ਕਰਤਾਰਪੁਰ ਜਾਣ ਵਾਲੇ ਕਈ ਸ਼ਰਧਾਲੂ ਪਾਸਪੋਰਟ ਦੀ ਦੁਵਿਧਾ ਕਾਰਨ ਵਾਪਿਸ ਮੁੜੇ - 5 ਅਹਿਮ ਖ਼ਬਰਾ
Monday, Nov 11, 2019 - 07:46 AM (IST)


ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪਾਸਪੋਰਟ ਲਿਜਾਉਣ ਜਾਂ ਨਾ ਲਿਜਾਉਣ ਦੀ ਦੁਵਿਧਾ ਕਾਰਨ ਕਈ ਸ਼ਰਧਾਲੂ ਕਰਤਾਰਪੁਰ ਸਾਹਿਬ ਜਾਣ ਤੋਂ ਵਾਂਝੇ ਰਹਿ ਰਹੇ ਹਨ।
ਬਿਨਾਂ ਪਾਸਪੋਰਟ ਲੈ ਕੇ ਗਏ ਕਰਤਾਰਪੁਰ ਸਾਹਿਬ ਜਾਣ ਦੇ ਇਛੁੱਕ ਸ਼ਰਧਾਲੂਆਂ ਨੂੰ ਡੇਬਾ ਬਾਬਾ ਨਾਨਕ ਤੋਂ ਹੀ ਵਾਪਿਸ ਪਰਤਣਾ ਪਿਆ।
ਪਠਾਨਕੋਟ ਤੋਂ ਆਏ ਇੱਕ ਸ਼ਰਧਾਲੂ ਹੁਕਮ ਸਿੰਘ ਨੇ ਦੱਸਿਆ ਕਿ ਇਮਰਾਨ ਖ਼ਾਨ ਦੇ ਕਹੇ ਮੁਤਾਬਕ ਉਹ ਸਿਰਫ਼ ਆਧਾਰ ਕਾਰਡ ਹੀ ਲੈ ਕੇ ਆਏ, ਪਾਸਪੋਰਟ ਨਹੀਂ। ਪਰ ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਾਸਪੋਰਟ ਜ਼ਰੂਰੀ ਹੈ।
ਕੋਰੀਡੋਰ ਟਰਮੀਨੈਲ ''ਤੇ ਬੈਠੀ ਅਥਾਰਿਟੀ ਨੂੰ ਲੋਕਾਂ ਨੂੰ ਇਹ ਸਾਰੇ ਸਪੱਸ਼ਟੀਕਰਨ ਦੇਣ ਵਿੱਚ ਮੁਸ਼ਕਿਲ ਆ ਰਹੀ ਹੈ।
ਇਹ ਵੀ ਪੜ੍ਹੋ:
- ''ਸਿੱਧੂ ਨੂੰ ਪਾਕਿਸਤਾਨ ''ਚ ਸਿੱਖਾਂ ਦਾ ਨੁਮਾਇੰਦਾ ਬਣਨ ਦਾ ਅਧਿਕਾਰ ਕਿਸ ਨੇ ਦਿੱਤਾ?''
- ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ ਮਸਜਿਦ ਬਾਰੇ ਫ਼ੈਸਲਾ ਕਿਉਂ- ਪਾਕ ਮੀਡੀਆ ’ਚ ਚਰਚਾ
- ਆਸਟਰੇਲੀਆ ''ਚ ਜੰਗਲ ਦੀ ਅੱਗ ਦਾ ਕਹਿਰ, ਫੌਜ ਸੱਦੀ ਜਾ ਸਕਦੀ ਹੈ
ਟੀਐੱਨ ਸੇਸ਼ਨ ਦਾ ਦੇਹਾਂਤ
ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਟੀਐੱਨ ਸੈਸ਼ਨ ਦਾ ਐਤਵਾਰ ਨੂੰ ਰਾਤ 9.30 ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਚੇਨੱਈ ਵਿੱਚ ਹੀ ਉਨ੍ਹਾਂ ਦੇ ਆਪਣੇ ਘਰ ''ਚ ਆਖ਼ਰੀ ਸਾਹ ਲਏ। ਟੀਐੱਨ ਸੇਸ਼ਨ 86 ਸਾਲ ਦੇ ਸਨ।
1955 ਬੈਚ ਦੇ ਆਈਏਐੱਸ ਅਧਿਕਾਰੀ ਰਹੇ ਟੀਐੱਨ ਸੇਸ਼ਨ 12 ਦਸੰਬਰ 1990 ਨੂੰ ਭਾਰਤ ਦੇ 10ਵੇਂ ਮੁੱਖ ਚੋਣ ਕਮਿਸ਼ਨਰ ਬਣਾਏ ਗਏ ਸਨ। ਉਨ੍ਹਾਂ ਨੂੰ ਦੇਸ ਵਿੱਚ ਵਿਆਪਕ ਚੋਣ ਸੁਧਾਰ ਕਰਵਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਭਾਜਪਾ ਦਾ ਸਿੱਧੂ ''ਤੇ ਵਾਰ
ਕਰਤਾਰਪੁਰ ਲਾਂਘੇ ਦੇ ਉਦਘਾਟਨ ਮਗਰੋਂ ਪਾਕਿਸਤਾਨ ਪਹੁੰਚੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਭਾਸ਼ਣ ਨੂੰ ਲੈ ਕੇ ਭਾਜਪਾ ਨੇ ਉਨ੍ਹਾਂ ਨੂੰ ਘੇਰਿਆ ਹੈ।
ਕਰਤਾਰਪੁਰ ਸਾਹਿਬ ਵਿੱਚ ਸਟੇਜ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਵਿੱਚ ਬੋਲੇ ਗਏ ਸ਼ਬਦਾਂ ਤੋਂ ਭਾਜਪਾ ਨੂੰ ਇਤਰਾਜ਼ ਹੈ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ''''ਸਿੱਧੂ ਪਾਕਿਸਤਾਨ ਜਾ ਕੇ ਸਿੱਖਾਂ ਦਾ ਨੁਮਾਇੰਦਾ ਬਣਨ ਦਾ ਦਾਅਵਾ ਕਰ ਰਹੇ ਸਨ, ਇਹ ਅਧਿਕਾਰ ਉਨ੍ਹਾਂ ਨੂੰ ਕਿਸ ਨੇ ਦਿੱਤਾ। ਸਿੱਧੂ ਨੇ ਇਮਰਾਨ ਖ਼ਾਨ ਨੂੰ ਸ਼ਹਿਨਸ਼ਾਹ ਅਤੇ ਬੱਬਰ ਸ਼ੇਰ ਵਰਗੇ ਸ਼ਬਦਾਂ ਨਾਲ ਸੰਬੋਧਿਤ ਕੀਤਾ।''''
ਪਾਤਰਾ ਨੇ ਅੱਗੇ ਕਿਹਾ ਕਿ ਸੋਨੀਆ ਗਾਂਧੀ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਕਾਰਨ ਮਾਫ਼ੀ ਮੰਗਣ ਜਿਸ ਵਿੱਚ ਸਿੱਧੂ ਕਹਿੰਦੇ ਹਨ ਕਿ ਚਲੋ ਸਾਰੇ ਮਸਲੇ ਜੱਫੀ ਪਾ ਕੇ ਸੁਲਝਾਈਏ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਆਸਟਰੇਲੀਆ ਦੇ ਜੰਗਲਾਂ ਵਿੱਚ ਅੱਗ
ਆਸਟਰੇਲੀਆ ਵਿੱਚ ਜੰਗਲ ਦੀ ਅੱਗ ਕਾਰਨ ਘੱਟੋ-ਘੱਟ ਤਿੰਨ ਮੌਤਾਂ ਹੋਈਆਂ ਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।
