ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ ਪਰ ਸਥਿਰ
Monday, Nov 11, 2019 - 10:01 PM (IST)


ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਇਸ ਵੇਲੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ''ਚ ਹਨ। ਸੋਮਵਾਰ ਨੂੰ ਉਨ੍ਹਾਂ ਦੀ ਛਾਤੀ ''ਚ ਇਨਫੈਕਸ਼ਨ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ।
ਲਤਾ ਮੰਗੇਸ਼ਕਰ ਵੱਲੋਂ ਅਨੁਸ਼ਾ ਸ੍ਰੀਨਿਵਾਸਨ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, "ਲਤਾ ਜੀ ਨੂੰ ਛਾਤੀ ਵਿੱਚ ਵਾਇਰਲ ਇਨਫੈਕਸ਼ਨ ਦੀ ਸ਼ਿਕਾਇਤ ਸੀ। ਉਨ੍ਹਾਂ ਦੀ ਉਮਰ ਦਾ ਖ਼ਿਆਲ ਰੱਖਦਿਆਂ ਹੋਇਆ ਸਾਵਧਾਨੀ ਵਰਤਦਿਆਂ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਦੀ ਹਾਲਾਤ ਸਥਿਰ ਹੈ ਅਤੇ ਸੁਧਾਰ ਹੋ ਰਿਹਾ ਹੈ।"
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇੱਕ ਸੂਤਰ ਨੇ ਦੱਸਿਆ ਹੈ, "ਉਨ੍ਹਾਂ ਨੂੰ ਸੋਮਵਾਰ ਨੂੰ ਤੜਕੇ 2 ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੀ ਹਾਲਤ ਗੰਭੀਰ ਹੈ ਅਤੇ ਉਹ ਇਸ ਵੇਲੇ ਆਈਸੀਯੂ ''ਚ ਹਨ।"
ਭਾਰਤ ਰਤਨ ਅਤੇ ਦਾਦਾ ਸਾਹੇਬ ਫਾਲਕੇ ਵਰਗੇ ਸਨਮਾਨਾਂ ਨਾਲ ਸਨਮਾਨਿਤ ਲਤਾ ਮੰਗੇਸ਼ਕਰ ਭਾਰਤੀ ਸਿਨੇਮਾ ਜਗਤ ਦੀ ਸਭ ਤੋਂ ਮੋਹਰੀ ਗਾਇਕਾ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ-
- ਮਹਾਰਾਸ਼ਟਰ: ਠਾਕਰੇ ਨੇ ਫੋਨ ''ਤੇ ਮੰਗੀ ਸੋਨੀਆਂ ਤੋਂ ਹਮਾਇਤ
- ਅਯੁੱਧਿਆ : ''ਮਸਜਿਦ ਦੇ ਹੇਠਾਂ ਕੋਈ ਰਾਮ ਮੰਦਿਰ ਨਹੀਂ ਸੀ''
- ਵ੍ਹਾਇਟ ਹਾਊਸ ਚੋਂ ਕਿਸ ਨੇ ਨਿੱਕੀ ਨੂੰ ਟਰੰਪ ਖ਼ਿਲਾਫ਼ ਭੜਕਾਇਆ ਸੀ
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=emMAIwfNO_4
https://www.youtube.com/watch?v=3q0vxhxWVic
https://www.youtube.com/watch?v=JZ0lqC2gvAY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)