ਮਹਾਰਾਸ਼ਟਰ: ਸ਼ਿਵ ਸੈਨਾ ਦੇ ਐਮਪੀ ਦਾ ਮੋਦੀ ਕੈਬਨਿਟ ਤੋਂ ਅਸਤੀਫ਼ਾ, ਸਰਕਾਰ ਬਣਾਉਣ ਲਈ ਬੈਠਕਾਂ ਦਾ ਦੌਰ ਜਾਰੀ

Monday, Nov 11, 2019 - 11:46 AM (IST)

ਮਹਾਰਾਸ਼ਟਰ: ਸ਼ਿਵ ਸੈਨਾ ਦੇ ਐਮਪੀ ਦਾ ਮੋਦੀ ਕੈਬਨਿਟ ਤੋਂ ਅਸਤੀਫ਼ਾ, ਸਰਕਾਰ ਬਣਾਉਣ ਲਈ ਬੈਠਕਾਂ ਦਾ ਦੌਰ ਜਾਰੀ

ਕੇਂਦਰੀ ਮੰਤਰੀ ਅਰਵਿੰਦ ਸਾਵੰਤ ਨੇ ਨਰਿੰਦਰ ਮੋਦੀ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਹ ਸ਼ਿਵ ਸੈਨਾ ਦੇ ਲੋਕ ਸਭਾ ਮੈਂਬਰ ਹਨ। ਅਰਵਿੰਦ ਸਾਵੰਤ ਨੇ ਟਵੀਟ ਕਰਕੇ ਅਸਤੀਫ਼ੇ ਦਾ ਐਲਾਨ ਕੀਤਾ।

ਅਰਵਿੰਦ ਸਾਵੰਤ ਨੇ ਟਵੀਟ ਕਰਕੇ ਕਿਹਾ, "ਸ਼ਿਵ ਸੈਨਾ ਸੱਚ ਦੇ ਨਾਲ ਹੈ। ਇਸ ਮਾਹੌਲ ਵਿੱਚ ਦਿੱਲੀ ''ਚ ਸਰਕਾਰ ਵਿੱਚ ਬਣੇ ਰਹਿਣ ਦਾ ਕੀ ਮਤਲਬ ਹੈ? ਇਸ ਲਈ ਮੈਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।"

ਸਾਵੰਤ ਦੇ ਅਸਤੀਫੇ ਤੋਂ ਬਾਅਦ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਨੇ ਕਿਹਾ, "ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਰਾਜਪਾਲ ਨੂੰ ਕਿਹਾ ਕਿ ਸ਼ਿਵ ਸੈਨਾ ਉਨ੍ਹਾਂ ਦੇ ਨਾਲ ਆਉਣ ਲਈ ਤਿਆਰ ਨਹੀਂ ਹੈ ਇਸ ਲਈ ਉਹ ਵਿਰੋਧੀ ਧਿਰ ਵਿੱਚ ਬੈਠਣਗੇ।"

ਉਨ੍ਹਾਂ ਕਿਹਾ, "ਇਹ ਭਾਜਪਾ ਦਾ ਹੰਕਾਰ ਹੈ। ਉਹ ਸਰਕਾਰ ਬਣਾਉਣ ਲਈ ਤਿਆਰ ਨਹੀਂ ਹਨ ਕਿਉਂਕਿ ਉਹ ਮੁੱਖ ਮੰਤਰੀ ਪਦ ਢਾਈ ਸਾਲ ਦੇਣ ਲਈ ਤਿਆਰ ਨਹੀਂ ਹਨ। ਭਾਜਪਾ ਨੇ ਮਹਾਰਾਸ਼ਟਰ ਦੀ ਜਨਤਾ ਦੀ ਬੇਇਜ਼ਤੀ ਕੀਤੀ ਹੈ। ਜਦੋਂ ਉਹ ਸ਼ਿਵ ਸੈਨਾ ਦੇ ਨਾਲ ਸਰਕਾਰ ਬਣਾਉਣ ਨੂੰ ਤਿਆਰ ਨਹੀਂ ਹਨ ਤਾਂ ਅਸੀਂ ਐਨਡੀਏ ਵਿੱਚ ਕਿਵੇ ਰਹੀਏ।"

ਇਹ ਵੀ ਪੜ੍ਹੋ:

ਉਦਵ ਠਾਕਰੇ
Getty Images

ਅਸਤੀਫੇ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਿਵ ਸੈਨਾ ਮਹਾਰਾਸ਼ਟਰ ਵਿੱਚ ਐਨਸੀਪੀ ਤੇ ਕਾਂਗਰਸ ਦੇ ਸਮਰਥਨ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਐਨਸੀਪੀ ਨੇ ਇਹ ਸ਼ਰਤ ਰੱਖੀ ਸੀ ਕਿ ਸ਼ਿਵ ਸੈਨਾ ਪਹਿਲਾਂ ਐਨਡੀਏ ਤੋਂ ਬਾਹਰ ਹੋਵੇਗੀ ਤਾਂ ਹੀ ਸਮਰਥਨ ਮਿਲੇਗਾ।

