ਭਗਤ ਸਿੰਘ ਦੇ ਪੋਸਟਰਾਂ ਨਾਲ ਲਾਹੌਰ ’ਚ ਵਿਦਿਆਰਥੀਆਂ ਨੇ ‘ਲਾਲੋ-ਲਾਲ ਲਹਿਰਾਏਗਾ’ ਦੇ ਨਾਅਰੇ ਲਗਾਏ

Monday, Dec 02, 2019 - 07:31 AM (IST)

ਭਗਤ ਸਿੰਘ ਦੇ ਪੋਸਟਰਾਂ ਨਾਲ ਲਾਹੌਰ ’ਚ ਵਿਦਿਆਰਥੀਆਂ ਨੇ ‘ਲਾਲੋ-ਲਾਲ ਲਹਿਰਾਏਗਾ’ ਦੇ ਨਾਅਰੇ ਲਗਾਏ
ਲਾਹੌਰ ਮੁਜ਼ਾਹਰਾ
BBC

ਸ਼ੁੱਕਰਵਾਰ 29 ਨਵੰਬਰ ਨੂੰ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਆਪਣੀਆਂ ਹੱਕੀਂ ਮੰਗਾਂ ਲਈ ਰੋਸ ਮਾਰਚ ਕਰਨ ਵਾਲੇ ਹਜ਼ਾਰਾਂ ਵਿਦਿਆਰਥੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਫ਼ੀਸਾਂ ਵਿਚ ਵਾਧੇ, ਸਿੱਖਿਆ ਬਜਟ ਘਟਾਉਣ ਅਤੇ ਵਿਦਿਆਰਥੀ ਯੂਨੀਅਨਾਂ ਬਣਾਉਣ ਉੱਤੇ ਪਾਬੰਦੀ ਲਾਉਣ ਖ਼ਿਲਾਫ਼ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ਵਿਚ ਹਜ਼ਾਰਾਂ ਲੋਕਾਂ ਨੇ ਪੰਜਾਬ ਅਸੰਬਲੀ ਤੱਕ ਮਾਰਚ ਕੀਤਾ। ਹੁਣ ਪੁਲਿਸ ਨੇ ਇਨ੍ਹਾਂ ਉੱਤੇ ਮਾਲ ਰੋਡ ਉੱਤੇ ਮਾਰਚ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਲਾਹੌਰ ਤੋਂ ਬੀਬੀਸੀ ਪੱਤਰਕਾਰ ਤਰਹਬ ਅਜ਼ਗਰ ਧਰਨਾ ਕਵਰ ਕਰ ਰਹੇ ਸੀ। ਉਨ੍ਹਾਂ ਨੇ ਦੱਸਿਆ ਇਹ ਮਾਰਚ ਦੁਪਹਿਰ ਦੋ ਵਜੇ ਮਾਰਚ ਕੱਢਿਆ ਗਿਆ ਸੀ। ਜੋ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਨੇੜਲੇ ਨਾਸਿਰ ਬਾਗ ਤੋਂ ਸ਼ਰੂ ਹੋ ਕੇ ਪੰਜਾਬ ਅਸੰਬਲੀ ਅੱਗੇ ਧਰਨਾ ਦੇਣ ਤੋਂ ਬਾਅਦ ਖ਼ਤਮ ਹੋਇਆ।

ਅਜ਼ਗਰ ਮੁਤਾਬਕ ਇਸ ਰੋਸ ਮਾਰਚ ਵਿਚ ਸ਼ਾਮਲ ਵੱਡੀ ਗਿਣਤੀ ਲੋਕਾਂ ਨੇ ਲਾਲ ਕੱਪੜੇ ਪਾਏ ਹੋਏ ਸਨ ਅਤੇ ਲਾਲ ਝੰਡੇ ਤੇ ਬੈਨਰ ਹੱਥਾਂ ਵਿਚ ਫੜੇ ਹੋਏ ਸਨ। ਇਹ ''ਲਾਲੋ-ਲਾਲ ਲਹਿਰਾਏਗਾ'' ਵਰਗੇ ਨਾਅਰੇ ਵੀ ਲਗਾ ਰਹੇ ਸਨ।

