GPS ਬੰਦ ਹੋ ਗਿਆ ਤਾਂ... : ਬੰਬਾਰੀ ਕਰਨ ਲਈ ਬਣੇ ਨੇ ਯੰਤਰ ਕਿਵੇਂ ਬਦਲੀ ਕਰੋੜਾਂ ਲੋਕਾਂ ਦੀ ਜ਼ਿੰਦਗੀ

Monday, Nov 11, 2019 - 04:31 PM (IST)

GPS ਬੰਦ ਹੋ ਗਿਆ ਤਾਂ... : ਬੰਬਾਰੀ ਕਰਨ ਲਈ ਬਣੇ ਨੇ ਯੰਤਰ ਕਿਵੇਂ ਬਦਲੀ ਕਰੋੜਾਂ ਲੋਕਾਂ ਦੀ ਜ਼ਿੰਦਗੀ
ਗਰਾਫਿਕ
Getty Images

ਸਭ ਤੋਂ ਪਹਿਲਾ ਕੰਮ ਤਾਂ ਇਹ ਹੋਵੇਗਾ ਕਿ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਣ ਲਈ ਸਾਨੂੰ ਆਪਣੇ ਆਲੇ-ਦੁਆਲੇ ਦੀ ਦੁਨੀਆਂ ''ਤੇ ਧਿਆਨ ਦੇਣਾ ਪਵੇਗਾ। ਇਹ ਕੋਈ ਮਾੜੀ ਗੱਲ ਨਹੀਂ। ਘੱਟੋ-ਘੱਟ ਅਸੀਂ ਜੀਪੀਐੱਸ ਤੇ ਆਪਣੇ ਅੰਧ ਵਿਸ਼ਵਾਸ਼ ਕਾਰਨ ਜਿਹੜਾ ਬੰਦ ਗਲੀਆਂ ਵਿੱਚ ਫਸਣੋਂ ਜਾਂ ਦਰਿਆਵਾਂ-ਨਹਿਰਾਂ ਜਾਂ ਖਾਈਆਂ ਵਿੱਚ ਜਾਣੋਂ ਤਾਂ ਬਚ ਜਾਵਾਂਗੇ।

ਇੱਕ ਵਾਰ ਸਵੀਡਨ ਦੇ ਇੱਕ ਜੋੜੇ ਨੇ ਜੀਪੀਐੱ ਮੈਪ ਵਿੱਚ ਇੱਕ ਇਤਲਾਵੀ ਟਾਪੂ (Capri) ਦੇ ਨਾਮ ਦੇ ਸਪੈਲਿੰਗ ਗਲਤ ਭਰ ਦਿੱਤੇ ਤੇ ਉਹ ਆਪਣੀ ਮੰਜ਼ਿਲ ਤੋਂ ਸੈਂਕੜੇ ਮੀਲ ਦੂਰ ਕਿਸੇ ਹੋਰ ਟਾਪੂ (Carpi) ਪਹੁੰਚ ਗਏ ਅਤੇ ਉੱਥੇ ਜਾ ਕੇ ਉਹ ਵਿਚਾਰੇ ਰਾਹ ਪੁੱਛ ਰਹੇ ਸਨ।

ਪਰ ਹਰ ਵਾਰ ਅਜਿਹਾ ਨਹੀਂ ਹੁੰਦਾ।

ਜੀਪੀਐੱਸ ਵਾਲੇ ਉਪਕਰਨ ਸਾਨੂੰ ਬਿਨਾਂ ਵਜ੍ਹਾ ਗੁਆਚਣ ਤੋਂ ਬਚਾਊਂਦੇ ਹਨ। ਜੇ ਇਹ ਬੰਦ ਹੋ ਗਿਆ ਤਾਂ ਸੜਕਾਂ ''ਤੇ ਜਾਮ ਲੱਗ ਜਾਣਗੇ। ਡਰਾਇਵਰ ਥਾਂ-ਥਾਂ ਤੇ ਖੜ੍ਹ ਕੇ ਨਕਸ਼ੇ ਦੇਖਣਗੇ ਜਾਂ ਉਹ ਰਾਹਗੀਰਾਂ ਨੂੰ ਰੋਕ-ਰੋਕ ਕੇ ਰਾਹ ਪੁੱਛ ਰਹੇ ਹੋਣਗੇ।

