ਅਮਰੀਕਾ: ਕੈਲੀਫੋਰਨੀਆ ਦੇ ਸਕੂਲ ''''ਚ ਗੋਲੀਬਾਰੀ, ਇਲਾਕੇ ਦੇ ਲੋਕ ''''ਘਰਾਂ ''''ਚ ਬੰਦ''''

Thursday, Nov 14, 2019 - 11:01 PM (IST)

ਅਮਰੀਕਾ: ਕੈਲੀਫੋਰਨੀਆ ਦੇ ਸਕੂਲ ''''ਚ ਗੋਲੀਬਾਰੀ, ਇਲਾਕੇ ਦੇ ਲੋਕ ''''ਘਰਾਂ ''''ਚ ਬੰਦ''''

ਅਧਿਕਾਰੀਆਂ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਸਕੂਲ ਵਿੱਚ ਹੋਈ ਫਾਇਰਿੰਗ ਕਾਰਨ ਘੱਟੋ-ਘੱਟ 5 ਲੋਕ ਜ਼ਖਮੀ ਹੋ ਗਏ ਹਨ।

ਉੱਤਰੀ ਲੌਸ ਏਂਜਲਸ ਸਥਿਤ ਸੈਂਟਾ ਕਲੈਰਿਟਾ ਦੇ ਸੌਜਸ ਹਾਈ ਸਕੂਲ ਵਿੱਚ ਇਹ ਘਟਨਾ ਸਕੂਲ ਲੱਗਣ ਤੋਂ ਪਹਿਲਾਂ ਵਾਪਰੀ।

ਪੁਲਿਸ ਨੇ ਕਿਹਾ ਹੈ ਕਿ ਏਸ਼ੀਆਈ ਮੂਲ ਦੇ ਸ਼ੱਕੀ ਹਮਲਾਵਰ ਨੇ ਕਾਲੇ ਕੱਪੜੇ ਪਾਏ ਹੋਏ ਹਨ।

ਜਿੱਥੇ ਹਮਲਾ ਹੋਇਆ ਉਹ ਅਤੇ ਆਲੇ ਦੁਆਲੇ ਦੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।

ਐਲਏ ਟਾਈਮਜ਼ ਮੁਤਾਬਕ ਸ਼ੱਕੀ ਹਮਲਾਵਰ ਦੀ ਉਮਰ 15 ਸਾਲ ਦੀ ਹੈ।

ਪੁਲਿਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਘਰਾਂ ਅੰਦਰ ਹੀ ਰਹਿਣ। ਸ਼ੱਕੀ ਦੀ ਭਾਲ ਜਾਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News