ਜਪਾਨ ਵਿੱਚ ਔਰਤਾਂ ਦੇ ਦਫ਼ਤਰਾਂ ਵਿੱਚ ਐਨਕਾਂ ਲਾਉਣ ’ਤੇ ਪਾਬੰਦੀ

Monday, Nov 11, 2019 - 01:46 PM (IST)

ਜਪਾਨ ਵਿੱਚ ਔਰਤਾਂ ਦੇ ਦਫ਼ਤਰਾਂ ਵਿੱਚ ਐਨਕਾਂ ਲਾਉਣ ’ਤੇ ਪਾਬੰਦੀ
ਜਪਾਨੀ ਦਫ਼ਤਰ ਵਿੱਚ ਕੰਪਿਊਟਰ ਦੇਖ ਰਹੇ ਲੋਕ
Getty Images
ਐਨਕਾਂ ’ਤੇ ਪਾਬੰਦੀ ਸਾਹਮਣੇ ਆਉਣ ਤੋਂ ਪਹਿਲਾਂ ਔਰਤਾਂ ਲਈ ਉੱਚੀ ਅੱਡੀ ਦੀਆਂ ਜੁੱਤੀ ਬਾਰੇ ਲਹਿਰ ਸੋਸ਼ਲ ਮੀਡੀਆ ’ਤੇ ਗਰਮ ਰਹੀ ਸੀ।

ਜਪਾਨ ਦੇ ਦਫ਼ਤਰਾਂ ਵਿੱਚ ਮਹਿਲਾ ਸਟਾਫ਼ ’ਤੇ ਕੁਝ ਕੰਪਨੀਆਂ ਵੱਲੋਂ ਐਨਕਾਂ ਲਾਉਣ ਤੇ ਪਾਬੰਦੀ ਲਾਉਣ ਦਾ ਮਾਮਲਾ ਭਖਿਆ ਹੋਇਆ ਹੈ।

ਕਈ ਜਪਾਨੀ ਖ਼ਬਰ ਅਦਾਰਿਆਂ ਦੀਆਂ ਰਿਪੋਰਟਾਂ ਮੁਤਾਬਕ ਕਈ ਕੰਪਨੀਆਂ ਨੇ ਵੱਖੋ-ਵੱਖ ਕਾਰਨਾਂ ਕਰਕੇ ਔਰਤਾਂ ਦੇ ਐਨਕਾ ਲਾਉਣ ''ਤੇ ਪਾਬੰਦੀ ਲਾ ਦਿੱਤੀ ਹੈ।

ਇਨ੍ਹਾਂ ਕੰਪਨੀਆਂ ਵਿੱਚੋਂ ਵਧੇਰੇ ਰਿਟੇਲ ਕੰਪਨੀਆਂ ਹਨ। ਕੰਪਨੀਆਂ ਦਾ ਦਾਅਵਾ ਹੈ ਕਿ ਕਾਊਂਟਰਾਂ ''ਤੇ ਖੜ੍ਹੀਆਂ ਐਨਕਾਂ ਵਾਲੀਆਂ ਸਹਾਇਕਾਂ ਦਾ ਗਾਹਕਾਂ ''ਤੇ "ਠੰਡਾ ਪ੍ਰਭਾਵ" ਪੈਂਦਾ ਹੈ।

ਇਨ੍ਹਾਂ ਖ਼ਬਰਾਂ ਤੋਂ ਬਾਅਦ ਜਪਾਨ ਦੇ ਸੋਸ਼ਲ ਮੀਡੀਆ ਅਤੇ ਪਹਿਰਾਵੇ ਅਤੇ ਕੰਮ-ਕਾਜੀ ਥਾਵਾਂ ''ਤੇ ਔਰਤਾਂ ਦੀ ਸਥਿਤੀ ਬਾਰੇ ਬਹਿਸ ਮਘ ਪਈ ਹੈ।

ਇਹ ਵੀ ਪੜ੍ਹੋ:

