ਹਾਂਗਕਾਂਗ ਪ੍ਰਦਰਸ਼ਨ: ਪੂਰੀ ਰਾਤ ਹਿੰਸਾ ਤੋਂ ਬਾਅਦ ਪੁਲਿਸ ਦਾ ਯੂਨੀਵਰਸਿਟੀ ਨੂੰ ਘੇਰਾ

11/18/2019 10:31:25 AM

ਹਾਂਗਕਾਂਗ ਪ੍ਰਦਰਸ਼ਨ
Getty Images

ਹਾਂਗਕਾਂਗ ਵਿਚ ਪੂਰੀ ਰਾਤ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਪੁਲਿਸ ਨੇ ਯੂਨੀਵਰਿਸਟੀ ਨੂੰ ਘੇਰਾ ਪਾ ਲਿਆ ਹੈ।ਦਰਜਨਾਂ ਮੁਜ਼ਾਹਰਾਕਾਰੀਆਂ ਨੇ ਸੂਰਜ ਨਿਕਲਣ ਤੋਂ ਬਾਅਦ ਬਾਹਰ ਆਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਿਸ ਕਰਕੇ ਉਹ ਵਾਪਸ ਅੰਦਰ ਮੁੜ ਗਏ।

ਇਸ ਤੋਂ ਪਹਿਲਾਂ ਪੁਲਿਸ ਨੇ ਪਾਲੀਟੈਕਨਿਕ ਯੂਨੀਵਰਸਿਟੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਪੈਟ੍ਰੋਲ ਬੰਬ ਅਤੇ ਇੱਟਾਂ ਦਾ ਸਾਹਮਣਾ ਕਰਨਾ ਪਿਆ ਸੀ।

ਹਾਂਗਕਾਂਗ ''ਚ ਹਿੰਸਕ ਪ੍ਰਦਰਸ਼ਨ ਤੇਜ਼ ਹੋਣ ਕਾਰਨ ਮੁਜ਼ਾਹਰਾਕਾਰੀਆਂ ਨੇ ਕਈ ਦਿਨਾਂ ਤੱਕ ਇਸ ਥਾਂ ''ਤੇ ਕਬਜ਼ਾ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ-

ਹਾਂਗਕਾਂਗ ਪ੍ਰਦਰਸ਼ਨ
Getty Images
ਪ੍ਰਦਰਸ਼ਨਕਾਰੀਆਂ ਦੇ ਪੋਲੀਟੈਕਨਿਕ ਯੂਨੀਵਰਸਿਟੀ ਤੋਂ ਬਾਹਰ ਭੱਜਣ ਦੌਰਾਨ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ

ਸੋਮਵਾਰ ਦੀ ਸਵੇਰ ਯੂਨੀਵਰਸਿਟੀ ਦੇ ਮੁਖੀ ਪ੍ਰੋਫੈਸਰ ਜਿਨ ਗੁਆਂਗ ਟੈਂਗ ਨੇ ਮੁਜ਼ਾਹਰਾਕਾਰੀਆਂ ਦਾ ਇੱਕ ਵੀਡੀਓ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨਾਲ ਇੱਕ ਸਮਝੌਤਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਸੀ , "ਜੇਕਰ ਬਲ ਦੀ ਵਰਤੋਂ ਨੂੰ ਰੋਕ ਦੇਣ ਤਾਂ ਮੁਜ਼ਾਹਰਾਕਾਰੀ ਸ਼ਾਂਤਮਈ ਢੰਗ ਨਾਲ ਨਿਕਲ ਸਕਦੇ ਹਨ।"

ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਸ਼ਾਂਤੀ ਨਾਲ ਕੈਂਪਸ ਖਾਲੀ ਕਰ ਦੇਣ ਤਾਂ ਉਹ ਉਨ੍ਹਾਂ ਖ਼ੁਦ ਨਿੱਜੀ ਤੌਰ ''ਤੇ ਪੁਲਿਸ ਸਟੇਸ਼ਨ ਜਾਣਗੇ ਅਤੇ ਭਰੋਸਾ ਦਿਵਾਉਣਗੇ ਕਿ ਉਨ੍ਹਾਂ ਨਾਲ ਕੋਈ ਧੱਕਾ ਨਾ ਹੋਵੇ।

ਪਰ ਇਸ ਬਿਆਨ ਦਾ ਥੋੜ੍ਹਾ ਹੀ ਅਸਰ ਨਜ਼ਰ ਆਇਆ ਕਿਉਂਕਿ ਮੁਜ਼ਾਹਰਾਕਾਰੀ ਅਜੇ ਵੀ ਕੈਂਪਸ ਅੰਦਰ ਮੌਜੂਦ ਹਨ।

ਕੀ ਹੋ ਰਿਹਾ ਪਾਲੀਟੈਕਨਿਕ ਯੂਨੀਵਰਸਿਟੀ ''ਚ

ਕਈ ਦਿਨਾਂ ਤੋਂ ਕੈਂਪਸ ''ਚ ਮੁਜ਼ਾਹਰਾਕਾਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ।

ਐਤਵਾਰ ਰਾਤ ਨੂੰ ਯੂਨੀਵਰਸਿਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਕੈਂਪਸ ਵਿਚ ਵੱਡੇ ਪੱਧਰ'' ਤੇ ਭੰਨ-ਤੋੜ ਕੀਤੀ ਗਈ।"

