ਸਾਡੇ ਪੁੱਤ ਦੀ ਮੌਤ ਦੇ ਬਹਾਨੇ ਸਖ਼ਤ ਹਿਰਾਸਤੀ ਕਾਨੂੰਨ ਨਾ ਬਣਾਓ - ਲੰਡਨ ਬ੍ਰਿਜ ਹਮਲੇ ਦੇ ਪੀੜਤਾਂ ਦੀ ਅਪੀਲ
Monday, Dec 02, 2019 - 03:16 PM (IST)

ਲੰਡਨ ਬ੍ਰਿਜ ਹਮਲੇ ਵਿੱਚ ਮਾਰੇ ਨੌਜਵਾਨਾਂ ਦੇ ਪਰਿਵਾਰ ਚਾਹੁੰਦੇ ਹਨ ਕਿ ਉਹਨਾਂ ਦੇ ਪਰਿਵਾਰਕ ਜੀਆਂ ਦੀ ਮੌਤ ਨੂੰ ਸਖ਼ਤ ਹਿਰਾਸਤੀ ਕਾਨੂੰਨ ਬਣਾਉਣ ਦਾ ਆਧਾਰ ਨਾ ਬਣਾਇਆ ਜਾਏ।
ਕੈਂਬਰਿਜ ਯੂਨੀਵਰਸਿਟੀ ਗਰੈਜੂਏਟ, 23 ਸਾਲਾ ਸਸਕੀਆ ਜੋਨਜ਼ ਅਤੇ ਇਕ ਹੋਰ ਪੁਰਾਣੇ ਵਿਦਿਆਰਥੀ ਜੈਕ ਮੈਰਿਟ ''ਤੇ ਜਾਨਲੇਵਾ ਹਮਲਾ ਹੋਇਆ ਸੀ।
ਸ਼ੁੱਕਰਵਾਰ ਨੂੰ ਮਸ਼ਹੂਰ ਲੰਡਨ ਬ੍ਰਿਜ ''ਤੇ ਹੋਈ ਛੁਰੇਬਾਜ਼ੀ ਦੀ ਘਟਨਾ ਦੌਰਾਨ ਇਨ੍ਹਾਂ ਦੋਹਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ 28 ਸਾਲਾ ਹਮਲਾਵਰ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਸੀ।
ਹਮਲਾਵਰ ਜਿਸ ਦਾ ਨਾਮ ਉਸਮਾਨ ਖ਼ਾਨ ਸੀ, ਨੂੰ ਦਸੰਬਰ 2018 ਵਿੱਚ ਹੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਪੁਲਿਸ ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ।
ਮੈਰਿਟ ਅਤੇ ਜੋਨਜ਼ ਦੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ।
ਇੱਕ ਬਿਆਨ ਵਿੱਚ ਜੈਕ ਮੈਰਿਟ ਦੇ ਪਰਿਵਾਰ ਨੇ ਉਸਨੂੰ ਇੱਕ "ਪ੍ਰਤਿਭਾਵਾਨ ਲੜਕਾ" ਦੱਸਿਆ ਅਤੇ ਕਿਹਾ ਕਿ ਮੈਰਿਟ ਦੀ ਮੌਤ ਉਹੀ ਕੰਮ ਕਰਦਿਆਂ ਹੋਈ ਹੈ, ਜੋ ਕੰਮ ਕਰਨਾ ਉਸ ਨੂੰ ਪਸੰਦ ਸੀ।
ਇਹ ਵੀ ਪੜ੍ਹੋ:
- ਗਾਂ ਦਾ ਦੁੱਧ ਪੀਣ ਦਾ ਕਿੰਨਾ ਕੁ ਫਾਇਦਾ ਹੈ
