ਬੁੜੈਲ ਜੇਲ੍ਹ ਬਰੇਕ ਕਾਂਡ ਤੋਂ ਚਰਚਾ ''''ਚ ਆਏ ਸੁਬੇਗ ਸਿੰਘ ਦੀ 2 ਦਹਾਕਿਆਂ ਮਗਰੋਂ ਰਿਹਾਈ -5 ਅਹਿਮ ਖ਼ਬਰਾਂ

11/19/2019 7:46:24 AM

ਜੇਲ੍ਹ ਵਿੱਚੋਂ ਬਾਹਰ ਆਉਂਦੀ ਪੁਲਿਸ ਦੀ ਗੱਡੀ
Getty Images
ਸੰਕੇਤਕ ਤਸਵੀਰ

ਪਟਿਆਲਾ ਜਿਲ੍ਹੇ ਦੇ ਪਿੰਡ ਸਹੂਰੋਂ ਦੇ ਸੁਬੇਗ ਸਿੰਘ ਨੂੰ ਸੋਮਵਾਰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਉਹ ਸਾਲ 1995 ਵਿੱਚ ਹੋਏ ਇੱਕ ਕਤਲ ਅਤੇ 2004 ਵਿੱਚ ਚਰਚਿਤ ਬੜੈਲ ਜੇਲ੍ਹ ਕਾਂਡ ਨਾਲ ਜੁੜੇ ਮਾਮਲਿਆਂ ਵਿੱਚ ਕੈਦ ਕੱਟ ਰਹੇ ਸਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਢਾਈ ਦਾਹਾਕਿਆਂ ਲਈ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਰਹਿ ਚੁੱਕੇ ਸੁਬੇਗ ਦੇ ਸਾਥੀ ਨੰਦ ਸਿੰਘ ਸੂਹਰੋਂ ਦੀ ਪਿਛਲੇ ਹਫ਼ਤੇ ਹੀ ਰਿਹਾਈ ਹੋ ਚੁੱਕੀ ਹੈ।

ਉਹ ਬਚਨ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਦੀ ਸਜ਼ਾ ਪੂਰੀ ਕਰ ਰਹੇ ਸਨ ਕਿ ਬੁੜੈਲ ਜੇਲ੍ਹ ਕਾਂਡ ਵਿੱਚ ਉਨ੍ਹਾਂ ਦਾ ਨਾਂ ਆ ਗਿਆ। ਜਿਸ ਵਿੱਚ ਬੇਅੰਤ ਸਿੰਘ ਕਤਲ ਕਾਂਡ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਤੇ ਇੱਕ ਹੋਰ ਕੈਦੀ ਫ਼ਰਾਰ ਹੋ ਗਏ ਸਨ।

ਇਹ ਵੀ ਪੜ੍ਹੋ:

ਜਗਮੇਲ ਸਿੰਘ ਦੀ ਮੌਤ ਮਗਰੋਂ ਪਿੰਡ ਤੇ ਘਰ ਦਾ ਮਹੌਲ

ਸੰਗਰੂਰ ਦੇ ਜਗਮੇਲ ਸਿੰਘ ਦੀ ਕੁੱਟਮਾਰ ਤੇ ਕਤਲ ਮਗਰੋਂ ਪੰਜਾਬ ਸਰਕਾਰ ਨੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਤੇ ਮਰਹੂਮ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਘਰ ਦੇ ਮੁਰੰਮਤ ਲਈ ਸਵਾ ਲੱਖ ਰੁਪਏ ਵੱਖਰੇ ਦਿੱਤੇ ਜਾਣਗੇ।

