ਚੰਡੀਗੜ੍ਹ ਦਾ ਪਾਣੀ ਹੋਇਆ ਫ਼ੇਲ੍ਹ, ਜਾਣੋ ਕਿਹੜੇ ਖ਼ਤਰਨਾਕ ਤੱਤ ਮਿਲੇ, ਤੇ ਕੀ ਹੈ ਉਨ੍ਹਾਂ ਦਾ ਨੁਕਸਾਨ

11/17/2019 12:16:24 PM

ਸੰਕੇਤਕ ਤਸਵੀਰ
Getty Images

ਇੱਕ ਅਧਿਐਨ ਮੁਤਾਬਕ ਮੁੰਬਈ ਦਾ ਪਾਣੀ ਹੈ ਸਿਹਤ ਦੇ ਲਿਹਾਜ ਨਾਲ ਪੀਣ ਵਾਲਾ ਹੈ ਪਰ ਦਿੱਲੀ, ਚੰਡੀਗੜ੍ਹ ਸਣੇ 17 ਹੋਰਨਾਂ ਸੂਬਿਆਂ ਦਾ ਪਾਣੀ, ਪੀਣ ਵਾਲੇ ਪਾਣੀ ਦੇ ਮਾਨਕਾਂ (ਆਈਐੱਸ) ਮੁਤਾਬਕ ਨਹੀਂ ਹੈ।

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ ਕੇਂਦਰੀ ਉਪਭੋਗਤਾ ਮਾਮਲਿਆਂ ਬਾਰੇ ਮੰਤਰਾਲੇ ਦੇ ਅਧਿਐਨ ਵਿੱਚ ਮੁੰਬਈ ਦੇ ਲੋਕਾਂ ਨੂੰ ਪਾਣੀ ਸਾਫ਼ ਕਰਨ ਲਈ ਆਰਓ ਸਿਸਟਮ ਲਗਵਾਉਣ ਦੀ ਲੋੜ ਨਹੀਂ ਹੈ। ਉੱਥੇ ਸਪਲਾਈ ਵਾਲਾ ਪਾਣੀ ਭਾਰਤੀ ਪੀਣ ਵਾਲੇ ਪਾਣੀ ਦੇ ਮਾਨਕਾਂ ਦੇ ਹਿਸਾਬ ਨਾਲ ਖਰਾ ਉਤਰਿਆ ਹੈ।

ਕੇਂਦਰੀ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅਧਿਐਨ ਦਾ ਦੂਜਾ ਫੇਜ਼ ਜਾਰੀ ਕਰਦਿਆਂ ਕਿਹਾ, "ਪੂਰੇ ਦੇਸ ਦੇ 20 ਸੂਬਿਆਂ ''ਚੋਂ ਲਏ ਗਏ ਸਪਲਾਈ ਵਾਲੇ ਪਾਣੀ ਦੇ ਸੈਂਪਲਾਂ ਦੀ ਜਾਂਚ ਤੋਂ ਬਾਅਦ ਮੁੰਬਈ ਦਾ ਪਾਣੀ ਪੂਰੇ 11 ਵਿਚੋਂ 10 ਮਾਪਦੰਡਾਂ ''ਤੇ ਖਰਾ ਉਤਰਿਆ ਹੈ, ਜਦ ਕਿਹੋਰ ਸ਼ਹਿਰਾਂ ਦਾ ਪਾਣੀ ਇਸ ''ਤੇ ਅਸਫ਼ਲ ਰਿਹਾ ਹੈ।"

ਉਨ੍ਹਾਂ ਨੇ ਕਿਹਾ ਹੈ ਕਿ ਇਸ ਸਮੱਸਿਆ ਦੇ ਹੱਲ ਤਹਿਤ ਪੂਰੇ ਦੇਸ ਵਿੱਚ ਸਪਲਾਈ ਹੁੰਦੇ ਪਾਣੀ ਦੀ ਗੁਣਵੱਤਾ ਨੂੰ ਮਾਨਕਾਂ ਦੇ ਲਿਹਾਜ਼ ਨਾਲ ਠੀਕ ਕਰਨਾ ਲਾਜ਼ਮੀ ਬਣਾਇਆ ਜਾਣਾ ਹੈ। ਇਸ ਲਈ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਲਿਖਿਆ ਹੈ।