ਇਹ ਵੀ ਪੜ੍ਹੋ:

ਜੇ ਤੁਸੀਂ ਰੇਲ ਰਾਹੀਂ ਸਫ਼ਰ ਕਰ ਰਹੇ ਹੋਵੋਗੇ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗ ਸਕੇਗਾ ਕਿ ਅਗਲਾ ਸਟੇਸ਼ਨ ਕਿਹੜਾ ਆਉਣ ਵਾਲਾ ਹੈ।

ਜੀਪੀਐੱਸ ਤੋਂ ਬਿਨਾਂ ਊਬਰ ਦੀ ਮੋਬਾਈਲ ਐਪਲੀਕੇਸ਼ਨ ਤੋਂ ਬਿਨਾਂ ਟੈਕਸੀ ਬੁੱਕ ਕਰਨ ਬਾਰੇ ਸੋਚ ਕੇ ਦੇਖੋ ਜ਼ਰਾ।

ਇਸ ਤੋਂ ਇਲਾਵਾ ਜੀਪੀਐੱਸ ਤੋਂ ਬਿਨਾਂ ਐਮਰਜੈਂਸੀ ਸੇਵਾਵਾਂ ਵਾਲੇ ਮਦਦ ਲਈ ਫੋਨ ਦੇ ਟਿਕਾਣੇ ਦਾ ਪਤਾ ਲਾ ਕੇ ਉੱਥੇ ਐਂਬੂਲੈਂਸ ਜਾਂ ਪੁਲਿਸ ਨੂੰ ਕਿਵੇਂ ਭੇਜਣਗੇ।

ਬੰਦਰਗਾਹਾਂ ਉੱਤੇ ਕਰੇਨ ਚਾਲਕਾਂ ਨੂੰ ਕੰਟੇਨਰ ਲਾਹੁਣ ਤੇ ਲੱਦਣ ਲਈ ਜੀਪੀਐੱਸ ਦੀ ਜ਼ਰੂਰਤ ਰਹਿੰਦੀ ਹੈ। ਉਸ ਤੋਂ ਇਲਾਵਾ ਸਮੁੰਦਰੀ ਜਹਾਜ਼ਾਂ ਤੋਂ ਸਾਮਾਨ ਦੀ ਢੋਆ-ਢੁਆਈ ਪ੍ਰਭਾਵਿਤ ਹੋਵੇਗੀ।

ਜੀਪੀਐੱਸ ਤੋਂ ਬਿਨਾਂ ਸਮਾਂ ਵੀ ਹਿੱਲ ਜਾਵੇਗਾ। ਜੀਪੀਐੱਸ ਨੂੰ ਸਹੀ ਰੱਖਣ ਲਈ 24 ਸੈਟਲਾਈਟ ਕੰਮ ਕਰਦੇ ਹਨ, ਜੋ ਘੜੀਆਂ ਦੇ ਸਮੇਂ ਦਾ ਪੂਰੀ ਸਟੀਕਤਾ ਨਾਲ ਮਿਲਾਨ ਕਰਕੇ ਰੱਖਦੇ ਹਨ।

ਜਦੋਂ ਤੁਹਾਡਾ ਫੋਨ ਜੀਪੀਐੱਸ ਦੀ ਵਰਤੋਂ ਕਰਕੇ ਤੁਹਾਡੇ ਖੜ੍ਹੇ ਹੋਣ ਦੀ ਥਾਂ ਦਸਦਾ ਹੈ ਤਾਂ ਉਹ ਇਨ੍ਹਾਂ ਵਿੱਚੋਂ ਹੀ ਕਿਸੇ ਸੈਟਲਾਈਟ ਨਾਲ ਸੰਪਰਕ ਕਰਕੇ ਅਜਿਹਾ ਕਰਦਾ ਹੈ। ਫਿਰ ਉਹ ਗਣਨਾ ਕਰਦਾ ਹੈ ਕਿ ਜਿਸ ਸੈਟਲਾਈਟ ਤੋਂ ਸਿਗਨਲ ਆਇਆ ਹੈ ਉਹ ਕਿੰਨੀ ਦੇਰ ਪਹਿਲਾਂ ਛੱਡਿਆ ਗਿਆ ਸੀ ਤੇ ਸੈਟਲਾਈਟ ਉਸ ਸਮੇਂ ਕਿੱਥੇ ਸੀ।

ਜੇ ਤੁਹਾਡੇ ਮੋਬਾਈਲ ਨੂੰ ਸੈਟਲਾਈਟ ਤੋਂ ਮਿਲਣ ਵਾਲੇ ਸਿਗਨਲ ਵਿੱਚ ਇੱਕ ਸਕਿੰਟ ਦੇ ਦਸ ਲੱਖਵੇਂ ਹਿੱਸੇ ਜਿੰਨਾਂ ਵੀ ਫਰਕ ਪੈਂਦਾ ਹੈ ਤਾਂ ਤੁਸੀਂ ਆਪਣੇ ਰਾਹ ਤੋਂ 200 ਤੋਂ 300 ਕਿੱਲੋਮੀਟਰ ਤੱਕ ਭਟਕ ਜਾਵੋਂਗੇ।

ਬੰਦਰਗਾਹ
Getty Images

ਇਸ ਲਈ ਜੇ ਤੁਸੀਂ ਸਭ ਤੋਂ ਸਟੀਕ ਸਮਾਂ ਜਾਨਣਾ ਚਾਹੁੰਦੇ ਹੋ ਤਾਂ ਜੀਪੀਐੱਸ ਉਸ ਲਈ ਸਹੀ ਥਾਂ ਹੈ।

ਆਪਣੇ ਮੋਬਾਈਲ ਨੈਟਵਰਕ ਨੂੰ ਹੀ ਲੈ ਲਓ। ਤੁਹਾਡੇ ਵੱਲੋਂ ਕੀਤੀਆਂ ਫੋਨ ਕਾਲਾਂ ਜਿਸ ਤਕਨੀਕ ਰਾਹੀਂ ਪੁਲਾੜ ਵਿੱਚ ਆਪਣੀ ਥਾਂ ਲੈਂਦੀਆਂ ਹਨ ਉਸ ਨੂੰ- ਮਲਟੀਪਲੈਕਸਿੰਗ ਕਿਹਾ ਜਾਂਦਾ ਹੈ। ਡਾਟੇ ਤੋ ਮੁਹਰ ਲੱਗਦੀ ਹੈ ਇਕੱਠਾ ਕੀਤਾ ਜਾਂਦਾ ਹੈ ਤੇ ਫਿਰ ਦੂਸਰੇ ਪਾਸੇ ਖੋਲ੍ਹਿਆ ਜਾਂਦਾ ਹੈ।

ਸਕਿੰਟ ਦੇ ਇੱਕ ਲੱਖਵੇਂ ਹਿੱਸੇ ਜਿੰਨੀ ਗੜਬੜੀ ਵੀ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ। ਬੈਂਕਾਂ ਦਾ ਲੈਣ-ਦੇਣ, ਸ਼ੇਅਰ ਬਾਜ਼ਾਰ, ਬਿਜਲੀ ਦੇ ਗਰਿੱਡ, ਡਿਜੀਟਲ ਟੈਲੀਵਿਜ਼ਨ, ਕਲਾਊਡ ਕੰਪਿਊਟਿੰਗ ਇਸ ਸਭ ਇੱਕੋ ਸਮੇਂ ਵੱਖੋ-ਵੱਖਰੀਆਂ ਥਾਵਾਂ ਤੋਂ ਕੰਮ ਕਦੀਆਂ ਹਨ ਤੇ ਇਨ੍ਹਾਂ ਦਾ ਤਾਲਮੇਲ ਬਿਠਾਉਂਦਾ ਹੈ ਜੀਪੀਐੱਸ।

ਜੇ ਜੀਪੀਐੱਸ ਫੇਲ੍ਹ ਹੋ ਗਿਆ ਤਾਂ ਬੈਕਅੱਪ ਪ੍ਰਣਾਲੀਆਂ ਕਿੰਨੀ ਦੇਰ ਤੱਕ ਇਹ ਸਭ ਕੰਮ ਕਾਜ ਸੁਚੱਜੇ ਢੰਗ ਨਾਲ ਚਲਾ ਸਕਣਗੀਆਂ। ਇਸ ਦਾ ਸਭ ਤੋਂ ਸਹੀ ਜਵਾਬ ਤਾ ਇਹ ਹੀ ਹੈ ਕਿ, ਕੋਈ ਨਹੀਂ ਜਾਣਦਾ।

ਜੀਪੀਐੱਸ ਹਵਾ ਵਰਗੀ ਅਦਿੱਖ ਸ਼ੈਅ ਹੈ ਜੋ ਹਵਾ ਜਿੰਨੀ ਹੀ ਮਹੱਤਵਪੂਰਣ ਹੋ ਗਈ ਹੈ।

ਇਸ ਦਾ ਮੁੱਲ ਨਹੀਂ ਰੱਖਿਆ ਜਾ ਸਕਦਾ। ਲੇਖਕ ਗਰੈਗ ਮਿਲਨਰ ਨੇ ਪਿਨਪੁਆਇੰਟ ਵਿੱਚ ਲਿਖਿਆ, "ਜੀਪੀਐੱਸ ਸਾਡੀ ਦੁਨੀਆਂ ਨੂੰ ਕਿਵੇਂ ਬਦਲ ਰਿਹਾ ਹੈ। ਇਸ ਬਾਰੇ ਤੁਸੀਂ ਇਸ ਤਰ੍ਹਾਂ ਪੁੱਛ ਸਕਦੇ ਹੋ ਕਿ ਆਕਸੀਜ਼ਨ ਮਨੁੱਖੀ ਸਾਹ ਪ੍ਰਣਾਲੀ ਲਈ ਕਿੰਨੀ ਕੀਮਤੀ ਹੈ?"

ਇਹ ਇੱਕ ਖੋਜ ਦੀ ਦਿਲਚਸਪ ਕਹਾਣੀ ਹੈ, ਜਿਸ ਨੇ ਅਮਰੀਕੀ ਫੌਜ ਦੀ ਮਦਦ ਕਰਨੋਂ ਮਨਾਂ ਕਰ ਦਿੱਤਾ ਸੀ ਕਿ ਇਸ ਨਾਲ ਫੌਜ ਨੂੰ ਲੋਕਾਂ ਤੇ ਬੰਬ ਡੇਗਣ ਵਿੱਚ ਮਦਦ ਮਿਲੇਗੀ। ਉਸ ਸਮੇਂ ਜ਼ਾਹਰਾ ਸਵਾਲ ਤਾਂ ਇਹ ਸੀ ਕਿ ਮੈਂ ਜਿੱਥੇ ਹਾਂ, ਇਹ ਦੱਸਣ ਲਈ ਮੈਨੂੰ ਕਿਸੇ ਤਕਨੀਕ ਦੀ ਕੀ ਜ਼ਰੂਰਤ ਹੈ।