https://www.youtube.com/watch?v=RJViinInucM

ਫੈਜ਼ ਦੀ ਕਵਿਤਾਵਾਂ ਤੇ ਭਗਤ ਸਿੰਘ ਦਾ ਪੋਸਟਰ

ਤਰਹਬ ਅਜ਼ਗਰ ਮੁਤਾਬਕ ਇਹ ਲੋਕ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਕਵਿਤਾਵਾਂ ਗਾ ਰਹੇ ਸਨ। ਇਨ੍ਹਾਂ ਨੇ ਹੱਥਾਂ ਵਿਚ ਵੱਡੇ-ਵੱਡੇ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ਵੱਡੇ ਬੈਨਰਾਂ ਉੱਤੇ ਮਸ਼ਾਲ ਖਾਨ ਤੇ ਭਗਤ ਸਿੰਘ ਦੇ ਚਿੱਤਰ ਬਣੇ ਹੋਏ ਸਨ।

ਲਾਹੌਰ ਮੁਜ਼ਾਹਰਾ
BBC

ਤਰਹਬ ਨੇ ਦੱਸਿਆ, ''''ਇਸ ਮਾਰਚ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਸਮਾਜਿਕ ਕਾਰਕੁਨ ਅਤੇ ਮਨੁੱਖੀ ਹਕੂਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਦੇ ਕਾਰਕੁਨ ਵੀ ਸਨ।”

“ਇਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ। ਇਹ ਭਗਤ ਸਿੰਘ ਅਤੇ ਮਸ਼ਾਲ ਖਾਨ ਨੂੰ ਹੱਕਾਂ ਲਈ ਲੜਦਿਆਂ ਜਾਨ ਦੇਣ ਵਾਲੇ ਨੌਜਵਾਨ ਆਗੂ ਮੰਨਦੇ ਹਨ , ਇਸ ਲਈ ਇਹ ਦੋਵਾਂ ਦੀਆਂ ਤਸਵੀਰਾਂ ਲੈ ਕੇ ਚੱਲ ਰਹੇ ਸਨ।''''

ਭਗਤ ਸਿੰਘ ਬਰਤਾਨਵੀ ਹਕੂਮਤ ਦੌਰਾਨ ਭਾਰਤ ਦੇ ਅਜ਼ਾਦੀ ਘੁਲਾਟੀਏ ਸਨ, ਅਤੇ ਮਸ਼ਾਲ ਖ਼ਾਨ ਵੀ ਮਨੁੱਖੀ ਅਧਿਕਾਰ ਕਾਰਕੁਨ ਸਨ, ਜਿਸ ਉੱਤੇ ਈਸ਼ਨਿੰਦਾ ਦਾ ਇਲਜ਼ਾਮ ਲਗਾ ਕੇ ਭੀੜ ਨੇ ਤਸ਼ੱਦਦ ਕੀਤੀ ਸੀ ਤੇ ਉਸ ਦੀ ਮੌਤ ਹੋ ਗਈ ਸੀ।

ਲਾਹੌਰ ਵਿੱਚ ਪ੍ਰਦਰਸ਼ਨ
BBC

ਇੱਕ ਪਾਸੇ ਜਿੱਥੇ ‘ਲਾਹੌਰ ਲਾਲੋ-ਲਾਲ’ ਦੀ ਚਰਚਾ ਹੋ ਰਹੀ ਹੈ, ਉੱਥੇ ਸੋਸ਼ਲ ਮੀਡੀਆ ਉੱਤੇ ਲਾਹੌਰ ਨੂੰ ਭਗਤ ਸਿੰਘ ਦਾ ਸ਼ਹਿਰ ਕਿਹਾ ਜਾ ਰਿਹਾ ਹੈ ਅਤੇ ਸਰਹੱਦਾਂ ਦੇ ਆਰ-ਪਾਰ ਦਾ ਹੀਰੋ ਦੱਸਿਆ ਜਾ ਰਿਹਾ ਹੈ।