ਇਸ ਮੁੱਦੇ ਨੂੰ ਹੋਰ ਅਦਾਰਿਆਂ ਦੇ ਨਾਲ ਨਿਪੋਨ ਟੀਵੀ ਨੈਟਵਰਕ ਅਤੇ ਬਿਜ਼ਨਸ ਇਨਸਾਈਡਰ ਨੇ ਇਸ ਖ਼ਬਰ ਨੂੰ ਰਿਪੋਰਟ ਕੀਤਾ। ਇਸ ਤਹਿਤ ਦੇਖਿਆ ਗਿਆ ਕਿ ਵੱਖ-ਵੱਖ ਸਨਅਤਾਂ ਕਿਹੜੇ ਕਾਰਨਾਂ ਕਰਕੇ ਔਰਤਾਂ ਨੂੰ ਐਨਕਾ ਲਾਉਣ ਤੋਂ ਰੋਕਦੀਆਂ ਹਨ।

ਇਨ੍ਹਾ ਕਾਰਨਾਂ ਵਿੱਚ ਏਅਰਲਾਈਨ ਕਰਮਚਾਰੀਆਂ ਲਈ ਸੁਰੱਖਿਆ ਮੁਦਾ ਸੀ ਜਦ ਕਿ ਬਿਊਟੀ ਸਲੂਨਾਂ ਵਿੱਚ ਐਨਕਾਂ ਵਾਲੀਆਂ ਕੁੜੀਆਂ ਨੂੰ ਗਾਹਕਾਂ ਦੀ ਮੇਕ ਅੱਪ ਕਰਨ ਵਿੱਚ ਦਿੱਕਤ ਆਉਂਦੀ ਹੈ।

ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ "ਪਾਬੰਦੀਆਂ'' ਦੀ ਵਜ੍ਹਾ ਕੰਪਨੀਆਂ ਦੀਆਂ ਨੀਤੀਆਂ ਸਨ ਜਾਂ ਇਨ੍ਹਾਂ ਕੰਮ-ਕਾਜੀ ਥਾਵਾਂ ਦੀਆਂ ਕੰਮ ਕਰਨ ਬਾਰੇ ਪ੍ਰਚਲਿਤ ਰਵਾਇਤਾਂ ਹਨ।

ਫਿਰ ਵੀ ਇਸ ਨਾਲ ਸੋਸ਼ਲ ਮੀਡੀਆ ''ਤੇ ਤਾਂ ਬਹਿਸਬਾਜ਼ੀ ਸ਼ੁਰੂ ਹੋ ਹੀ ਗਈ ਹੈ। ਸ਼ੁੱਕਰਵਾਰ ਨੂੰ ਟਵਿੱਟਰ ''ਤੇ "glasses are forbidden" ਹੈਸ਼ਟੈਗ ਟਰੈਂਡ ਵਿੱਚ ਰਿਹਾ ਸੀ।

ਕਿਓਟੋ ਯੂਨੀਵਰਸਿਟੀ ਆਫ਼ ਫੌਰਨ ਸਟਡੀਜ਼ ਵਿੱਚ ਸਮਾਜ ਵਿਗਿਆਨ ਦੇ ਪ੍ਰੋਫ਼ੈਸਰ ਕੁਮੀਕੋ ਨਿਮੋਟੋ ਨੇ ਕਿਹਾ ਕਿ ਇਹ ਨੀਤੀਆਂ ਆਪਣਾ "ਵੇਲਾ ਵਿਹਾ ਚੁੱਕੀਆਂ ਹਨ"।

ਲੇਖਕ ਤੇ ਅਦਾਕਾਰਾ ਯੂਮੀ ਨੇ ਜਪਾਨ ਵਿੱਚ ਡਰੈਸ ਕੋਡ ਖ਼ਤਮ ਕਰਨ ਬਾਰੇ ਇੱਕ ਮੁਹਿੰਮ ਸ਼ੁਰੂ ਕੀਤੀ।
Getty Images
ਲੇਖਕ ਤੇ ਅਦਾਕਾਰਾ ਯੂਮੀ ਨੇ ਜਪਾਨ ਵਿੱਚ ਡਰੈਸ ਕੋਡ ਖ਼ਤਮ ਕਰਨ ਬਾਰੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ।