ਸਭ ਤੋਂ ਪਹਿਲਾ ਜੀਪੀਐੱਸ ਸੈਟਲਾਈਟ 1978 ਵਿੱਚ ਛੱਡਿਆ ਗਿਆ ਪਰ ਖਾੜੀ ਯੁੱਧ ਦੇ ਸਮੇਂ ਤੱਕ ਕਿਸੇ ਨੂੰ ਇਸ ਤਕਨੀਕ ਬਾਰੇ ਕਿਸੇ ਕਿਸਮ ਦਾ ਅੰਦੇਸ਼ਾ ਨਹੀਂ ਹੋਇਆ।

ਔਪਰੇਸ਼ਨ ਡੈਜ਼ਰਟ ਸਟਰੋਮ ਲਗਭਗ ਧੂੜ ਵਿੱਚ ਉੱਡ ਗਿਆ ਸੀ ਜਦੋਂ ਘੱਟੇ ਦੇ ਤੂਫ਼ਾਨਾਂ ਨੇ ਉਸ ਨੂੰ ਆ ਘੇਰਿਆਂ ਤਾਂ ਜੀਪੀਐੱਸ ਨੇ ਅਮਰੀਕੀ ਫੌਜੀਆਂ ਨੂੰ ਰਾਹ ਦਿਖਾਇਆ। ਹਵਾ ਤੇ ਘੱਟਾ ਇੰਨ੍ਹਾ ਗਾੜ੍ਹਾ ਸੀ ਕਿ ਦ੍ਰਿਸ਼ਟੀ ਸੀਮਾ ਮਹਿਜ਼ 5 ਮੀਟਰ ਰਹਿ ਗਈ ਸੀ।

ਇਸ ਨੇ ਵਾਕਈ ਕਈ ਫੌਜੀਆਂ ਦੀਆਂ ਜ਼ਿੰਦਗੀਆਂ ਬਚਾਈਆਂ, ਉਸ ਸਮੇਂ ਫੌਜ ਕੋਲ ਜੀਪੀਐੱਸ ਸਿਗਨਲ ਹਾਸਲ ਕਰਨ ਵਾਲੇ ਰਸੀਵਰ ਬਹੁਤ ਘੱਟ ਸਨ ਅਤੇ ਫੌਜੀਆਂ ਨੇ ਆਪਣੇ ਪਰਿਵਾਰਾਂ ਨੂੰ ਕਿਹਾ ਕਿ ਉਹ ਇਹ ਉਪਕਰਨ ਖ਼ਰੀਦ ਕੇ ਉਨ੍ਹਾਂ ਨੂੰ ਭੇਜਣ। ਉਸ ਸਮੇਂ ਇਨ੍ਹਾਂ ਉਪਕਰਨਾਂ ਦੀ ਬਾਜ਼ਾਰ ਵਿੱਚ ਕੀਮਤ ਇੱਕ ਹਜ਼ਾਰ ਡਾਲਰ ਸੀ।

ਜੀਪੀਐੱਸ ਵੱਲੋਂ ਪਹੁੰਚਾਏ ਲਾਭ ਕਾਰਨ ਤੁਸੀਂ ਸਮਝ ਸਕਦੇ ਹੋ ਕਿ ਫੌਜੀ ਇਸ ਤਕਨੀਕ ਦੇ ਆਮ ਹੋ ਜਾਣ ਤੋਂ ਕਿਉਂ ਖ਼ੁਸ਼ ਸਨ। ਪਰ ਅਸਲ ਵਿੱਚ ਉਹ ਖ਼ੁਸ਼ ਨਹੀਂ ਸਨ ਪਰ ਉਹ ਇਸ ਬਾਰੇ ਕੁਝ ਕਰ ਨਹੀਂ ਸਨ ਸਕਦੇ।

ਫੌਜ ਨੇ ਇਸ ਵਿੱਚ ਇੱਕ ਤਰਕੀਬ ਵਰਤਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕੋਸ਼ਿਸ਼ ਕੀਤੀ ਕਿ ਜੀਪੀਐੱਸ ਦੇ ਦੋ ਸਿਗਨਲ ਛੱਡੇ ਜਾਣ ਫੌਜੀ ਵਰਤੋਂ ਲਈ ਇੱਕ ਬਿਲਕੁਲ ਸਟੀਕ, ਅਤੇ ਦੂਸਰਾ ਨਾਗਰਿਕ ਵਰਤੋਂ ਲਈ ਕੁਝ ਘਟੀਆ ਤੇ ਅਸਪਸ਼ਟ।

ਸਾਲ 2000 ਵਿੱਚ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਉੱਚ ਗੁਣਵੱਤਾ ਵਾਲਾ ਜੀਪੀਐੱਸ ਸਿਗਨਲ ਸਾਰਿਆਂ ਲਈ ਖੋਲ੍ਹ ਦਿੱਤਾ।

ਖਾੜੀ ਯੁੱਧ ਦੌਰਾਨ ਅਮਰੀਕੀ ਫੌਜੀ
Getty Images

ਅਮਰੀਕੀ ਟੈਕਸਪੇਅਰ ਦਾ ਹਰ ਸਾਲ ਬਿਲੀਅਨ ਡਾਲਰ ਜੀਪੀਐੱਸ ਨੂੰ ਚਲਦਾ ਰੱਖਣ ਲਈ ਖ਼ਰਚਿਆ ਜਾਂਦਾ ਹੈ। ਪਰ ਕੀ ਬਾਕੀ ਦੁਨੀਆਂ ਲਈ ਇਸ ਤਕਨੀਕ ਉੱਪਰ ਇੰਨ੍ਹੀ ਨਿਰਭਰਤਾ ਸਹੀ ਹੈ?

ਹਾਲਾਂਕਿ ਜੀਪੀਐੱਸ ਸੈਟਲਾਈਟ ਨਾਲ ਚੱਲਣ ਵਾਲੀ ਇੱਕੋ-ਇੱਕ ਨੈਵੀਗੇਸ਼ਨਲ ਤਕਨੀਕ ਨਹੀਂ ਹੈ।

ਇੱਕ ਰੂਸੀ ਪ੍ਰਣਾਲੀ ਹੈ, ਜਿਸ ਨੂੰ ਗਲੋਨੈਸ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਚੀਨ ਤੇ ਯੂਰਪੀ ਯੂਨੀਅਨ ਦੇ ਆਪਣੇ ਉੱਚ ਪੱਧਰੀ ਪ੍ਰੋਜੈਕਟ ਹਨ ਜਿਨ੍ਹਾਂ ਨੂੰ ਬਿਐਡੋ ਅਤੇ ਗੈਲੀਲੀਓ ਕਿਹਾ ਜਾਂਦਾ ਹੈ। ਜਾਪਾਨ ਤੇ ਭਾਰਤ ਆਪੋ-ਆਪਣੀਆਂ ਪ੍ਰਣਾਲੀਆਂ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਨ੍ਹਾਂ ਪ੍ਰਣਾਲੀਆਂ ਨਾਲ ਸਾਡੀ ਜੀਪੀਐੱਸ ਤੋਂ ਨਿਰਭਰਤਾ ਘਟੇਗੀ ਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ। ਪਰ ਇਨ੍ਹਾਂ ਤਕਨੀਕਾਂ ਦੀ ਸੰਭਾਵੀ ਫੌਜੀ ਵਰਤੋਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਜੀਪੀਐੱਸ ਦੇ ਜ਼ਮੀਨ ਤੋਂ ਚੱਲਣ ਵਾਲੇ ਬਦਲ ਵੀ ਹਨ। ਜਿਨ੍ਹਾਂ ਵਿੱਚੋਂ ਪ੍ਰਮੁੱਖ ਹੈ, ਈਲੋਰਾਨ। ਈਲੋਰਾਨ ਪੂਰੀ ਦੁਨੀਆਂ ਨੂੰ ਕਲਾਵੇ ਵਿੱਚ ਨਹੀਂ ਲੈਂਦਾ ਅਤੇ ਕੁਝ ਦੇਸ਼ਾਂ ਆਪਣੀਆਂ ਨੈਵੀਗੇਸ਼ਨ ਪ੍ਰਣਾਲੀਆਂ ਵਿਕਸਤ ਕਰਨ ਤੇ ਦੂਸਰਿਆਂ ਤੋਂ ਵਧੇਰੇ ਕੋਸ਼ਿਸ਼ ਕਰ ਰਹੇ ਹਨ।