ਇਹ ਵੀ ਪੜ੍ਹੋ-

ਪਾਸਵਾਨ ਨੇ ਕਿਹਾ, "ਸਖ਼ਤ ਕਦਮ ਇਸ ਲਈ ਨਹੀਂ ਚੁੱਕੇ ਜਾ ਸਕਦੇ ਕਿਉਂਕਿ ਅਜੇ ਫਿਲਹਾਲ ਸਪਲਾਈ ਵਾਲੇ ਪਾਣੀ ਲਈ ਗੁਣਵੱਤਾ ਮਾਨਕ ਲਾਜ਼ਮੀ ਨਹੀਂ ਹੈ। ਇੱਕ ਵਾਰ ਇਹ ਲਾਗੂ ਹੋਣ ਜਾਣ ਅਸੀਂ ਕਾਰਵਾਈ ਕਰਾਂਗੇ।"

ਚੰਡੀਗੜ੍ਹ ਦਾ ਪਾਣੀ ਦੋ ਮਾਨਕਾਂ ''ਤੇ ਰਿਹਾ ਫੇਲ੍ਹ

ਰਿਪੋਰਟ ਮੁਤਾਬਕ ਚੰਡੀਗੜ੍ਹ ਵਿਚੋਂ ਲਏ ਗਏ ਪਾਣੀ ਦੇ ਸੈਂਪਲ ਦੋ ਮਾਨਕਾਂ ''ਐਲੂਮੀਨੀਅਨ ਤੇ ਕੋਲੀਫੋਰਮ''''ਤੇ ਫੇਲ੍ਹ ਰਹੇ ਹਨ।

ਪਾਸਵਾਨ ਨੇ ਕਿਹਾ ਕਿ ਪਹਿਲੇ ਫੇਜ਼ ਵਿੱਚ ਭਾਰਤੀ ਮਾਨਕ ਬਿਓਰੋ (ਬਿਓਰੋ ਆਫ ਇੰਡੀਅਨ ਸਟੈਂਡਰਡ) ਵੱਲੋਂ ਦਿੱਲੀ ਤੋਂ ਲਏ ਗਏ 11 ਸਪਲਾਈ ਦੇ ਸੈਂਪਲਾਂ ਵਿੱਚ ਗੁਣਵੱਤਾ ਵਾਲੇ ਮਾਨਕ ਨਹੀਂ ਮਿਲੇ ਸਨ ਅਤੇ ਪੀਣ ਵਾਲਾ ਪਾਣੀ ਅਸੁਰੱਖਿਅਤ ਮਿਲਿਆ ਸੀ।

ਦਿੱਲੀ ਵਿੱਚ ਪਾਣੀ ਪਿੱਛੇ ਬਜ਼ੁਰਗ ਦਾ ਕਤਲ
BBC

ਬੀਆਈਐੱਸ (BIS) ਨੇ ਸਪਲਾਈ ਵਾਲਾ ਪਾਣੀ ਵਿੱਚ ਰਸਾਇਣਨ, ਜ਼ਹਿਰੀਲੇ ਤੱਤਾਂ, ਬੈਕਟੀਰੀਆ ਦੀ ਮੌਜੂਦਗੀ ਅਤੇ ਵੱਖ-ਵੱਖ ਤਰ੍ਹਾਂ ਦੀ ਘੁਲਣਸ਼ੀਲ ਅਸ਼ੁੱਧੀਆਂ ਨੂੰ ਜਾਂਚਣ ਲਈ ਇਹ ਅਧਿਐਨ ਕਰਵਾਇਆ ਸੀ।

ਤਾਜ਼ਾ ਅਧਿਐਨ ਮੁਤਾਬਕ ਵਧੇਰੇ ਸੂਬਿਆਂ ਦੇ ਸੈਂਪਲ ''ਇੰਡੀਅਨ ਸਟੈਂਡਰਰਡ'' ਦੇ ਤਹਿਤ ਪੀਣ ਵਾਲ ਪਾਣੀ ਦੇ ਤੈਅ ਮਾਨਕਾਂ ਦੇ ਅਨੁਸਾਰ ਨਹੀਂ ਮਿਲੇ। ਇਨ੍ਹਾਂ ਵਿੱਚ ਚੰਡੀਗੜ੍ਹ, ਦਿੱਲੀ, ਰਾਂਚੀ, ਰਾਏਪੁਰ, ਸ਼ਿਮਲਾ, ਹੈਦਰਾਬਾਦ ਆਦਿ ਸ਼ਾਮਿਲ ਹਨ।

