ਮੋਗਾ: ਵਿਧਾਇਕ ਦੀ ਮੁਜ਼ਾਹਰਾਕਾਰੀਆਂ ਨਾਲ ਤੂੰ-ਤੂੰ, ਮੈਂ-ਮੈਂ, ਗੱਡੀ ਛੱਡ ਕੇ ਭੱਜਣਾ ਪਿਆ

12/02/2019 12:46:30 PM

ਮੋਗਾ ਦੇ ਪਿੰਡ ਮਸਤੇਵਾਲਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਡੀਜੇ ਦੀ ਮੌਤ ਦੇ ਰੋਸ ਵਿੱਚ ਹੁੰਦੇ ਮੁਜ਼ਾਹਰੇ ਦੌਰਾਨ ਪਹੁੰਚੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ''ਤੇ ਹਮਲਾ ਹੋਇਆ।

ਸੁਖਜੀਤ ਸਿੰਘ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਹਨ। ਉਹ ਪਰਿਵਾਰ ਦੇ ਹੋਰ ਜਥੇਬੰਦੀਆਂ ਵੱਲੋਂ ਮੋਗਾ ਦੇ ਸਿਵਿਲ ਹਸਪਤਾਲ ਦੇ ਬਾਹਰ ਮੁਜ਼ਾਹਰਾ ਕਰ ਰਹੇ ਸਨ।

ਮੋਗਾ ਦੇ ਥਾਣਾ ਕੋਟਈਸੇਖਾਂ ਦੇ ਐੱਸਐੱਚਓ ਅਮਰਜੀਤ ਸਿੰਘ ਨੇ ਦੱਸਿਆ, "ਸ਼ਨੀਵਾਰ ਰਾਤ ਨੂੰ ਮੋਗਾ ਦੇ ਪਿੰਡ ਮਸਤੇਵਾਲਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਫਾਇਰਿੰਗ ਹੋਈ ਜਿਸ ਵਿੱਚ ਡੀਜੇ ਕਰਨ ਸਿੰਘ ਦੀ ਮੌਤ ਹੋ ਗਈ ਹੈ।"

"ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਫਰਾਰ ਹਨ ਪਰ ਉਨ੍ਹਾਂ ਨੂੰ ਜਲਦੀ ਫੜ੍ਹ ਲਿਆ ਜਾਵੇਗਾ।"

ਇਹ ਵੀ ਪੜ੍ਹੋ:

ਕਿਉਂ ਹੋਇਆ ਹਮਲਾ?

ਵਿਧਾਇਕ ਸੁਖਜੀਤ ਸਿੰਘ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮਿਲਣ ਪਹੁੰਚੇ ਸੀ। ਉਸੇ ਵੇਲੇ ਪਰਿਵਾਰ ਦੇ ਸੁਖਜੀਤ ਸਿੰਘ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋਣੀ ਸ਼ੁਰੂ ਹੋ ਗਈ।

ਵਿਧਾਇਕ ਸੁਖਜੀਤ ਜਦੋਂ ਗੱਡੀ ਵਿੱਚ ਬੈਠੇ ਸਨ ਤਾਂ ਉਸੇ ਵੇਲ ਉਨ੍ਹਾਂ ਨਾਲ ਖਿੱਚ-ਧੂ ਸ਼ੁਰੂ ਹੋ ਗਈ। ਸੁਖਜੀਤ ਸਿੰਘ ਨੂੰ ਆਪਣੀ ਗੱਡੀ ਪਿੱਛੇ ਵੱਲ ਮੋੜ ਲਈ ਪਰ ਉਨ੍ਹਾਂ ਦੀ ਗੱਡੀ ਪੱਥਰਾਅ ਦਾ ਸ਼ਿਕਾਰ ਬਣੀ।

ਫਿਲਹਾਲ ਸੁਖਜੀਤ ਸਿੰਘ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।

ਕੀ ਹਨ ਮੰਗਾਂ?

ਮੁਜ਼ਾਹਰਾ ਕਰ ਰਹੀਆਂ ਜਥੇਬੰਦੀਆਂ ਵਿੱਚ ਪੰਜਾਬ ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ ਤੇ ਲੋਕ ਸੰਗਰਾਮ ਮੰਚ ਨੇ ਇੱਕ ਐਕਸ਼ਨ ਕਮੇਟੀ ਬਣਾ ਲਈ ਹੈ।

ਮੁਜ਼ਾਹਰਾਕਾਰੀਆਂ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਐੱਸਸੀ/ਐੱਸਟੀ ਐਕਟ ਨੂੰ ਜੋੜਿਆ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਦੀ ਮੰਗ ਹੈ ਕਿ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਹ ਵੀਡੀਓ ਵੀ ਦੇਖੋ:

https://www.youtube.com/watch?v=Sd9sgTWfPks

https://www.youtube.com/watch?v=2_95VFt-B9w

https://www.youtube.com/watch?v=Rl583OHG7P8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News