ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁਲ੍ਹਣ ਲਈ ਤਿਆਰ

Saturday, Nov 09, 2019 - 07:01 AM (IST)

ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁਲ੍ਹਣ ਲਈ ਤਿਆਰ

ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁਲ੍ਹਣ ਜਾ ਰਿਹਾ ਹੈ। ਅਕਾਲ ਤਖ਼ਤ ਜਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪਹਿਲਾ ਜਥਾ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਜਾਵੇਗਾ।

ਕੀ ਹੈ ਕਰਤਾਰਪੁਰ ਲਾਂਘਾ?

ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ ਚਾਰ ਕਿਲੋਮੀਟਰ ਅੰਦਰ ਹੈ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ। ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17-18 ਸਾਲ ਬਿਤਾਏ ਸਨ।

ਇਸ ਗੁਰਦੁਆਰੇ ਲਈ ਪਾਕਿਸਤਾਨ ਵਾਲੇ ਪਾਸਿਓਂ ਲਾਂਘਾ ਖੋਲ੍ਹੇ ਜਾਣ ਦੀ ਮੰਗ ਕਈ ਵਾਰ ਉਠੀ ਸੀ ਤੇ ਹੁਣ ਉਹੀ ਮੰਗ ਪੂਰੀ ਹੋ ਰਹੀ ਹੈ। ਇਹੀ ਲਾਂਘਾ ਹੁਣ ਖੁੱਲ੍ਹਣ ਜਾ ਰਿਹਾ ਹੈ। ਹੁਣ ਇਸ ਲਾਂਘੇ ਜ਼ਰੀਏ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।

ਹਾਲ ਦੀ ਘੜੀ ''ਚ ਡੇਰਾ ਬਾਬਾ ਨਾਨਕ ਵਿਖੇ ਦੂਰਬੀਨਾਂ ਰਾਹੀਂ ਸੰਗਤਾਂ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕੀਤੇ ਜਾਂਦੇ ਹਨ।

ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਧਾ ਉਧਰਲੇ ਪਾਸੇ ਜਾਇਆ ਜਾ ਸਕੇਗਾ।

ਇਹ ਵੀ ਪੜ੍ਹੋ:-

ਗੁਰਦੁਆਰਾ ਕੰਪਲੈਕਸ ''ਚ ਕੀ-ਕੀ ਹੋਵੇਗਾ

ਗੁਰਦੁਆਰਾ ਸਾਹਿਬ ਦੇ ਵਿਹੜੇ ਨੂੰ ਵਿੱਚ ਲਗਭਗ 3.5 ਲੱਖ ਵਰਗ ਫੁੱਟ ਚਿੱਟਾ ਮਾਰਬਲ ਲਾਇਆ ਗਿਆ ਹੈ।

ਵਿਹੜੇ ਤੋਂ ਇਲਾਵਾ ਅੰਗਰੇਜ਼ੀ ਦੇ ਐੱਲ ਦੇ ਆਕਾਰ ਵਿੱਚ ਇੱਕ ਬਾਰਾਂਦਰੀ ਬਣਾਈ ਗਈ ਹੈ ਜਿਸ ਵਿੱਚ ਇੱਕ ਮਿਊਜ਼ੀਅਮ ਵੀ ਬਣਾਇਆ ਗਿਆ ਹੈ।

ਇਸ ਮਿਊਜ਼ੀਅਮ ਅਤੇ ਲਾਇਬਰੇਰੀ ਵਿੱਚ ਗੁਰੂ ਸਾਹਿਬ ਦੇ ਸਮੇਂ ਦੀਆਂ ਵਸਤਾਂ ਦੀ ਉਦਘਾਟਨ ਤੋਂ ਬਾਅਦ ਨੁਮਾਇਸ਼ ਵੀ ਲਗਾਈ ਜਾਵੇਗੀ।

ਇਸ ਬਾਰਾਂਦਰੀ ਦੇ ਵਿੱਚ ਹੀ ਯਾਤਰੀਆਂ ਦੇ ਠਹਿਰਨ ਲਈ ਕਮਰੇ ਬਣਾਏ ਗਏ ਹਨ। ਇਨ੍ਹਾਂ ਕਮਰਿਆਂ ਵਿੱਚ ਹਜ਼ਾਰ ਤੋਂ ਡੇਢ ਹਜ਼ਾਰ ਲੋਕ ਠਹਿਰ ਸਕਣਗੇ।