ਪਾਣੀ ਵਿੱਚ ਐਲੂਮੀਨੀਅਮ ਅਤੇ ਕੌਲੀਫੋਰਮ ਦੀ ਮੌਜੂਦਗੀ ਕੀ ਹੈ

ਪਾਣੀ ਵਿੱਚ ਮੌਜੂਦ ਐਲੂਮੀਨੀਅਮ ਅਤੇ ਕੌਲੀਫੋਰਮ ਦੀ ਮੌਜੂਦਗੀ ਦਾ ਮਤਲਬ ਕੀ ਹੈ ਅਤੇ ਇਸ ਦਾ ਕੀ ਨੁਕਸਾਨ ਹੈ, ਇਸ ਬਾਰੇ ਬੀਬੀਸੀ ਪੱਤਰਕਾਰ ਸੁਮਨਦੀਪ ਕੌਰ ਨੇ ਸੈਂਟਰ ਆਫ ਸਾਇੰਸਜ਼ ਵਿੱਚ ਪ੍ਰੋਗਰਾਮਰ ਵਜੋਂ ਕੰਮ ਕਰ ਰਹੀ ਡਾ. ਰਸ਼ਮੀ ਵਰਮਾ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ-

ਐਲੂਮੀਨੀਅਮ

ਉਨ੍ਹਾਂ ਨੇ ਦੱਸਿਆ ਕਿ ਐਲੂਮੀਨੀਅਮ ਇੱਕ ਹੈਵੀ ਮੈਟਲ ਹੁੰਦਾ ਹੈ। ਇਸ ਦੀ ਪਾਣੀ ਵਿੱਚ ਮੌਜੂਦਗੀ ਦੇ ਦੋ ਕਾਰਨ ਹੋ ਸਕਦੇ ਹਨ।

ਇੱਕ ਤਾਂ ਭੂਗੋਲਿਕ ਸਥਿਤੀ ਅਤੇ ਜੇਕਰ ਇੰਡਸਟਰੀਆਂ ''ਚੋਂ ਨਿਕਲਿਆ ਪਾਣੀ ਕਿਤੇ ਜ਼ਮੀਨੀ ਪਾਣੀ ਨਾਲ ਮਿਲ ਰਿਹਾ ਹੈ ਤਾਂ ਉਹ ਇਸ ਦਾ ਦੂਜਾ ਕਾਰਨ ਹੋ ਸਕਦਾ ਹੈ।

ਐਲੂਮੀਨੀਅਮ ਦੇ ਨੁਕਸਾਨ

ਡਾ. ਰਸ਼ਮੀ ਮੁਤਾਬਕ ਐਲੂਮੀਨੀਅਮ ਸਾਡੀ ਦਿਮਾਗੀ ਪ੍ਰਣਾਲੀ (ਨਰਵਸ ਸਿਸਟਮ) ''ਤੇ ਅਸਰ ਕਰਦਾ ਹੈ। ਇਸ ਦੀ ਵੱਡੀ ਮਾਤਰਾ ਨਾਲ ਅਲਜ਼ੇਮਰ ਬਿਮਾਰੀਆਂ (ਦਿਮਾਗ਼ੀ ਬਿਮਾਰੀਆਂ) ਹੋਣ ਦਾ ਖ਼ਤਰਾ ਰਹਿੰਦਾ ਹੈ।

ਪਾਣੀ
Getty Images

ਕੌਲੀਫੋਰਮ

ਸਭ ਤੋਂ ਪਹਿਲਾਂ ਤਾਂ ਡਾ. ਰਸ਼ਮੀ ਵਰਮਾ ਨੇ ਇਹ ਦੱਸਿਆ ਕਿ ਜਦੋਂ ਬੀਆਈਐੱਸ ਮਾਨਕਾਂ ਦੇ ਹਿਸਾਬ ਨਾਲ ਪਾਣੀ ਦੀ ਗੁਣਵਤਾ ਦੀ ਜਾਂਚ ਕਰਦੇ ਹਾਂ ਤਾਂ ਉਸ ਵਿੱਚ ਦੋ ਤਰ੍ਹਾਂ ਦਾ ਕੌਲੀਫੋਰਮ ਹੁੰਦਾ ਹੈ।

