ਤੁਹਾਡੀਆਂ 5 ਗੱਲਾਂ ਜੋ ਤੁਹਾਡਾ ਫੋਨ ਜਾਣਦਾ ਹੈ...ਸ਼ਾਇਦ ਤੁਹਾਡਾ ਧਿਆਨ ਨਹੀਂ

Saturday, Nov 16, 2019 - 06:46 PM (IST)

ਤੁਹਾਡੀਆਂ 5 ਗੱਲਾਂ ਜੋ ਤੁਹਾਡਾ ਫੋਨ ਜਾਣਦਾ ਹੈ...ਸ਼ਾਇਦ ਤੁਹਾਡਾ ਧਿਆਨ ਨਹੀਂ
ਮੋਬਾਈਲ
Getty Images

ਇੱਕ ਐਪਲ ਮੁਲਜ਼ਾਮ ’ਤੇ ਇਲਜ਼ਾਮ ਹਨ ਕਿ ਉਸ ਨੇ ਇੱਕ ਗਾਹਕ, ਜੋ ਕਿ ਆਪਣਾ ਫੋਨ ਮੁਰੰਮਤ ਲਈ ਦੇ ਕੇ ਗਈ ਸੀ, ਉਸ ਦੀਆਂ ਬੇਹੱਦ ਨਿੱਜੀ ਫੋਟੋਆਂ ਆਪਣੇ ਖੁਦ ਨੂੰ ਭੇਜ ਲਈਆਂ।

ਕੈਲੀਫ਼ੋਰਨੀਆ ਅਮਰੀਕਾ ਦੀ ਰਹਿਣ ਵਾਲੀ ਗਲੋਰੀਆਂ ਫੁਇਨਟੈਸ ਆਪਣੇ ਮੋਬਾਈਲ ਦੀ ਸਕਰੀਨ ਠੀਕ ਕਰਵਾਉਣ ਲਈ ਐਪਲ ਸਟੋਰ ''ਤੇ ਲੈ ਕੇ ਗਈ।

ਉਸ ਨੇ ਆਪਣੀ ਫ਼ੇਸਬੁੱਕ ਪੋਸਟ ਵਿੱਚ ਲਿਖਿਆ ਕਿ ਐਪਲ ਕਰਮਚਾਰੀ ਨੇ ਉਸ ਦੇ ਫ਼ੋਨ ਵਿੱਚੋਂ ਕੁਝ ਤਸਵੀਰਾਂ ਆਪਣੇ-ਆਪ ਨੂੰ ਭੇਜ ਲਈਆਂ ਜੋ ਕਿ ਉਨ੍ਹਾਂ ਤੋਂ ਸਮੇਂ ਨਾ ਹੋਣ ਕਾਰਨ ਡਲੀਟ ਕਰਨੋਂ ਰਹਿ ਗਿਆ ਸੀ।

ਇਹ ਮਾਮਲਾ ਵਾਸ਼ਿੰਗਟਨ ਪੋਸਟ ਰਾਹੀਂ ਰੌਸ਼ਨੀ ਵਿੱਚ ਆਇਆ।

ਇਹ ਵੀ ਪੜ੍ਹੋ:

ਐਪਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਕਰਮਚਾਰੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ

ਫੁਇਨਟੈਸ ਨੇ ਦੱਸਿਆ ਕਿ ਫ਼ੋਨ ਦੇਣ ਤੋਂ ਪਹਿਲਾਂ ਉਸ ਵਿੱਚੋਂ ਨਿੱਜੀ ਜਾਣਕਾਰੀ ਡਿਲੀਟ ਕਰ ਦਿੱਤੀਆਂ ਸਨ। ਇਸੇ ਦੌਰਾਨ ਫੁਇਨਟੈਸ ਨੂੰ ਕੰਪਨੀ ਦੇ ਸਰਵਿਸ ਸੈਂਟਰ ਵਿੱਚ ਅਪੌਇੰਟਮੈਂਟ ਦੇ ਸਮੇਂ ਬਾਰੇ ਮੈਸਜ ਆ ਗਿਆ ਜਿਸ ਤੋਂ ਬਾਅਦ ਉਹ ਕਾਹਲੀ ਵਿੱਚ ਆਪਣੀਆਂ ਫ਼ੋਟੋਆਂ ਡਿਲੀਟ ਕਰਨੀਆਂ ਭੁੱਲ ਗਈ ਤੇ ਕਾਹਲੀ ਨਾਲ ਹੀ ਸਰਵਿਸ ਸੈਂਟਰ ਪਹੁੰਚੀ।

ਕਰਮਚਾਰੀ ਦੇ ਮੋਬਾਈਲ ਨਾਲ ਬਹੁਤ ਸਮਾਂ ਬਿਤਾਇਆ ਤੇ ਦੋ ਵਾਰ ਉਸ ਦਾ ਪਾਸਵਰਡ ਵੀ ਪੁੱਛਿਆ।

ਐਪਲ
Getty Images

ਫੁਇਨਟੈਸ ਦਾ ਕਹਿਣਾ ਹੈ ਕਿ ਉਸ ਨੂੰ ਘਰ ਪਹੁੰਚ ਕੇ ਪਤਾ ਚੱਲਿਆ ਕਿ ਫ਼ੋਨ ਤੋਂ ਕਿਸੇ ਅਨਜਾਣ ਨੰਬਰ ਨੂੰ ਮੈਸਜ ਕੀਤੇ ਗਏ ਸਨ।