ਇਹ ਵੀ ਪੜ੍ਹੋ-

ਸਾਰੀ ਰਾਤ ਮੁਜ਼ਾਹਰਾਕਾਰੀ ਪੁਲਿਸ ''ਤੇ ਇੱਟਾਂ ਅਤੇ ਪੈਟ੍ਰੋਲ ਬੰਬ ਸੁੱਟਦੇ ਰਹੇ ਅਤੇ ਉਨ੍ਹਾਂ ਵਲੋਂ ਪਰਾਤਨ ਹਥਿਆਰ ਤੀਰਾਂ ਦੀ ਵਰਤੋਂ ਵੀ ਕੀਤੀ ਗਈ।

ਮੌਕੇ ''ਤੇ ਮੌਜੂਦ ਬੀਬੀਸੀ ਪੱਤਰਕਾਰ ਗੈਬਰੀਅਲ ਗੇਟਹਾਊਸ ਮੁਤਾਬਕ ਉੱਥੇ ਪੁਲਿਸ ਨਾਲ "ਚੂਹੇ-ਬਿੱਲੀ ਵਾਲਾ ਖੇਡ" ਚੱਲ ਰਿਹਾ ਸੀ।

ਉਨ੍ਹਾਂ ਨੇ ਕਿਹਾ, "ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਅਤੇ ਨੀਲੇ ਰੰਗ ਦਾ ਹਾਨੀਕਾਰਕ ਤਰਲ ਪਦਾਰਥ ਸੁੱਟਿਆ ਜਾ ਰਿਹਾ ਸੀ ਪਰ ਮੁਜ਼ਾਹਰਾਕਾਰੀ ਛਤਰੀਆਂ ਹੇਠਾਂ ਲੁਕੇ ਹੋਏ ਸਨ ਤੇ ਜਵਾਬ ਵਜੋਂ ਪੈਟ੍ਰੋਲ ਬੰਬ ਤੇ ਪੱਥਰ ਸੁੱਟ ਰਹੇ ਸਨ।"

ਕਿਉਂ ਸ਼ੁਰੂ ਹੋਏ ਮੁਜ਼ਾਹਰੇ

1997 ਤੱਕ ਬਰਤਾਨਵੀ ਬਸਤੀ ਰਿਹਾ ਹਾਂਗਕਾਂਗ ਇੱਕ ਚੀਨ ਦੇ ਮਾਡਲ "ਇੱਕ ਦੇਸ, ਦੋ ਪ੍ਰਣਾਲੀ" ਦਾ ਹਿੱਸਾ ਹੈ।

ਇਸ ਦੇ ਤਹਿਤ ਹਾਂਗਕਾਂਗ ''ਚ ਖ਼ੁਦਮੁਖਤਿਆਰੀ ਦਾ ਇੱਕ ਉੱਚ ਪੱਧਰ ਹੈ ਪਰ ਚੀਨ ਦੇ ਲੋਕਾਂ ਵਿੱਚ ਇਹ ਆਜ਼ਾਦੀ ਨਹੀਂ ਦਿਖਦੀ।

ਜੂਨ ਤੋਂ ਸ਼ੁਰੂ ਹੋਏ ਇਨ੍ਹਾਂ ਮੁਜ਼ਾਹਰਿਆਂ ''ਚ ਲੱਖਾਂ ਲੋਕ ਵਿਵਾਦਿਤ ਹਵਾਲਗੀ ਕਾਨੂੰਨ ਖ਼ਿਲਾਫ਼ ਸੜਕਾਂ ''ਤੇ ਉੱਤਰੇ ਹਨ ਪਰ ਹੁਣ ਇਸ ਨੇ ਵਿਆਪਕ ਰੂਪ ਅਖ਼ਤਿਆਰ ਕਰ ਲਿਆ ਹੈ।

ਹਾਂਗਕਾਂਗ
Reuters
ਜੂਨ ਤੋਂ ਸ਼ੁਰੂ ਹੋਏ ਇਨ੍ਹਾਂ ਪ੍ਰਦਰਸ਼ਨਾਂ ਨੇ ਹੁਣ ਵਿਆਪਕ ਰੂਪ ਅਖ਼ਤਿਾਰ ਲਿਆ ਹੈ

ਹਾਂਗਕਾਂਗ ਦੀ ਸਰਕਾਰ ਫਰਵਰੀ ਮਹੀਨੇ ਵਿੱਚ ਮੌਜੂਦਾ ਹਵਾਲਗੀ ਕਾਨੂੰਨ ਵਿੱਚ ਸੋਧ ਲੈ ਕੇ ਆਉਣ ਦਾ ਮਤਾ ਲੈ ਕੇ ਆਈ ਸੀ।

ਹਾਂਗਕਾਂਗ ਚੀਨ ਦਾ ਇੱਕ ਖ਼ੁਦਮੁਖ਼ਤਿਆਰ ਦੀਪ ਹੈ ਅਤੇ ਚੀਨ ਇਸ ਨੂੰ ਆਪਣੇ ਦੇਸ ਦਾ ਹਿੱਸਾ ਮੰਨਦਾ ਹੈ।

ਇਹ ਕਾਨੂੰਨ ਚੀਨ ਨੂੰ ਉਨ੍ਹਾਂ ਖੇਤਰਾਂ ਵਿੱਚੋਂ ਦੋਸ਼ੀਆਂ ਦੀ ਹਵਾਲਗੀ ਕਰਨ ਦੀ ਇਜਾਜ਼ਤ ਦੇਵੇਗਾ ਜਿਨ੍ਹਾਂ ਨਾਲ ਹਾਂਗਕਾਂਗ ਦੇ ਸਮਝੌਤੇ ਨਹੀਂ ਹਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=pklVFr-aHOo

https://www.youtube.com/watch?v=HOiApmatOso

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News