ਨਰਸਿੰਗ ਪੜ੍ਹ ਕੇ ਇੰਝ ਜਾ ਸਕਦੇ ਹੋ ਵਿਦੇਸ਼ — ਮਾਹਿਰ ਤੋਂ ਜਾਣੋ

Saturday, Nov 30, 2019 - 08:16 PM (IST)

ਨਰਸਿੰਗ ਪੜ੍ਹ ਕੇ ਇੰਝ ਜਾ ਸਕਦੇ ਹੋ ਵਿਦੇਸ਼ — ਮਾਹਿਰ ਤੋਂ ਜਾਣੋ
ਨਰਸਿੰਗ, ਨਰਸ
Getty Images

ਨਰਸਿੰਗ ਨੂੰ ਅਕਸਰ ਕੁੜੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਕੋਈ ਕੁੜੀ ਭਾਰਤ ਤੋਂ ਬਾਹਰ ਜਾਣ ਦੇ ਮਕਸਦ ਨਾਲ ਇਸ ਨੂੰ ਕਰਦੀ ਹੈ ਤਾਂ ਕੋਈ ਇਸ ਨੂੰ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।

ਨਰਸਿੰਗ ਦੀ ਮਾਰਕਿਟ ਵਿੱਚ ਕਿੰਨੀ ਮੰਗ ਹੈ, ਇਹ ਜਾਣਨ ਲਈ ਅਸੀਂ ਕਰੀਅਰ ਕਾਉਂਸਲਰ ਰੂਹੀ ਢੀਂਗਰਾ ਨਾਲ ਗੱਲਬਾਤ ਕੀਤੀ।

ਤੁਸੀਂ ਇਹ ਗੱਲਬਾਤ ਵੀਡੀਓ ਵਿੱਚ ਵੀ ਦੇਖ ਸਕਦੇ ਹੋ:

https://www.youtube.com/watch?v=kai_ofdjemI

ਰੂਹੀ ਢੀਂਗਰਾ ਮੁਤਾਬਕ, "ਨਰਸਿੰਗ ਕਰੀਅਰ ਇਸ ਵੇਲੇ ਵੀ ਭਾਰਤ ਵਿੱਚ ਵਿਕਾਸ ਕਰ ਰਿਹਾ ਹੈ। ਚੰਗੇ ਹਸਪਤਾਲ ਕਾਰਪੋਰੇਟ ਪੱਧਰ ''ਤੇ ਵਿਕਾਸ ਕਰ ਰਹੇ ਹਨ।"

"ਇਸ ਦੇ ਨਾਲ ਹੀ ਨਰਸਿੰਗ ਦੇ ਮੌਕੇ ਵੀ ਵੱਧ ਰਹੇ ਹਨ। ਭਾਰਤ ਵਿੱਚ ਨਰਸਿੰਗ ਦੇ ਖ਼ੇਤਰ ਵਿਚ ''ਪੇਅ ਸਕੇਲ'' ਜ਼ਿਆਦਾ ਨਹੀਂ ਹੈ ਪਰ ਵਿਦੇਸ਼ ਵਿੱਚ ਚੰਗੀ ਤਨਖਾਹ ਦਿੰਦੇ ਹਨ।"

ਨਰਸਿੰਗ ਦੇ ਕੋਰਸ

ਭਾਰਤ ਵਿਚ ਨਰਸਿੰਗ ਦੇ ਹੇਠ ਲਿਖੇ ਕੋਰਸ ਮੌਜੂਦ ਹਨ।

  • ਏਐਨਐਮ (ਦੋ ਸਾਲ)
  • ਜੀਐਨਐਮ (ਤਿੰਨ ਸਾਲ)
  • ਬੀਐਸਸੀ (ਚਾਰ ਸਾਲ)
  • ਐਮਐਸਸੀ (2 ਸਾਲ)
  • ਡਿਪਲੋਮਾ ਪ੍ਰੋਗਰਾਮ (ਪੋਸਟ ਬੇਸਿਕ)
  • ਬੀਐਸਸੀ (ਪੋਸਟ ਬੇਸਿਕ) (2 ਸਾਲ)
  • ਐਨਪੀਸੀਸੀ (ਨਰਸ ਪ੍ਰੈਕਟਿਸ਼ਨਰ ਕ੍ਰਿਟੀਕਲ ਪ੍ਰੋਗਰਾਮ)

ਨਰਸਿੰਗ ਰਾਹੀਂ ਵਿਦੇਸ਼ ਜਾਣ ਲਈ ਕੀ ਕਰਨਾ ਚਾਹੀਦਾ ਹੈ

ਜੇ ਕੋਈ ਨਰਸਿੰਗ ਰਾਹੀਂ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਫਿਰ ਨਰਸਿੰਗ ਦਾ ਕੋਰਸ ਕਰਨ ਲਈ ਭਾਰਤ ਨਹੀਂ ਸਗੋਂ ਵਿਦੇਸ਼ੀ ਯੂਨੀਵਰਸਿਟੀ ਵਿੱਚ ਹੀ ਕਰੋ, ਖਾਸ ਕਰਕੇ ਉਸ ਦੇਸ ਵਿੱਚ ਜਿੱਥੇ ਤੁਸੀਂ ਜਾਣ ਦੇ ਇੱਛੁਕ ਹੋ।

ਜੇ ਭਾਰਤ ਵਿੱਚ ਨਰਸਿੰਗ ਦਾ ਕੋਰਸ ਕਰ ਕੇ ਵਿਦੇਸ਼ ਜਾਂਦੇ ਹੋ ਤਾਂ ਵਿਦੇਸ਼ ਵਿੱਚ ਉੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਕਿਉਂਕਿ ਹਰੇਕ ਦੇਸ ਦੀਆਂ ਲੋੜਾਂ ਵੱਖੋ-ਵੱਖਰੀਆਂ ਹਨ।

ਜੇ ਤੁਸੀਂ ਉਸੇ ਦੇਸ ਵਿੱਚ ਨਰਸਿੰਗ ਦਾ ਕੋਰਸ ਕਰਦੇ ਹੋ ਤਾਂ ਤਨਖਾਹ ਵੀ ਵੱਧ ਮਿਲਦੀ ਹੈ।

ਇਹ ਵੀ ਪੜ੍ਹੋ:

ਨਰਸਿੰਗ, ਨਰਸ
Getty Images

ਕਈ ਦੇਸਾਂ ’ਚ ਕੋਰਸ ਕਰ ਕੇ ਆਏ ਫਰੈਸ਼ਰਜ਼ ਨੂੰ ਵੀ ਚੰਗੀ ਤਨਖਾਹ ਦਿੱਤੀ ਜਾਂਦੀ ਹੈ। ਕੰਮ ਕਰਨ ਦਾ ਵਾਤਾਵਰਨ ਵਧੇਰੇ ਚੰਗਾ ਹੁੰਦਾ ਹੈ।

ਇਸ ਕਿੱਤੇ ਲਈ ਬਹੁਤ ਸਹਿਜ ਭਾਵ ਤੇ ਨਿਮਰਤਾ ਦੀ ਲੋੜ ਹੁੰਦੀ ਹੈ ਕਿਉਂਕਿ ਤੁਹਾਨੂੰ ਹਸਪਤਾਲ ਵਿੱਚ ਖੁਸ਼ਨੁਮਾ ਮਾਹੌਲ ਨਹੀਂ ਮਿਲੇਗਾ। ਇਹ ਸਭ ਉਹੀ ਸ਼ਖਸ ਕਰ ਸਕਦਾ ਹੈ ਜੋ ਦਿਲੋਂ ਕਰਨਾ ਚਾਹੇ।

ਨਰਸ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ?

ਨਰਸਿੰਗ ਦਾ ਕੋਰਸ ਕਰਨ ਲਈ ਸਭ ਤੋਂ ਪਹਿਲਾਂ 12ਵੀਂ ਪਾਸ ਕਰਨੀ ਜ਼ਰੂਰੀ ਹੈ। ਆਰਟਸ ਤੇ ਸਾਈਂਸ ਦੋਹਾਂ ਖੇਤਰਾਂ ਦੇ ਹੀ ਵਿਦਿਆਰਥੀ ਨਰਸਿੰਗ ਦਾ ਕੋਰਸ ਕਰ ਸਕਦੇ ਹਨ। ਨਰਸਿੰਗ ਦੇ ਭਾਰਤ ਵਿੱਚ ਮੌਜੂਦ ਕੋਰਸਾਂ ਦਾ ਵੇਰਵਾ www.indiannursingcouncil.org ''ਤੇ ਦੇਖ ਸਕਦੇ ਹੋ।

nursing course , Nurses
Getty Images
  • ਆਰਟਸ ਵਾਲਾ ਜੀਐਨਐਮ ਦਾ ਕੋਰਸ ਕਰ ਸਕਦਾ ਹੈ ਜੋ ਕਿ ਨਰਸਿੰਗ ਦਾ ਡਿਪਲੋਮਾ ਹੈ। ਇਹ ਤਿੰਨ ਸਾਲ ਦਾ ਹੁੰਦਾ ਹੈ। ਫਿਰ ਦੋ ਸਾਲ ਦੀ ਪੋਸਟ-ਬੇਸਿਕ ਕਰਨੀ ਪੈਂਦੀ ਹੈ ਜਿਸ ਨੂੰ ਬੀਐਸਸੀ ਨਰਸਿੰਗ ਕਹਿੰਦੇ ਹਨ।
  • ਸਾਈਂਸ ਦੇ ਵਿਦਿਆਰਥੀ ਨੂੰ ਤਿੰਨ ਸਾਲ ਦਾ ਹੀ ਕੋਰਸ ਕਰਨਾ ਪੈਂਦਾ ਹੈ - ਬੀਐਸਸੀ ਨਰਸਿੰਗ।
  • ਵਿਦੇਸ਼ ਵਿੱਚ ਜਾ ਕੇ ਜੇ ਤੁਸੀਂ ਨਰਸਿੰਗ ਕਰਨੀ ਹੈ ਤਾਂ ਬੀਐਸਸੀ ਚਾਰ ਸਾਲ ਦੀ ਹੁੰਦੀ ਹੈ। ਇੰਟਰਨਸ਼ਿਪ ਜੋੜ ਕੇ ਤਕਰੀਬਨ ਪੰਜ ਸਾਲ ਲੱਗਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=k0BbCKI9f7I

https://www.youtube.com/watch?v=1Z-CLEpSvnM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News