ਗੋਟਬਿਆ ਦੀ ਜਿੱਤ ਨਾਲ ਭਾਰਤ-ਸ੍ਰੀ ਲੰਕਾ ਸਬੰਧਾਂ ''''ਚ ਕੋਈ ਬਦਲਾਅ ਨਹੀਂ ਆਵੇਗਾ: ਐੱਨ ਰਾਮ

11/18/2019 7:01:24 AM

ਗੋਟਬਿਆ ਰਾਜਪਕਸਾ
Reuters
ਗੋਟਬਿਆ ਰਾਜਪਕਸਾ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸਾ ਦੇ ਛੋਟੇ ਭਰਾ ਹਨ।

ਗੋਟਬਿਆ ਰਾਜਪਕਸੇ ਨੇ ਸ੍ਰੀ ਲੰਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਚੋਣ ਜਿੱਤ ਲਈ ਹੈ। ਇਨ੍ਹਾਂ ਨਤੀਜਿਆਂ ਦੇ ਘੱਟ ਗਿਣਤੀਆਂ ਲਈ ਕੀ ਮਾਇਨੇ ਹਨ ਅਤੇ ਭਾਰਤ-ਸ੍ਰੀ ਲੰਕਾ ਦੇ ਸਬੰਧਾਂ ਉੱਤੇ ਇਸ ਦਾ ਕੀ ਅਸਰ ਪਵੇਗਾ।

ਚੋਣ ਨਤੀਜਿਆਂ ਬਾਰੇ ਬੀਬੀਸੀ ਤਮਿਲ ਦੇ ਪੱਤਰਕਾਰ ਮੁਰਲੀਧਰਨ ਕਿਸਿਵਿਨਾਸਨ ਨੇ ਸੀਨੀਅਰ ਪੱਤਰਕਾਰ ਅਤੇ ਦਾ ਹਿੰਦੂ ਦੇ ਸੰਪਾਦਕ ਐੱਨ ਰਾਮ ਨਾਲ ਗੱਲਬਾਤ ਕੀਤੀ।

ਐੱਨ ਰਾਮ ਨਾਲ ਕੀਤੀ ਗਈ ਗੱਲਬਾਤ ਦੇ ਕੁਝ ਅਹਿਮ ਅੰਸ਼ ਇੱਥੇ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।

ਸ੍ਰੀ ਲੰਕਾ ਵਿਚ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸੇ ਦੇ ਭਰਾ ਗੋਟਬਿਆ ਰਾਪਕਸੇ ਨੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਇਨ੍ਹਾਂ ਚੋਣ ਨਤੀਜਿਆਂ ਦੇ ਕੀ ਮਾਇਨੇ ਹਨ?

ਉਹ ਬਹੁਮਤ ਨਾਲ ਜਿੱਤੇ ਹਨ। ਸ੍ਰੀ ਲੰਕਾਂ ਵਿਚ ਜਿੱਤ ਲਈ 50 ਫ਼ੀਸਦ ਵੋਟਾਂ ਮਿਲਣੀਆਂ ਕਾਫ਼ੀ ਹੁੰਦੀਆਂ ਹਨ। ਗੋਟਬਿਆ ਰਾਜਪਕਸੇ ਨੂੰ ਇਸ ਤੋਂ ਵੀ ਵੱਧ ਵੋਟਾਂ ਪਈਆਂ ਹਨ। ਸਾਨੂੰ ਇਹ ਗੱਲ ਸਵਿਕਾਰ ਕਰਨੀ ਪਵੇਗੀ। ਭਾਵੇਂ ਕਿ ਉੱਤਰ ਅਤੇ ਪੂਰਬੀ ਖੇਤਰ ਦੇ ਲੋਕਾਂ ਨੇ ਸਾਜਿਥ ਨੂੰ ਵੋਟਾਂ ਪਾਈਆਂ ਪਰ ਕੁੱਲ ਮਿਲਾ ਕੇ ਵੋਟਰਾਂ ਨੇ ਫ਼ਤਵਾ ਗੋਟਬਿਆ ਦੇ ਪੱਖ਼ ਵਿਚ ਦਿੱਤਾ।

ਇਹ ਵੀ ਪੜ੍ਹੋ:

ਇਸ ਜਿੱਤ ਵਿਚ ਮਹਿੰਦਾ ਰਾਜਪਕਸੇ ਦਾ ਅਹਿਮ ਰੋਲ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਸੱਤਾ ਦਾ ਕੋਈ ਨਵਾਂ ਯੁੱਗ ਸ਼ੁਰੂ ਹੋਵੇਗਾ। ਰਾਸ਼ਟਰਪਤੀ ਦੀਆਂ ਕਾਰਜਕਾਰੀ ਤਾਕਤਾਂ ਅਤੇ ਸੰਸਦ ਦੇ ਅਧਿਕਾਰਾਂ ਵਿਚਾਲੇ ਵਿਵਾਦ ਰਿਹਾ ਹੈ। ਸਾਨੂੰ ਇਹ ਦੇਖਣਾ ਪਵੇਗਾ ਕਿ ਇਸ ਵਿਵਾਦ ਨਾਲ ਕਿਵੇਂ ਨਿਪਟਿਆ ਜਾਂਦਾ ਹੈ।

ਉੱਤਰ ਅਤੇ ਪੂਰਬੀ ਖਿੱਤੇ ਦੀਆਂ ਘੱਟ ਗਿਣਤੀਆਂ ਦਾ ਬਹੁਮਤ ਸਾਜਿਥ ਨਾਲ ਰਿਹਾ, ਪਰ ਨਤੀਜਾ ਉਨ੍ਹਾਂ ਦੀ ਵੋਟਿੰਗ ਦੇ ਉਲਟ ਹੈ...

ਇਸ ਨੂੰ ਸਵਿਕਾਰ ਕਰਨਾ ਹੀ ਪਵੇਗਾ। ਤਮਿਲ ਆਗੂ ਪਹਿਲਾਂ ਹੀ ਰਾਜਪਕਸੇ ਦੇ ਪੱਖ ਵਿਚ ਗੱਲ ਕਰਦੇ ਦਿਖ ਰਹੇ ਹਨ। ਸਭ ਤੋਂ ਅਹਿਮ ਗੱਲ ਦੇਖਣ ਵਾਲੀ ਇਹ ਰਹੇਗੀ ਕਿ ਕੀ ਨਵੇਂ ਰਾਸ਼ਟਰਪਤੀ ਸੱਤਾ ਨੂੰ ਸਾਂਝਾ ਕਰਨਾ ਸਵਿਕਾਰ ਕਰਦੇ ਹਨ ਜਾਂ ਨਹੀਂ। ਤਮਿਲਾਂ ਦਾ ਇਹੀ ਰੋਸ ਹੈ ਕਿ ਉਨ੍ਹਾਂ ਨੂੰ ਸੱਤਾ ਵਿਚ ਹਿੱਸਾ ਨਹੀਂ ਮਿਲਦਾ।

ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸੱਤਾ ਵਿਚ ਹਿੱਸਾ ਵੰਡਾਉਣਾ ਹੀ ਸਭ ਤੋਂ ਔਖਾ ਕੰਮ ਹੈ। ਪਰ ਨਵੀਂਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਤਮਿਲ ਨੂੰ ਆਪਣੀ ਅਰਜ਼ੀ ਮਜ਼ਬੂਤੀ ਨਾਲ ਰੱਖਣੀ ਚਾਹੀਦੀ ਹੈ ਅਤੇ ਲੋੜ ਪਵੇ ਤਾਂ ਰੋਹ ਵੀ ਪ੍ਰਗਟਾਉਣ ਚਾਹੀਦਾ ਹੈ।

ਹੁਣ ਉਹ ਸਮਾਂ ਨਹੀਂ ਹੈ ਜਦੋਂ ਆਲੇ -ਦੁਆਲੇ ਲਿੱਟੇ ਹੁੰਦੇ ਸਨ। ਉਸ ਸਮੇਂ ਹਿੰਸਾ ਬਹੁਤ ਹੁੰਦੀ ਸੀ। ਹੁਣ ਤਮਿਲਾਂ ਨੂੰ ਗੈਰ ਹਿੰਸਕ ਤਰੀਕੇ ਨਾਲ ਰੋਹ ਪ੍ਰਗਟਾਉਣ ਚਾਹੀਦਾ ਹੈ ਅਤੇ ਆਪਣੇ ਮੌਕਿਆਂ ਨੂੰ ਹਾਸਲ ਕਰਨਾ ਚਾਹੀਦਾ ਹੈ।

ਤੁਸੀਂ ਕੀ ਸਮਝਦੇ ਹੋ ਕਿ ਜਿਨ੍ਹਾਂ ਘੱਟ ਗਿਣਤੀਆਂ ਨੇ ਰਾਸ਼ਟਰਪਤੀ ਨੂੰ ਵੋਟਾਂ ਨਹੀਂ ਪਾਈਆਂ,ਉਨ੍ਹਾਂ ਪ੍ਰਤੀ ਰਾਸ਼ਟਰਪਤੀ ਦੀ ਕੀ ਪਹੁੰਚ ਹੋਵੇਗੀ?

ਚੋਣਾਂ ਵਿਚ ਜਿੱਤ ਹਾਰ ਆਮ ਪ੍ਰਕਿਰਿਆ ਹੈ। ਤਮਿਲਾਂ ਨੂੰ ਇਸ ਗੱਲ ਦੀ ਨਿਰਾਸ਼ਾ ਹੋ ਸਕਦੀ ਹੈ ਕਿ ਜਿਸ ਪਾਰਟੀ ਦੀ ਉਨ੍ਹਾਂ ਮਦਦ ਕੀਤੀ ਉਹ ਜਿੱਤ ਹਾਸਲ ਨਹੀਂ ਕਰ ਸਕੀ। ਉਨ੍ਹਾਂ ਨੂੰ ਇਹ ਸਵਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਮਸਲੇ ਨਵੇਂ ਰਾਸ਼ਟਰਪਤੀ ਅੱਗੇ ਰੱਖਣੇ ਚਾਹੀਦੇ ਹਨ।

ਸ੍ਰੀ ਲੰਕਾ ਵਿਚ ਦੂਜਾ ਮਸਲਾ ਰਾਸ਼ਟਰਪਤੀ ਦੀਆਂ ਤਾਕਤਾਂ ਨੂੰ ਲਾਗੂ ਕਰਨ ਦਾ ਹੈ। ਜੇਕਰ ਰਾਸ਼ਟਰਪਤੀ ਵੱਧ ਅਧਿਕਾਰ ਰੱਖਣਗੇ ਤਾਂ ਉਹ ਲੋਕਤੰਤਰ ਦੇ ਅਸੂਲਾਂ ਦੇ ਉਲਟ ਹੋਵੇਗਾ। ਇਹੀ ਕੁਝ ਅਮਰੀਕਾ ਵਿਚ ਵਾਪਰ ਰਿਹਾ ਹੈ। ਪਰ ਸ੍ਰੀ ਲੰਕਾ ਵਿਚ ਸੰਸਦ ਕੋਲ ਸੰਕੇਤਕ ਨੁੰਮਾਇਦਗੀ ਦੇ ਮੁਕਾਬਲੇ ਵੱਧ ਅਧਿਕਾਰ ਹਨ, ਮੈਂ ਸਮਝਦਾ ਹਾਂ ਕਿ ਗੋਟਬਿਆ ਇਸ ਦਾ ਸਨਮਾਨ ਕਰਨਗੇ ਅਤੇ ਇਸੇ ਮੁਤਾਬਕ ਕੰਮ ਕਰਨਗੇ।

ਮਹਿੰਦਾ ਰਾਜਪਕਸੇ ਭਵਿੱਖ ਵਿਚ ਪ੍ਰਧਾਨ ਮੰਤਰੀ ਵੀ ਬਣ ਸਕਦੇ ਹਨ। ਹੁਣ ਉਹ ਵਿਰੋਧੀ ਧਿਰ ਦੇ ਆਗੂ ਹਨ। ਦੇਖਣਾ ਹੋਵੇਗਾ ਕਿ ਜੇਕਰ ਉਹ ਲੋਕਾਂ ਨੂੰ ਆਪਣੇ ਨਾਲ ਤੋਰ ਲੈਣ ਅਤੇ ਪ੍ਰਧਾਨ ਮੰਤਰੀ ਬਣ ਜਾਣ, ਸੰਸਦ ਨੂੰ ਪਲਟਾ ਦੇਣ ਅਤੇ ਮੁਕਾਬਲੇ ਵਿਚ ਆ ਜਾਣ। ਜੇਕਰ ਮਹਿੰਦਾ ਜਿੱਤ ਜਾਂਦੇ ਹਨ ਅਤੇ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਸਾਡੇ ਲਈ ਦੇਖਣਾ ਰੋਚਕ ਹੋਵੇਗਾ ਕਿ ਸਰਕਾਰ ਦਾ ਮੁਖੀ ਕੌਣ ਬਣਦਾ ਹੈ।