ਉਸ ਨੇ ਵਾਪਸ ਜਾ ਕੇ ਜਦੋਂ ਇਸ ਬਾਰੇ ਪਤਾ ਕਰਨਾ ਚਾਹਿਆਂ ਤਾ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਮੈਸਜ ਕਿਵੇਂ ਭੇਜੇ ਗਏ।

ਐਪਲ ਨੇ ਫੁਇਨਟੈਸ ਦਾ ਇਸ ਚਿੰਤਾਜਨਕ ਸਥਿਤੀ ਬਾਰੇ ਧਿਆਨ ਦਿਵਾਉਣ ਲਈ ਧੰਨਵਾਦ ਕੀਤਾ।

ਵਾਸ਼ਿੰਗਟਨ ਪੋਸਟ ਨੂੰ ਕੰਪਨੀ ਨੇ ਦੱਸਿਆ, “ਅਸੀਂ ਫ਼ੌਰੀ ਤੌਰ ''ਤੇ ਜਾਂਚ ਸ਼ੁਰੂ ਕਰ ਦਿੱਤੀ ਦੇ ਪਾਇਆ ਕਿ ਕਰਮਚਾਰੀ ਨਿੱਜਤਾ ਬਾਰੇ ਸਾਡੇ ਸਖ਼ਤ ਮਿਆਰਾਂ ਤੋਂ ਕਾਫ਼ੀ ਅੱਗੇ ਨਿਕਲ ਗਿਆ ਸੀ। ਕਰਮਚਾਰੀ ਹੁਣ ਸਾਡੀ ਕੰਪਨੀ ਨਾਲ ਜੁੜਿਆ ਹੋਇਆ ਨਹੀਂ ਹੈ।”

ਮੋਬਾਈਲ
Getty Images

ਇਸ ਘਟਨਾ ਦੇ ਹਵਾਲੇ ਨਾਲ ਤੁਹਾਨੂੰ ਦੱਸਦੇ ਹਾਂ ਉਸ 5 ਤਰੀਕੇ ਦੇ ਨਿੱਜੀ ਡਾਟੇ ਬਾਰੇ ਦੱਸਦੇ ਹਾਂ ਜੋ ਤੁਹਾਡੇ ਮੋਬਾਈਲ ਫੋਨ ਵਿੱਚ ਹੁੰਦਾ ਹੈ ਪਰ ਜਿਸ ਵੱਲ ਤੁਸੀਂ ਧਿਆਨ ਨਹੀਂ ਦਿੰਦੇ।

5 ਗੱਲਾਂ ਜੋ ਫ਼ੋਨ ਤੁਹਾਡੇ ਬਾਰੇ ਜਾਣਦਾ ਹੈ

ਤੁਹਾਡੇ ਤੁਰਨ ਦੀ ਰਫ਼ਤਾਰ—ਜ਼ਿਆਦਾਤਰ ਸਮਾਰਟਫ਼ੋਨਾਂ ਵਿੱਚ ਜੀਪੀਐੱਸ ਸੇਵਾ ਕੰਮ ਕਰ ਰਹੀ ਹੁੰਦੀ ਹੈ। ਇਸੇ ਕਾਰਨ ਗੂਗਲ ਮੈਪ ਤੁਹਾਨੂੰ ਦੱਸ ਸਕਦਾ ਕਿ ਇੱਕ ਤੋਂ ਦੂਸਰੀ ਥਾਂ ਪਹੁੰਚਣ ਵਿੱਚ ਤੁਹਾਨੂੰ ਕਿੰਨਾਂ ਸਮਾਂ ਲੱਗੇਗਾ। ਇਸ ਦਾ ਨੁਕਸਾਨ ਇਹ ਹੈ ਕਿ ਗੂਗਲ ਨੂੰ ਪਤਾ ਰਹਿੰਦਾ ਹੈ ਕਿ ਪੈਦਲ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਕਿੰਨੀ ਕੁ ਤੇਜ਼ ਗਤੀ ਵਧਾ ਸਕਦੇ ਹੋ।

ਕਿੱਥੇ ਰਹਿੰਦੇ ਹੋ, ਕੰਮ ਕਰਦੇ ਹੋ, ਕਿੱਥੇ ਅਕਸਰ ਜਾਂਦੇ ਹੋ— ਜੀਓਲੋਕੇਸ਼ਨ ਸੇਵਾ ਰਾਹੀਂ ਤੁਸੀਂ ਅਜਿਹਾ ਬਹੁਤ ਸਾਰਾ ਮੈਟਾਡੇਟਾ ਛੱਡਦੇ ਰਹਿੰਦੇ ਹੋ ਜੋ ਤੁਹਾਡੇ ਘਰ, ਦਫ਼ਤਰ ਤੇ ਅਕਸਰ ਆਉਣ-ਜਾਣ ਵਾਲੀਆਂ ਥਾਵਾਂ ਸੰਬੰਧੀ ਜਾਣਕਾਰੀ ਤੁਹਾਡੇ ਫ਼ੋਨ ਨੂੰ ਮਿਲ ਜਾਂਦੀ ਹੈ।

