ਮੋਦੀ ’ਤੇ ਟਿੱਪਣੀ ਕਰਨ ਵਾਲੇ ਲੇਖਕ ਖਿਲਾਫ਼ ਭਾਰਤ ਸਰਕਾਰ ਦੇ ‘ਐਕਸ਼ਨ’ ’ਤੇ ਕਿਉਂ ਹੋਇਆ ਵਿਵਾਦ

Friday, Nov 08, 2019 - 07:46 AM (IST)

ਮੋਦੀ ’ਤੇ ਟਿੱਪਣੀ ਕਰਨ ਵਾਲੇ ਲੇਖਕ ਖਿਲਾਫ਼ ਭਾਰਤ ਸਰਕਾਰ ਦੇ ‘ਐਕਸ਼ਨ’ ’ਤੇ ਕਿਉਂ ਹੋਇਆ ਵਿਵਾਦ
ਆਤਿਸ਼ ਅਲੀ ਤਾਸੀਰ
Twitter/@AatishTaseer
ਆਤਿਸ਼ ਅਲੀ ਤਾਸੀਰ ਬ੍ਰਿਟੇਨ ਵਿੱਚ ਜਨਮੇ ਹਨ ਤੇ ਪੇਸ਼ੇ ਤੋਂ ਲੇਖਕ ਹਨ

ਬ੍ਰਿਟੇਨ ਵਿੱਚ ਜਨਮੇਂ ਲੇਖਕ ਆਤਿਸ਼ ਅਲੀ ਆਪਣਾ ''ਓਵਰਸੀਜ਼ ਸਿਟੀਜਨ ਆਫ ਇੰਡੀਆ'' (ਓਸੀਆਈ) ਦਾ ਕਾਰਡ ਗੁਆ ਸਕਦੇ ਹਨ।

ਪੀਟੀਆਈ ਦੀ ਖ਼ਬਰ ਅਨੁਸਾਰ ਗ੍ਰਹਿ ਮੰਤਰਾਲੇ ਨੇ ਉਨ੍ਹਾਂ ''ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਇਹ ਤੱਥ ਲੁਕਾਇਆ ਸੀ ਕਿ ਉਨ੍ਹਾਂ ਦੇ ਪਿਤਾ ਪਾਕਿਸਾਤਨੀ ਮੂਲ ਦੇ ਸਨ ਇਸ ਲਈ ਹੁਣ ਉਹ ਓਸੀਆਈ ਕਾਰਡ ਲਈ ਆਯੋਗ ਹੋ ਗਏ ਹਨ।

ਆਤਿਸ਼ ਅਲੀ ਤਾਸੀਰ ਦੇ ਪਿਤਾ ਸਲਮਾਨ ਤਾਸੀਰ ਪਾਕਿਸਤਾਨ ਦੇ ਉਦਾਰਵਾਦੀ ਨੇਤਾ ਸਨ। ਸਲਮਾਨ ਨੂੰ ਉਨ੍ਹਾਂ ਦੇ ਹੀ ਬੌਡੀਗਾਰਡ ਨੇ ਪਾਕਿਸਤਾਨ ਵਿੱਚ ਈਸ਼ ਨਿੰਦਾ ਦੇ ਕਾਨੂੰਨ ਖ਼ਿਲਾਫ਼ ਬੋਲਣ ''ਤੇ ਗੋਲੀ ਮਾਰ ਦਿੱਤੀ ਸੀ।

ਤਾਸੀਰ ਦੀ ਮਾਂ ਤਵਲੀਨ ਸਿੰਘ ਭਾਰਤ ਦੀ ਮੰਨੀ-ਪਰਮੰਨੀ ਪੱਤਰਕਾਰ ਹਨ। ਆਤਿਸ਼ ਅਲੀ ਦੀ ਪਰਵਰਿਸ਼ ਉਨ੍ਹਾਂ ਦੀ ਮਾਂ ਤਵਲੀਨ ਸਿੰਘ ਨੇ ਹੀ ਕੀਤੀ ਹੈ।

ਇਹ ਵੀ ਪੜ੍ਹੋ-

ਆਤਿਸ਼ ਅਲੀ ਤਾਸੀਰ ਦੇ ਪਿਤਾ ਸਲਮਾਨ ਤਾਸੀਰ ਪਾਕਿਸਤਾਨ ਦੇ ਉਦਾਰਵਾਦੀ ਨੇਤਾ ਸਨ
BBC
ਆਤਿਸ਼ ਅਲੀ ਤਾਸੀਰ ਦੇ ਪਿਤਾ ਸਲਮਾਨ ਤਾਸੀਰ ਪਾਕਿਸਤਾਨ ਦੇ ਉਦਾਰਵਾਦੀ ਨੇਤਾ ਸਨ

ਕੀ ਹੁੰਦਾ ਹੈ ਓਸੀਆਈ ਕਾਰਡ

ਗ੍ਰਹਿ ਮੰਤਰਾਲੇ ਅਨੁਸਾਰ ਉਹ ਵਿਅਕਤੀ ਓਸੀਆਈ ਕਾਰਡ ਲੈਣ ਦਾ ਅਧਿਕਾਰ ਰੱਖਦਾ ਹੈ ਜੋ 26 ਜਨਵਰੀ 1950 ਨੂੰ ਭਾਰਤ ਦਾ ਨਾਗਰਿਕ ਸੀ ਜਾਂ ਉਸ ਤੋਂ ਬਾਅਦ ਵੀ ਭਾਰਤ ਦਾ ਨਾਗਰਿਕ ਰਿਹਾ ਹੈ।

ਉਹ ਵਿਅਕਤੀ ਵੀ ਓਸੀਆਈ ਕਾਰਡ ਹਾਸਿਲ ਕਰ ਸਕਦਾ ਹੈ ਜੋ ਆਜ਼ਾਦ ਭਾਰਤ ਦੇ ਕਿਸੇ ਹਿੱਸੇ ਨਾਲ ਸਬੰਧ ਰੱਖਦਾ ਹੋਵੇ।

ਓਸੀਆਈ ਕਾਰਡ ਰੱਖਣ ਵਾਲੇ ਦੇ ਨਾਬਾਲਿਗ ਬੱਚੇ ਵੀ ਓਸੀਆਈ ਕਾਰਡ ਲੈ ਸਕਦੇ ਹਨ।

ਆਤਿਸ਼ ਤਾਸੀਰ
twitter.com/AatishTaseer

ਜੇ ਓਸੀਆਈ ਕਾਰਡ ਲੈਣ ਵਾਲਾ ਕਦੇ ਪਾਕਿਸਤਾਨ ਜਾਂ ਬੰਗਲਾਦੇਸ਼ ਦਾ ਨਾਗਰਿਕ ਰਿਹਾ ਹੋਵੇ ਤਾਂ ਉਹ ਇਹ ਕਾਰਡ ਨਹੀਂ ਲੈ ਸਕਦਾ ਹੈ।

ਕੀ ਹੈ ਪੂਰਾ ਮਾਮਲਾ?

ਵੀਰਵਾਰ ਨੂੰ ਅੰਗਰੇਜ਼ੀ ਨਿਊਜ਼ ਵੈਬਸਾਈਟ ''ਦਿ ਪ੍ਰਿੰਟ'' ਨੇ ਆਪਣੀ ਇੱਕ ਸਟੋਰੀ ਵਿੱਚ ਲਿਖਿਆ ਸੀ, "ਟਾਈਮ ਮੈਗ਼ਜ਼ੀਨ ਵਿੱਚ ਮੋਦੀ ਦੀ ਆਲੋਚਨਾ ਕਰਨ ਵਾਲੇ ਲੇਖ ਤੋਂ ਬਾਅਦ ਸਰਕਾਰ ਲੇਖਕ ਆਤਿਸ਼ ਅਲੀ ਤਾਸੀਰ ਦਾ ਓਸੀਆਈ ਕਾਰਡ ਰੱਦ ਕਰਨ ਉੱਤੇ ਵਿਚਾਰ ਕਰ ਰਹੀ ਹੈ।"

ਆਤਿਸ਼ ਤਾਸੀਰ ਨੇ ਅਮਰੀਕਾ ਦੀ ਮੰਨੀ-ਪਰਮੰਨੀ ਮੈਗਜ਼ੀਨ ''ਟਾਈਮ'' ਦੇ ਇਸ ਸਾਲ ਮਈ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇੱਕ ਲੇਖ ਲਿਖਿਆ ਸੀ।

ਮੈਗਜ਼ੀਨ ਦੇ 20 ਮਈ 2019 ਵਾਲੇ ਕੌਮਾਂਤਰੀ ਐਡੀਸ਼ਨ ਦੇ ਕਵਰ ਪੇਜ ਉੱਤੇ ਛਪੇ ਉਸ ਲੇਖ ਦੇ ਸਿਰਲੇਖ ਵਿੱਚ ਮੋਦੀ ਦੀ ਤਸਵਰੀ ਦੇ ਨਾਲ ''INDIA''S DIVIDER IN CHIEF'' ਲਿਖਿਆ ਗਿਆ ਸੀ।

ਇਹ ਵੀ ਪੜ੍ਹੋ-

ਟਾਈਮ ਮੈਗ਼ਜ਼ੀਨ ਦਾ ਮਈ ਵਾਲਾ ਅੰਕ
Time
ਟਾਈਮ ਮੈਗ਼ਜ਼ੀਨ ਦਾ ਮਈ ਵਾਲੇ ਅੰਕ ਵਿੱਚ ਆਤਿਸ਼ ਦਾ ਲੇਖ ਛਪਿਆ ਸੀ

ਪਰ ''ਦਿ ਪ੍ਰਿੰਟ'' ਦੀ ਇਸ ਸਟੋਰੀ ''ਤੇ ਗ੍ਰਹਿ ਮੰਤਰਾਲੇ ਨੇ ਇਤਰਾਜ਼ ਜਤਾਇਆ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਦੇ ਟਵਿੱਟਰ ਹੈਂਡਲ ''ਤੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਗਿਆ ਹੈ ਤੇ ਰਿਪੋਰਟ ਨੂੰ ਗ਼ਲਤ ਦੱਸਿਆ ਹੈ।

ਉਸ ਟਵੀਟ ਵਿੱਚ ਕਿਹਾ ਗਿਆ ਹੈ, "ਦਿ ਪ੍ਰਿੰਟ ਵਿੱਚ ਜੋ ਰਿਪੋਰਟ ਕੀਤਾ ਗਿਆ ਹੈ ਉਹ ਪੂਰੇ ਤਰੀਕੇ ਨਾਲ ਗ਼ਲਤ ਹੈ ਅਤੇ ਇਸ ਵਿੱਚ ਕੋਈ ਤੱਥ ਨਹੀਂ ਹੈ।"

https://twitter.com/PIBHomeAffairs/status/1192476524118626304

ਇਸ ਬਾਰੇ ਵਿੱਚ ਗ੍ਰਹਿ ਮੰਤਰਾਲੇ ਨੇ ਕਈ ਟਵੀਟ ਕੀਤੇ ਹਨ।

ਟਵੀਟ ਵਿੱਚ ਅੱਗੇ ਲਿਖਿਆ ਹੈ, "ਆਤਿਸ਼ ਅਲੀ ਨੇ ਓਸੀਆਈ ਕਾਰਡ ਲਈ ਅਰਜ਼ੀ ਦੇਣ ਵੇਲੇ ਇਹ ਗੱਲ ਲੁਕਾਈ ਸੀ ਕਿ ਉਨ੍ਹਾਂ ਦੇ ਪਿਤਾ ਪਾਕਿਸਤਾਨੀ ਮੂਲ ਦੇ ਸਨ।"

https://twitter.com/PIBHomeAffairs/status/1192474392854327298

"ਆਤਿਸ਼ ਅਲੀ ਨੂੰ ਉਨ੍ਹਾਂ ