12% ਸ਼ਹਿਰੀ ਪਰਿਵਾਰ ਪੀਣ ਲਈ ਬੋਤਲ ਵਾਲੇ ਪਾਣੀ ''''ਤੇ ਨਿਰਭਰ ਹਨ ਤੇ ਹਰੇਕ ਚੌਥੇ ਘਰ ''''ਚ ਹੈ ਫਿਲਟਰ - 5 ਅਹਿਮ ਖ਼ਬਰਾਂ
Friday, Nov 29, 2019 - 07:46 AM (IST)


ਇੱਕ ਰਿਪੋਰਟ ਮੁਤਾਬਕ ਅੰਦਾਜ਼ਨ 12.2 ਫੀਸਦ ਸ਼ਹਿਰੀ ਪਰਿਵਾਰ ਆਪਣੇ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਨ ਲਈ ਬੋਤਲ ਵਾਲੇ ਪਾਣੀ ''ਤੇ ਨਿਰਭਰ ਕਰਦੇ ਹਨ, ਉੱਥੇ ਹੀ 10 ਸਾਲ ਪਹਿਲਾਂ ਇੱਕ ਅੰਕੜਾ 2.7 ਫੀਸਦ ਸੀ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਹ ਖੋਜ ਰਾਸ਼ਟਰੀ ਅੰਕੜਾ ਦਫ਼ਤਰ ਦੀ ਤਾਜ਼ਾ ਰਿਪੋਰਟ ਦਾ ਹਿੱਸਾ ਹੈ, ਜੋ ਜਲ ਜੀਵਨ ਮਿਸ਼ਨ ਨੂੰ ਪੂਰਾ ਕਰਨ ਦੀ ਤਿਆਰੀ ''ਚ ਕੇਂਦਰ ਸਰਕਾਰ ਦੇ ਉਦੇਸ਼ ਦੇ ਵਿਰੁੱਧ ਨਜ਼ਰ ਆ ਰਿਹਾ ਹੈ।
ਸਰਕਾਰ ਦੇ ਇਸ ਮਿਸ਼ਨ ਦਾ ਉਦੇਸ਼ 2024 ਤੱਕ ਸਾਰੇ ਪੇਂਡੂ ਪਰਿਵਾਰਾਂ ਨੂੰ ਟੂਟੀ ਦਾ ਪਾਣੀ ਮੁਹੱਈਆਂ ਕਰਵਾਉਣਾ ਹੈ।
ਰਿਪੋਰਟ ''ਚ ਇਹ ਵੀ ਦੱਸਿਆ ਹੈ ਕਿ ਸ਼ਹਿਰੀ ਇਲਾਕਿਆਂ ਵਿੱਚ ਹਰੇਕ ਚੌਥਾ ਘਰ ਵਾਟਰ ਪਿਓਰੀਫਾਇਰ (ਫਿਲਟਰ) ''ਤੇ ਨਿਰਭਰ ਕਰਦਾ ਹੈ।
ਰਿਪੋਰਟ ਮੁਤਾਬਕ ਇਲੈਕਟ੍ਰਾਨਿਕ ਵਾਟਰ ਪਿਓਰੀਫਾਇਰ ਦੀ ਵਰਤੋਂ ਵਿੱਚ 36 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਵਿੱਚ ਦਿੱਲੀ ਸਭ ਤੋਂ ਪਹਿਲੇ ਨੰਬਰ ''ਤੇ ਹੈ, ਜਿੱਥੇ 36.5 ਫੀਸਦ ਘਰ ਇਸ ਉੱਤੇ ਨਿਰਭਰ ਕਰਦੇ ਹਨ।
ਇਹ ਵੀ ਪੜ੍ਹੋ-
- 21 ਤੋਂ 17: ਭਾਜਪਾ ਦੇ ਪੈਰਾਂ ਹੇਠੋਂ ਖਿਸਕ ਰਹੀ ਹੈ ਜ਼ਮੀਨ
- ਖ਼ੇਤੀ, ਆਟੋਮੋਬਾਇਲ ਤੇ ਉਸਾਰੀ ਖ਼ੇਤਰ ''ਚ ਕਿੰਨਾ ਹੋਇਆ ਵਿਕਾਸ
- ਭਾਰਤੀ ਟੈਕਸੀ ਡਰਾਇਵਰ ਤੇ ਪਾਕਿਸਤਾਨੀ ਕ੍ਰਿਕਟਰ: ''ਮੈਨੂੰ ਲੱਗਿਆ ਜਿਵੇਂ ਪੁਰਾਣੇ ਦੋਸਤਾਂ ਨੂੰ ਮਿਲਿਆ ਹੋਵਾਂ''
ਮਹਾਰਾਸ਼ਟਰ: ਉੱਧਵ ਨੇ ਚੁੱਕੀ ਮੁੱਖ ਮੰਤਰੀ ਦੀ ਸਹੁੰ, ਅਜੀਤ ਪਵਾਰ ਹੋਣਗੇ ਉੱਪ ਮੁੱਖ ਮੰਤਰੀ - ਨਵਾਬ ਮਲਿਕ