ਟੈਕਟੀਕਲ ਟੈਕਨੌਲੋਜੀ ਕੁਲੈਕਿਕਟਿਵ, ਡਿਜੀਟਲ ਟਰਾਇਲ ਕੰਟਰੋਲ ਬਾਰੇ ਇੱਕ ਕੌਮਾਂਤਰੀ ਗੈਰ-ਸਰਕਾਰੀ ਸੰਗਠਨ ਹੈ।

ਉਸ ਮੁਤਾਬਕ, “ਐਪਲ ਇੱਕ ਫ਼ਾਰਮੂਲੇ ਰਾਹੀਂ ਇਹ ਮੰਨ ਲੈਂਦਾ ਹੈ ਕਿ ਜਿੱਥੇ ਤੁਹਾਡਾ ਫ਼ੋਨ ਰਾਤ ਨੂੰ ਰਹਿੰਦਾ ਹੈ ਉਹ ਤੁਹਾਡਾ ਘਰ ਹੈ ਤੇ ਜਿੱਥੇ ਦਿਨ ਦਾ ਜ਼ਿਆਦਾ ਸਮਾਂ ਕੱਟਦਾ ਹੈ ਉਹ ਤੁਹਾਡਾ ਦਫ਼ਤਰ।”

ਮੋਬਾਈਲ
Getty Images

ਇਸ ਦੀ ਜਾਂਚ ਕਰਨ ਲਈ ਆਪਣੇ ਫ਼ੋਨ ਦੀਆਂ ਸੈਟਿੰਗਜ਼ ਵਿੱਚ ਜਾ ਕੇ ਪਰਾਈਵੇਸੀ ਤੇ ਫਿਰ ਲੋਕਸ਼ੇਨ ਸਰਵਿਸਜ਼ ਵਿੱਚ ਜਾ ਕੇ ਦੇਖੋ। ਜੇ ਤੁਹਾਡੇ ਕੋਲ ਆਈਫ਼ੋਨ ਆਈਓਐੱਸ7 ਜਾਂ ਉਸ ਤੋਂ ਨਵਾਂ ਹੈ ਤਾਂ ਫਰੀਕੁਐਂਟ ਸਿਸਟਮ ਸਰਵਿਸ ਲੋਕੇਸ਼ਨ ਵਿੱਚ ਜਾ ਕੇ ਇਹ ਦੇਖ ਸਕਦੇ ਹੋ।

ਤੁਹਾਡੀ ਸਿਹਤ— ਜਦੋਂ ਵੀ ਤੁਸੀਂ ਜੌਗਿੰਗ ਆਦਿ ਨਾਲ ਜੁੜੀ ਕੋਈ ਐਪਲੀਕੇਸ਼ਨ ਵਰਤਦੇ ਹੋ ਤਾਂ ਤੁਹਾਡੇ ਫ਼ੋਨ ਨੂੰ ਪਤਾ ਚੱਲ ਜਾਂਦਾ ਹੈ ਕਿ ਤੁਹੀਡੀ ਸਿਹਤ ਕਿਹੋ-ਜਿਹੀ ਹੈ। ਤੁਸੀਂ ਕਸਰਤ ਲਈ ਦਿਨ ਵਿੱਚ ਕਿੰਨਾ ਸਮਾਂ ਤੇ ਕਿਸ ਸਮੇਂ ਲਗਾਉਂਦੇ ਹੋ।

ਕਿੰਨੀਆਂ ਟੈਕਸੀਆਂ ਕੀਤੀਆਂ— ਊਬਰ ਵਰਗੀਆਂ ਐਪਲੀਕੇਸ਼ਨਾਂ ਤੋਂ ਤੁਹਾਡੇ ਫ਼ੋਨ ਨੂੰ ਪਤਾ ਰਹਿੰਦਾ ਹੈ ਕਿ ਤੁਸੀਂ ਕਿੱਥੋ-ਕਿੱਥੇ ਲਈ ਕਿੰਨੀਆਂ ਤੇ ਕਿਸ ਕਿਸਮ ਦੀਆਂ ਟੈਕਸੀਆਂ ਲਈਆਂ। ਇਹ ਤਾਂ ਸਿਰਫ਼ ਇੱਕ ਮਿਸਾਲ ਹੈ।

ਕਦੋਂ ਸੌਂਦੇ ਹੋ ਤੇ ਕਦੋਂ ਉੱਠਦੇ ਹੋ— ਬਿਲਕੁਲ ਤੁਹਾਡਾ ਅਲਾਰਾਮ ਇਹ ਜਾਣਕਾਰੀ ਤੁਹਾਡੇ ਫ਼ੋਨ ਨੂੰ ਦਿੰਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=f_8Or9dpoAs

https://www.youtube.com/watch?v=xRUMbY4rHpU

https://www.youtube.com/watch?v=FrnVPlc5yHs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News