ਸੋਸ਼ਲ ਮੀਡੀਆ ਉੱਤੇ ਸਟੂਡੈਂਟ ਮਾਰਚ , ਪਾਕਿਸਤਾਨ ਦੇ ਨਾਲ-ਨਾਲ ਹੈਸ਼ਟੈਗ ਭਗਤ ਸਿੰਘ ਵੀ ਪ੍ਰਚਾਰਿਆ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦੀ ਭਾਰਤ ਅਤੇ ਪਾਕਿਸਤਾਨ ਦੋਵੇਂ ਥਾਵਾਂ ਉੱਤੇ ਚਰਚਾ ਹੋ ਰਹੀ ਹੈ।

''ਅਣਵੰਡੇ ਭਾਰਤ ਦਾ ਅਸਲ ਹੀਰੋ''

ਸਾਇੰਸ ਅਤੇ ਮਾਡਰਨ ਪੋਲੀਟੀਕਲ ਹਿਸਟਰੀ ਦੇ ਮਾਹਰ ਅਤੇ ਲੇਖਕ ਐਸ ਇਰਫਾਨ ਹਬੀਬ ਨੇ ਏਡੀ ਵੈਦ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, “ਭਗਤ ਸਿੰਘ ਹੀ ਸਿਰਫ਼ ਅਜਿਹਾ ਨਾਂ ਹੈ, ਜੋ ਸਰਹੱਦਾਂ ਦੇ ਆਰ-ਪਾਰ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹੈ। ਇਹ ਤਾਂ ਹੀ ਸੰਭਵ ਹੈ ਕਿਉਂਕਿ ਭਗਤ ਸਿੰਘ ਲੋਕਾਂ ਲਈ ਖੜ੍ਹਾ ਹੋਇਆ, ਉਸ ਦਾ ਰਾਸ਼ਟਰਵਾਦ ਨਾ ਕਿਸੇ ਫਿਰਕੇ ਦਾ ਸੀ ਅਤੇ ਨਾ ਕਿਸੇ ਜਾਤ ਦਾ ਅਤੇ ਨਾ ਹੀ ਉਹ ਕਿਸੇ ਖ਼ਾਸ ਧਰਮ ਤੋਂ ਪ੍ਰੇਰਿਤ ਸੀ।”

https://twitter.com/Advaidism/status/1200999838596268032

ਇਸ ਤੋਂ ਪਹਿਲਾਂ ਏਡੀ ਵੈਦ ਨਾਂ ਦੇ ਟਵਿਟਰ ਹੈਂਡਲਰ ਨੇ ਲਾਹੌਰ ਦੇ ਵਿਦਿਆਰਥੀ ਮਾਰਚ ਦੀਆਂ ਤਸਵੀਰਾਂ ਟਵੀਟ ਕਰਦਿਆਂ ਲਿਖਿਆ, “ਅਣਵੰਡੇ ਬਰਤਾਨਵੀਂ ਇੰਡੀਆ ਦਾ ਭਗਤ ਸਿੰਘ ਅਸਲ ਹੀਰੋ ਸੀ।”

ਅਮਾਰ ਅਲੀ ਜਾਨ ਨਾਂ ਦੇ ਟਵਿਟਰ ਹੈਂਡਲਰ ਨੇ ਵੀ ਭਗਤ ਸਿੰਘ ਦਾ ਬੈਨਰ ਫੜ੍ਹੇ ਵਿਦਿਆਰਥੀਆਂ ਦੀ ਫੋਟੋ ਟਵੀਟ ਕਰਦਿਆਂ ਲਿਖਿਆ, “ਭਗਤ ਸਿੰਘ ਦਾ ਸ਼ਹਿਰ ਇੱਕ ਵਾਰ ਫੇਰ ਲਾਲ।”

https://twitter.com/ammaralijan/status/1200366527914094592

ਪੱਤਰਕਾਰ ਜ਼ੀਸ਼ਾਨ ਹੈਦਰ ਨਾਂ ਦੇ ਟਵਿੱਟਰ ਹੈਡਲਰ ਨੇ ਵੀ ਕਈ ਹੈਂਸਟੈਗਾਂ ਨਾਲ ਭਗਤ ਸਿੰਘ ਦੇ ਬੈਨਰ ਵਾਲੀ ਤਸਵੀਰ ਨੂੰ ਟਵੀਟ ਕਰਕੇ ਲਿਖਿਆ ਕਿ ਲਾਹੌਰ ਵਿਚ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨੇ ਕੱਢੇ ਰੋਸ ਮਾਰਚ ਦੌਰਾਨ ਭਗਤ ਸਿੰਘ ਦਾ ਪੋਰਟਰੇਟ।

