਾ ਨੇੜੇ ਨੇ ਮਿਲੇ ਸਨ।

ਮੋਹਨਜੋਦੜੋ, ਸ਼ਬਦ ਸਿੰਧੀ ਭਾਸ਼ਾ ਤੋਂ ਆਇਆ ਹੈ ਜਿਸ ਦਾ ਅਰਥ ਹੈ, ''ਮੁਰਦਿਆਂ ਦਾ ਟਿੱਬਾ।''

ਇਹ ਵੀ ਪੜ੍ਹੋ-

https://www.youtube.com/watch?v=U_u-tUheC8g

20ਵੀਂ ਸਦੀ ਦੀ ਸ਼ੁਰੂਆਤ ''ਚ ਮਿਲੇ ਇਹ ਖੰਡਰ 5000 ਸਾਲ ਪੁਰਾਣੇ ਇੱਕ ਸ਼ਹਿਰ ਦੇ ਹਨ। ਇਸ ਦੀਆਂ ਗਲੀਆਂ ਚੌੜੀਆਂ, ਘਰਾਂ ਵਿੱਚ ਗੁਸਲਖਾਨੇ, ਬੈਠਕਾਂ, ਸੀਵਰੇਜ ਸਿਸਟਮ ਅਤੇ ਹੋਰ ਵੀ ਬਹੁਤ ਕੁਝ ਸਨ।

ਇਹ ਘਰ ਇੰਨੀ ਚੰਗੀ ਤਰ੍ਹਾਂ ਤੇ ਇੰਨੀ ਤਰਤੀਬ ''ਚ ਬਣੇ ਹੋਏ ਹਨ ਅਤੇ ਲਗਦਾ ਹੈ ਜਿਵੇਂ ਉਸ ਵੇਲੇ ਦੇ ਇਲਾਕਾ ਮਕੀਨ ਆਪਣੇ ਮਕਾਨਾਂ ''ਚ ਪਰਤ ਆਉਣਗੇ।

ਖੁਦਾਈ ਵਿੱਚ ਮਿਲੀਆਂ ਸਾਰੀਆਂ ਚੀਜ਼ਾਂ ਨੂੰ ਇੱਥੇ ਇੱਕ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ।

ਇੱਕ ਧਾਰਮਿਕ ਆਗੂ ਤੇ ਇੱਕ ਨੱਚਦੀ ਔਰਤ ਦੇ ਬੁੱਤ, ਇਹ ਦੋਵੇਂ ਹੀ ਸਿੰਧੂ ਘਾਟੀ ਦੀ ਸੱਭਿਅਤਾ ਦੀਆਂ ਨਿਸ਼ਾਨੀਆਂ ਵਜੋਂ ਦੁਨੀਆਂ ਭਰ ''ਚ ਜਾਣੇ ਜਾਂਦੇ ਹਨ।

ਮੋਹਨ ਜੋਦੜੋ,
BBC
5000 ਸਾਲ ਪੁਰਾਣੇ ਇੱਕ ਸ਼ਹਿਰ ਦੇ ਹਨ

ਪਰ ਇੱਥੇ ਮਿਲੀਆਂ ਮੁਹਰਾਂ ਨੂੰ ਅਜੇ ਤੱਕ ਕੋਈ ਸਮਝ ਨਹੀਂ ਸਕਿਆ ਹੈ।

ਇਸ ਇਲਾਕੇ ਦੇ ਨੇੜਲੇ ਪਿੰਡਾਂ ਦੀ ਖ਼ਾਸੀਅਤ ਹੈ ਇਹ ਹੈ ਕਿ ਇਥੋਂ ਦੇ ਵਸਨੀਕ ਮਿੱਟੀ ਦੇ ਖਿਡੌਣੇ ਬਣਾਉਂਦੇ ਹਨ। ਇਨ੍ਹਾਂ ਖਿਡਾਉਣਿਆਂ ਨੂੰ ਇੱਥੇ ਆਉਣ ਵਾਲੇ ਸੈਲਾਨੀਆਂ ਖਰੀਦ ਲੈਂਦੇ ਹਨ।

ਇੱਥੇ ਅੱਜ ਵੀ ਬੈਲਗੱਡੀਆਂ ਚੱਲਦਿਆਂ ਹੀ ਹਨ, ਸ਼ਾਇਦ ਇੱਦਾਂ ਹੀ 2500 ਸਾਲ ਪਹਿਲਾਂ ਵੀ ਚੱਲਦੀਆਂ ਹੋਣਗੀਆਂ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=XbeWqsydN1w

https://www.youtube.com/watch?v=U_u-tUheC8g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News