ਕੌਣ ਸਨ ਜਗਮੇਲ ਸਿੰਘ ਤੇ ਕੀ ਹੈ ਉਨ੍ਹਾਂ ਦੀ ਮੌਤ ਮਗਰੋਂ ਪਿੰਡ ਤੇ ਘਰ ਦਾ ਮਹੌਲ, ਪੜ੍ਹੋ

ਅਯੁੱਧਿਆ
BBC

ਸੰਤ ਖੜ੍ਹੇ ਵਿਵਾਦ ''ਚ

ਸੁਪਰੀਮ ਕੋਰਟ ਨੇ ਅਯੁੱਧਿਆ ''ਚ ਮੰਦਰ-ਮਸਜਿਦ ਵਿਵਾਦ ਵਿੱਚ ਫ਼ੈਸਲਾ ਦਿੰਦਿਆਂ ਹੋਇਆ ਵਿਵਾਦਿਤ ਥਾਂ ਰਾਮ ਲਲਾ ਨੂੰ ਸੌਂਪ ਦਿੱਤੀ ਅਤੇ ਮੰਦਰ ਬਣਾਉਣ ਲਈ ਸਰਕਾਰ ਨੂੰ ਤਿੰਨ ਮਹੀਨਿਆਂ ਅੰਦਰ ਟਰੱਸਟ ਦੇ ਗਠਨ ਨੂੰ ਕਿਹਾ ਹੈ।

ਪਰ ਸਾਧੂ-ਸੰਤਾਂ ਦੇ ਵੱਖ-ਵੱਖ ਸੰਗਠਨਾਂ ''ਚ ਇਸ ਟਰੱਸਟ ''ਚ ਸ਼ਾਮਿਲ ਹੋਣ ਅਤੇ ਨਾ ਹੋਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ

ਗੋਟਬਿਆ ਰਾਪਕਸੇ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸੇ ਦੇ ਭਰਾ ਹਨ।
Reuters
ਗੋਟਬਿਆ ਰਾਪਕਸੇ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸੇ ਦੇ ਭਰਾ ਹਨ।

ਸ੍ਰੀ ਲੰਕਾ ਦੇ ਨਵੇਂ ਰਾਸ਼ਟਰਪਤੀ ਤੇ ਭਾਰਤ ਨਾਲ ਰਿਸ਼ਤੇ

ਗੋਟਬਿਆ ਰਾਜਪਕਸੇ ਨੇ ਸ੍ਰੀ ਲੰਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਚੋਣ ਜਿੱਤ ਲਈ ਹੈ। ਇਨ੍ਹਾਂ ਨਤੀਜਿਆਂ ਦੇ ਘੱਟ ਗਿਣਤੀਆਂ ਲਈ ਕੀ ਮਾਇਨੇ ਹਨ ਅਤੇ ਭਾਰਤ-ਸ੍ਰੀ ਲੰਕਾ ਦੇ ਸਬੰਧਾਂ ਉੱਤੇ ਇਸ ਦਾ ਕੀ ਅਸਰ ਪਵੇਗਾ।

ਪੜ੍ਹੋ ਚੋਣ ਨਤੀਜਿਆਂ ਬਾਰੇ ਬੀਬੀਸੀ ਤਮਿਲ ਦੇ ਪੱਤਰਕਾਰ ਮੁਰਲੀਧਰਨ ਕਿਸਿਵਿਨਾਸਨ ਨੇ ਸੀਨੀਅਰ ਪੱਤਰਕਾਰ ਅਤੇ ਦਾ ਹਿੰਦੂ ਦੇ ਸੰਪਾਦਕ ਐੱਨ ਰਾਮ ਨਾਲ ਗੱਲਬਾਤ ਕੀਤੀ।

ਆਕਸੀਜਨ ਬਾਰ

ਦਿੱਲੀ ਦੇ ਸਾਕੇਤ ਵਿੱਚ ਇੱਕ ਆਕਸੀਜਨ ਬਾਰ ਖੁੱਲ੍ਹਿਆ ਹੈ ਜੋ 299 ਰੁਪਏ ''ਚ 15 ਮਿੰਟ ਲਈ ਆਕਸੀਜਨ ਵੇਚ ਰਿਹਾ ਹੈ। ਇੱਥੇ 7 ਫਲੇਵਰ ਵਿੱਚ ਆਕਸੀਜਨ ਮਿਲਦੀ ਹੈ ਅਤੇ ਇਨ੍ਹਾਂ ਦੇ ਵੱਖ-ਵੱਖ ਫਾਇਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=f_8Or9dpoAs

https://www.youtube.com/watch?v=xRUMbY4rHpU

https://www.youtube.com/watch?v=FrnVPlc5yHs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News