- ਕਰਤਾਰਪੁਰ ਲਾਂਘਾ ਬਾਜਵਾ ਦਾ ਭਾਰਤ ਨੂੰ ਦਿੱਤਾ ਜ਼ਖ਼ਮ- ਪਾਕ ਮੰਤਰੀ, ਕੈਪਟਨ ਨੇ ਕਿਹਾ ਮੇਰਾ ਹੀ ਦਾਅਵਾ ਪੁਖ਼ਤਾ ਹੋਇਆ
- ‘ਇਹ ਮੇਰੀ ਜ਼ਿੰਦਗੀ ਹੈ, ਤੁਹਾਡਾ ਪੋਰਨ ਨਹੀਂ’: ਲੁਕਵੇਂ ਕੈਮਰਿਆਂ ਦੀਆਂ ਸ਼ਿਕਾਰ ਕੁੜੀਆਂ ਦਾ ਦੁੱਖ
"ਜੈਕ ਆਪਣੇ ਸਿਧਾਂਤਾਂ ਮੁਤਾਬਕ ਜੀਵਿਆ, ਉਹ ਬਦਲਾ ਲੈਣ ਦੀ ਬਜਾਏ ਮਾਫ਼ੀ ਅਤੇ ਮੁੜ ਵਸੇਬੇ ਵਿਚ ਵਿਸ਼ਵਾਸ਼ ਰੱਖਦਾ ਸੀ ਅਤੇ ਉਸਨੇ ਹਮੇਸ਼ਾਂ ਹੀ ਕਮਜ਼ੋਰ (ਅੰਡਰਡੌਗ) ਦਾ ਪੱਖ਼ ਲਿਆ।
"ਜੈਕ ਇਕ ਸੂਝਵਾਨ, ਵਿਚਾਰਵਾਨ ਅਤੇ ਹਮਦਰਦ ਵਿਅਕਤੀ ਸੀ।
ਬਿਆਨ ਵਿੱਚ ਪਰਿਵਾਰ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਜੈਕ ਕਦੇ ਨਹੀਂ ਚਾਹੇਗਾ ਸੀ ਕਿ ਇਸ ਭਿਆਨਕ ਘਟਨਾ ਨੂੰ ਸਰਕਾਰ ਕੈਦੀਆਂ ਨੂੰ ਹੋਰ ਸਖ਼ਤ ਸਜ਼ਾਵਾਂ ਦੇਣ ਜਾਂ ਜੇਲ੍ਹ ਵਿੱਚ ਲੋਕਾਂ ਨੂੰ ਲੋੜ ਤੋਂ ਵੱਧ ਸਮੇਂ ਲਈ ਨਜ਼ਰਬੰਦ ਰੱਖਣ ਦੇ ਬਹਾਨੇ ਵਜੋਂ ਵਰਤੇ ਕਰੇ।"
ਇਸ ਦੇ ਨਾਲ ਹੀ, ਮਰਹੂਮ ਸਸਕੀਆ ਜੋਨਜ਼ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਅਪਰਾਧਿਕ ਨਿਆਂ ਦੇ ਪੀੜਤਾਂ ਦਾ ਸਮਰਥਨ ਕਰਨ ਦਾ "ਬਹੁਤ ਜਨੂੰਨ" ਸੀ।
ਪਰਿਵਾਰਕ ਬਿਆਨ ਵਿੱਚ ਲਿਖਿਆ ਹੈ, "ਸਸਕੀਆ ਇਕ ਮਜ਼ਾਕੀਆ, ਦਿਆਲੂ ਅਤੇ ਹਾਂਪੱਖੀ ਸੋਚ ਵਾਲੀ ਲੜਕੀ ਸੀ।"
"ਇਹ ਪਰਿਵਾਰ ਲਈ ਇਕ ਬਹੁਤ ਦੁੱਖਦਾਈ ਸਮਾਂ ਹੈ। ਸਸਕੀਆ ਸਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਖੱਪਾ ਪਾ ਗਈ ਹੈ ਅਤੇ ਅਸੀਂ ਚਾਹਾਂਗੇ ਕਿ ਸਾਡੀ ਨਿੱਜਤਾ ਦਾ ਪੂਰਾ ਆਦਰ ਕੀਤਾ ਜਾਵੇ"
ਕੈਂਬਰਿਜ ਯੂਨੀਵਰਸਿਟੀ ਦੇ ਉਪ-ਕੁਲਪਤੀ ਨੇ ਕਿਹਾ ਕਿ ਉਹ "ਇਹ ਜਾਣ ਕੇ ਕਾਫ਼ੀ ਦੁਖੀ ਹਨ ਕਿ ਪੀੜ੍ਹਤਾਂ ਵਿੱਚ ਸਟਾਫ਼ ਅਤੇ ਪੁਰਾਣੇ ਵਿਦਿਆਰਥੀ ਸਨ।"