  • ਟੋਟਲ ਕੌਲੀਫੋਰਮ
  • ਫੀਕਲ ਕੌਲੀਫੋਰਮ

ਉਨ੍ਹਾਂ ਮੁਤਾਬਕ,ਫੀਕਲ ਕੌਲੀਫੋਰਮ, ਟੋਟਲ ਕੌਲੀਫੋਰਮ ਦਾ ਹੀ ਹਿੱਸਾ ਹੁੰਦਾ ਹੈ ਕਿਉਂਕਿ ਕੌਲੀਫੋਰਮ ਕਈ ਤਰ੍ਹਾਂ ਦੇ ਹੁੰਦੇ ਹਨ ਅਤੇ ਕਈ ਤਰੀਕਿਆਂ ਨਾਲ ਕੌਲੀਫੋਰਮ ਪਾਣੀ ਵਿੱਚ ਰਲ ਸਕਦੇ ਹਨ।

ਜਿਵੇਂ, ਮਨੁੱਖ ਤੇ ਜਾਨਵਰਾਂ ਦੇ ਮਲ-ਮੂਤਰ ਅਤੇ ਡੇਅਰੀ ਉਤਪਾਦਾਂ ਰਾਹੀਂ ਵੀ ਇਹ ਜ਼ਮੀਨੀ ਪਾਣੀ ਵਿੱਚ ਮਿਲ ਸਕਦੇ ਹਨ, ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਟੋਟਲ ਕੌਲੀਫੋਰਮ ਬਣਦਾ ਹੈ।

ਪਾਣੀ, ਭਾਰਤ
Getty Images
ਸੰਕੇਤਕ ਤਸਵੀਰ

ਰਸ਼ਮੀ ਦੱਸਦੀ ਹੈ, "ਫੀਕਲ ਕੌਲੀਫੋਰਮ ਦਾ ਸਿੱਧਾ ਸਬੰਧ ਮਨੁੱਖ ਨਾਲ ਜੁੜਿਆ ਹੈ। ਮਨੁੱਖੀ ਮਲ-ਮੂਤਰ ਜੇਕਰ ਜ਼ਮੀਨੀ ਪਾਣੀ ਵਿੱਚ ਕਿਤੇ ਮਿਲ ਰਿਹਾ ਹੈ ਤਾਂ ਇਹੀ ਇਸ ਦੇ ਪਾਣੀ ਵਿੱਚ ਮਿਲਣ ਦਾ ਮੁੱਖ ਸਰੋਤ ਹੈ।"

ਫੀਕਲ ਕੌਲੀਫੋਰਮ ਕਿਵੇਂ ਪਾਣੀ ਵਿੱਚ ਮਿਲਦਾ ਹੈ?

ਰਸ਼ਮੀ ਦੱਸਦੀ ਹੈ ਕਿ ਫੀਕਲ ਕੌਲੀਫੋਰਮ ਦਾ ਬੇਹੱਦ ਨੁਕਸਾਨ ਹੋ ਸਕਦਾ ਹੈ। ਉਹ ਦੱਸਦੀ ਹੈ, "ਆਮਤੌਰ ''ਤੇ ਸਾਨੂੰ ਜ਼ਮੀਨੀਂ ਪਾਣੀ ਵਿੱਚ ਫੀਕਲ ਕੌਲੀਫੋਰਮ ਨਹੀਂ ਮਿਲਦਾ ਹੈ, ਕਿਉਂਕਿ ਕੁਦਰਤੀ ਪ੍ਰਕਿਰਿਆ ਤਹਿਤ ਜੋ ਪਾਣੀ ਧਰਤੀ ਹੇਠਾਂ ਜਾਂਦਾ ਹੈ ਉਹ ਫਿਲਟਰ ਹੋ ਕੇ ਜਾਂਦਾ ਹੈ।"

