ਭਾਰਤ ਮਿੱਠੇ ਦੀ ਸਭ ਤੋਂ ਵੱਧ ਖ਼ਪਤ ਵਾਲਾ ਦੇਸ, ਜਾਣੋ ਮਿੱਠਾ ਸਿਹਤ ਲਈ ਸਹੀ ਜਾਂ ਗਲਤ
Thursday, Nov 14, 2019 - 08:31 PM (IST)


''ਗਲੋਬਲ ਬਰਡਨ ਆਫ਼ ਡਿਸਿਜ਼'' ਦੇ ''ਦਿ ਲੈਂਸੇਟ'' ਮੈਡੀਕਲ ਜਨਰਲ ਵਿਚ ਛਪੇ ਇੱਕ ਅਧਿਐਨ ਮੁਤਾਬਕ 195 ਦੇਸਾਂ ''ਚੋਂ ਮੱਧ ਪੂਰਬੀ ਦੇਸਾਂ ਵਿਚ ''ਖਾਣ-ਪੀਣ ਸਬੰਧੀ ਹੋਣ ਵਾਲੀਆਂ ਮੌਤਾਂ'' ਦਾ ਅੰਕੜਾ ਸਭ ਤੋਂ ਘੱਟ ਹੈ।
ਇਸ ਕਾਰਨ ਇਸਰਾਈਲੀ ਮੀਡੀਆ ਵਿਚ ਕਈ ਲੇਖ ਛਪੇ ਕਿ ''ਇਸਰਾਈਲੀਆਂ ਵਾਂਗ ਖਾਓ।'' ਪਰ ਮਿੱਠੇ ਦੇ ਸਬੰਧ ਵਿੱਚ ਕੀ ਇਹ ਖੁਸ਼ੀ ਜਾਇਜ਼ ਹੈ?
ਸਾਲ 2018 ਵਿਚ ਇਸਰਾਇਲ ਨੇ ਪ੍ਰਤੀ ਵਿਅਕਤੀ 60 ਕਿਲੋਗ੍ਰਾਮ ਤੋਂ ਵੱਧ ਮਿੱਠੇ ਦੀ ਖਪਤ ਕੀਤੀ - ਇੱਕ ਦਿਨ ਵਿੱਚ ਔਸਤਨ 165 ਗ੍ਰਾਮ ਮਿੱਠਾ।
ਇੰਟਰਨੈਸ਼ਨਲ ਸ਼ੂਗਰ ਆਰਗਨਾਈਜ਼ੇਸ਼ਨ ਦੇ ਅੰਕੜਿਆਂ ਮੁਤਾਬਕ, ''''ਇਹ ਸਭ ਤੋਂ ਵੱਧ ਮਿੱਠੇ ਦੀ ਖ਼ਪਤ ਹੈ। ਇੱਥੇ ਇੱਕ ਬਾਲਗ ਦਿਨ ਵਿੱਚ ਔਸਤਨ 30 ਚਮਚਾ ਮਿੱਠਾ ਖਾਂਦਾ ਹੈ।''''
ਇਸਰਾਇਲ ਦੇ ਨੈਸ਼ਨਲ ਕਾਊਂਸਿਲ ਆਫ ਡਾਇਬਿਟੀਜ ਦੇ ਮੁਖੀ ਪ੍ਰੋ. ਇਤਮਾਰ ਰਾਜ਼ ਇਸ ਨੂੰ ਤਬਾਹੀ ਕਰਾਰ ਦਿੰਦੇ ਹਨ।
ਮਿੱਠੇ ਦੀ ਖ਼ਪਤ ਵਾਲੇ ਪਹਿਲੇ ਪੰਜ ਦੇਸਾਂ ਵਿਚ ਮਲੇਸ਼ੀਆ, ਬਾਰਬਾਡੋਸ, ਫਿਜੀ ਅਤੇ ਬ੍ਰਾਜ਼ੀਲ ਸ਼ਾਮਿਲ ਹਨ।
ਇਹ ਵੀ ਪੜ੍ਹੋ:
- ਸਬਰੀਮਾਲਾ ਮੰਦਰ ''ਚ ਔਰਤਾਂ ਦੇ ਦਾਖਲੇ ''ਤੇ ਵੱਡੀ ਬੈਂਚ ਕਰੇਗੀ ਸੁਣਵਾਈ
- ''ਫ਼ੈਸਲੇ ''ਚ ਸਾਫ਼ ਲਿਖਿਆ ਹੈ, ਜਨਮ ਸਥਾਨ ਮਸਜਿਦ ਦੇ ਠੀਕ ਹੇਠਾਂ ਸੀ''
