ਉਹ ਸ਼ਬਦ ਜੋ ਅਯੁੱਧਿਆ ਫ਼ੈਸਲੇ ਵਿੱਚ ਸਭ ਤੋਂ ਵਰਤੇ ਗਏ

11/12/2019 8:16:24 PM

ਭਾਰਤੀ ਸੁਪਰੀਮ ਕੋਰਟ ਵੱਲੋਂ ਅਯੁੱਧਿਆ ਦੀ ਵਿਵਾਦਿਤ ਜ਼ਮੀਨ ''ਤੇ 9 ਨਵੰਬਰ ਨੂੰ ਫ਼ੈਸਲਾ ਸੁਣਾਉਂਦਿਆ ਕਿਹਾ ਗਿਆ ਕਿ ਅਯੁੱਧਿਆ ਦੀ ਵਿਵਾਦਿਤ ਜ਼ਮੀਨ ਜਿਸ ਉੱਤੇ ਬਾਬਰੀ ਮਸਜਿਦ ਖੜ੍ਹੀ ਸੀ, ਉਸ ਨੂੰ ਹਿੰਦੂਆਂ ਨੂੰ ਦਿੱਤਾ ਜਾਵੇ ਅਤੇ ਮਸਜਿਦ ਲਈ ਮੁਸਲਮਾਨਾਂ ਨੂੰ ਵੱਖ ਤੋਂ ਪੰਜ ਏਕੜ ਜ਼ਮੀਨ ਦਿੱਤੀ ਜਾਵੇ।

ਬੀਬੀਸੀ ਨੇ ਅਯੁੱਧਿਆ ਦੇ ਪੂਰੇ ਫ਼ੈਸਲੇ ਦਾ ਵਿਸ਼ਲੇਸ਼ਣ ਕੀਤਾ ਹੈ। ਫ਼ੈਸਲੇ ਦੇ ਦਸਤਾਵੇਜ਼ ਦੀ ਪੂਰੀ ਕਾਪੀ ਵਿੱਚ ਕੁੱਲ 2,99,501 ਸ਼ਬਦ ਹਨ।

ਅਸੀਂ ਇੱਥੇ ਉਨ੍ਹਾਂ ਸ਼ਬਦਾਂ ਦਾ ਜ਼ਿਕਰ ਕਰ ਰਹੇ ਹਾਂ, ਜੋ ਫ਼ੈਸਲੇ ਦੇ ਦਸਤਾਵੇਜ਼ ''ਚ ਸਭ ਤੋਂ ਵੱਧ ਵਰਤੇ ਗਏ-

ਕੇਸ

ਅਕਸਰ ਇਸ ਨੂੰ ''ਕਾਨੂੰਨੀ ਕੇਸ'' ਵੀ ਕਹਿੰਦੇ ਹਨ, ਇਸ ਦੇ ਤਹਿਤ ਕਿਸੇ ਬਾਰੇ ਸ਼ਿਕਾਇਤ (ਪਟੀਸ਼ਨ) ਦਰਜ ਕਰਵਾਈ ਜਾਂਦੀ ਹੈ ਤਾਂ ਜੋ ਕਾਨੂੰਨੀ ਕਾਰਵਾਈ ਰਾਹੀਂ ਇਸ ਨੂੰ ਨਜਿੱਠਿਆ ਜਾ ਸਕੇ। ਸੁਪਰੀਮ ਕੋਰਟ ਨੇ ਫ਼ੈਸਲੇ ਦੇ ਦਸਤਾਵੇਜ਼ ''ਚ ''ਕੇਸ'' ਸ਼ਬਦ ਦੀ ਵਰਤੋਂ 792 ਵਾਰ ਕੀਤੀ ਹੈ।

ਇਹ ਵੀ ਪੜ੍ਹੋ-

ਰਾਮ

ਹਿੰਦੂ ਦਾਅਵਾ ਕਰਦੇ ਹਨ ਕਿ ਇਹ ਰਾਮ ਜਨਮ ਅਸਥਾਨ ਹੈ ਅਤੇ ਇਸੇ ਦੀ ਮਲਕੀਅਤ ਲੈਣ ਲਈ ਇਹ ਕੇਸ ਅਦਾਲਤ ''ਚ ਪਹੁੰਚਿਆ ਸੀ। ਇਸ ਫ਼ੈਸਲੇ ਵਿੱਚ ''ਰਾਮ'' ਸ਼ਬਦ ਦੀ ਵਰਤੋਂ 769 ਵਾਰ ਕੀਤੀ ਗਈ ਹੈ।

ਵਿਵਾਦਿਤ

ਇਹ ਦੋ ਪੱਖਾਂ ਦੀ ਅਸਹਿਮਤੀ ਨੂੰ ਦਰਸਾਉਂਦਾ ਹੈ। ਇਸ ਕੇਸ ਵਿੱਚ ਅਯੁੱਧਿਆ ਵਿੱਚ ਜ਼ਮੀਨ ਨੂੰ ਲੈ ਕੇ ਹਿੰਦੂ ਅਤੇ ਮੁਸਲਮਾਨਾਂ ਵਿੱਚ ਅਸਹਿਮਤੀ ਦਾ ਹਵਾਲਾ ਦਿੱਤਾ ਗਿਆ ਸੀ। ਅਦਾਲਤ ਦੇ ਫ਼ੈਸਲੇ ਦੇ ਦਸਤਾਵੇਜ਼ ''ਚ ਇਸ ਸ਼ਬਦ ਦੀ ਵਰਤੋਂ 752 ਵਾਰ ਕੀਤੀ ਗਈ ਹੈ।

ਬਾਬਰੀ ਮਸਜਿਦ
Getty Images

ਮਸਜਿਦ

ਮਸਜਿਦ ਮੁਸਲਮਾਨਾਂ ਦੀ ਇਬਾਦਤਗਾਹ ਹੁੰਦੀ ਹੈ। ਕੇਸ ਵਿੱਚ ਇਹ ਸ਼ਬਦ ਅਯੁੱਧਿਆ ਦੀ ਬਾਬਰੀ ਮਸਜਿਦ ਨੂੰ ਸੰਬੋਧਨ ਸੀ। ਸੁਪਰੀਮ ਕੋਰਟ ਦੇ ਫ਼ੈਸਲੇ ''ਚ ''ਮਸਜਿਦ'' ਸ਼ਬਦ ਦੀ ਵਰਤੋਂ 720 ਵਾਰ ਕੀਤੀ ਹੈ।

ਨਿਆਂ

ਦੋ ਲੋਕਾਂ ਜਾਂ ਦੋ ਪਾਰਟੀਆਂ ਵਿਚਾਲੇ ਮਤਭੇਦਾਂ ਨੂੰ ਨਿਰਪੱਖਤਾ ਨਾਲ ਨਿਪਟਾਉਣਾ। ''ਨਿਆਂ'' ਸ਼ਬਦ ਦੀ ਵਰਤੋਂ ਇਸ ਫ਼ੈਸਲੇ ਵਿੱਚ 697 ਵਾਰ ਕੀਤੀ ਗਈ ਹੈ।

ਕਬਜ਼ਾ

ਇਸ ਕਿਸੇ ਅਜਿਹੀ ਚੀਜ਼ ਨੂੰ ਸੰਕੇਤਕ ਕਰਦੀ ਹੈ ਜੋ ਕਿਸੇ ਕਿਸੇ ਵਿਸ਼ੇਸ਼ ਸਮੇਂ ਦੌਰਾਨ ਕਿਸੇ ਇੱਕ ਕੋਲ ਹੁੰਦੀ ਹੈ ਜਾਂ ਉਸ ਵੱਲੋਂ ਸਾਂਭੀ ਜਾਂਦੀ ਹੈ। ਇਹ ਕੇਸ ਵਿੱਚ ਅਯੁੱਧਿਆ ਦੀ ਵਿਵਾਦਿਤ ਜ਼ਮੀਨ ''ਤੇ ਕਬਜ਼ਾ ਲੈਣ ਬਾਰੇ ਸੀ। ਸੁਪਰੀਮ ਕੋਰਟ ਦੇ ਫ਼ੈਸਲੇ ''ਚ ''ਕਬਜ਼ਾ'' ਸ਼ਬਦ ਦੀ ਵਰਤੋਂ 688 ਵਾਰ ਕੀਤੀ ਗਈ।

ਸੁਰੀਮ ਕੋਰਟ
Getty Images

ਨਿਰਮੋਹੀ

ਨਿਰਮੋਹੀ ਅਖਾੜਾ ਹਿੰਦੂਆਂ ਵਿੱਚ ਇੱਕ ਧਾਰਮਿਕ ਸੰਪਰਦਾਇ ਦੀ ਅਗਵਾਈ ਕਰਦਾ ਹੈ, ਇਸ ਨੂੰ ਰਾਮਾਨੰਦੀ ਬੈਰਾਗ਼ੀ ਵਜੋਂ ਵੀ ਜਾਣਿਆ ਜਾਂਦਾ ਹੈ।

ਨਿਰਮੋਹੀ ਅਖਾੜੇ ਦਾ ਦਾਅਵਾ ਹੈ ਕਿ 29 ਦਸੰਬਰ 1949, ਉਹ ਤਰੀਕ ਜਦੋਂ ਵਿਵਾਦਿਤ ਜ਼ਮੀਨ ਅਤੇ ਢਾਂਚੇ ''ਤੇ ਧਾਰਾ 145 ਲਾਗੂ ਕੀਤੀ ਗਈ ਸੀ, ਤੱਕ ਉਹੀ ਇਸ ਦੀ ਸਾਂਭ-ਸੰਭਾਲ ਕਰਦੇ ਆਏ ਹਨ।

ਇਸ ਫ਼ੈਸਲੇ ਦੇ ਦਸਤਾਵੇਜ਼ ''ਚ ''ਨਿਰਮੋਹੀ'' ਸ਼ਬਦ ਦੀ ਵਰਤੋਂ 529 ਵਾਰ ਹੋਈ ਹੈ।

ਜਾਇਦਾਦ

ਫ਼ੈਸਲੇ ਵਿੱਚ ਇੱਥੇ ''ਜਾਇਦਾਦ'' ਦਾ ਮਤਲਬ ਬਾਬਰੀ ਮਸਜਿਦ ਤੋਂ ਹੈ, ਜਿੱਥੇ ਮੁਸਲਮਾਨ ਨਮਾਜ਼ ਅਦਾ ਕਰਦੇ ਸਨ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਵਿੱਚ ''ਜਾਇਦਾਦ'' ਸ਼ਬਦ ਦੀ ਵਰਤੋਂ 685 ਵਾਰ ਹੋਈ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਦੇਖੋ

https://www.youtube.com/watch?v=sm-A3dxIzDs

https://www.youtube.com/watch?v=-67EyzPXCT4

https://www.youtube.com/watch?v=NIXU5CLDYW4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News