https://twitter.com/ZishanHNaqvi/status/1200835884855308288

ਜਿੱਥੇ ਬਹੁਤ ਸਾਰੇ ਲੋਕ ਭਗਤ ਸਿੰਘ ਦਾ ਬੈਨਰ ਲੈ ਕੇ ਮਾਰਚ ਕਰਨ ਵਾਲਿਆਂ ਦੀ ਸਿਫ਼ਤ ਕਰਦੇ ਨਜ਼ਰ ਆਏ ਉੱਤੇ ਕਈ ਇਸ ਦੇ ਖ਼ਿਲਾਫ਼ ਵੀ ਸਨ

''ਭੁਲੇਖਾਪਾਊ ਤੇ ਗਲ਼ਤ ਜਾਣਕਾਰੀ''

ਅਮਾਰ ਅਲੀ ਜਾਨ ਦੇ ਟਵੀਟ ਦੇ ਜਵਾਬ ਵਿਚ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਦਾ ਪੁਰਾਣਾ ਬਿਆਨ ਵਾਇਰਲ ਕੀਤਾ ਗਿਆ।

ਰੋਬਿਨੀ, ਇਸਮਾਇਲ ਮਲਿਕ ਅਤੇ ਇਸ਼ਮਾ ਨਾਂ ਦੇ ਟਵਿੱਟਰ ਹੈਂਡਲਰਜ਼ ਨੇ ਇਸੇ ਬਿਆਨ ਨੂੰ ਵਾਰ-ਵਾਰ ਟਵੀਟ ਕੀਤਾ ਹੈ।

ਇਸ ਵਿਚ ਲਿਖਿਆ ਗਿਆ ਹੈ, ''''ਸਾਨੂੰ ਚੰਦ ਤੇ ਤਾਰੇ ਵਾਲੇ ਲੀਗ ਦੇ ਝੰਡੇ ਤੋਂ ਬਿਨਾਂ ਹੋਰ ਕੋਈ ਝੰਡਾ ਨਹੀਂ ਚਾਹੀਦਾ, ਨਾ ਸਾਨੂੰ ਲਾਲ ਝੰਡਾ ਚਾਹੀਦਾ ਹੈ ਤੇ ਨਾ ਹੀ ਪੀਲਾ। ਸਾਨੂੰ ਕਿਸੇ ਵੀ ਤਰ੍ਹਾਂ ਦੇ ਵਾਦ ਦੀ ਵੀ ਲੋੜ ਨਹੀਂ ਹੈ, ਨਾ ਸਮਾਜਵਾਦ, ਨਾ ਕਮਿਊਨਿਸਟਵਾਦ, ਅਤੇ ਨਾ ਹੀ ਰਾਸ਼ਟਰਵਾਦੀ ਸਮਾਦਵਾਦ''''- ਜਿਨਾਹ

https://twitter.com/despondent2016/status/1200458826677395456

ਆਤਿਫ਼ ਅਲੀ ਰੱਬਾਨੀ ਨਾਂ ਦਾ ਟਵਿੱਟਰ ਹੈਂਡਲਰ ਦਾਅਵਾ ਕਰਦਾ ਹੈ ਕਿ ਇਹ ਗਲ਼ਤ ਜਾਣਕਾਰੀ ਹੈ। ਰੱਬਾਨੀ ਲਿਖਦਾ ਹੈ, “ਇੱਕ ਵਾਰ ਫੇਰ ਭੁਲੇਖਾਪਾਊ ਤੇ ਗ਼ਲਤ ਜਾਣਕਾਰੀ ਫ਼ੈਲਾਈ ਜਾ ਰਹੀ ਹੈ।”

https://twitter.com/atifrabbani84/status/1200517844527661056

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ :

https://www.youtube.com/watch?v=RJViinInucM

https://www.youtube.com/watch?v=HrqDux_v4uA

https://www.youtube.com/watch?v=1xznOP55alU



Related News