"ਬੈਕਟਰੀਆ ਅਤੇ ਹੋਰ ਜਰਾਸੀਮ ਹੁੰਦੇ ਹਨ ਉਹ ਖ਼ਤਮ ਹੋ ਜਾਂਦੇ ਹਨ ਤੇ ਇੱਕ ਕੁਦਰਤੀ ਪ੍ਰਕਿਰਿਆ ਹੈ। ਪਰ ਜੇਕਰ ਅਜਿਹਾ ਪਾਣੀ ਮਿਲ ਰਿਹਾ ਹੈ ਤਾਂ ਕਿਤੇ ਬਹੁਤ ਵੱਡਾ ਸੀਪੇਜ ਹੈ, ਜਿਸ ਰਾਹੀਂ ਮਨੁੱਖੀ ਮਲ-ਮੂਤਰ ਜ਼ਮੀਨੀਂ ਪਾਣੀ ਵਿੱਚ ਮਿਲ ਰਿਹਾ ਹੈ।"

ਫੀਕਲ ਕੌਲੀਫੋਰਮ ਦੇ ਨੁਕਸਾਨ

ਡਾ. ਰਸ਼ਮੀ ਦੱਸਦੀ ਹੈ ਕਿ ਇਹ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਫੀਕਲ ਕੌਲੀਫੋਰਮ ਮਨੁੱਖੀ ਸਿਹਤ ਲਈ ਕਾਫੀ ਨੁਕਸਾਨਦਾਇਕ ਹੁੰਦਾ ਹੈ।

ਕੀ ਆਰਓ ਸਿਸਟਮ ਨਾਲ ਇਨ੍ਹਾਂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ?

ਡਾ. ਰਸ਼ਮੀ ਦਾ ਕਹਿਣਾ ਹੈ ਕਿ ਆਰਓ ਹੈਵੀ ਮੈਟਲ ਲਈ ਹੁੰਦਾ ਹੈ। ਇਸ ਨਾਲ ਐਲੂਮੀਨੀਅਮ ਵਰਗੇ ਤੱਤਾਂ ਨੂੰ ਵੱਖ ਕੀਤਾ ਜਾ ਸਕਦਾ ਹੈ ਪਰ ਫੀਕਲ ਕੌਲੀਫੋਰਮ ਲਈ ਆਰਓ ਦੇ ਨਾਲ ਯੂਵੀ ਸਿਸਿਟਮ ਹੋਣਾ ਜ਼ਰੂਰੀ ਹੈ। ਯੂਵੀ ਸਿਸਟਮ ਤੋਂ ਬਿਨਾਂ ਕੌਲੀਫੋਰਮ ਬਿਲਕੁਲ ਅਲਗ ਨਹੀਂ ਹੋ ਸਕਦਾ।

ਉਨ੍ਹਾਂ ਦਾ ਕਹਿਣਾ ਹੈ, "ਅਜਿਹੇ ਇਕੱਲਾ ਆਰਓ ਹੀ ਲਾਹੇਵੰਦ ਨਹੀਂ ਹੈ, ਉਸ ਨਾਲ ਯੂਵੀ ਸਿਸਟਮ ਹੋਣਾ ਜ਼ਰੂਰੀ ਹੈ, ਉਸ ਰਾਹੀਂ ਜਰਾਸੀਮਾਂ ਨੂੰ ਵੱਖ ਕੀਤਾ ਜਾ ਸਕਦਾ ਹੈ।"

“ਇਹ ਇੱਕ ਜੀਵਿਤ ਜੀਵ (ਲੀਵਿੰਗ ਓਰਗਾਨਿਜ਼ਮ) ਹੁੰਦੇ ਹਨ, ਇਨ੍ਹਾਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਬਾਕੀ ਚੀਜ਼ਾਂ ਨੂੰ ਫਿਲਟਰ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਖ਼ਤਮ ਕਰਨਾ ਹੀ ਪਵੇਗਾ ਤੇ ਯੂਵੀ ਰੇਡੀਏਸ਼ਨ ਰਾਹੀਂ ਹੀ ਇਨ੍ਹਾਂ ਖ਼ਾਤਮਾ ਹੋ ਸਕਦਾ ਹੈ।"

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=XvH1x2JBKQo

https://www.youtube.com/watch?v=YO3sOKhov5k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News