ਪ੍ਰੋਫੈਸਰ ਸਟੀਫਨ ਜੇ. ਟੂਪ ਨੇ ਕਿਹਾ ਕਿ ਪੀੜ੍ਹਤ ਯੂਨੀਵਰਸਿਟੀ ਦੇ ਲਰਨਿੰਗ ਟੂਗੈਦਰ ਪ੍ਰੋਗਰਾਮ ਦੇ ਪੰਜ ਸਾਲਾ ਵਰ੍ਹੇਗੰਢ ਮੌਕੇ ਕੈਦੀਆਂ ਦੇ ਮੁੜ ਵਸੇਬੇ ਨੂੰ ਬਾਰੇ ਰੱਖੇ ਇੱਕ ਸਮਾਗਮ ਵਿੱਚ ਹਿੱਸਾ ਲੈ ਰਹੇ ਸਨ।
"ਤਿੰਨਾਂ ਜ਼ਖ਼ਮੀਆਂ ਵਿੱਚੋਂ, ਜਿਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ, ਯੂਨੀਵਰਸਿਟੀ ਸਟਾਫ਼ ਦਾ ਇੱਕ ਮੈਂਬਰ ਹੈ।"
"ਸਾਡੀ ਯੂਨੀਵਰਸਿਟੀ ਦਹਿਸ਼ਤ ਦੇ ਇਸ ਘਿਨਾਉਣੇ ਅਤੇ ਮੂਰਖ਼ਤਾ ਭਰੇ ਕੰਮ ਦੀ ਨਿੰਦਾ ਕਰਦੀ ਹੈ।"
ਫਿਸ਼ਮੋਨਗਰਜ਼ ਹਾਲ ਦੇ ਮੁੱਖ ਕਾਰਜਕਾਰੀ ਟੋਬੀ ਵਿਲੀਅਮਸਨ ਨੇ ਆਪਣੇ ਸਟਾਫ਼ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਉਸਮਾਨ ਖਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਇਮਾਰਤ ਵਿੱਚੋਂ ਬਾਹਰ ਕੱਢਿਆ।
ਇਹ ਵੀ ਪੜ੍ਹੋ:
- ਭਾਰਤੀ ਟੈਕਸੀ ਡਰਾਇਵਰ ਤੇ ਪਾਕਿਸਤਾਨੀ ਕ੍ਰਿਕਟਰ: ''ਮੈਨੂੰ ਲੱਗਿਆ ਜਿਵੇਂ ਪੁਰਾਣੇ ਦੋਸਤਾਂ ਨੂੰ ਮਿਲਿਆ ਹੋਵਾਂ''
- ਭਾਜਪਾ ਨੇ ਸੂਬਿਆਂ ਵਿੱਚ ਕਿਵੇਂ ਇੱਕ ਸਾਲ ''ਚ ਹੀ ਗੁਆਈ ਪਕੜ
- SGPC ਵੱਲੋਂ ਅਯੁੱਧਿਆ ਫ਼ੈਸਲੇ ਵਿੱਚ ਗੁਰੂ ਨਾਨਕ ਦੇ ਹਵਾਲੇ ਖ਼ਿਲਾਫ ਨਿੰਦਾ ਮਤਾ ਪਾਸ
ਇਹ ਵੀਡੀਓ ਵੀ ਦੇਖੋ:
https://www.youtube.com/watch?v=Sd9sgTWfPks
https://www.youtube.com/watch?v=2_95VFt-B9w
https://www.youtube.com/watch?v=Rl583OHG7P8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)