ਈਲੋਰਾਨ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਸਿਗਨਲ ਮਜ਼ਬੂਤ ਹਨ। ਜਦੋਂ ਤੱਕ ਜੀਪੀਐੱਸ ਸਿਗਨਲ 20,000 ਕਿੱਲੋਮੀਟਰ ਦੀ ਦੂਰੀ ਤੈਅ ਕਰਕੇ ਧਰਤੀ ਤੱਕ ਪਹੁੰਚਦੇ ਹਨ ਉਹ ਬਹੁਤ ਕਮਜ਼ੋਰ ਪੈ ਜਾਂਦੇ ਹਨ।

ਇਸ ਕਾਰਨ ਇਨ੍ਹਾਂ ਵਿੱਚ ਸੰਨ੍ਹ ਵੀ ਲਾਈ ਜਾ ਸਕਦੀ ਹੈ ਤੇ ਇਹ ਜਾਮ ਹੋ ਸਕਦੇ ਹਨ।

ਇਸ ਨਾਲ ਨੇਸ਼ਨ ਸਟੇਟਾਂ ਆਪਣੇ ਜਿੱਥੇ ਚਾਹੁਣ ਉੱਥੇ ਜੀਪੀਐੱਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਦੇ ਲੋਕਾਂ ਲਈ ਗਲਤ ਸਿਗਨਲ ਪਹੁੰਚਾ ਸਕਦੇ ਹਨ।

ਇੰਜੀਨੀਅਰਿੰਗ ਦੇ ਪ੍ਰੋਫ਼ੈਸਰ ਟੌਡ ਹਮਫ਼ਰਿਸ ਮੁਤਾਬਕ ਜੀਪੀਐੱਸ ਸਿਗਨਲ ਵਿੱਚ ਸੰਨ੍ਹਮਾਰੀ ਕਰਕੇ ਡਰੋਨ ਜਹਾਜ਼ਾਂ ਅਤੇ ਕਿਸ਼ਤੀਆਂ ਨੂੰ ਗੁਮਰਾਹ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਡਰ ਹੈ ਕਿ ਹਮਲਾਵਰ ਸੌਖਿਆਂ ਹੀ ਬਿਜਲੀ ਦੇ ਗਰਿੱਡਾਂ, ਮੋਬਾਈਲ ਮੈਟਵਰਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਸ਼ੇਅਰ ਬਾਜ਼ਾਰਾਂ ਨੂੰ ਧਰਾਸ਼ਾਹੀ ਕਰ ਸਕਦੇ ਹਨ।

ਦੇਖਿਆ ਜਾਵੇ ਤਾਂ ਇਹ ਅੰਦਾਜ਼ਾ ਲਾਉਣਾ ਹੀ ਮੁਸ਼ਕਲ ਹੈ ਕਿ ਜੀਪੀਐੱਸ ਵਿੱਚ ਸੰਨ੍ਹ ਲਾ ਕੇ ਕਿੰਨੀ ਭਾਰੀ ਤਬਾਹੀ ਪਹੁੰਚਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=kSUBaAnpgeM

https://www.youtube.com/watch?v=CeDOM8pkvtg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News