2024 ਤੱਕ ਸਾਰੇ ਘੁਸਪੈਠੀਏ ਦੇਸ਼ ਤੋਂ ਬਾਹਰ ਕਰ ਦਿੱਤੇ ਜਾਣਗੇ: ਅਮਿਤ ਸ਼ਾਹ-5 ਅਹਿਮ ਖ਼ਬਰਾਂ
Tuesday, Dec 03, 2019 - 07:31 AM (IST)


ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਇਕੱਲੇ-ਇਕੱਲੇ ਘੁਸਪੈਠੀਏ ਨੂੰ ਪਛਾਣਿਆ ਜਾਵੇਗਾ ਤੇ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ NRC ਲਾਗੂ ਕਰਕੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਰ ਦਿੱਤਾ ਜਾਵੇਗਾ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਵਾਦਿਤ ਐੱਨਆਰਸੀ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਲਈ 2024 ਤੱਕ ਦੀ ਸਮਾਂ ਹੱਦ ਮਿੱਥੀ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਐੱਨਆਰਸੀ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ, “ਰਾਹੁਲ ਬਾਬਾ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਾ ਕੱਢੋ। ਉਹ ਕਿੱਥੇ ਜਾਣਗੇ, ਕੀ ਖਾਣਗੇ? ਪਰ ਮੈਂ ਤੁਹਾਨੂੰ ਭਰੋਸਾ ਦੁਆਉਣਾ ਚਾਹੁੰਦਾ ਹਾਂ ਕਿ ਸਾਲ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਸਾਰੇ ਗੈਰ-ਕਾਨੂੰਨੀ ਘੁਸਪੈਠੀਆਂ ਨੂੰ ਬਾਹਰ ਸੁੱਟ ਦਿੱਤਾ ਜਾਵੇਗਾ।”
ਇਹ ਵੀ ਪੜ੍ਹੋ:
- ਗਾਂ ਦਾ ਦੁੱਧ ਪੀਣ ਦਾ ਕਿੰਨਾ ਕੁ ਫਾਇਦਾ ਹੈ
- ਚਾਚਾ-ਭਤੀਜਾ ਮਾਰਕਾ ਸਿਆਸਤ: ਮਹਾਰਾਸ਼ਟਰ ਦੇ ਪਵਾਰ ਤੋਂ ਪੰਜਾਬ ਦੇ ਬਾਦਲ ਪਰਿਵਾਰ ਤੱਕ
- ਕਰਤਾਰਪੁਰ ਲਾਂਘਾ ਬਾਜਵਾ ਦਾ ਭਾਰਤ ਨੂੰ ਦਿੱਤਾ ਜ਼ਖ਼ਮ- ਪਾਕ ਮੰਤਰੀ, ਕੈਪਟਨ ਨੇ ਕਿਹਾ ਮੇਰਾ ਹੀ ਦਾਅਵਾ ਪੁਖ਼ਤਾ ਹੋਇਆ

ਅੱਜ ਤੋਂ ਵਧ ਰਹੀਆਂ ਮੋਬਾਈਲ ਦਰਾਂ ਦੇ ਅਸਲ ਕਾਰਨ
ਭਾਰਤ ''ਚ ਹੁਣ ਉਪਭੋਗਤਾਵਾਂ ਨੂੰ ਮੋਬਾਈਲ ਡਾਟਾ ਲਈ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ, ਕਿਉਂਕਿ ਵੋਡਾਫੋਨ-ਆਈਡੀਆ ਅਤੇ ਏਅਰਟੈਲ ਕੰਪਨੀਆਂ ਨੇ ਰੇਟ ਵਧਾ ਦਿੱਤੇ ਹਨ ਤੇ ਰਿਲਾਇੰਸ ਜੀਓ ਨੇ ਵੀ ਤਿਆਰੀ ਕਸ ਲਈ ਹੈ।
ਮੰਗਲਵਾਰ ਤੋਂ ਮੋਬਾਈਲ ਸੇਵਾਵਾਂ 40 ਫ਼ੀਸਦੀ ਤੋਂ ਵੀ ਵੱਧ ਜਾਣਗੀਆਂ।
ਵੋਡਾਫੋਨ-ਆਈਡੀਆ ਅਤੇ ਏਅਰਟੈਲ ਕੰਪਨੀਆਂ ਨੇ ਐਤਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਰਿਲਾਇੰਸ ਜੀਓ 6 ਦਸਬੰਰ ਤੋਂ ''ਆਲ ਇਨ ਵਨ ਪਲਾਨ'' ਤਹਿਤ ਕੀਮਤਾਂ ''ਚ ਕਰੀਬ 40 ਫੀਸਦ ਦਾ ਵਾਧਾ ਕਰਨ ਜਾ ਰਹੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।