ਬਾਰਾਂਦਰੀ ਤੋਂ ਬਾਹਰ ਲੰਗਰ ਹਾਲ ਹੈ ਜਿਸ ਵਿੱਚ ਦੋ ਤੋਂ ਢਾਈ ਹਜ਼ਾਰ ਬੰਦਾ ਇਕੱਠਿਆਂ ਲੰਗਰ ਛਕ ਸਕੇਗਾ।

ਇਹ ਵੀ ਪੜ੍ਹੋ:-

ਇਸ ਪੂਰੇ ਪ੍ਰੋਜੈਕਟ ਲਈ 800 ਏਕੜ ਜ਼ਮੀਨ ਖ਼ਰੀਦੀ ਗਈ ਹੈ ਜਿਸ ਵਿੱਚ 444 ਏਕੜ ਗੁਰਦੁਆਰਾ ਕੰਪਲੈਕਸ ਨੂੰ ਦੇ ਦਿੱਤੀ ਗਈ ਹੈ। ਬਾਕੀ ਦੀ ਜ਼ਮੀਨ ''ਤੇ ਪੁਲ ਬਣਿਆ ਹੈ।

ਇੱਕ ਟਰਮੀਨਲ ਵੀ ਬਣਿਆ ਹੈ ਜਿੱਥੇ ਸ਼ਰਧਾਲੂਆਂ ਦੀ ਜਾਂਚ ਹੋਵੇਗੀ ਤੇ ਉਹ ਦਰਸ਼ਨਾਂ ਲਈ ਅੰਦਰ ਆਉਣਗੇ।

ਕਰਤਾਰਪੁਰ ਜਾਣ ਲਈ ਕੀ ਕਰੀਏ?

ਕਰਤਾਰਪੁਰ (ਪਾਕਿਸਤਾਨ) ਜਾਣ ਲਈ ਹੁਣ ਤੁਸੀਂ ਇੱਕ ਅਧਿਕਾਰਿਤ ਵੈੱਬਸਾਈਟ ਰਾਹੀਂ ਅਪਲਾਈ ਕਰ ਸਕਦੇ ਹੋ।

ਇਸ ਵੈੱਬਸਾਈਟ https://prakashpurb550.mha.gov.in/ ''ਤੇ ਜਾ ਕੇ ਤੁਸੀਂ ਕਰਤਾਰਪੁਰ ਜਾਣ ਲਈ ਆਪਣੀ ਅਰਜ਼ੀ ਦੇ ਸਕਦੇ ਹੋ।

ਵੈੱਬਸਾਈਟ ''ਤੇ ਜਾ ਕੇ ਆਪਣੀ ਜਾਣਕਾਰੀ ਭਰੋ, ਜਿਸ ਵਿੱਚ ਤੁਹਾਨੂੰ ਨਾਂ, ਪਤਾ, ਤਾਜ਼ਾ ਤਸਵੀਰ ਤੇ ਹੋਰ ਜਾਣਕਾਰੀ ਰਾਹੀਂ ਰਜਿਸਟਰ ਕਰਨਾ ਹੋਵੇਗਾ।

ਆਨਲਾਈਨ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਸਬੰਧੀ ਜਾਣਕਾਰੀ ਮਿਲ ਜਾਵੇਗੀ। ਤੁਹਾਨੂੰ ਤੁਹਾਡੀ ਜਾਣ ਦੀ ਤੈਅ ਤਰੀਕ ਤੋਂ 4 ਦਿਨਾਂ ਪਹਿਲਾਂ ਹੀ ਇਤਲਾਹ ਦਿੱਤੀ ਜਾਵੇਗੀ।

ਇਹ ਵੀਡੀਓ ਵੀ ਦੇਖੋ

https://www.youtube.com/watch?v=sm-A3dxIzDs

https://www.youtube.com/watch?v=-67EyzPXCT4

https://www.youtube.com/watch?v=NIXU5CLDYW4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News