ਗੁਰੂ ਨਾਨਕ ਸਾਡੇ ਦਿਲਾਂ ਚ ਵੱਸਦਾ - ਰਾਮਨਾਥ ਕੋਵਿੰਦ ਨੇ ਦਿੱਤਾ ਨਾ ਬਰਾਬਰੀ ਖ਼ਤਮ ਕਰਨ ਦਾ ਸੱਦਾ

11/12/2019 7:16:22 PM

ਪੂਰੀ ਦੁਨੀਆਂ ਵਿਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਸ਼ਰਧਾ ਉੱਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਦੇ ਸਮਾਗਮ ਇਸ ਲਈ ਖਾਸ ਹਨ ਕਿਉਂ ਕਿ ਇਹ ਗੁਰੂ ਸਾਹਿਬ ਦਾ 550 ਵਾਂ ਪ੍ਰਕਾਸ਼ ਦਿਹਾੜਾ ਹੈ।

ਇਸ ਲਈ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਸ਼ਹਿਰਾਂ ਨਨਕਾਣਾ ਸਾਹਿਬ (ਪਾਕਿਸਤਾਨ) ਤੇ ਸੁਲਤਾਨਪੁਰ ਲੋਧੀ ਵਿਚ ਸ਼੍ਰੋਮਣੀ ਕਮੇਟੀ , ਪਾਕਿਸਤਾਨ ਗੁਰੂਦਵਾਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਸ਼ਾਹੀ ਪ੍ਰਬੰਧ ਕੀਤੇ ਗਏ ਹਨ।

ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਵਿਚਾਲੇ ਖੁੱਲੇ ਕੋਰੀਡੋਰ ਨੇ 550ਵੇਂ ਸਮਾਗਮਾਂ ਦੀਆਂ ਖੁਸ਼ੀਆਂ ਨੂੰ ਹੋਰ ਚੰਨ ਲਾ ਦਿੱਤੇ ਹਨ। ਸੁਲਤਾਨਪੁਰ ਲੋਧੀ, ਨਨਕਾਣਾ ਸਾਹਿਬ ਤੇ ਹੋਰ ਥਾਵਾਂ ਉੱਤੇ ਦੇਖੋ ਅਲ਼ੌਕਿਕ ਸਮਾਗਮਾਂ ਦੀ ਝਲਕੀਆਂ।

ਇਹ ਵੀ ਪੜ੍ਹੋ-

ਸੁਲਤਾਨਪੁਰ ਲੋਧੀ
BBC

''ਗੁਰੂ ਨਾਨਕ ਸਾਡੇ ਦਿਲਾਂ ''ਚ ਵੱਸਦਾ''

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਗੁਰੂ ਨਾਨਕ ਦੇ ਪ੍ਰਕਾਸ਼ ਉਤਸਵ ਮੌਕੇ ਹੋਏ ਸਮਾਗਮਾਂ ਲਈ ਉਚੇਚੇ ਤੌਰ ਉੱਤੇ ਸੁਲਤਾਨਪੁਰ ਲੋਧੀ ਪਹੁੰਚੇ ।

ਰਾਸ਼ਟਰਪਤੀ ਪਹਿਲਾਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਮੰਚ ਉੱਤੇ ਗਏ ਅਤੇ ਬਾਅਦ ਵਿਚ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਸੰਗਤਾਂ ਦੇ ਦਰਸ਼ਨ ਕੀਤੇ।

ਸੁਲਤਾਨਪੁਰ ਲੋਧੀ
BBC

ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਗੁਰੂ ਨਾਨਕ ਦੇਵ ਦੀ ''ਸਾਡੇ ਦਿਲਾਂ'' ਵਿਚ ਵੱਸਦੇ ਹਨ। ਉਨ੍ਹਾਂ ਲੋਕਾਂ ਨੂੰ ਸਿੱਖ ਧਰਮ ਦੇ ਬਾਨੀ ਦਾ ਰਾਹ ਅਪਣਾ ਕੇ ਸਮਾਜਿਕ ਨਾਬਰਾਬਰੀ ਖ਼ਤਮ ਕਰਨ ਦਾ ਸੱਦਾ ਦਿੱਤਾ।

