ਅੱਧੀ ਰਾਤ ਤੋਂ ਬਾਅਦ ਸੰਗੀਤ ਰੋਕਣ ’ਤੇ ਚੱਲੀ ਗੋਲੀ, ਡੀਜੇ ਦੀ ਮੌਤ - 5 ਅਹਿਮ ਖ਼ਬਰਾਂ
Monday, Dec 02, 2019 - 07:46 AM (IST)


ਮੋਗਾ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਦੀ ਅੱਧੀ ਰਾਤ ਨੂੰ ਡੀਜੇ ਵਜਾਉਣ ਲਈ ਹੋਏ ਝਗੜੇ ਵਿੱਚ ਡੀਜੇ ਵਜਾਉਣ ਵਾਲੇ ਦਾ ਕਤਲ ਕਰ ਦਿੱਤਾ ਗਿਆ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਘਟਨਾ ਕੋਟ ਈਸੇ ਖ਼ਾਨ ਦੇ ਮਸਤੇ ਵਾਲਾ ਪਿੰਡ ਵਿੱਚ ਇੱਕ ਵਿਆਹ ਦੇ ਸਮਗਾਮ ਦੌਰਾਨ ਵਾਪਰੀ।
ਅਖ਼ਬਾਰ ਨੇ ਮਰਹੂਮ ਦੇ ਕਜ਼ਨ ਗੁਰਸੇਵਕ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਲਿਖੀ ਗਈ ਪੁਲਿਸ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਹੈ ਕਿ, ਪਹਿਲਾਂ ਸਮਾਗਮ ਵਿੱਚ ਸੰਗੀਤ ਰਾਤ ਦੇ 10 ਵਜੇ ਰੋਕਿਆ ਗਿਆ ਪਰ ਜਦੋਂ ਹਾਜ਼ਰ ਲੋਕਾਂ ਵਿੱਚ ਪੰਜ ਜਣਿਆਂ ਨੇ ਉਸਦੇ ਭਰਾ ਅਠਾਰਾਂ ਸਾਲਾ ਕਰਨ ਸਿੰਘ ਨੂੰ ਧਮਕਾਇਆ ਤਾਂ ਸੰਗੀਤ ਮੁੜ ਸ਼ੁਰੂ ਕਰ ਦਿੱਤਾ ਗਿਆ।
ਫਿਰ ਬਾਅਦ ਵਿੱਚ ਜਦੋਂ ਅੱਧੀ ਰਾਤ ਨੂੰ ਸੰਗੀਤ ਵਜਾਉਣਾ ਮੁੜ ਬੰਦ ਕੀਤਾ ਗਿਆ ਤਾਂ ਉਨ੍ਹਾਂ ਪੰਜਾਂ ਵਿੱਚੋਂ ਇੱਕ ਨੇ ਕਰਨ ਸਿੰਘ ਨੂੰ ਗੋਲੀ ਮਾਰ ਦਿੱਤੀ।
ਪੁਲਿਸ ਇਨਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਗੋਲੀ ਮਾਰਨ ਵਾਲੇ ਵੱਲੋਂ ਵਰਤੀ ਗਈ ਬਾਰਾਂ ਬੋਰ ਦੀ ਰਾਈਫ਼ਲ ਉਸ ਤੇ ਪਿਤਾ ਦੀ ਲਾਈਸੈਂਸੀ ਰਾਈਫ਼ਲ ਸੀ ਪਰ ਉਸ ਕੋਲ ਉਸ ਨੂੰ ਵਰਤਣ ਦਾ ਅਧਿਕਾਰ ਨਹੀਂ ਸੀ। ਬਾਕੀ ਦੇ ਚਾਰ ਮੁਲਜ਼ਮਾਂ ਵਿੱਚ ਮੁੰਡੇ ਦਾ ਪਿਤਾ ਤੇ ਦੋਸਤ ਸ਼ਾਮਲ ਸਨ।
ਇਹ ਵੀ ਪੜ੍ਹੋ:
- ਗਾਂ ਦਾ ਦੁੱਧ ਪੀਣ ਦਾ ਕਿੰਨਾ ਕੁ ਫਾਇਦਾ ਹੈ
- ਐਮੇਜ਼ੌਨ ਚੀਜ਼ਾਂ ਸਸਤੀਆਂ ਵੇਚੇ ਤਾਂ ਇਨ੍ਹਾਂ ਲੋਕਾਂ ਨੂੰ ਤਕਲੀਫ਼: ਜਾਣੋ ਕਾਹਨੂੰ
- ‘ਇਹ ਮੇਰੀ ਜ਼ਿੰਦਗੀ ਹੈ, ਤੁਹਾਡਾ ਪੋਰਨ ਨਹੀਂ’: ਲੁਕਵੇਂ ਕੈਮਰਿਆਂ ਦੀਆਂ ਸ਼ਿਕਾਰ ਕੁੜੀਆਂ ਦਾ ਦੁੱਖ

