ਮਹਾਰਾਸ਼ਟਰ: ਅਜੀਤ ਪਵਾਰ ਹੋਣਗੇ ਉੱਪ ਮੁੱਖ ਮੰਤਰੀ - ਨਵਾਬ ਮਲਿਕ

Thursday, Nov 28, 2019 - 04:31 PM (IST)

ਮਹਾਰਾਸ਼ਟਰ: ਅਜੀਤ ਪਵਾਰ ਹੋਣਗੇ ਉੱਪ ਮੁੱਖ ਮੰਤਰੀ - ਨਵਾਬ ਮਲਿਕ
ਅਜੀਤ ਪਵਾਰ
Getty Images

ਐੱਨਸੀਪੀ ਦੇ ਆਗੂ ਨਵਾਬ ਮਲਿਕ ਨੇ ਕਿਹਾ ਹੈ ਕਿ ਅਜੀਤ ਪਵਾਰ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਹੋਣਗੇ, ਭਾਵੇਂ ਕਿ ਉਹ ਅੱਜ ਦੇ ਸਹੁੰ ਚੁੱਕ ਸਮਾਗਮ ਵਿਚ ਸਹੁੰ ਨਹੀਂ ਚੁੱਕਣਗੇ।

ਬੀਬੀਸੀ ਮਰਾਠੀ ਦੇ ਪੱਤਰਕਾਰ ਸੰਕੇਤ ਸਬਨਿਸ ਦੇ ਇੱਕ ਸਵਾਲ ਦੇ ਜਵਾਬ ਵਿਚ ਨਵਾਬ ਮਲਿਕ ਨੇ ਕਿਹਾ, '''' 10 ਦਸੰਬਰ ਤੋਂ ਵਿਧਾਨ ਸਭਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ, ਅਜੀਤ ਪਵਾਰ ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਬਣ ਜਾਣਗੇ, ਤਿੰਨ ਦਸੰਬਰ ਤੱਕ ਸਦਨ ਵਿਚ ਬਹੁਮਤ ਸਾਬਿਤ ਕਰ ਦਿੱਤਾ ਜਾਵੇਗਾ,ਉਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਦੀ ਨਿਯੁਕਤੀ ਹੋਵੇਗੀ ਅਤੇ ਫਿਰ ਅਜੀਤ ਪਵਾਰ ਉੱਪ ਮੁੱਖ ਮੰਤਰੀ ਬਣਨਗੇ, ਅਜੀਤ ਪਵਾਰ ਦੀ ਨਰਾਜ਼ਗੀ ਦੀਆਂ ਖ਼ਬਰਾਂ ਹਨ,ਪਰ ਇਸ ਵਿਚ ਕੋਈ ਸੱਚਾਈ ਨਹੀਂ ਹੈ।ਉਹ ਨਰਾਜ਼ ਨਹੀਂ ਹਨ।''''



Related News