ਪਾਕਿਸਤਾਨ ’ਚ ਕੁੜੀ ਦੇ ਅਗਵਾ ਹੋਣ ’ਤੇ ਬਹਿੱਸ ਉਸ ਦੇ ਕੱਪੜਿਆਂ ਤੇ ਮੁੰਡਿਆਂ ਨਾਲ ਘੁੰਮਣ ’ਤੇ ਛਿੜੀ

Wednesday, Dec 04, 2019 - 04:13 PM (IST)

ਪਾਕਿਸਤਾਨ ’ਚ ਕੁੜੀ ਦੇ ਅਗਵਾ ਹੋਣ ’ਤੇ ਬਹਿੱਸ ਉਸ ਦੇ ਕੱਪੜਿਆਂ ਤੇ ਮੁੰਡਿਆਂ ਨਾਲ ਘੁੰਮਣ ’ਤੇ ਛਿੜੀ

ਤਿੰਨ ਦਿਨ ਹੋ ਗਏ ਹਨ ਜਦੋਂ ਦੁਆ ਮੰਗੀ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦੇ ਅਮੀਰ ਇਲਾਕੇ ਤੋਂ ਅਗਵਾ ਕਰ ਲਿਆ ਗਿਆ ਸੀ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲਗ ਸਕਿਆ।

ਉਹ ਆਪਣੇ ਦੋਸਤ ਹਰੀਸ ਸੋਮਰੋ ਨਾਲ ਗਲੀ ਵਿੱਚ ਘੁੰਮ ਰਹੀ ਸੀ ਜਦੋਂ ਉਸ ਨੂੰ ਅਗਵਾ ਕੀਤਾ ਗਿਆ। ਅਗਵਾ ਕਰਨ ਵਾਲਿਆਂ ਨੇ ਹਰੀਸ ਸੋਮਰੋ ਨੂੰ ਵੀ ਗੋਲੀ ਮਾਰੀ ਜਦੋਂ ਉਸ ਨੇ ਦੁਆ ਮੰਗੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਉਹ ਅਜੇ ਵੀ ਹਸਪਤਾਲ ਵਿੱਚ ਹੈ - ਰਿਪੋਰਟਾਂ ਅਨੁਸਾਰ ਉਸਦੀ ਗਰਦਨ ਵਿੱਚ ਗੋਲੀ ਲੱਗੀ ਸੀ ਅਤੇ ਉਸ ਦੀ ਹਾਲਤ ਸਥਿਰ ਨਹੀਂ ਦੱਸੀ ਜਾ ਰਹੀ ਹੈ।

ਅਗਵਾ ਕਰਨ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ ਹੈ ਅਤੇ ਦੁਆ ਮੰਗੀ ਦੀ ਨਿੱਜੀ ਜ਼ਿੰਦਗੀ ਬਾਰੇ ਵਧੇਰੇ ਜਾਣਕਾਰੀ ਵੀ ਨਹੀਂ ਮਿਲੀ ਹੈ। ਪਰ ਉਸਦੇ ਫੇਸਬੁੱਕ ਪੇਜ ''ਤੇ ਇੱਕ ਨਜ਼ਰ ਮਾਰਨ ''ਤੇ ਉਹ ਇੱਕ ਪੜ੍ਹੀ-ਲਿਖੀ, ਸਫ਼ਲ, ਆਜ਼ਾਦ ਔਰਤ ਲਗਦੀ ਹੈ।

ਹਾਲਾਂਕਿ ਅਪਰਾਧ ਕਰਕੇ ਚਰਚਿਤ ਕਰਾਚੀ ਵਿੱਚ ਇਹ ਮਾਮਲਾ ਸ਼ਾਇਦ ਕਿਸੇ ਹੋਰ ਦੇ ਧਿਆਨ ਵਿਚ ਨਹੀਂ ਆਇਆ ਹੋਣਾ ਸੀ - ਜੇਕਰ ਸੋਸ਼ਲ ਮੀਡੀਆ ''ਤੇ ਇਸ ਉੱਤੇ ਤੂਫ਼ਾਨੀ ਚਰਚਾ ਨਾ ਛਿੜੀ ਹੁੰਦੀ।

ਇਸ ਦੀ ਸ਼ੁਰੂਆਤ ਉਸਦੀ ਭੈਣ ਲੈਲਾ ਮੰਗੀ ਨੇ ਕੀਤੀ। ਉਸ ਨੇ ਦੁਆ ਦੀ ਤਸਵੀਰ ਫੇਸਬੁੱਕ ''ਤੇ ਪਾਉਂਦਿਆਂ ਅਗਵਾ ਹੋਣ ਦੀ ਖ਼ਬਰ ਪੋਸਟ ਕੀਤੀ।

ਲੀਲਾ ਨੇ ਆਪਣੇ ਫੇਸਬੁੱਕ ਫੋਲੋਅਰਜ਼ ਨੂੰ ਧਿਆਨ ਰੱਖਣ ਅਤੇ ਪਰਿਵਾਰ ਨੂੰ ਸੂਚਿਤ ਕਰਨ ਲਈ ਕਿਹਾ ਜੇ ਉਹ ਉਸ ਨੂੰ ਕਿਤੇ ਵੇਖਦੇ ਹਨ। ਉਸ ਦੀ ਇੱਕ ਚਚੇਰੀ ਭੈਣ ਨੇ ਵੀ ਟਵਿੱਟਰ ''ਤੇ ਅਜਿਹੀ ਬੇਨਤੀ ਕੀਤੀ।

ਇਹ ਵੀ ਪੜ੍ਹੋ:

ਇਨ੍ਹਾਂ ਸੋਸ਼ਲ ਮੈਸੇਜਾਂ ਨੇ ਕਈ ਮਨੁੱਖੀ ਅਧਿਕਾਰ ਕਾਰਕੁੰਨਾਂ ਦਾ ਧਿਆਨ ਖਿੱਚਿਆ। ਪਰ ਬਹਿਸ ਛੇਤੀ ਹੀ ਬਦਲ ਗਈ, ਜੋ ਦੁਆ ਦੀ ਰਿਕਵਰੀ ''ਤੇ ਘੱਟ ਕੇਂਦ੍ਰਿਤ ਸੀ ਅਤੇ ਉਸ ਨੇ ਜੋ ਪਹਿਨਿਆ ਸੀ, ਉਸ ''ਤੇ ਸੁਝਾਅ ਜ਼ਿਆਦਾ ਆਉਣ ਲੱਗੇ। ਉਸ ਦੇ ਸਲੀਵ ਲੈੱਸ ਟੌਪ ''ਤੇ ਕੁਮੈਂਟ ਹੋਣ ਲੱਗੇ।

ਇਸ ਬਾਰੇ ਵੀ ਕਠੋਰ ਟਿੱਪਣੀਆਂ ਹੋਈਆਂ ਕਿ ਉਹ ਇਕ ਜਵਾਨ ਮਰਦ ਦੋਸਤ ਨਾਲ ਰਾਤ ''ਚ ਕਿਉਂ ਘੁੰਮ ਰਹੀ ਸੀ।

ਇਸ ਨਾਲ ਕਈ ਹਮਦਰਦੀ ਵਾਲੇ ਅਤੇ ਕਈ ਨਫ਼ਰਤ ਭਰੀਆਂ ਟਿੱਪਣੀਆਂ ਵਾਲੇ ਕੁਮੈਂਟ ਆਉਣੇ ਸ਼ੁਰੂ ਹੋ ਗਏ। ਬਹੁਤ ਸਾਰੇ ਲੋਕ ਦੁਆ ਦੇ ਪਹਿਰਾਵੇ ਨੂੰ ਲੈ ਕੇ ਨਫ਼ਰਤ ਫੈਲਾਉਣੀ ਸ਼ੁਰੂ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਉਸ ਨਾਲ ਉਹ ਹੀ ਹੋਇਆ ਜਿਸ ਦੀ ਉਹ ਹੱਕਦਾਰ ਸੀ।

Laila Mangi with a poster of her missing sister Dua, Karachi 3 December 2019
BBC
ਦੁਆ ਦੀ ਭੈਣ ਲੈਲਾ ਨੇ ਹੀ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਪੋਸਟ ਕੀਤੀ ਸੀ

ਬਹੁਤ ਸਾਰੇ ਟਵੀਟਰ ਯੂਜ਼ਰਸ ਨੇ ਦੁਆ ਦੇ ਆਲੋਚਕਾਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਖੁਦ ਦੇ ਨੈਤਿਕ ਮਿਆਰਾਂ ਉੱਤੇ ਸਵਾਲ ਚੁੱਕਣ।

https://twitter.com/ArmedWithWords/status/1201194322764455937

https://twitter.com/notsafaimran/status/1201176957662179331

https://twitter.com/khadeeeej751/status/1201461678958886919

ਹਾਲਾਂਕਿ ਪਾਕਿਸਤਾਨ ਦੇ ਸ਼ਹਿਰੀ ਇਲਾਕਿਆਂ ਵਿਚ ਮੁੰਡੇ-ਕੁੜੀਆਂ ਬਾਰੇ ਖੁੱਲ੍ਹਾ ਮਾਹੌਲ ਹੈ ਪਰ ਰਵਾਇਤੀ ਰੂੜ੍ਹੀਵਾਦੀ ਅੰਸਰ ਅਜੇ ਵੀ ਇਸ ਨੂੰ ਬੇਈਮਾਨ ਅਤੇ ਗ਼ੈਰ-ਇਸਲਾਮੀ ਮੰਨਦੇ ਹਨ।

ਹਾਲਾਂਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ, ਸ਼ੀਰਾਜ਼ ਅਹਿਮਦ ਨੇ ਬੀਬੀਸੀ ਨੂੰ ਦੱਸਿਆ ਕਿ ਸੋਸ਼ਲ ਮੀਡੀਆ ''ਤੇ ਇਸ ਕਿਸਮ ਦੀ ਬਹਿਸ ਅਪਰਾਧੀਆਂ ਨੂੰ ਫਾਇਦਾ ਪਹੁੰਚਾਉਂਦੀ ਹੈ ਜਿਸ ਨਾਲ ਪੁਲਿਸ ਦੀ ਡਿਊਟੀ ਹੋਰ ਮੁਸ਼ਕਲ ਹੋ ਜਾਂਦੀ ਹੈ।

ਮਨੋਵਿਗਿਆਨੀ ਦਾਨਿਕਾ ਕਮਲ ਪੁਲਿਸ ਦੇ ਇਸ ਤਰਕ ਨਾਲ ਸਹਿਮਤ ਹਨ।

ਉਸਨੇ ਬੀਬੀਸੀ ਨੂੰ ਦੱਸਿਆ, "ਬਹਿਸ ਕੁੜੀ ਨੂੰ ਕਿਸ ਨੇ ਅਗਵਾ ਕੀਤਾ ਸੀ ਤੋਂ ਬਦਲ ਕੇ ਲੜਕੀ ਨੂੰ ਕਿਉਂ ਅਗਵਾ ਕੀਤਾ ਹੋ ਗਈ ਹੈ। ਇਸ ਤਰ੍ਹਾਂ ਦੇ ਨਾਮਕਰਨ ਅਤੇ ਸ਼ਰਮਸਾਰ ਗੱਲਾਂ ਪੀੜਿਤ ਪਰਿਵਾਰ ਦਾ ਦਰਦ ਵਧਾਉਂਦੀਆਂ ਹਨ।"

ਉਹ ਉਨ੍ਹਾਂ ਮਾਮਲਿਆਂ ਤੋਂ ਜਾਣੂ ਹੈ ਜਿਥੇ "ਪਰਿਵਾਰਾਂ ਨੇ ਪੁਲਿਸ ਨਾਲ ਅਜਿਹੀਆਂ ਸ਼ਿਕਾਇਤਾਂ ਵਾਪਸ ਲੈ ਲਈਆਂ ਹਨ ਤਾਂ ਜੋ ਅਜਿਹੀਆਂ ਜਨਤਕ ਸ਼ਰਮਨਾਕ ਗੱਲਾਂ ਤੋਂ ਬਚਿਆ ਜਾ ਸਕੇ।"

ਬਦਲਾ ਜਾਂ ਫਿਰੌਤੀ?

ਪੁਲਿਸ ਦੇ ਅਨੁਸਾਰ, ਅਗਵਾ ਕਰਨ ਦੀ ਘਟਨਾ ਸ਼ਹਿਰ ਦੇ ਖੈਆਬਨ-ਏ-ਬੁਖਾਰੀ ਖੇਤਰ ਵਿੱਚ ਵਾਪਰੀ। ਨੇੜੇ ਦਾ ਕਲਿਫ਼ਟਨ ਬੀਚ ਰੈਸਟੋਰੈਂਟਾਂ ਅਤੇ ਟੀ ਹਾਉਸ ਨਾਲ ਭਰਿਆ ਹੋਇਆ ਹੈ। ਸਾਰੇ ਸ਼ਹਿਰ ਦੇ ਨੌਜਵਾਨਾਂ ਲਈ ਸ਼ਾਮ ਬਿਤਾਉਣ ਦਾ ਚੰਗਾ ਜ਼ਰਿਆ ਹੈ।

ਘਟਨਾ ਵੇਲੇ ਦੁਆ ਅਤੇ ਹੈਰਿਸ ਦੇ ''ਮਾਸਟਰ ਚਾਏ ਟੀਸ਼ੌਪ'' ''ਤੇ ਹੋਣ ਦੀ ਖ਼ਬਰ ਹੈ, ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਮਿਲਣ ਲਈ ਉਹਨਾਂ ਦੀ ਪਸੰਦੀਦਾ ਜਗ੍ਹਾ ਸੀ।

ਪੁਲਿਸ ਨੇ ਉਨ੍ਹਾਂ ਦੋਵਾਂ ਦੇ ਮੋਬਾਈਲ ਫ਼ੋਨ ਅਗਵਾ ਵਾਲੀ ਥਾਂ ਤੋਂ ਬਰਾਮਦ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੁਆ ਨੇ ਸ਼ਾਇਦ ਉਸ ਦੇ ਸੰਘਰਸ਼ ਦੌਰਾਨ ਉਸ ਨੂੰ ਸੁੱਟ ਦਿੱਤਾ ਸੀ। ਪੁਲਿਸ ਅਨੁਸਾਰ ਚੋਰੀ ਦੀ ਕਾਰ ਵਿੱਚ ਉਸ ਨੂੰ ਲੈ ਜਾਇਆ ਗਿਆ ਹੈ।

Protesters with posters in support of Dua and Haris
BBC
ਮੰਗਲਵਾਰ ਨੂੰ ਦੁਆ ਦੇ ਸਮਰਥਨ ਵਿਚ ਕਰਾਚੀ ਵਿਚ ਮੁਜ਼ਾਹਰਾ ਕੀਤਾ

ਅਧਿਕਾਰੀਆਂ ਨੇ ਇਸ ਖੇਤਰ ਦੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਅਤੇ ਮੋਬਾਈਲ ਫੋਨਾਂ ਦਾ ਜੀਓ-ਫੈਨਸਿੰਗ ਅਭਿਆਸ ਜਾਰੀ ਹੈ।

ਦੁਆ ਸਿੰਧੀ ਭਾਸ਼ਾ ਦੇ ਮਸ਼ਹੂਰ ਕਵੀ ਅਤੇ ਕਾਲਮ ਲੇਖਕ ਏਜਾਜ਼ ਮੰਗੀ ਦੀ ਭਾਂਜੀ ਹੈ।

ਉਹ ਉਸ ਨੂੰ ਕਾਨੂੰਨ ਦੀ ਉਹ ਵਿਦਿਆਰਥੀ ਦੱਸਦੇ ਹਨ ਹੈ ਜਿਸ ਨੇ ਹਮੇਸ਼ਾ "ਅਗਾਂਹਵਧੂ ਰਾਜਨੀਤੀ, ਨਾਰੀਵਾਦ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਵਿੱਚ ਸਰਗਰਮ ਰੁਚੀ" ਲਈ।

"ਉਹ ਦੋ ਸਾਲਾਂ ਤੋਂ ਅਮਰੀਕਾ ਦੇ ਇੱਕ ਕਾਲਜ ਵਿੱਚ ਪੜ੍ਹ ਰਹੀ ਸੀ ਪਰ ਫਿਰ ਵਾਪਸ ਆ ਗਈ ਅਤੇ ਹੁਣ ਕਰਾਚੀ ਦੇ ਲਾਅ ਕਾਲਜ ਵਿੱਚ ਪੜ੍ਹ ਰਹੀ ਸੀ।"

ਉਹਨਾਂ ਬੀਬੀਸੀ ਉਰਦੂ ਨੂੰ ਦੱਸਿਆ ਕਿ ਦੁਆ ਅਕਸਰ ਆਪਣੀ ਭੈਣ ਲੈਲਾ ਨਾਲ ਖਿਆਬਾਨ-ਏ-ਬੁਖਾਰੀ ਖੇਤਰ ਜਾਂਦੀ ਸੀ ਜਿੱਥੇ ਸਾਥੀ ਵਿਦਿਆਰਥੀ ਸ਼ਾਮ ਨੂੰ ਇੱਕ ਕੱਪ ਚਾਹ ਅਤੇ ਪਰਾਂਠਿਆਂ ਲਈ ਇਕੱਠੇ ਹੁੰਦੇ ਸਨ।

"ਸ਼ਨੀਵਾਰ ਨੂੰ, ਉਹ ਲੈਲਾ ਨਾਲ ਉਥੇ ਗਈ ਸੀ, ਪਰ ਲੈਲਾ ਜਲਦੀ ਘਰ ਆ ਗਈ, ਜਦਕਿ ਦੁਆ ਨੇ ਕਿਹਾ ਕਿ ਉਹ ਬਾਅਦ ਵਿੱਚ ਵਾਪਸ ਆਵੇਗੀ। ਲਗਭਗ ਡੇਢ ਘੰਟੇ ਬਾਅਦ, ਉਸਦੀ ਇੱਕ ਸਹੇਲੀ ਨੇ ਸਾਨੂੰ ਦੱਸਿਆ ਕਿ ਉਹ ਅਗਵਾ ਹੋ ਗਈ ਹੈ।"

ਇਹ ਵੀ ਪੜ੍ਹੋ-

ਉਹਨਾਂ ਕਿਹਾ ਕਿ ਉਹਨਾਂ ਨੂੰ ਪੱਕਾ ਯਕੀਨ ਨਹੀਂ ਹੈ ਕਿ ਕੀ ਇਸ ਵਿੱਚ ਕੋਈ ਨਿੱਜੀ ਬਦਲਾਖੋਰੀ ਸ਼ਾਮਲ ਸੀ, ਜਾਂ ਫਿਰ ਫਿਰੌਤੀ ਦਾ ਮਕਸਦ ਸੀ।

ਪਰਿਵਾਰ ਨੇ ਪੁਲਿਸ ਨੂੰ ਉਨ੍ਹਾਂ ਦੇ ਸ਼ੰਕਿਆਂ ਬਾਰੇ ਦੱਸਿਆ ਹੈ ਕਿ ਸ਼ਾਇਦ ਉਸ ਨੂੰ ਯੂਐੱਸ ਦੇ ਕਿਸੇ ਪੁਰਾਣੇ ਸਾਥੀ ਵਿਦਿਆਰਥੀ ਨੇ ਅਗਵਾ ਕੀਤਾ ਹੋਵੇ।

ਫਿਲਹਾਲ, ਦੁਆ ਇਕ ਰਹੱਸ ਬਣੀ ਹੋਈ ਹੈ, ਪਰ ਉਸ ਨਾਲ ਜੋ ਹੋਇਆ ਉਸ ਬਾਰੇ ਬਹਿਸ ਸੁਰਖ਼ੀਆਂ ''ਚ ਹੈ।

ਇਹ ਵੀ ਦੇਖੋ:

https://www.youtube.com/watch?v=f426Cx9xeYM

https://www.youtube.com/watch?v=vCce9NnVCuI

https://www.youtube.com/watch?v=VMlyYG6EDFA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News