ਕਰਤਾਰਪੁਰ ਲਾਂਘੇ ਬਾਰੇ ਪਾਕ ਮੰਤਰੀ ਦਾ ਬਿਆਨ ਤੇ ਕੈਪਟਨ ਦੀ ਪ੍ਰਤੀਕਿਰਿਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਤਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਵੱਲੋਂ ਕੀਤਾ ਗਿਆ ਖੁਲਾਸਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ਼ ਦੀ ਉਪਜ ਹੈ , ਇਸ ਨਾਲ ਇਸਲਾਮਾਬਾਦ ਦੇ ਨਾਪਾਕ ਇਰਾਦੇ ਦਾ ਪਰਦਾਫਾਸ਼ ਹੁੰਦਾ ਹੈ।
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਨੇ ਕਰਤਾਰਪੁਰਪ ਲਾਂਘੇ ਨੂੰ ਜਨਰਲ ਬਾਜਵਾ ਦੀ ਉਪਜ ਦੱਸਿਆ ਸੀ।
ਉਨ੍ਹਾਂ ਨੇ ਕਿਹਾ ਸੀ, "ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਕੌਰੀਡੋਰ ਦਾ ਇੱਕ ਅਜਿਹਾ ਜਖ਼ਮ ਲਗਾਇਆ ਹੈ, ਜਿਸ ਨੂੰ ਕੇਵਲ ਭਾਰਤ ਸਾਰੀ ਜ਼ਿੰਦਗੀ ਯਾਦ ਰੱਖੇਗਾ...ਉਨ੍ਹਾਂ ਨੇ ਇਸ ਨਾਲ ਸਿੱਖਾਂ ਦੇ ਮਨਾਂ ''ਚ ਪਾਕਿਸਤਾਨ ਲਈ ਨਵੀਂ ਭਾਵਨਾ ਅਤੇ ਮੁਹੱਬਤ ਪੈਦਾ ਕੀਤੀ ਹੈ।" ਪੜ੍ਹੋ ਪੂਰੀ ਖ਼ਬਰ।

ਕੀ ਔਰਤ ਜਾਂ ਮਰਦ ਦੀ ਅਕਲ ਦਾ ਫਰਕ ਦਿਮਾਗੀ ਹੁੰਦਾ ਹੈ?
ਨਕਸ਼ੇ ਪੜ੍ਹਨ ਦਾ ਕੰਮ ਪੂਰੀ ਤਰ੍ਹਾਂ ਦੀ ਸਮਝ ਦੀ ਬੁਨਿਆਦ ਨਾਲ ਜੁੜਿਆ ਹੋਇਆ ਹੈ ਪਰ ਅਕਸਰ ਇਹ ਕੰਮ ਮਰਦਾਂ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਧਾਰਨਾ ਹੈ ਕਿ ਉਹੀ ਇਸ ਕੰਮ ਨੂੰ ਵਧੀਆ ਢੰਗ ਨਾਲ ਕਰ ਸਕਦੇ ਹਨ।
ਹਾਲਾਂਕਿ ਰੱਬ ਨੇ ਦੋਵਾਂ ਨੂੰ ਇਕੋ-ਜਿਹਾ ਬਣਾਇਆ ਹੈ। ਖ਼ੁਦ ਇਨਸਾਨ ਵੀ ਇਹੀ ਮੰਨਦਾ ਹੈ ਕਿ ਮਰਦ ਅਤੇ ਔਰਤ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ।
ਫਿਰ ਵੀ ਦੋਵੇਂ ਆਪਸ ਵਿੱਚ ਹੀ ਫ਼ਰਕ ਕਰਦੇ ਹਨ। ਮਰਦ ਅਤੇ ਔਰਤ ਦਾ ਜ਼ਿਹਨ ਬੁਨਿਆਦੀ ਤੌਰ ''ਤੇ ਇੱਕ-ਦੂਜੇ ਤੋਂ ਵੱਖ ਹਨ।
ਪੜ੍ਹੋ ਕਿਉਂ ਸਮਝਿਆ ਜਾਂਦਾ ਹੈ ਔਰਤਾਂ ਤੇ ਮਰਦਾਂ ਦੇ ਦਿਮਾਗ਼ ਵਿੱਚ ਇਹ ਫਰਕ ਤੇ ਕੀ ਹਨ ਔਰਤਾਂ ਤੇ ਮਰਦਾਂ ਦੇ ਦਿਮਾਗ਼ ਨੂੰ ਇੱਕ ਸਮਾਨ ਦੱਸਣ ਵਾਲਿਆਂ ਦੀਆਂ ਦਲੀਲਾਂ।