ਸ਼ਿਵ ਸੈਨਾ ਦੀ ਅਗਵਾਈ ਵਿੱਚ ਮਹਾਰਾਸ਼ਟਰ ਦੀ ਨਵੀਂ ਗਠਜੋੜ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਇਆ। ਸ਼ਿਵ ਸੈਨਾ ਦੇ ਆਗੂ ਉੱਧਵ ਠਾਕਰੇ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਨਾਲ ਐੱਨਸੀਪੀ ਤੇ ਕਾਂਗਰਸ ਪਾਰਟੀ ਦੇ ਦੋ-ਦੋ ਆਗੂਆਂ ਮੰਤਰੀ ਵਜੋਂ ਸਹੁੰ ਚੁੱਕੀ।
ਭਾਵੇਂ ਕਿ ਐੱਨਸੀਪੀ ਦੇ ਆਗੂ ਅਜੀਤ ਪਵਾਰ ਨੂੰ ਉੱਪ ਮੁੱਖ ਬਣਾਏ ਜਾਣ ਦੀ ਪੁਸ਼ਟੀ ਹੋ ਗਈ ਹੈ ਪਰ ਉਨ੍ਹਾਂ ਨੇ ਸਹੁੰ ਚੁੱਕ ਸਮਾਗਮ ਵਿੱਚ ਸਹੁੰ ਨਹੀਂ ਚੁੱਕੀ।
ਉੱਧਵ ਦੇ ਨਾਲ, ਐਨਸੀਪੀ ਤੋਂ ਜੈਯੰਤ ਪਾਟਿਲ, ਛਗਨ ਭੁਜਬਲ ਸ਼ਿਵ ਸੈਨਾ ਤੋਂ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਅਤੇ ਬਾਲਾਸਾਹਿਬ ਥੋਰਾਤ ਅਤੇ ਨਿਤਿਨ ਰਾਓਤ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਮਰਾਨ ਖ਼ਾਨ ਲਈ ਵੱਡੀ ਰਾਹਤ, ਜਰਨਲ ਬਾਜਵਾ ''ਤੇ ਆਇਆ ਫ਼ੈਸਲਾ
ਪਾਕਿਸਤਾਨ ਦੇ ਫ਼ੌਜ ਮੁਖੀ ਜਰਨਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਵਿੱਚ 6 ਮਹੀਨੇ ਲਈ ਵਾਧਾ ਕੀਤਾ ਗਿਆ ਹੈ। ਮੁਲਕ ਦੀ ਸਰਬਉੱਚ ਅਦਾਲਤ ਨੇ ਸੰਖੇਪ ਫ਼ੈਸਲੇ ਵਿੱਚ ਬਾ-ਸ਼ਰਤ ਇਹ ਵਾਧਾ ਕੀਤਾ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬਾਜਵਾ ਦੇ ਵਾਧੇ ਉੱਤੇ ਆਰਜੀ ਰੋਕ ਲਾ ਦਿੱਤੀ ਸੀ ਜਿਸ ਨੂੰ ਉਮੀਦੋਂ ਉਲਟ ਫ਼ੈਸਲਾ ਮੰਨਿਆ ਜਾ ਰਿਹਾ ਸੀ।
ਇਸ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਇੱਕ ਝਟਕੇ ਵਜੋਂ ਵੀ ਦੇਖਿਆ ਜਾ ਰਿਹਾ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਮਰਾਨ ਖ਼ਾਨ ਤੇ ਜਰਨਲ ਬਾਜਵਾ ਦਰਮਿਆਨ ਨਿੱਘੇ ਰਿਸ਼ਤੇ ਹਨ।