- ਕਰਤਾਰਪੁਰ ਜਾਂਦੇ ਸ਼ਰਧਾਲੂਆਂ ਦੀਆਂ ਮੁਸ਼ਕਲਾਂ ''ਤੇ ਕੈਪਟਨ ਨੂੰ ਦੇਣੀ ਪਈ ਸਫਾਈ
ਭਾਰਤ ਵਿਚ ਮਿੱਠੇ ਦੀ ਖਪਤ
ਪੂਰਨ ਤੌਰ ''ਤੇ ਗੱਲ ਕਰੀਏ ਤਾਂ ਭਾਰਤ ਸਭ ਤੋਂ ਜ਼ਿਆਦਾ ਮਿੱਠਾ ਖਾਣ ਵਾਲਾ ਦੇਸ ਹੈ। ਇੱਥੇ ਮਿੱਠੇ ਦੀ ਖ਼ਪਤ ਸਾਲ 2018 ਵਿਚ 25.39 ਮਿਲੀਅਨ ਮੀਟ੍ਰਿਕ ਟਨ ਰਹੀ। ਇਹ ਪੂਰੇ ਯੂਰਪੀ ਯੂਨੀਅਨ ਨੂੰ ਮਿਲਾ ਵੀ ਦੇਈਏ ਤਾਂ ਉਸ ਤੋਂ ਵੀ ਵੱਧ ਹੈ।

ਮਿੱਠੇ ਦੀ ਸਭ ਤੋਂ ਘੱਟ ਖ਼ਪਤ ਉੱਤਰੀ ਕੋਰੀਆ ਵਿਚ ਹੁੰਦੀ ਹੈ ਜਿੱਥੇ ਸਾਲ 2018 ਵਿਚ 3.5 ਕਿੱਲੋ ਪ੍ਰਤੀ ਵਿਅਕਤੀ ਮਿੱਠੇ ਦੀ ਖ਼ਪਤ ਹੈ।
ਇਸ ਦੀ ਤੁਲਨਾ ਵਿਚ ਦੱਖਣੀ ਕੋਰੀਆ ਵਿਚ 30.6 ਕਿੱਲੋ ਮਿੱਠੇ ਦੀ ਖਪਤ ਰਹੀ।
ਅਮਰੀਕਾ ਵਿਚ 31.1 ਕਿੱਲੋ ਪ੍ਰਤੀ ਵਿਅਕਤੀ ਮਿੱਠੇ ਦੀ ਖ਼ਪਤ ਕੀਤੀ ਜਾਂਦੀ ਹੈ।
ਮਿੱਠੇ ਦੀ ਖ਼ਪਤ ਦਾ ਮਤਲਬ ਕੀ
ਖ਼ਪਤ ਦੇ ਅੰਕੜੇ ਸਿਰਫ਼ ਉਹ ਮਿੱਠਾ ਹੀ ਨਹੀਂ ਮਾਪਦੇ ਜੋ ਅਸੀਂ ਆਪਣੇ ਭੋਜਨ ਜਾਂ ਪੀਣ ਦੇ ਪਦਾਰਥਾਂ ਵਿਚ ਪਾਉਂਦੇ ਹਾਂ।
ਸਿਹਤ ਮਾਹਿਰਾਂ ਮੁਤਾਬਕ ''ਫ੍ਰੀ ਸ਼ੂਗਰ'' ਜੋ ਕਿ ਉਤਪਾਦਨ ਦੌਰਾਨ ਸਾਡੇ ਖਾਣਿਆਂ ਵਿਚ ਸ਼ਾਮਲ ਕੀਤੀ ਜਾਂਦੀ ਹੈ ਜਾਂ ਉਹ ਭੋਜਨ ਜਿਸ ਵਿਚ ਕੁਦਰਤੀ ਤੌਰ ''ਤੇ ਮਿੱਠੇ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਵੇਂ ਕਿ ਫਲਾਂ ਦੇ ਰਸ ਵੀ ਸ਼ਾਮਿਲ ਹੈ।

ਇਹ ਸਭ ਮਿਲਾ ਕੇ ਮਿੱਠੇ ਦੀ ਖਪਤ ਸਾਲ 2001 ਵਿੱਚ 123.4 ਮਿਲੀਅਨ ਟਨ ਤੋਂ ਵੱਧ ਕੇ 2018 ਵਿੱਚ 172.4 ਮਿਲੀਅਨ ਹੋ ਗਈ ਹੈ। ਇਹ ਅੰਕੜੇ ਆਈਐਸਓ ਨੇ ਪੇਸ਼ ਕੀਤੇ ਹਨ।
ਯਾਨਿ ਕਿ ਇੱਕ ਸਾਲ ਵਿਚ 22.6 ਕਿਲੋਗ੍ਰਾਮ ਪ੍ਰਤੀ ਵਿਅਕਤੀ ਮਿੱਠੇ ਦੀ ਖ਼ਪਤ ਹੁੰਦੀ ਹੈ।
ਮਿੱਠੇ ਦੀ ਖ਼ਪਤ ਵੱਧ ਕਿਉਂ
ਇਸ ਦਾ ਇੱਕ ਕਾਰਨ ਇਹ ਹੈ ਕਿ ਮਿੱਠਾ ਤਾਕਤ ਦਾ ਸਸਤਾ ਸਾਧਨ ਰਿਹਾ ਹੈ।
ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ (ਐਫਏਓ) ਦਾ ਕਹਿਣਾ ਹੈ, "ਭਾਰਤ ਵਿਚ ਖੰਡ ਵੱਡੀ ਮਾਤਰਾ ਵਿਚ ਖਪਤ ਦੀ ਇੱਕ ਜ਼ਰੂਰੀ ਚੀਜ਼ ਹੈ ਅਤੇ ''ਗਰੀਬਾਂ ਲਈ ਤਾਕਤ ਦਾ ਸਸਤਾ ਸਰੋਤ'' ਹੈ।"
ਭਾਰਤ ਵਿਚ ਮਿੱਠੇ ਦੇ ਸ਼ੌਕੀਨਾਂ ਦੀ ਗਿਣਤੀ ਵਧੀ ਹੈ। ਇਕੱਲੇ ਸੱਠਵਿਆਂ ਦੇ ਦਹਾਕੇ ਦੇ ਅੱਧ ਅਤੇ 90ਵਿਆਂ ਦੇ ਦਰਮਿਆਨ, ਮਿੱਠੇ ਦੀ ਖਪਤ ਇੱਕ ਸਾਲ ਵਿੱਚ 2.6 ਮਿਲੀਅਨ ਟਨ ਤੋਂ ਵੱਧ ਕੇ 13 ਮਿਲੀਅਨ ਹੋ ਗਈ।
ਪਿਛਲੇ ਪੰਜ ਦਹਾਕਿਆਂ ਵਿਚ ਇਹ ਸਾਡੇ ਭੋਜਨ ਦਾ ਅਟੁੱਟ ਹਿੱਸਾ ਬਣ ਚੁੱਕਿਆ ਹੈ। ਪ੍ਰੋਸੈਸਡ ਫੂਡ ਦੀ ਖ਼ਪਤ ਵਿਸ਼ਵ ਭਰ ਵਿਚ ਵੱਧ ਚੁੱਕੀ ਹੈ।
ਮਿੱਠਾ ਘਟਾਓ
ਸਾਲ 2015 ਵਿਚ ਵਿਸ਼ਵ ਸਿਹਤ ਸੰਗਠਨ ਨੇ ਮਿੱਠੇ ਦੀ ਮਾਤਰਾ ਨੂੰ ਘਟਾਉਣ ਦੀ ਸਿਫ਼ਾਰਿਸ਼ ਕੀਤੀ।
ਹੁਣ ਇਹ ਸੁਝਾਅ ਦਿੰਦੇ ਹਨ ਕਿ ਬਾਲਗਾਂ ਤੇ ਬੱਚਿਆਂ ਨੂੰ ਰੋਜ਼ਾਨਾ ਮਿੱਠੇ ਦੀ ਮਾਤਰਾ 10 ਫੀਸਦ ਘਟਾ ਦੇਣੀ ਚਾਹੀਦੀ ਹੈ।

ਵਿਸ਼ਵ ਸਿਹਤ ਸੰਗਠਨ ਨੇ ਅੱਗੇ ਕਿਹਾ ਕਿ 5 ਫੀਸਦ ਹੋਰ ਘਟਾ ਦੇਣ ਨਾਲ ਯਾਨਿ ਕਿ ਤਕਰੀਬਨ 25 ਗਰਾਮ (6 ਚਮਚੇ) ਰੋਜ਼ਾਨਾ ਘਟਾਉਣ ਨਾਲ ਵਧੇਰੇ ਲਾਭ ਹੋਵੇਗਾ।
ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੇ ਸੀਨੀਅਰ ਡਾਈਟੀਸ਼ੀਅਨ ਵਿਕਟੋਰੀਆ ਟੇਲਰ ਦਾ ਕਹਿਣਾ ਹੈ, "ਇਹ ਸਪਸ਼ਟ ਹੈ ਕਿ ਅਧਿਕਾਰੀ ਮਿੱਠੇ ਦੀ ਖ਼ਪਤ ਨੂੰ ਘਟਾਉਣ ਦਾ ਸੁਝਾਅ ਦੇ ਰਹੇ ਹਨ। ਮਿੱਠੇ ਦੀ ਖ਼ਪਤ ਹਰ ਉਮਰ ਤੇ ਕਮਾਉਣ ਵਾਲੇ ਲੋਕਾਂ ਵਿਚ ਵੱਧ ਹੈ।"
ਮਿੱਠੇ ''ਤੇ ਟੈਕਸ
ਇਸ ਕਾਰਨ ਕਈ ਦੇਸਾਂ ਵਿਚ ਮਿੱਠੇ ''ਤੇ ਟੈਕਸ ਲਾਏ ਜਾ ਰਹੇ ਹਨ। ਪਿਛਲੇ ਕੁਝ ਸਾਲਾਂ ਵਿਚ 20 ਦੇਸਾਂ ਨੇ ਮਿੱਠੇ ਪਦਾਰਥਾਂ (ਜ਼ਿਆਦਾਤਰ ਸਾਫ਼ਟ ਡ੍ਰਿੰਕਸ) ''ਤੇ ਟੈਕਸ ਲਾਏ ਹਨ।
ਇਸ ਮਹੀਨੇ ਸਿੰਗਾਪੁਰ ਦੁਨੀਆਂ ਦਾ ਪਹਿਲਾ ਦੇਸ ਬਣਿਆ ਜਿਸ ਨੇ ਜ਼ਿਆਦਾ ਮਿੱਠੇ ਵਾਲੀਆਂ ਡ੍ਰਿੰਕਸ ਨੂੰ ਉਤਸ਼ਾਹਿਤ ਕਰਨ ਵਾਲੀਆਂ ਮਸ਼ਹੂਰੀਆਂ ''ਤੇ ਪਾਬੰਦੀ ਲਾਈ। ਇਹ ਨਿਯਮ ਅਗਲੇ ਸਾਲ ਤੋਂ ਲਾਗੂ ਹੋਵੇਗਾ।

ਮਿੱਠੇ ਤਰਲ ਪਦਾਰਥਾਂ ''ਤੇ ਜ਼ੋਰ ਦੇਣਾ ਇਤਫ਼ਾਕ ਨਹੀਂ ਹੈ, ਉਨ੍ਹਾਂ ਵਿਚ ਮਿੱਠੇ ਦੀ ਮਾਤਰਾ ਵਧੇਰੇ ਹੁੰਦੀ ਹੈ ਪਰ ਪੌਸ਼ਟਿਕ ਤੱਤ ਘੱਟ ਹੁੰਦੇ ਹਨ। ਪਰ ਇਹ ਪੀਣ ਵਾਲੇ ਪਦਾਰਥ ਦੁਨੀਆਂ ਭਰ ਵਿਚ ਵਿਆਪਕ ਤੌਰ ''ਤੇ ਖ਼ਪਤ ਕੀਤੇ ਜਾਂਦੇ ਹਨ।
ਹਾਰਵਰਡ ਸਕੂਲ ਆਫ਼ ਪਬਲਿਕ ਹੈਲਥ ਦੁਆਰਾ ਤਿਆਰ ਕੀਤੇ ਇੱਕ ਡਾਟਾਬੇਸ ਅਨੁਸਾਰ, 355 ਮਿ.ਲੀ. ਦੇ ਇੱਕ ਸੋਡੇ ਵਿਚ 11 ਚਮੱਚ ਦੇ ਬਰਾਬਰ ਖੰਡ ਹੁੰਦੀ ਹੈ।
ਕਈ ਅਧਿਐਨਾਂ ਵਿਚ ਮਿੱਠੇ ਦੀ ਖ਼ਪਤ ਤੇ ਭਾਰ ਵਧਣ ਦਾ ਸਬੰਧ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਟਾਈਪ 2 ਡਾਇਬਟੀਜ਼, ਦਿਲ ਦੇ ਰੋਗਾਂ ਤੇ ਘੱਟ ਉਮਰ ਵਿਚ ਮੌਤ ਦਾ ਖ਼ਤਰਾ ਵੀ ਹੁੰਦਾ ਹੈ।
ਇਹ ਵੀ ਪੜ੍ਹੋ:
- ਕੀ ਮਿੱਠਾ ਬਦ ਵੀ ਹੈ ਜਾਂ ਸਿਰਫ ਬਦਨਾਮ ਹੈ
- ‘100 ਕੈਲੋਰੀ ਤੱਕ ਸੀਮਿਤ ਕਰੋ ਬੱਚਿਆਂ ਦੇ ਸਨੈਕਸ’
- ਜੇ ਭਾਰ ਘਟਾਉਣਾ ਹੈ ਤਾਂ ਇਹ ਕਰ ਸਕਦੇ ਹੋ...

ਮਿੱਠਾ ਸਹੀ ਜਾਂ ਗਲਤ
ਇੰਟਰਨੈਸ਼ਨਲ ਸ਼ੂਗਰ ਓਰਗਨਾਈਜ਼ੇਸ਼ਨ ਦੇ ਮੁਖੀ ਜੋਸ ਓਰਿਵ ਨੇ ਬੀਬੀਸੀ ਨੂੰ ਦੱਸਿਆ ਕਿ ਖਾਣ-ਪੀਣ ਦੀਆਂ ਗਲਤ ਆਦਤਾਂ ਵਿਚੋਂ ਮਿੱਠੇ ਨੂੰ ਬਾਹਰ ਹੀ ਰੱਖਿਆ ਜਾਂਦਾ ਹੈ।
"ਵਧੇਰੇ ਮਿੱਠੇ ਦਾ ਗਲਤ ਅਸਰ ਹੁੰਦਾ ਹੈ ਪਰ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਇਹ ਤਾਕਤ ਦਾ ਇੱਕ ਮੂਲ ਸਾਧਨ ਰਿਹਾ ਹੈ। ਇਹ ਮਾਂ ਦੇ ਦੁੱਧ ਵਿਚ ਵੀ ਹੁੰਦਾ ਹੈ।"
ਖਾਣ-ਪੀਣ ਦਾ ਅਸਰ
ਹੋਲੀ ਗੈਬਰਿਲ ਜੋ ਕਿ ਐਕਸ਼ਨ ਸ਼ੂਗਰ ਵਿਚ ਨਿਊਟਰੀਸ਼ਨਿਸਟ ਹਨ ਮਿੱਠਾ ਸਮੱਸਿਆ ਦਾ ਇੱਕ ਹਿੱਸਾ ਹੈ। ਐਕਸ਼ਨ ਸ਼ੂਗਰ ਰਿਸਰਚਰਜ਼ ਅਤੇ ਵਿਗਿਆਨੀਆਂ ਦੀ ਇੱਕ ਸੰਸਥਾ ਹੈ ਜੋ ਸ਼ੂਗਰ ਵਿਰੁੱਧ ਵਧੇਰੇ ਪਾਬੰਦੀਆਂ ਵਾਲੇ ਉਪਾਅ ਲਈ ਯੂਕੇ ਸਰਕਾਰ ਦੀ ਲਾਬਿੰਗ ਕਰਦੇ ਹਨ।

"ਮੋਟਾਪੇ ਦੇ ਪੱਧਰ ਵਿੱਚ ਵਾਧਾ ਓਬਸੋਜੈਨਿਕ (ਮੋਟਾਪੇ) ਵਾਤਾਵਰਣ ਅਤੇ ਭੋਜਨ ਪ੍ਰਣਾਲੀ ਦੇ ਟੁੱਟਣ ਦਾ ਨਤੀਜਾ ਹੈ। ਇਸ ਕਰਕੇ ਕਈ ਮਾਪਦੰਡ ਅਪਣਾ ਲੈਣੇ ਚਾਹੀਦੇ ਹਨ।"
ਓਰਿਵ ਮੁਤਾਬਕ, "ਟੈਕਸ ਕਾਰਨ ਹਾਲੇ ਤੱਕ ਸਰਕਾਰ ਦੀ ਵਾਧੂ ਆਮਦਨ ਦਾ ਸਾਧਨ ਹੀ ਸਾਬਿਤ ਹੋਇਆ ਹੈ। ਪਰ ਖੁਰਾਕ ਸਨਅਤ ਨੂੰ ਵੀ ਇਸ ਚਰਚਾ ਵਿਚ ਸ਼ਾਮਿਲ ਹੋਣ ਦੀ ਲੋੜ ਹੈ।"
ਪਿਛਲੇ ਸਾਲ ਦਸੰਬਰ ਵਿਚ ਖਾਣ-ਪੀਣ ਨਾਲ ਸਬੰਧਤ ਕੁਝ ਵੱਡੀਆਂ ਕੰਪਨੀਆਂ ਨੇ ਜਰਮਨੀ ਵਿਚ ਸਰਕਾਰ ਨਾਲ ਇੱਕ ਸਮਝੌਤਾ ਕੀਤਾ। ਇਸ ਦੇ ਤਹਿਤ ਸਾਲ 2025 ਤੱਕ ਮਿੱਠੇ ਅਤੇ ਲੂਣ ਦੀ ਮਾਤਰਾ ਨੂੰ ਪ੍ਰੋਸੈਸਡ ਭੋਜਨ ''ਚੋਂ ਘਟਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤਰ੍ਹਾਂ ਸਾਫ਼ਟ ਡ੍ਰਿੰਕਸ ''ਚੋਂ ਮਿੱਠੇ ਦਾ ਪੱਧਰ 15% ਘਟੇਗਾ।
ਮਿੱਠੇ ''ਤੇ ਟੈਕਸ ਲਾਉਣ ਨਾਲ ਸਿਹਤ ਤੇ ਕਿੰਨਾ ਅਸਰ
ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ਼ ਓਟਾਗੋ ਵਿਖੇ ਖੋਜਕਰਤਾਵਾਂ ਦੁਆਰਾ ਕੀਤੀ ਗਈ ਇੱਕ ਵੱਡੀ ਸਮੀਖਿਆ ਦੌਰਾਨ ਸਾਹਮਣੇ ਆਇਆ ਹੈ ਕਿ ਮਿੱਠੇ ਪੀਣ ਵਾਲੇ ਪਦਾਰਥਾਂ ''ਤੇ 10% ਟੈਕਸ ਲਗਾਉਣ ਨਾਲ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਖਰੀਦ ਅਤੇ ਖਪਤ ਵਿਚ 10% ਦੀ ਕਟੌਤੀ ਹੋਈ ਹੈ।
ਯੂਕੇ ਵਿਚ ਕੁਝ ਥਾਵਾਂ ''ਤੇ ਪਾਬੰਦੀ ਦੇ ਕਾਰਨ ਖਾਣ-ਪੀਣ ਦੇ ਉਤਪਾਦਕਾਂ ਨੇ ਟੈਕਸ ਤੋਂ ਬਚਣ ਲਈ ਉਤਪਾਦਾਂ ਵਿਚ ਸੁਧਾਰ ਲਿਆਂਦਾ ਹੈ।
ਹਾਲਾਂਕਿ ਕੁਝ ਦੇਸਾਂ ਵਿਚ ਮਿੱਠੇ ਤੇ ਟੈਕਸ ਲਾਉਣਾ ਹਾਲੇ ਨਵਾਂ ਨਿਯਮ ਹੀ ਹੈ, ਇਸ ਦਾ ਆਮ ਲੋਕਾਂ ਦੀ ਸਿਹਤ ''ਤੇ ਕੀ ਅਸਰ ਹੋਏਗਾ ਇਹ ਸਪਸ਼ਟ ਨਹੀਂ ਹੈ।
ਸਨੈਕ ਟੈਕਸ
ਲੇਖਕ ਪੌਲਿਨ ਸ਼ੀਲਬੀਕ ਦਾ ਕਹਿਣਾ ਹੈ, "ਯੂਕੇ ਇਸ ਦਾ ਇੱਕ ਉਦਾਹਰਨ ਹੈ ਕਿ ਨਿਯਮਾਂ ਨੂੰ ਅਮਲੀਜਾਮਾ ਕਿਵੇਂ ਪਾਉਣਾ ਹੈ। ਬਰਤਾਨੀਆ ਦੇ ਲੋਕ ਪੀਣ ਨਾਲੋਂ ਜ਼ਿਆਦਾ ਮਿੱਠੇ ਵਾਲੇ ਸਨੈਕਸ ਖਾਂਦੇ ਹਨ।"

ਪੌਲੀਨ ਦਾ ਕਹਿਣਾ ਹੈ ਕਿ ''ਸਨੈਕ ਟੈਕਸ'' ਨਾਲ ਬਰਤਾਨੀਆ ਵਿਚ ਇੱਕ ਸਾਲ ਵਿਚ 2.7 ਫੀਸਦ ਮੋਟਾਪੇ ਦੇ ਮਾਮਲੇ ਘੱਟ ਸਕਦੇ ਹਨ।
ਇਹ ਵੀ ਪੜ੍ਹੋ:
- ‘ਅਯੁੱਧਿਆ ’ਚ ਸਾਰੀ ਵਿਵਾਦਤ ਜ਼ਮੀਨ ਹਿੰਦੂਆਂ ਨੂੰ ਦੇਣ ਨਾਲ ਮੈਂ ਇਸ ਲਈ ਅਸਹਿਮਤ ਹਾਂ’
- ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ ਮਸਜਿਦ ਬਾਰੇ ਫ਼ੈਸਲਾ ਕਿਉਂ- ਪਾਕ ਮੀਡੀਆ ’ਚ ਚਰਚਾ
- GPS: ਬੰਬਾਰੀ ਕਰਨ ਲਈ ਬਣਾਈ ਤਕਨੀਕ ਨੇ ਕਿਵੇਂ ਬਦਲੀ ਕਰੋੜਾਂ ਲੋਕਾਂ ਦੀ ਜ਼ਿੰਦਗੀ
ਪੌਲਿਨ ਨੇ ਅੱਗੇ ਕਿਹਾ, "ਸਾਨੂੰ ਇਹ ਲੱਗਦਾ ਹੈ ਕਿ ਮਿੱਠੇ ''ਤੇ ਟੈਕਸ ਕਾਰਨ ਫਾਇਦਾ ਮਿਲ ਸਕਦਾ ਹੈ ਹਾਲਾਂਕਿ ਮੋਟਾਪੇ ਨਾਲ ਨਜਿੱਠਣ ਜਾਂ ਸਿਹਤ ਸੁਧਾਰਨ ਦੀ ਕੋਈ ਜਾਦੁਈ ਛੜੀ ਨਹੀਂ ਹੈ।"
"ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਿੱਠੇ ਵਿਚ ਕਟੌਤੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ।"
ਇਹ ਵੀਡੀਓ ਜ਼ਰੂਰ ਦੇਖੋ
https://www.youtube.com/watch?v=xQkMKxiwyh0
https://www.youtube.com/watch?v=NxJT0493_xQ
https://www.youtube.com/watch?v=lhpIMa-JDVM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)