“ਮੌਜੂਦਾ ਸਰਕਾਰ ਵੇਲੇ ਆਲੋਚਨਾ ਕਰਨ ਦਾ ਹੌਂਸਲਾ ਨਹੀਂ ਪੈਂਦਾ”
ਬਜਾਜ ਗਰੁੱਪ ਦੇ ਚੇਅਰਮੈਨ ਰਾਹੁਲ ਬਜਾਜ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਵੇਲੇ ਆਲੋਚਨਾ ਕਰਨ ਦਾ ਹੌਂਸਲਾ ਨਹੀਂ ਪੈਂਦਾ ਹੈ। ਟੈਲੀਗ੍ਰਾਫ ਅਖ਼ਬਾਰ ਮੁਤਾਬਕ, ਉਨ੍ਹਾਂ ਨੇ ਇਹ ਗੱਲ ਇਕੋਨਾਮਿਕ ਟਾਈਮਜ਼ ਦੇ ਇੱਕ ਸਮਾਗਮ ਦੌਰਾਨ ਸ਼ਨਿੱਚਰਵਾਰ ਨੂੰ ਕਹੀ ਹੈ।
ਉਸ ਵੇਲੇ ਉਸ ਸਮਾਗਮ ਵਿੱਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਰੇਲਵੇ ਮੰਤਰੀ ਪਿਯੂਸ਼ ਗੋਇਲ, ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਅਦਿਤਿਆ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਵੀ ਮੌਜੂਦ ਸਨ।
ਰਾਹੁਲ ਬਜਾਜ ਦੀਆਂ ਟਿੱਪਣੀਆਂ ''ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਆਪਣੀ ਪ੍ਰਤੀਕਿਰਿਆ ਪੇਸ਼ ਕਰਦਿਆਂ ਕਿਹਾ ਹੈ,"ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਡਰਨ ਦੀ ਲੋੜ ਨਹੀਂ ਹੈ...ਨਾ ਕੋਈ ਡਰਾਉਣਾ ਚਾਹੁੰਦਾ ਹੈ। ਅਸੀਂ ਅਜਿਹਾ ਕੁਝ ਨਹੀਂ ਕੀਤਾ ਕਿ ਸਾਨੂੰ ਆਲੋਚਨਾ ਦੀ ਚਿੰਤਾ ਕਰਨਾ ਪਵੇ।" ਪੜ੍ਹੋ ਪੂਰੀ ਖ਼ਬਰ।

ਪਾਕਿਸਤਾਨ ਦੇ ਇੱਕ ਕਸਬੇ ''ਚ 900 ਬੱਚਿਆਂ ਨੂੰ ਏਡਜ਼ ਕਿਵੇਂ ਹੋਈ?
ਪਾਕਿਸਤਾਨ ਵਿੱਚਲਾ ਪੰਜਾਬ ਅਜਿਹਾ ਵੱਡਾ ਹੈ ਜਿਸ ਵਿੱਚ ਐੱਚਆਈਵੀ ਦੇ ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆਏ ਅਤੇ ਇਸ ਵਿੱਚ ਐੱਚਆਈਵੀ ਪੀੜਤ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।
ਹਾਲਾਂਕਿ ਇਸਨੂੰ ਜ਼ਿਆਦਾਤਰ ਟਰਾਂਸਜੈਂਡਰ, ਸੈਕਸ ਵਰਕਰ, ਸਮਲਿੰਗੀ ਅਤੇ ਮਰਦਾਂ ਨਾਲ ਸੈਕਸ ਕਰਨ ਵਾਲੇ ਮਰਦਾਂ ਤੱਕ ਹੀ ਸੀਮਤ ਮੰਨਿਆ ਜਾਂਦਾ ਹੈ। ਪੜ੍ਹੋ ਕਿਵੇਂ ਪਾਕਿਸਾਤਾਨ ਦੇ ਇੱਕ ਪਿੰਡ ਵਿੱਚ 900 ਬੱਚੇ ਐੱਚਆਈਵੀ ਦੇ ਸ਼ਿਕਾਰ ਹੋ ਗਏ।
ਇਹ ਵੀ ਪੜ੍ਹੋ-
- ਐਮੇਜ਼ੌਨ ਚੀਜ਼ਾਂ ਸਸਤੀਆਂ ਵੇਚੇ ਤਾਂ ਇਨ੍ਹਾਂ ਲੋਕਾਂ ਨੂੰ ਤਕਲੀਫ਼: ਜਾਣੋ ਕਾਹਨੂੰ
- ‘ਇਹ ਮੇਰੀ ਜ਼ਿੰਦਗੀ ਹੈ, ਤੁਹਾਡਾ ਪੋਰਨ ਨਹੀਂ’: ਲੁਕਵੇਂ ਕੈਮਰਿਆਂ ਦੀਆਂ ਸ਼ਿਕਾਰ ਕੁੜੀਆਂ ਦਾ ਦੁੱਖ
- ਗਾਂ ਦਾ ਦੁੱਧ ਪੀਣ ਦਾ ਕਿੰਨਾ ਕੁ ਫਾਇਦਾ ਹੈ
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=1xznOP55alU
https://www.youtube.com/watch?v=ptleDzf_Zwk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)