Ayodhya Verdict : :ਭਾਜਪਾ ਸਰਕਾਰ ਨਫ਼ਰਤ ਬੀਜ ਰਹੀ ਹੈ : ਅਯੁੱਧਿਆ ਫੈਸਲੇ ਉੱਤੇ ਪਾਕ ਦਾ ਪ੍ਰਤੀਕਰਮ

Saturday, Nov 09, 2019 - 12:16 PM (IST)

Ayodhya Verdict : :ਭਾਜਪਾ ਸਰਕਾਰ ਨਫ਼ਰਤ ਬੀਜ ਰਹੀ ਹੈ : ਅਯੁੱਧਿਆ ਫੈਸਲੇ ਉੱਤੇ ਪਾਕ ਦਾ ਪ੍ਰਤੀਕਰਮ
ਸ਼ਾਹ ਮਹਿਮੂਦ ਕੂਰੈਸ਼ੀ
BBC

ਅਯੁੱਧਿਆ ਵਿਵਾਦ ਉੱਤੇ ਭਾਰਤੀ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਉੱਤੇ ਟਿੱਪਣੀ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਨੇ ਕਿਹਾ, ''ਜਿਹੜਾ ਸਮਾਂ ਫੈਸਲੇ ਲਈ ਚੁਣਿਆ ਗਿਆ ਹੈ ਉਹ ਹੈਰਾਨੀਜਨਕ ਹੈ ਅਤੇ ਤੰਗ ਨਜ਼ਰੀ ਦਾ ਮੁਜ਼ਾਹਰਾ ਹੈ। ਇਹ ਨਫ਼ਰਤਾਂ ਦੇ ਬੀਜ ਹੈ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਾਤਾਰ ਬੀਜਦੀ ਆ ਰਹੀ ਹੈ।''

ਉਨ੍ਹਾਂ ਕਿਹਾ ਕਿ ਉਹ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਜਾ ਰਿਹਾ ਹਾਂ , ਮੈਨੂੰ ਡਿਟੇਲ ਤਾਂ ਨਹੀਂ ਪਤਾ, ਪਰ ਮੈਂ ਕਾਨੂੰਨ ਮਹਿਕਮੇ ਨੂੰ ਅਧਿਐਨ ਕਰਨ ਲਈ ਕਹਿ ਦਿੱਤਾ ਹੈ।

1992 ਤੋਂ ਮਾਮਲੇ ਦੀ ਸੁਣਵਾਈ ਹੋ ਰਹੀ ਹੈ, ਅਤੇ ਰੋਜ਼ਾਨਾ ਸੁਣਵਾਈ ਤਹਿਤ 40 ਦਿਨ ਸੁਣਵਾਈ ਕੀਤੀ ਗਈ , 16 ਅਕਤੂਬਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ । ਅੱਜ ਹੀ ਇਹ ਫੈਸਲਾ ਸੁਣਾਉਣਾ ਨਫ਼ਰਤ ਦੀ ਰਾਜਨੀਤੀ ਨੂੰ ਦਰਸਾਉਦਾ ਹੈ।

ਉਨ੍ਹਾਂ ਕਿਹਾ, ''''ਜਿਵੇਂ ਧਾਰਾ 144 ਲਗਾਈ ਗਈ ਹੈ, ਬਾਬਰੀ ਮਸਜਿਦ ਨੂੰ 5 ਹਜ਼ਾਰ ਸੁਰੱਖਿਆ ਬਲਾਂ ਨੇ ਘੇਰਿਆ ਹੋਇਆ ਹੈ, ਉਸ ਤੋਂ ਲਗਦਾ ਹੈ ਕਿ ਭਾਰਤੀ ਮੁਸਲਮਾਨ ਇਸ ਖ਼ਿਲਾਫ਼ ਬੋਲਣਗੇ।''''

ਉਨ੍ਹਾਂ ਅੱਗੇ ਕਿਹਾ, ''''ਪਹਿਲਾਂ ਕਸ਼ਮੀਰ ਅਤੇ ਹੁਣ ਅਯੁੱਧਿਆ ਵਿਵਾਦ ਉੱਤੇ ਫੈਸਲਾ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਉਂਦਾ ਹੈ।''''

