ਰਾਜੋਆਣਾ ਦੀ ਫਾਂਸੀ ਮਾਫ਼ ਤੇ ਦਵਿੰਦਰਪਾਲ ਭੁੱਲਰ ਹੋਣਗੇ ਰਿਹਾਅ

Wednesday, Nov 13, 2019 - 09:16 PM (IST)

ਰਾਜੋਆਣਾ ਦੀ ਫਾਂਸੀ ਮਾਫ਼ ਤੇ ਦਵਿੰਦਰਪਾਲ ਭੁੱਲਰ ਹੋਣਗੇ ਰਿਹਾਅ
ਨਰਿੰਦਰ ਮੋਦੀ
Getty Images

ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਚਾਰ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਅਤੇ ਇੱਕ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਸਿੱਖ ਕੈਦੀ ਪੰਜਾਬ ਵਿਚ ਖ਼ਾਲਿਸਤਾਨ ਲਹਿਰ ਦੇ ਦੌਰ ਦੌਰਾਨ ਹੋਈ ਹਿੰਸਾ ਨਾਲ ਸਬੰਧਤ ਕੇਸਾਂ ਵਾਲੇ ਹਨ।

https://www.youtube.com/watch?v=Vv-YEptkPgM

ਭਾਵੇਂ ਕਿ ਕੁਝ ਸਮਾਂ ਪਹਿਲਾਂ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਅਤੇ ਇੱਕ ਦੀ ਫਾਂਸੀ ਦੀ ਸਜ਼ਾ ਮਾਫ਼ੀ ਦੀਆਂ ਰਿਪੋਰਟਾਂ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈਆਂ ਸਨ।

ਇਹ ਵੀ ਪੜ੍ਹੋ:

ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 161 ਤਹਿਤ 8 ਕੈਦੀਆਂ ਨੂੰ ਰਿਹਾਅ ਕਰਨ ਅਤੇ ਧਾਰਾ 72 ਤਹਿਤ ਇੱਕ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਉੱਤੇ ਸਹੀ ਪਾ ਦਿੱਤੀ ਹੈ।

ਬਲਵੰਤ ਸਿੰਘ ਰਾਜੋਆਣਾ
Getty Images

ਹੁਣ ਤੱਕ ਜਿਹੜੇ ਨਾਂ ਸਾਹਮਣੇ ਆਏ ਹਨ ਉਨ੍ਹਾਂ ਵਿਚ ਗੁਰਦੀਪ ਸਿੰਘ ਖੇੜਾ, ਬਲਬੀਰ ਸਿੰਘ, ਲਾਲ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਸ਼ਾਮਿਲ ਹੈ।

ਸੁਪਰੀਮ ਕੋਰਟ ''ਚ ਦੇਵਾਂਗੇ ਚੁਣੌਤੀ

''ਮੈਂ ਕਹਿੰਦਾ ਹਾਂ ਕਿ ਜੇ ਰਾਜੋਆਣਾ ਸਾਹਿਬ ਚਿੱਠੀ ਲਿਖ ਕੇ ਇਹ ਕਹਿਣ ਕੇ ਉਹ ਜੇਲ੍ਹ ਤੋਂ ਬਾਹਰ ਆ ਕੇ ਕਾਨੂੰਨ ਨੂੰ ਹੱਥ ਵਿਚ ਨਹੀਂ ਲੈਣਗੇ ਅਤੇ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹਨ ਤੇ ਅੱਗੇ ਤੋਂ ਮੈਂ ਅਜਿਹਾ ਕੰਮ ਨਹੀਂ ਕਰਾਂਗਾ, ਅਸੀਂ ਇੱਕ ਵਾਰ ਵੀ ਵਿਰੋਧ ਨਹੀਂ ਕਰਾਂਗੇ''।

ਇਹ ਸ਼ਬਦ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ, ''ਜੇ ਬਲਵੰਤ ਸਿੰਘ ਰਾਜੋਆਣਾ ਭਾਰਤੀ ਸੰਵਿਧਾਨ ਵਿਚ ਲਿਖਤੀ ਭਰੋਸਾ ਪ੍ਰਗਟਾ ਲੈਣ ਤਾਂ ਉਹ ਫਾਂਸੀ ਮਾਫ਼ੀ ਦਾ ਸਵਾਗਤ ਕਰਨਗੇ। ਨਹੀ ਤਾਂ ਉਹ ਇਸ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ ਅਤੇ ਲੋਕ ਸਭਾ ਵਿਚ ਵੀ ਮੁੱਦਾ ਚੁੱਕਣਗੇ''।

ਰਵਨੀਤ ਸਿੰਘ ਬਿੱਟੂ
Getty Images

ਬਿੱਟੂ ਨੇ ਕਿਹਾ, ''ਜੇ ਉਹ ਕਹਿ ਦੇਣ ਕਿ ਉਹ ਬਾਹਰ ਆ ਕੇ ਖ਼ਾਲਿਸਤਾਨ ਜਾਂ ਕਿਸੇ ਨੂੰ ਮਾਰਨ ਦੀ ਗੱਲ ਨਹੀਂ ਕਰਨਗੇ ਤਾਂ ਉਹ ਮਾਫ਼ੀ ਦਾ ਸਵਾਗਤ ਕਰਨਗੇ''।

ਬਿੱਟੂ ਨੇ ਕਿਹਾ, ''ਮਾਫ਼ ਉਸ ਬੰਦੇ ਨੂੰ ਕੀਤਾ ਜਾਂਦਾ ਹੈ ਜਿਹੜਾ ਬੰਦਾ ਇਹ ਕਹੇ ਕਿ ਮੈਂ ਗ਼ਲਤ ਰਾਹ ਪੈ ਗਿਆ ਸੀ ਤੇ ਮੈਨੂੰ ਕੀਤੇ ਦਾ ਅਫ਼ਸੋਸ ਹੈ, ਮੈਂ ਬਾਹਰ ਆ ਕੇ ਇਹ ਕੰਮ ਦੁਬਾਰਾ ਨਹੀਂ ਕਰਾਂਗਾ, ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਮੈਂ ਬਾਹਰ ਆ ਕੇ ਖੂਨ ਦਾ ਖੇਡ ਖੇਡਾਂਗਾ, ਖ਼ਾਲਿਸਤਾਨ ਦੀ ਗੱਲ ਕਰਾਂਗਾ, ਹਾਂ ਮੈਂ ਤਾਂ ਕਿਹਾ ਸੀ ਇੱਕ ਵਾਰ ਉਹ ਕਹਿ ਦੇਵੇ।''

ਇਸੇ ਦੌਰਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਵੀ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮਾਫ਼ੀ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ।

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=Sd9sgTWfPks

https://www.youtube.com/watch?v=r2kMlPbmZH4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News