ਕੀ ਹੈ "USB ਕੰਡੋਮ" ਤੇ ਇਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?
Wednesday, Dec 04, 2019 - 08:04 PM (IST)


ਅਜੋਕੇ ਸਮੇਂ ਵਿੱਚ ਫੋਨ ਦੀ ਬੈਟਰੀ ਖ਼ਤਮ ਹੋਣ ਦੀ ਚਿੰਤਾ ਇੰਨੀ ਵੱਡੀ ਨਹੀਂ ਰਹੀ ਜਿੰਨੀ ਵੱਡੀ ਕੁਝ ਸਾਲ ਪਹਿਲਾਂ ਹੁੰਦੀ ਸੀ।
ਅੱਜ ਕੱਲ੍ਹ ਕਈ ਅਜਿਹੇ ਯੂਐੱਸਬੀ ਚਾਰਜ਼ਰ ਉਪਲਬਧ ਹਨ ਜੋ ਤੁਹਾਡੇ ਫੋਨ ਨੂੰ ਕਿਤੇ ਵੀ ਚਾਰਜ਼ ਕਰ ਸਕਦੇ ਹਨ।
ਇਹ ਏਅਰਪੋਰਟ, ਪਬਲਿਕ ਟਾਇਲਟ, ਕਿਸੇ ਵੀ ਹੋਟਲ ਜਾ ਕਰੀਬ ਹਰੇਕ ਸ਼ਾਪਿੰਗ ਸੈਂਟਰ, ਇਥੋਂ ਤੱਕ ਕਿ ਆਵਾਜਾਈ ਦੇ ਸਾਧਨਾਂ ਜਿਵੇਂ ਬੱਸ, ਰੇਲਗੱਡੀਆਂ ਤੇ ਜਹਾਜ਼ਾਂ ਵਿੱਚ ਮਿਲ ਜਾਂਦੇ ਹਨ।
ਪਰ ਇਹ ਜਿੰਨਾ ਫਾਇਦੇਮੰਦ ਲਗਦਾ ਹੈ ਓਨਾਂ ਦੀ ਤੁਹਾਡੀ ਨਿੱਜਤਾਂ ਲਈ ਖ਼ਤਰਾ ਵੀ ਹੈ। ਇਹ ਸਭ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਵਰਤ ਕੇ ਸਾਈਬਰ ਅਪਰਾਧੀ ਸਾਡੇ ਸੰਵੇਦਨਸ਼ੀਲ ਡਾਟਾ ਤੱਕ ਪਹੁੰਚ ਸਕਦੇ ਹਨ।
ਕੁਝ ਸਾਲਾਂ ਤੋਂ ਬਾਜ਼ਾਰ ਵਿੱਚ ਯੂਐੱਸਬੀ ਬਲਾਕਰ ਮੌਜੂਦ ਹੈ, ਇਸ ਨੂੰ "ਯੂਐੱਸਬੀ ਕੋਡੰਮ" ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ-
- ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਫ਼ ਨਹੀਂ ਕੀਤੀ ਗਈ - ਅਮਿਤ ਸ਼ਾਹ
- ਅਦਾਲਤ ''ਚ ਪਿਓ ਅਰਦਲੀ ਸੀ ਉਸੇ ਦੀ ਜੱਜ ਬਣ ਕੇ ਆਈ ਧੀ
- ਕੀ ਪਾਕਿਸਤਾਨ ਦਾ ਸਭ ਤੋਂ ਵੱਡਾ ਕਾਨੂੰਨ, ਸੁਣੋ ਹਨੀਫ਼ ਦੀ ਜ਼ੁਬਾਨੀ
ਇਹ ਇੱਕ ਤਰ੍ਹਾਂ ਦੇ ਸਾਈਬਰ ਹਮਲੇ ‘ਜੂਸ ਜੈਕਿੰਗ’ ਤੋਂ ਬਚਾਉਂਦੇ ਹਨ, ਜਿਸ ਦੇ ਤਹਿਤ "ਅਪਰਾਧੀ ਜਨਤਕ ਥਾਵਾਂ ''ਤੇ ਚਾਰਜ਼ਿੰਗ ਪੋਰਟਸ ਵਿੱਚ ਮੈਲੀਸ਼ੀਅਸ ਪ੍ਰੋਗਰਾਮ ਨੂੰ ਇੰਸਟਾਲ ਕਰਦੇ ਹਨ, ਜੋ ਯੂਜਰਾਂ ਦੇ ਫੋਨਾਂ ਅਤੇ ਹੋਰਨਾਂ ਉਪਕਰਨਾਂ ਨੂੰ ਪ੍ਰਭਾਵਿਤ ਕਰਦੇ ਹਨ।"

ਅਮਰੀਕਾ ਵਿੱਚ ਲਾਸ ਏਂਜਸਲ ਕਾਊਂਟੀ ਪ੍ਰੌਸੀਕਿਊਟਰ ਦੇ ਦਫ਼ਤਰ ਵਿੱਚ ਅਸਿਸਟੈਂਟ ਲਿਊਕ ਸਿਸਕ ਨੇ ਇਸ ਬਾਰੇ ਨਵੰਬਰ ਦੇ ਸ਼ੁਰੂ ''ਚ ਚਿਤਾਵਨੀ ਦਿੱਤੀ ਸੀ।
ਇਹ ਕਿਵੇਂ ਕੰਮ ਕਰਦੇ ਹਨ?
"ਯੂਐੱਸਬੀ ਕੰਡੋਮ" ਛੋਟੇ ਯੂਐੱਸਬੀ ਐਡਪਟਰ ਹੁੰਦੇ ਹਨ ਜਿਸ ਵਿੱਚ ਇਨਪੁੱਟ ਅਤੇ ਆਊਟਪੁਟ ਪੋਰਟ ਹੁੰਦੇ ਹਨ। ਇਹ ਡਿਵਾਈਸ ਵਿੱਚ ਪਾਵਰ ਦੀ ਸਪਲਾਈ ਤਾਂ ਜਾਣ ਦਿੰਦੇ ਪਰ ਡਾਟਾ ਸਾਂਝਾ ਨਹੀਂ ਹੋਣ ਦਿੰਦੇ।
ਇਸ ਦੀ ਕੀਮਤ ਲਗਭਗ 700 ਰੁਪਏ ਹੈ ਅਤੇ ਇਹ ਛੋਟੇ ਹਨ ਅਤੇ ਇਨ੍ਹਾਂ ਨੂੰ ਕਿਤੇ ਵੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
ਸਿਸਕ ਮੁਤਾਬਕ, ਇਸ ਕਿਸਮ ਦੇ ਸਾਈਬਰ ਹਮਲਿਆਂ ਦਾ ਸਿੱਟਾ "ਖ਼ਤਰਨਾਕ" ਹੋ ਸਕਦਾ ਹੈ।
ਸਿਸਕ ਨੇ ਚਿਤਾਵਨੀ ਦਿੱਤੀ ਹੈ, "ਮੁਫ਼ਤ ਦੇ ਚਾਰਜ਼ਰ ਤੁਹਾਡੇ ਬੈਂਕ ਅਕਾਊਂਟ ਖਾਲੀ ਕਰਨ ਸਕਦੇ ਹਨ। ਜੇ ਸਾਈਬਰ ਅਪਰਾਧੀ ਮਾਲਵੇਅਰ ਨੂੰ ਇੰਸਟਾਲ ਕਰਨ ''ਚ ਸਫ਼ਲ ਹੋ ਜਾਣ ਤਾਂ ਉਹ ਤੁਹਾਡਾ ਫੋਨ ਬਲਾਕ ਕਰ ਸਕਦੇ ਹਨ, ਹਰ ਸੰਵੇਦਨਸ਼ੀਲ ਡਾਟਾ ਚੋਰੀ ਕਰ ਸਕਦੇ ਹਨ, ਜਿਵੇਂ ਪਾਸਪੋਰਟ ਦਾ ਡਾਟਾ ਜਾਂ ਘਰ ਦਾ ਪਤਾ।"
ਆਈਬੀਐੱਮ ਟੈਕਨੋਲਾਜੀ ਕੰਪਨੀ ਦੀ ਸਾਈਬਰ ਸਿਕਿਊਰਿਟੀ ਦੀ ਰਿਪੋਰਟ ਮੁਤਾਬਕ, ਮਾਲੀਸ਼ੀਅਸ ਸੋਫਟਵੇਅਰ "ਕੰਪਿਊਟਰ ਦੀ ਸ਼ਕਤੀ ਨੂੰ ਖੋਹ ਲੈਂਦੇ ਹਨ ਜਿਸ ਦੇ ਨਤੀਜੇ ਵਜੋਂ ਕੰਪਿਊਟਰ ਦੀ ਵਰਤੋਂ ਵੱਧ ਜਾਂਦੀ ਹੈ ਤੇ ਉਹ ਹੌਲੀ ਰਫ਼ਤਾਰ ਨਾਲ ਚੱਲਣ ਲਗਦਾ ਹੈ।"

ਉਹੀ ਰਿਪੋਰਟ ਦਰਸਾਉਂਦੀ ਹੈ ਕਿ ਕਿਵੇਂ ਟਰਾਂਸਪੋਰਟ ਉਦਯੋਗ ਦੇ ਖ਼ਿਲਾਫ਼ ਵੀ ਹਮਲੇ ਵਧੇ ਹਨ। ਵਿੱਤੀ ਸੇਵਾਵਾਂ ਦੇ ਖੇਤਰ ਦੇ ਬਾਅਦ ਇਹ 2018 ਵਿੱਚ ਦੂਜਾ ਸਭ ਤੋਂ ਪ੍ਰਭਾਵਿਤ ਖੇਤਰ ਹੈ।
ਕਿਸੇ ਟਰਾਂਸਪੋਰਟ ਦੇ USB ਪੋਰਟ ਨਾਲ ਫ਼ੋਨ ਨੂੰ ਜੋੜਨਾ ਖਤਰਨਾਕ ਹੋ ਸਕਦਾ ਹੈ।
ਦਸਤਾਵੇਜ਼ਾਂ ਮੁਤਾਬਕ, "ਗੱਲ ਇਹ ਨਹੀਂ ਹਮਲਾ ਕਿੰਨਾ ਕੁ ਵੱਡਾ ਸੀ ਬਲਕਿ ਇਹ ਹੈ ਕਿ ਇਸ ਦਾ ਪੀੜਤ ''ਤੇ ਕੀ ਅਸਰ ਪਿਆ। ਸਾਲ 2018 ਵਿੱਚ ਪਿਛਲੇ ਸਾਲਾਂ ਨਾਲੋਂ ਵਧੇਰੇ ਖੱਪੇ ਦੇਖੇ ਹਨ।"
ਫੋਰਬ ਇੰਟਰਵਿਊ ਦੌਰਾਨ ਆਈਬੈੱਮ ਵਿੱਚ ਐਕਸ ਫੌਰਸ ਦੇ ਉੱਪ ਪ੍ਰਧਾਨ ਕੈਲਬ ਬਾਰਲੋ ਨੇ ਹੈਕਿੰਗ ਦੇ ਖ਼ਤਰੇ ਨੂੰ ਘੱਟ ਕਰਨ ਲਈ ਯੂਐੱਸਬੀ ਕੰਡੋਮ ਦੀ ਵਰਤੋਂ ਦੀ ਹਮਾਇਤ ਕੀਤੀ ਹੈ।
ਸਿਸਕ ਨੇ ਵੀ ਸਿੱਧੇ ਤੌਰ ''ਤੇ ਬਿਜਲੀ ਦੇ ਸੰਪਰਕ ਵਾਲੇ ਚਾਰਜ਼ਰ ਦੀ ਵਰਤੋਂ ਅਤੇ ਇੱਕ ਐਮਰਜੈਂਸੀ ਪੋਰਟੇਬਲ ਚਾਰਜ਼ਰ ਰੱਖਣ ਦੀ ਸਿਫ਼ਾਰਿਸ਼ ਕੀਤੀ ਹੈ।
ਇਹ ਵੀ ਪੜ੍ਹੋ-
- Jio ਨੇ ਏਅਰਟੈੱਲ ਤੇ ਵੋਡਾਫੋਨ ਨੂੰ ਪਾਈਆਂ ਭਾਜੜਾਂ, ਫੋਨ ਬਿੱਲ ਵਧਣ ਦਾ ਅਸਲ ਕਾਰਨ ਜਾਣੋ
- ਗਾਂ ਦਾ ਦੁੱਧ ਪੀਣ ਦਾ ਕਿੰਨਾ ਕੁ ਫਾਇਦਾ ਹੈ
- ਲਾਲ ਰਾਜਮਾਂਹ ਤੇ ਸੋਇਆਬੀਨ ਸਣੇ ਖਾਣ ਦੀਆਂ 5 ‘ਖ਼ਤਰਨਾਕ’ ਚੀਜ਼ਾਂ
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=vCce9NnVCuI
https://www.youtube.com/watch?v=VMlyYG6EDFA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)