ਫ਼ੈਸਲੇ ਤੋਂ ਸੰਤੁਸ਼ਟ ਨਹੀਂ -ਸੂੰਨੀ ਵਕਫ਼ ਬੋਰਡ

ਸੁੰਨੀ ਵਕਫ਼ ਬੋਰਡ ਦੇ ਵਕੀਲ ਜ਼ਫ਼ਰਜਾਫ਼ ਗਿਲਾਨੀ ਨੇ ਕਿਹਾ ਕਿ ਸੂੰਨੀ ਵਕਫ਼ ਬੋਰਡ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹੈ। ਅਸੀਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਨਗੇ। ਸਾਡੇ ਕੋਲ ਰਿਵਿਊ ਪਟੀਸ਼ਨ ਪਾਉਣ ਦਾ ਵਿਕਲਪ ਹੈ ਅਸੀਂ ਕਾਨੂੰਨੀ ਲੜਾਈ ਲੜਾਂਗੇ।

ਜਿਹੜੇ ਲੋਕ ਜਸ਼ਨ ਮਨਾ ਰਹੇ ਹਨ, ਉਨ੍ਹਾਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਪਹਿਲਾਂ ਵੀ ਕਰਦੇ ਰਹੇ ਹਨ। ਅਸੀਂ ਫੈਸਲੇ ਦੇ ਅਧਿਐਨ ਕਰਨ ਤੋਂ ਬਾਅਦ ਅਗਲੀ ਰਣਨੀਤੀ ਦਾ ਕਦਮ ਚੁੱਕਾਂਗੇ।

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਲਿਖਦੇ ਹਨ, ''''ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਦੀ ਬੈਂਚ ਦੇ 5 ਜੱਜਾਂ ਨੇ ਇੱਕ ਮੱਤ ਨਾਲ ਅੱਜ ਆਪਣਾ ਫ਼ੈਸਲਾ ਦਿੱਤਾ। ਅਸੀਂ ਇਸ ਫ਼ੈਸਲੇ ਦਾ ਸੁਆਗਤ ਕਰਦੇ ਹਾਂ।

https://twitter.com/ArvindKejriwal/status/1193046715932147713

ਪੰਜਾਬ ਭਾਜਪਾ ਦੇ ਆਗੂ ਵਿਜੇ ਸਾਂਪਲਾ ਲਿਖਦੇ ਹਨ, ''''ਸੁਪਰੀਮ ਕੋਰਟ ਵੱਲੋਂ ਭਾਰਤ ਦੇ ਇਤਿਹਾਸ ਵਿੱਚ ਇਤਿਹਾਸਿਕ ਫ਼ੈਸਲਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਸਾਰੇ ਵਰਗਾਂ ਦਾ ਧਿਆਨ ਰੱਖਦਿਆਂ ਇੱਕ ਸੰਤੁਲਿਤ ਫ਼ੈਸਲਾ ਦਿਤਾ ਹੈ।''''

https://twitter.com/vijaysamplabjp/status/1193045577593786368

ਅਦਾਕਾਰਾ ਹੁਮਾ ਕੁਰੈਸ਼ੀ ਲਿਖਦੇ ਹਨ, ''''ਮੇਰੇ ਪਿਆਰੇ ਭਾਰਤੀਓ, ਅਯੁੱਧਿਆ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਇੱਜ਼ਤ ਕਰੋ। ਸਾਨੂੰ ਸਭ ਨੂੰ ਇੱਕਠਿਆਂ ਅੱਗੇ ਵਧਣ ਦੀ ਲੋੜ ਹੈ।''''

https://twitter.com/humasqureshi/status/1193045711820120064

ਲੇਖਿਕਾ ਰਾਣਾ ਆਯੂਬ ਨੇ ਲਿਖਿਆ, ''''ਇਤਿਹਾਸ ਦਿਆਲੂ ਹੋਵੇਗਾ''''

https://twitter.com/RanaAyyub/status/1193044296812941313

ਇਹ ਵੀਡੀਓ ਵੀ ਦੇਖੋ

https://www.youtube.com/watch?v=sm-A3dxIzDs

https://www.youtube.com/watch?v=-67EyzPXCT4

https://www.youtube.com/watch?v=NIXU5CLDYW4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News