"ਔਰਤਾਂ ਐਨਕਾਂ ਕਿਉਂ ਨਹੀਂ ਲਾ ਸਕਦੀਆਂ ਇਸ ਪਿਛਲੇ ਕਾਰਨਾਂ ਦੀ ਕੋਈ ਤੁਕ ਨਹੀਂ ਬਣਦੀ, ਇਹ ਸਭ ਲਿੰਗਕ ਹੈ, ਇਹ ਵਿਤਕਰਾ ਹੈ।...ਇਹ ਪੁਰਾਣੀ ਰਵਾਇਤੀ ਸੋਚ ਹੈ।"

ਲੇਖਕ ਤੇ ਅਦਾਕਾਰਾ ਯੂਮੀ ਨੇ ਜਪਾਨ ਵਿੱਚ ਡਰੈਸ ਕੋਡ ਖ਼ਤਮ ਕਰਨ ਬਾਰੇ ਇੱਕ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਫਿਊਨਰਲ ਪਾਰਲਰ ਵਿੱਚ ਉੱਚੀ ਅੱਡੀ ਦੀ ਜੁੱਤੀ ਪਾਉਣ ਲਈ ਕਿਹਾ ਗਿਆ।

ਉਨ੍ਹਾਂ ਦੇ ਹਮਾਇਤੀਆਂ ਨੇ ਜਿਣਸੀ ਸ਼ੋਸ਼ਣ ਨਾਲ ਜੁੜੀਆਂ ਪੋਸਟਾਂ ਵਿੱਚ ਵਰਤੇ ਗਏ ਹੈਸ਼ਟੈਗ ਮੀਟੂ ਦੀ ਤਰਜ਼ ''ਤੇ ਕੂਟੂ ਹੈਸ਼ਟੈਗ ਨਾਲ ਟਵੀਟ ਕੀਤੇ।

ਇਸ ਲਹਿਰ ਦੀਆਂ ਹਮਾਇਤੀ ਔਰਤਾਂ ਨੇ ਦਾਅਵਾ ਕੀਤਾ ਕਿ ਨੌਕਰੀ ਦੀ ਇੰਟਰਵਿਊ ਸਮੇਂ ਉੱਚੀ ਅੱਡੀ ਦੀ ਜੁੱਤੀ ਨੂੰ ਲਾਜ਼ਮੀ ਦੱਸਿਆ ਗਿਆ।

ਇਹ ਵੀ ਪੜ੍ਹੋ:

ਇਸੇ ਦੌਰਾਨ ਇੱਕ ਜਪਾਨੀ ਮੰਤਰੀ ਨੇ ਇੱਕ ਬਿਆਨ ਦਿੱਤਾ ਕਿ ਕੰਪਨੀਆਂ ਲਈ ਅਜਿਹਾ ਡਰੈਸ ਕੋਡ ਲਾਗੂ ਕਰਨਾ ਜ਼ਰੂਰੀ ਸੀ ਜਿਸ ਵਿੱਚ ਔਰਤਾਂ ਨੂੰ ਉੱਚੀ ਅੱਡੀ ਦੀ ਜੁੱਤੀ ਪਾਉਣ ਲਈ ਕਿਹਾ ਜਾਵੇ।

ਪ੍ਰੋਫੈਸਰ ਨਿਮੋਟੋ ਨੇ ਕਿਹਾ, "ਔਰਤਾਂ ਨੂੰ ਅਕਸਰ ਆਪਣੀ ਦਿੱਖ ਦੇ ਆਧਾਰ ''ਤੇ ਮੁਲਾਂਕਣ ਕੀਤਾ ਜਾਂਦਾ ਹੈ। ਇਹ ਨੀਤੀਆਂ ਇਹੀ ਸੁਨੇਹਾ ਦੇ ਰਹੀਆਂ ਹਨ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=E0s9H9FuWBM

https://www.youtube.com/watch?v=oUK3k6h2XMQ

https://www.youtube.com/watch?v=iCHqPf7zIwA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News