ਸੰਜੇ ਰਾਊਤ ਨੇ ਕਿਹਾ, ''NCP ਹੋਵੇ ਜਾਂ ਕਾਂਗਰਸ, ਉਹ ਕੱਲ ਤੱਕ ਗੱਲ ਕਰ ਰਹੀ ਸੀ ਕਿ ਕਿਸੇ ਵੀ ਹਾਲਤ ਵਿੱਚ ਭਾਜਪਾ ਦਾ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ। ਹੁਣ ਇਨ੍ਹਾਂ ਪਾਰਟੀਆਂ ਦੇ ਇਮਤਿਹਾਨ ਦਾ ਸਮਾਂ ਹੈ ਕਿ ਉਹ ਉਹ ਆਉਣ ਕਿਉਂਕਿ ਸ਼ਿਵ ਸੈਨਾ ਅੱਗੇ ਨਿਕਲ ਚੁਕੀ ਹੈ। ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ।''''

ਕਾਂਗਰਸ ਅਤੇ ਐਨਸੀਪੀ ਨਾਲ ਸ਼ਿਵ ਸੈਨਾ ਦੀ ਵਿਚਾਰਧਾਰਾ ਨਾ ਮਿਲਣ ਦੇ ਸਵਾਲ ''ਤੇ ਸੰਜੇ ਰਾਊਤ ਕਹਿੰਦੇ ਹਨ ਕਿ ਭਾਜਪਾ ਇਸ ''ਤੇ ਸਵਾਲ ਨਾ ਪੁੱਛੇ। ਰਾਊਤ ਨੇ ਕਿਹਾ, ਕੀ ਮਹਿਬੂਬਾ ਮੁਫਤੀ ਅਤੇ ਭਾਜਪਾ ਵਿੱਚ ਵਿਚਾਰਕ ਬਰਾਬਰਤਾ ਸੀ?

ਇਹ ਵੀ ਪੜ੍ਹੋ:

NCP ਨੇਤਾ ਅਤੇ ਸੰਸਦ ਸੁਪ੍ਰਿਆ ਸੁਲੇ ਨੇ ਮਹਾਰਾਸ਼ਟਰ ਦੀ ਸਿਆਸਤ ਦੇ ਹਾਲ ਹੀ ਦੇ ਘਟਨਾਕ੍ਰਮ ''ਤੇ ਕਿਹਾ ਕਿ ਸਰਕਾਰ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਇਸੇ ''ਤੇ ਹੀ ਅਸੀਂ ਬੈਠਕ ਕਰਨ ਜਾ ਰਹੇ ਹਾਂ।

NCP ਦੇ ਕੌਮੀ ਬੁਲਾਰੇ ਨਵਾਬ ਮਲਿਕ ਨੇ ਕਿਹਾ ਸੀ ਕਿ ਭਾਜਪਾ-ਐਨਡੀਏ ਨਾਲ ਗਠਜੋੜ ਤੋੜਨ ਅਤੇ ਇੱਕ ਘੱਟੋ-ਘੱਟ ਏਜੰਡਾ ਬਣਾਉਣ ''ਤੇ ਹੀ NCP ਸ਼ਿਵ ਸੈਨਾ ਨੂੰ ਸਮਰਥਨ ਦੇਵੇਗੀ।

ਭਾਜਪਾ ਨੇ ਇਸ ਘਟਨਾਕ੍ਰਮ ''ਤੇ ਕਿਹਾ ਹੈ ਕਿ ਜੇਕਰ ਸ਼ਿਵ ਸੈਨਾ ਲੋਕਾਂ ਦੇ ਹੁਕਮ ਦੀ ਬੇਇੱਜ਼ਤੀ ਕਰਕੇ ਐਨਸੀਪੀ ਅਤੇ ਕਾਂਗਰਸ ਨਾਲ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸ਼ੁਭਕਾਮਨਾਵਾਂ।

ਮਹਾਰਾਸ਼ਟਰ ਭਾਜਪਾ ਮੁਖੀ ਚੰਦਰਕਾਂਤ ਪਾਟਿਲ ਨੇ ਕਿਹਾ, ''''ਮਹਾਰਾਸ਼ਟਰ ਦੇ ਲੋਕਾਂ ਨੇ ਭਾਜਪਾ-ਸ਼ਿਵ ਸੈਨਾ ਗਠਜੋੜ ਦੇ ਲੋਕਾਂ ਨੂੰ ਸਮਰਥਨ ਦਿੱਤਾ ਸੀ। ਅਸੀਂ ਇਕੱਲੇ ਸਰਕਾਰ ਨਹੀਂ ਬਣਾ ਸਕਦੇ।''''

ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸ਼ੁੱਕਰਵਾਰ ਨੂੰ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਸੀ ਪਰ ਭਾਜਪਾ ਨੇ ਬਹੁਮਤ ਨਾ ਹੋਣ ਕਾਰਨ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਐਤਵਾਰ ਰਾਤ ਰਾਜਪਾਲ ਨੇ ਦੂਜੀ ਵੱਡੀ ਪਾਰਟੀ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ।

ਦਵੇਂਦਰ ਫਡਨਵੀਸ ਤੇ ਮੋਦੀ
Getty Images

ਹਾਲਾਂਕਿ ਸ਼ਿਵ ਸੈਨਾ ਨੇ ਕੋਲ ਵੀ 56 ਵਿਧਾਇਕ ਹੀ ਹਨ ਜਦਕਿ ਸਰਕਾਰ ਬਣਾਉਣ ਲਈ 146 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਅਜਿਹੇ ਵਿੱਚ ਸ਼ਿਵ ਸੈਨਾ ਨੂੰ NCP ਅਤੇ ਕਾਂਗਰਸ ਦੋਵਾਂ ਦਾ ਸਮਰਥਨ ਚਾਹੀਦਾ ਹੈ। ਇਸੇ ਸਮਰਥਨ ਨੂੰ ਲੈ ਕੇ ਐਨਸੀਪੀ ਨੇ ਸ਼ਿਵ ਸੈਨਾ ਦੇ ਸਾਹਮਣੇ ਸ਼ਰਤ ਰੱਖੀ ਸੀ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸ਼ਿਵ ਸੈਨਾ ਅਤੇ NCP ਦੀ ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇ ਸਕਦੀ ਹੈ।

ਰਾਜਪਾਲ ਦੇ ਸੱਦ ਤੋਂ ਬਾਅਦ ਸ਼ਿਵ ਸੈਨਾ ਨੇ ਐਤਵਾਰ ਦੇਰ ਰਾਤ ਬੈਠਕ ਬੁਲਾਈ ਸੀ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਹੈ ਕਿ ਕਿਸੇ ਵੀ ਕੀਮਤ ''ਤੇ ਸੂਬੇ ਵਿੱਚ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ। ਸੂਬੇ ਦੇ ਮੁੱਖ ਮੰਤਰੀ ਕਾਰਜਕਾਰੀ ਦਵੇਂਦਰ ਫਡਨਵੀਸ ਨੇ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਸ਼ਨੀਵਾਰ ਨੂੰ ਹੀ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ।

ਭਾਜਪਾ ਅਤੇ ਸ਼ਿਵ ਸੈਨਾ ਵਿੱਚ ਪਿਛਲੇ 25 ਸਾਲ ਤੋਂ ਗਠਜੋਡ ਸੀ। ਪਿਛਲੇ ਮਹੀਨੇ ਹੋਈ ਵਿਧਾਨ ਸਭਾ ਚੋਣਾਂ ਵਿੱਚ ਇਸ ਗਠਜੋੜ ਨੂੰ ਬਹੁਮਤ ਵੀ ਮਿਲਿਆ ਸੀ ਪਰ ਸ਼ਿਵ ਸੈਨਾ ਦੀ ਮੰਗ ਸੀ ਕਿ ਪੰਜ ਸਾਲ ਦੇ ਕਾਰਜਕਾਲ ਵਿੱਚ ਢਾਈ ਸਾਲ ਮੁੱਖ ਮੰਤਰੀ ਦਾ ਅਹੁਦਾ ਉਨ੍ਹਾਂ ਕੋਲ ਹੋਵੇਗਾ।

ਭਾਜਪਾ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹੋਈ। 288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਭਾਜਪਾ ਦੇ 105 ਅਤੇ ਸ਼ਿਵ ਸੈਨਾ ਦੇ 56 ਵਿਧਾਇਕ ਹਨ। ਸੂਬੇ ਵਿੱਚ ਐਨਸੀਪੀ ਅਤੇ ਕਾਂਗਰਸ ਤੀਜੇ ਤੇ ਚੌਥੇ ਨੰਬਰ ''ਤੇ ਹੈ। NCP ਦੇ 54 ਵਿਧਾਇਕ ਹਨ ਅਤੇ ਕਾਂਗਰਸ ਦੇ 44।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=JZ0lqC2gvAY

https://www.youtube.com/watch?v=3q0vxhxWVic

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News