ਜਦੋਂ ਵਿਧਾਇਕ ਨੂੰ ਗੱਡੀ ਛੱਡ ਕੇ ਭੱਜਣਾ ਪਿਆ
ਮੋਗਾ ਦੇ ਪਿੰਡ ਮਸਤੇਵਾਲਾ ਦੇ ਇੱਕ ਵਿਆਹ ਵਿੱਚ ਡੀਜੇ ਵਾਲੇ ਮੁੰਡੇ ਦੀ ਮੌਤ ਦੇ ਰੋਸ ਵਿੱਚ ਹੋ ਰਹੇ ਮੁਜ਼ਾਹਰੇ ਦੌਰਾਨ ਪਹੁੰਚੇ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ''ਤੇ ਹਮਲਾ ਹੋਇਆ।
ਮਰਹੂਮ ਦੇ ਪਰਿਵਾਰ ਤੇ ਹੋਰ ਜਥੇਬੰਦੀਆਂ ਵਾਲੇ ਮੋਗਾ ਦੇ ਸਿਵਿਲ ਹਸਪਤਾਲ ਦੇ ਬਾਹਰ ਮੌਤ ਦੇ ਰੋਸ ਵਿੱਚ ਮੁਜ਼ਾਹਰਾ ਕਰ ਰਹੇ ਸਨ। ਵਿਧਾਇਕ ਪਰਿਵਾਰ ਦੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਆਏ ਸਨ ਪਰ ਹਾਲਾਤ ਕਾਬੂ ਤੋਂ ਬਾਹਰ ਹੋ ਗਏ, ਪੜ੍ਹੋ ਪੂਰੀ ਖ਼ਬਰ।
ਲੰਡਨ ਬ੍ਰਿਜ ''ਤੇ ਮਾਰਨ ਵਾਲਿਆਂ ਦੇ ਪਰਿਵਾਰਾਂ ਦੀ ਅਪੀਲ
ਲੰਡਨ ਬ੍ਰਿਜ ਹਮਲੇ ਵਿੱਚ ਮਾਰੇ ਨੌਜਵਾਨਾਂ ਦੇ ਪਰਿਵਾਰ ਚਾਹੁੰਦੇ ਹਨ ਕਿ ਉਹਨਾਂ ਦੇ ਪਰਿਵਾਰਕ ਜੀਆਂ ਦੀ ਮੌਤ ਨੂੰ ਸਖ਼ਤ ਹਿਰਾਸਤੀ ਕਾਨੂੰਨ ਬਣਾਉਣ ਦਾ ਆਧਾਰ ਨਾ ਬਣਾਇਆ ਜਾਏ।
ਦੋਹਾਂ ਮਰਹੂਮਾਂ ਦੇ ਪਰਿਵਾਰਾਂ ਨੇ ਆਪੋ-ਆਪਣੇ ਬਿਆਨਾਂ ਵਿੱਚ ਮਰਨ ਵਾਲਿਆਂ ਦੇ ਗੁਣਾਂ ਨੂੰ ਯਾਦ ਕੀਤਾ ਕਿ ਕਿਹਾ ਕਿ ਉਨ੍ਹਾਂ ਦੇ ਬੱਚੇ ਕਦੇ ਵੀ ਨਹੀਂ ਚਾਹੁਣਗੇ ਕਿ ਉਨ੍ਹਾਂ ਦੀਆਂ ਮੌਤਾਂ ਨੂੰ ਹਿਰਾਸਤੀ ਕਾਨੂੰਨਾਂ ਨੂੰ ਸਖ਼ਤ ਕਰਨ ਦੇ ਬਹਾਨੇ ਵਜੋਂ ਵਰਤਿਆ ਜਾਵੇ ਤੇ ਲੋਕਾਂ ਨੂੰ ਲੰਬੇ ਸਮੇਂ ਲਈ ਹਿਰਾਸਤਾਂ ਵਿੱਚ ਰੱਖਿਆ ਜਾਵੇ, ਪੂਰੀ ਖ਼ਬਰ ਪੜ੍ਹੋ।
ਜਯਾ ਬੱਚਨ ਨੇ ਕਿਹਾ ਰੇਪ ਮੁਲਜ਼ਮਾਂ ਦੀ ਹੋਵੇ ''ਲਿੰਚਿੰਗ''
ਹੈਦਰਾਬਾਦ ਡਾਕਟਰ ਰੇਪ-ਕਤਲ ਮਾਮਲੇ ਵਿੱਚ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਮੈਨੂੰ ਲਗਦਾ ਹੈ ਅਜਿਹੇ ਲੋਕਾਂ ਨੂੰ ਜਨਤਾ ਵਿੱਚ ਲਿਆਂਦਾ ਜਾਵੇ ਅਤੇ ਮਾਰ ਦਿੱਤਾ ਜਾਵੇ।
ਇਹ ਵੀ ਪੜ੍ਹੋ:
- ਭਾਰਤੀ ਟੈਕਸੀ ਡਰਾਇਵਰ ਤੇ ਪਾਕਿਸਤਾਨੀ ਕ੍ਰਿਕਟਰ: ''ਮੈਨੂੰ ਲੱਗਿਆ ਜਿਵੇਂ ਪੁਰਾਣੇ ਦੋਸਤਾਂ ਨੂੰ ਮਿਲਿਆ ਹੋਵਾਂ''
- ਭਾਜਪਾ ਨੇ ਸੂਬਿਆਂ ਵਿੱਚ ਕਿਵੇਂ ਇੱਕ ਸਾਲ ''ਚ ਹੀ ਗੁਆਈ ਪਕੜ
- SGPC ਵੱਲੋਂ ਅਯੁੱਧਿਆ ਫ਼ੈਸਲੇ ਵਿੱਚ ਗੁਰੂ ਨਾਨਕ ਦੇ ਹਵਾਲੇ ਖ਼ਿਲਾਫ ਨਿੰਦਾ ਮਤਾ ਪਾਸ
ਇਹ ਵੀਡੀਓ ਵੀ ਦੇਖੋ:
https://www.youtube.com/watch?v=Sd9sgTWfPks
https://www.youtube.com/watch?v=2_95VFt-B9w
https://www.youtube.com/watch?v=Rl583OHG7P8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)