ਇਸ ਅਸਫ਼ਲਤਾ ਤੋਂ ਬਾਅਦ ਯੂਨਾਈਟਿਡ ਨੈਸ਼ਨਲ ਪਾਰਟੀ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਅਤੇ ਸ੍ਰੀ ਲੰਕਾ ਫ੍ਰੀਡਮ ਪਾਰਟੀ ਦੀ ਚੰਦਰਿਕਾ ਕੁਮਾਰਤੁੰਗਾ ਦਾ ਸਿਆਸੀ ਭਵਿੱਖ ਕੀ ਹੋਵੇਗਾ?

ਸ੍ਰੀ ਲੰਕਾ ਫ੍ਰੀਡਮ ਪਾਰਟੀ ਪੂਰੀ ਤਰ੍ਹਾਂ ਕਮਜ਼ੋਰ ਹੋ ਗਈ ਹੈ। ਸ੍ਰੀਲੰਕਾ ਵਿਚ ''ਅਸਲ'' ਫ੍ਰੀਡਮ ਪਾਰਟੀ ਮਹਿੰਦਾ ਰਾਜਪਕਸ਼ੇ ਦੀ ਅਗਵਾਈ ਵਿਚ ਸ਼੍ਰੀਲੰਕਾ ਪੋਧੂਜਨਾ ਪੇਰਮੁੰਨਾ ਹੈ। ਜੇ ਇਹ ਪਾਰਟੀਆਂ ਇਕਜੁੱਟ ਹੋ ਜਾਣ ਤਾਂ ਉਹ ਮਜ਼ਬੂਤ ਬਣਨਗੀਆਂ। ਸ੍ਰੀ ਲੰਕਾ ਫ੍ਰੀਡਮ ਪਾਰਟੀ ਦੇ ਨਿਯਮਾਂ ਅਨੁਸਾਰ ਰਾਸ਼ਟਰਪਤੀ ਵਿਰੋਧੀ ਧਿਰ ਦੇ ਆਗੂ ਬਣਨਗੇ। ਹੁਣ ਮੈਤਰੀਬਾਲਾ ਸਿਰੀਸੇਨਾ ਪਾਰਟੀ ਦੇ ਆਗੂ ਹਨ। ਉਨ੍ਹਾਂ ਨੂੰ ਸਿਆਸਤ ਤੋਂ ਲਗਭਗ ਸੰਨਿਆਸ ਲੈਣਾ ਪਏਗਾ।

ਸ੍ਰੀ ਲੰਕਾ
Getty Images

ਰਨਿਲ ਦਾ ਵੱਖਰਾ ਸਿਆਸੀ ਰੁਤਬਾ ਹੈ। ਜਦੋਂ ਅਸੀਂ ਚੋਣਾਂ ਦੇ ਨਤੀਜੇ ਵੇਖਦੇ ਹਾਂ, ਅਸੀਂ ਵੇਖ ਸਕਦੇ ਹਾਂ ਕਿ ਮਾਨਸਿਕਤਾ ਸਰਕਾਰ ਦੇ ਵਿਰੁੱਧ ਹੈ। ਹਾਲਾਂਕਿ ਇਹ ਮਾਨਸਿਕਤਾ ਦੇਸ ਵਿਚ ਹਰ ਜਗ੍ਹਾ ਹੈ ਪਰ ਦੱਖਣ ਵਿਚ ਇਸ ਦਾ ਕਾਫ਼ੀ ਅਸਰ ਨਜ਼ਰ ਆਉਂਦਾ ਹੈ। ਸੰਸਦੀ ਚੋਣਾਂ ਤੋਂ ਬਾਅਦ ਜੇ ਮਹਿੰਦਾ ਪੱਖ ਜਿੱਤ ਜਾਂਦਾ ਹੈ, ਤਾਂ ਰਨਿਲ ਵਿਰੋਧੀ ਧਿਰ ਦੇ ਆਗੂ ਬਣਨਗੇ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦਾ ਸਿਆਸੀ ਸਫ਼ਰ ਜਾਰੀ ਰਹੇਗਾ।

ਪਿਛਲੇ ਕਾਰਜਕਾਲ ਦੌਰਾਨ ਨਵਾਂ ਸੰਵਿਧਾਨ ਲਿਖਣ ਦਾ ਕੰਮ ਸ਼ੁਰੂ ਹੋਇਆ ਸੀ। ਉਹ ਕੰਮ ਅੱਧ-ਵਿਚਾਲੇ ਹੀ ਬੰਦ ਹੋ ਗਿਆ ਸੀ। ਹੁਣ ਉਸ ਦਾ ਕੀ ਹੋਵੇਗਾ?

ਮੈਨੂੰ ਲਗਦਾ ਹੈ ਕਿ ਇਸ ਨਾਲ ਕੁਝ ਨਹੀਂ ਹੋਵੇਗਾ। ਪਿਛਲੀ ਸਰਕਾਰ ਵਿਚ ਵੀ ਉਨ੍ਹਾਂ ਨੇ ਇਸ ਨੂੰ ਅੱਧ-ਵਿਚਾਲੇ ਹੀ ਛੱਡ ਦਿੱਤਾ ਸੀ। ਹੁਣ ਉਹ ਇਸ ਨੂੰ ਉਸੇ ਤਰ੍ਹਾਂ ਛੱਡ ਦੇਣਗੇ।

ਇਹ ਹਮੇਸ਼ਾ ਮੰਨਿਆ ਜਾਂਦਾ ਸੀ ਕਿ ਮਹਿੰਦਾ ਸਰਕਾਰ ਚੀਨ ਦੇ ਬਹੁਤ ਨੇੜੇ ਹੈ। ਇਸ ਜਿੱਤ ਤੋਂ ਬਾਅਦ ਭਾਰਤ ਅਤੇ ਸ੍ਰੀਲੰਕਾ ਦੇ ਰਿਸ਼ਤੇ ਦਾ ਕੀ ਬਣੇਗਾ?

ਇਹ ਇੱਕ ਵਧਾ-ਚੜ੍ਹਾ ਕੇ ਕਿਹਾ ਗਿਆ ਵਿਚਾਰ ਹੈ ਕਿ ਸ੍ਰੀ ਲੰਕਾ ਪੂਰੀ ਤਰ੍ਹਾਂ ਚੀਨ ਦੇ ਪੱਖ ਵਿੱਚ ਹੈ। ਇਹ ਸੱਚ ਨਹੀਂ ਹੈ। ਇਸ ਦੇ ਨਾਲ ਹੀ ਗੋਟਬਿਆ ਹਮੇਸ਼ਾ ਭਾਰਤ ਦੇ ਕਰੀਬੀ ਰਹੇ ਹਨ। ਇਸ ਲਈ ਗੋਟਬਿਆ ਦੇ ਰਾਸ਼ਟਰਪਤੀ ਬਣਨ ਨਾਲ ਭਾਰਤ-ਸ਼੍ਰੀਲੰਕਾ ਦੇ ਰਿਸ਼ਤੇ ਨਹੀਂ ਬਦਲਣਗੇ। ਨਿਯਮਤ ਸਬੰਧ ਜਾਰੀ ਰਹੇਗਾ, ਮਦਦ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:

ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਭਾਰਤ ਸ੍ਰੀ ਲੰਕਾ ਸਰਕਾਰ ਦੇ ਲਗਾਤਾਰ ਨੇੜੇ ਰਿਹਾ ਹੈ। ਚਾਹੇ ਕੋਈ ਵੀ ਸਾਡੇ ਦੇਸ ਦਾ ਪ੍ਰਧਾਨ ਮੰਤਰੀ ਰਹੇ ਨਰਸਿਮ੍ਹਾ ਰਾਓ ਦੇ ਸਮੇਂ ਤੋਂ ਇਹ ਨੀਤੀ ਬਿਨਾਂ ਕਿਸੇ ਤਬਦੀਲੀ ਦੇ ਜਾਰੀ ਹੈ। ਇਸ ਲਈ ਚੀਜ਼ਾਂ ਨਹੀਂ ਬਦਲਣਗੀਆਂ।

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=HOiApmatOso

https://www.youtube.com/watch?v=ualieOn8x60

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News