ਸਤਿ ਸ੍ਰੀ ਅਕਾਲ ਨਾਲ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਕੋਵਿੰਦ ਨੇ ਕਿਹਾ, ''ਗੁਰੂ ਨਾਨਕ ਸਾਡੇ ਦਿਲਾਂ ਵਿਚ ਹੈ, ਉਹ ਸਾਡਾ ਸਾਂਝਾ ਵਿਰਸਾ ਹੈ, ਉਹ ਸਮੁੱਚੀ ਮਾਨਵਤਾ ਦੇ ਰਾਹ ਦਸੇਰੇ ਹਨ''।

ਇਹ ਵੀ ਪੜ੍ਹੋ-

ਸਾਡੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੇ ਦਿਖਾਏ ਮਾਰਗ ਉੱਤੇ ਚੱਲੀਏ ਅਤੇ ਸਮਾਜਿਕ ਨਾਬਰਾਬਰੀ ਖ਼ਤਮ ਕਰੀਏ।

ਦੂਜੇ ਗੁਰੂਧਾਮ ਵੀ ਸਿੱਖਾਂ ਲਈ ਖੋਲ੍ਹੇ ਜਾਣ - ਕੈਪਟਨ

ਸੁਲਤਾਨਪੁਰ ਲੋਧੀ ਵਿਚ ਸਰਕਾਰੀ ਮੰਚ ਤੋਂ ਸੰਗਤਾਂ ਦੇ ਮੁਕਾਤਿਬ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਧੰਨਵਾਦ ਹੈ।

ਜਿੰਨ੍ਹਾਂ ਨੇ ਸਿੱਖਾਂ ਦੇ ਗੁਰਧਾਮਾਂ ਨੂੰ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਕਿਸਤਾਨ ''ਚ ਇਸ ਤਰ੍ਹਾਂ ਦੇ ਗੁਰਦੁਆਰੇ ਜਿਵੇਂ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ''ਚ ਭਾਰਤੀ ਸ਼ਰਧਾਲੂਆਂ ਦੇ ਲਈ ਖੋਲ੍ਹਿਆ ਜਾਵੇ।

ਅਕਾਲੀ ਦਲ ਦੇ ਮੰਚ ਤੋਂ ਕੀ ਬੋਲੇ ਬਾਦਲ

ਗੁਰੂ ਨਾਨਕ ਦੇਵ ਇੱਕ ਧਰਮ ਜਾਂ ਦੇਸ਼ ਦੇ ਗੁਰੂ ਨਹੀਂ ਸਨ, ਉਹ ਸੰਸਾਰ ਦੇ ਗੁਰੂ ਸਨ, ਇਹੀ ਕਾਰਨ ਹੈ ਕਿ ਹਰ ਕੋਈ ਪੂਰੀ ਦੁਨੀਆਂ ਵਿਚ ਜਿੱਥੇ ਕੋਈ ਹੈ,ਉਹ ਜਸ਼ਨ ਮਨਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ਼ਣਾ ਇਸ ਖੁਸ਼ੀ ਵਿਚ ਇੱਕ ਹੋਰ ਵਾਧਾ ਹੈ, ਇਸ ਲ਼ਈ ਭਾਰਤ ਤੇ ਪਾਕਿਸਤਾਨ ਦੋਵਾਂ ਸਰਕਾਰਾਂ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਵਿਚ ਇਹ ਦੁਨੀਆਂ ਦੇ ਸਭ ਤੋਂ ਵੱਡੇ ਧਾਰਮਿਕ ਟੂਰਿਜ਼ਮ ਕੇਂਦਰ ਵਜੋਂ ਉੱਭਰਕੇ ਸਾਹਮਣੇ ਆਵੇਗਾ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਗੁਰੂ ਨਾਨਕ ਗਿਆਨ ਦਾ ਸੂਰਜ ਸੀ , ਜਿਨ੍ਹਾਂ ਨੇ ਚਾਰ ਉਦਾਸੀਆਂ ਰਾਹੀ ਉਸਦਾ ਪ੍ਰਚਾਰ ਕੀਤਾ ਅਤੇ ਗੁਰਬਾਣੀ ਰਾਹੀ ਲੋਕਾਂ ਦਾ ਉਧਾਰ ਕੀਤਾ।

ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ''ਚ ਦੇਸ਼-ਵਿਦੇਸ਼ ਤੋਂ ਹਾਜ਼ਰ ਹੋਈ ਸੰਗਤ ਨੂੰ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਸਣੇ ਧਾਰਮਿਕ ਤੇ ਸਮਾਜਿਕ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=YO3sOKhov5k

https://www.youtube.com/watch?v=XvH1x2JBKQo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News