ਐਤਵਾਰ ਨੂੰ ਫਾਇਰ ਐਮਰਜੈਂਸੀ ਦੇ ਤੀਜੇ ਦਿਨ ਵੀ ਨਿਊ ਸਾਊਥ ਵੇਲਜ਼ ਤੇ ਕੁਈਨਜ਼ਲੈਂਡ ਦੇ ਇਲਾਕਿਆਂ ਵਿੱਚ 100 ਤੋਂ ਵੱਧ ਥਾਵਾਂ ''ਤੇ ਅੱਗ ਲੱਗੀ।

ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਕਿ ਬਚਾਅ ਕਾਰਜਾਂ ਵਿੱਚ ਪਹਿਲਾਂ ਤੋਂ ਹੀ ਲੱਗੇ 1300 ਫਾਇਰ ਫਾਈਟਰਾਂ ਦੀ ਮਦਦ ਲਈ ਫੌਜ ਬੁਲਾਈ ਜਾ ਸਕਦੀ ਹੈ।
ਅੱਗ ਦੇ ਅਸਰ ਹੇਠ ਆਏ ਇਲਾਕਿਆਂ ਵਿੱਚ ਮਦਦ ਲਈ ਹਜ਼ਾਰਾਂ ਨਾਗਰਿਕ ਵੀ ਮਦਦ ਕਰ ਰਹੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਅਯੁੱਧਿਆ : ''ਫ਼ੈਸਲਾ ਗਲਤ ਪੁਰਾਤਤਵ ਸਬੂਤਾਂ ''ਤੇ ਆਧਾਰਿਤ''
- ਪਾਕਿਸਤਾਨੀ ਗੀਤ ''ਚ ਭਿੰਡਰਾਂਵਾਲੇ ਦੀ ਤਸਵੀਰ ਤੋਂ ਭੜਕੇ ਅਮਰਿੰਦਰ
- ਅਯੁੱਧਿਆ ਫੈਸਲੇ ਦੀ ਨਰਿੰਦਰ ਮੋਦੀ ਨੇ ਕੀ ਅਹਿਮੀਅਤ ਦੱਸੀ?
ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ, ਸੀਰੀਜ਼ ''ਤੇ ਕੀਤਾ ਕਬਜ਼ਾ
ਨਾਗਪੁਰ ਵਿੱਚ ਖੇਡੇ ਗਏ ਤੀਜੇ ਟੀ-20 ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾ ਕੇ ਸੀਰੀਜ਼ ''ਤੇ ਕਬਜ਼ਾ ਕਰ ਲਿਆ ਹੈ।

ਬੰਗਲਾਦੇਸ਼ ਨੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 19.2 ਓਵਰਾਂ ਵਿੱਚ 144 ਰਨ ਹੀ ਬਣਾਏ। ਦੀਪਕ ਚਾਹਰ ਇਸ ਮੈਚ ਦੇ ਹੀਰੋ ਰਹੇ ਜਿਨ੍ਹਾਂ ਨੇ ਹੈਟਰਿਕ ਵੀ ਬਣਾਈ ਅਤੇ ਬੰਗਲਾਦੇਸ਼ ਦੇ ਕੁੱਲ 6 ਵਿਕਟ ਝਟਕੇ।
ਚਾਹਰ ਨੇ ਸਿਰਫ਼ 3.2 ਓਵਰ ਵਿੱਚ 7 ਦੌੜਾਂ ਦੇ ਕੇ 6 ਬੰਗਲਾਦੇਸ਼ੀ ਖਿਡਾਰੀਆਂ ਨੂੰ ਆਊਟ ਕੀਤਾ। ਉਹ ਟੀ-20 ਵਿੱਚ ਹੈਟਰਿਕ ਲੈਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।
ਭਾਰਤ ਅਤੇ ਬੰਗਲਾਦੇਸ਼ ਵਿੱਚ ਨਾਗਪੁਰ ਵਿੱਚ ਐਤਵਾਰ ਨੂੰ ਟੀ-20 ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਮੈਚ ਖੇਡਿਆ ਗਿਆ।
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=JZ0lqC2gvAY
https://www.youtube.com/watch?v=l9xkyczPVE4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)