ਅਜਿਹੇ ਵਿੱਚ ਜੇਕਰ ਸੁਪਰੀਮ ਕੋਰਟ ਉਨ੍ਹਾਂ ਨੂੰ ਲਾਂਭੇ ਕਰਨ ਦੇ ਹੁਕਮ ਦਿੰਦੀ ਹੈ ਤਾਂ ਇਮਰਾਨ ਖ਼ਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- Death bed Party: ਮੌਤ ਤੋਂ ਪਹਿਲਾਂ ਬਾਬੇ ਨੇ ਆਪਣੇ ਟੱਬਰ ਨਾਲ ਕੀਤੀ ਬੀਅਰ ਪਾਰਟੀ
- ਪਰਾਲੀ ਸਾੜਨ ਦੇ ਮਾਮਲਿਆਂ ''ਚ ਕਿਸਾਨਾਂ ਨੇ ਕਿਉਂ ਖੋਲ੍ਹਿਆ ਮੋਰਚਾ
- ਉਹ ਮਾਮਲਾ ਜਿਸ ''ਚ ਕਿਸਾਨ ਆਗੂ ਧਨੇਰ ਦੀ ਉਮਰ ਕੈਦ ਦੀ ਸਜ਼ਾ ਮਾਫ਼ ਹੋਈ
ਅਮਰੀਕਾ: ਫੇਕ ਯੂਨੀਵਰਸਿਟੀ ''ਚ ਸਟੱਡੀ ਵੀਜ਼ੇ ਵਾਲੇ 90 ਹੋਰ ਵਿਦਿਆਰਥੀ ਗ੍ਰਿਫ਼ਤਾਰ, ਬਹੁਤੇ ਭਾਰਤੀ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਮਰੀਕਾ ਵਲੋਂ ਇੰਮੀਗ੍ਰੇਸ਼ਨ ਫਰਾਡ ਚੈੱਕ ਕਰਨ ਲਈ ਬਣਾਈ ਫੇਕ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ 90 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਵਿੱਚ ਜ਼ਿਆਦਾਤਰ ਭਾਰਤੀ ਦੱਸੇ ਜਾ ਰਹੇ ਹਨ।
ਖ਼ਬਰ ਏਜੰਸੀ ਏਐੱਫ਼ਪੀ ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਡੈਟ੍ਰੋਆਇਟ ਮੈਟਰੋਪੋਲੀਟਨ ਖੇਤਰ ਦੀ ਯੂਨੀਵਰਸਿਟੀ ਆਫ਼ ਫਾਰਮਿੰਗਟਨ ਜੋ ਹੁਣ ਬੰਦ ਹੋ ਗਈ ਹੈ, ਵਿੱਚ ਦਾਖ਼ਲਾ ਲੈਣ ਵਾਲੇ 250 ਵਿਦਿਆਰਥੀਆਂ ਨੂੰ ਹੋਮ ਲੈਂਡ ਸਕਿਊਰਟੀ ਵਿਭਾਗ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਿਪੋਰਟਾਂ ਮੁਤਾਬਕ ਮਾਰਚ ਵਿੱਚ ਜਦੋਂ ਇਸ ਫੇਕ ਯੂਨੀਵਰਿਸਟੀ ਨੂੰ ਬੰਦ ਕੀਤਾ ਗਿਆ ਉਦੋਂ 161 ਵਿਦਿਆਰਥੀ ਗ੍ਰਿਫ਼ਤਾਰ ਕੀਤੇ ਗਏ।
ਇਸ ਯੂਨੀਵਰਸਿਟੀ ਵਿੱਚ 600 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ, ਜਿੰਨ੍ਹਾਂ ਵਿੱਚੋਂ ਬਹੁਗਿਣਤੀ ਭਾਰਤੀਆਂ ਦੀ ਸੀ। ਪੂਰੀ ਖ਼ਬਰ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਫਰਾਂਸ ਦੇ ਕਿਸਾਨਾਂ ਦਾ ਵੀ ਪੰਜਾਬ ਵਰਗਾ ਹਾਲ, ਟਰੈਕਟਰਾਂ ਨਾਲ ਪੈਰਿਸ ਦੀਆਂ ਸੜਕਾਂ ''ਤੇ ਉਤਰੇ
ਫਰਾਂਸ ਦੇ ਕਿਸਾਨਾਂ ਨੇ ਪੈਰਿਸ ਦੀ ਮੁੱਖ ਸੜਕ ''ਤੇ ਟਰੈਕਟਰਾਂ ਨਾਲ ਰਾਹ ਬੰਦ ਕਰ ਦਿੱਤਾ। ਤਕਰਬੀਨ ਇੱਕ ਹਜ਼ਾਰ ਟਰੈਕਟਰ ਉੱਤਰ ਅਤੇ ਦੱਖਣ ਤੋਂ ਪੂਰੇ ਸ਼ਹਿਰ ਵਿੱਚ ਉਤਰ ਗਏ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਕਈ ਵਾਰੀ ਤਾਂ ਉਨ੍ਹਾਂ ਨੇ ਮੋਟਰਵੇ ਅਤੇ ਅੰਦਰੂਨੀ ਰਿੰਗ-ਰੋਡ ਨੂੰ ਵੀ ਬਲਾਕ ਕੀਤਾ।
ਕਿਸਾਨਾਂ ਨੇ ਸਿਟੀ ਸੈਂਟਰ ਵਿੱਚ ''ਸ਼ਾਜ਼ੇਲੀਜ਼ੇ ਐਵੇਨਿਊ'' ਦੇ ਨੇੜੇ ਘਾਹ-ਫੂਸ ਖਿਲਾਰ ਦਿੱਤਾ। ਪਲਾਸ ਡੀ ਲਾ ਕੋਂਕੋਰਡ ਸਕੁਏਰ ਵੱਲ ਜਾਣ ਵਾਲੇ ਰਾਹ ਘੇਰ ਲਏ। ਰਾਇਟ ਪੁਲਿਸ ਨੇ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਖਿੰਡ ਜਾਣ ਲਈ ਕਿਹਾ।
ਦਰਅਸਲ ਇਹ ਕਿਸਾਨ ਸਰਕਾਰ ਦੀਆਂ ਨੀਤੀਆਂ ਤੇ ਕੌਮਾਂਤਰੀ ਵਪਾਰਕ ਸਮਝੌਤਿਆਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਲਜ਼ਾਮ ਹੈ ਕਿ ਸਰਕਾਰ ਬਾਹਰੋਂ ਸਸਤੀ ਕਣਕ ਆਉਣ ਤੋਂ ਨਹੀਂ ਰੋਕ ਰਹੀ ਹੈ। ਇਹ ਕਣਕ ਰਸਾਇਣਕ ਖਾਦਾਂ ਨਾਲ ਉਗਾਈ ਹੁੰਦੀ ਹੈ ਅਤੇ ਇਸ ਨਾਲ ਸਥਾਨਕ ਫ਼ਸਲ ਦੀ ਕੀਮਤ ਡਿੱਗ ਰਹੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
- ਅਮਿਤ ਸ਼ਾਹ ਦੀ ਰਣਨੀਤੀ ਦੀਆਂ 6 ਗ਼ਲਤੀਆਂ, ਜਿਸ ਕਾਰਨ ਖਾਣਾ ਪਿਆ ਧੋਬੀ ਪਟਕਾ
- ''ਜ਼ਿੰਦਗੀ ਆਈਲੈੱਟਸ ਦੇ ਬੈਂਡਾਂ ''ਚ ਉਲਝ ਕੇ ਰਹਿ ਗਈ''
- ਚਾਚਾ-ਭਤੀਜਾ ਮਾਰਕਾ ਸਿਆਸਤ: ਮਹਾਰਾਸ਼ਟਰ ਦੇ ਪਵਾਰ ਤੋਂ ਪੰਜਾਬ ਦੇ ਬਾਦਲ ਪਰਿਵਾਰ ਤੱਕ
ਇਹ ਵੀਡੀਓ ਵੀ ਦੇਖੋ:
https://www.youtube.com/watch?v=SMZcWnLmmH8
https://www.youtube.com/watch?v=SFLRweayNec
https://www.youtube.com/watch?v=YH5V0qm52qg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)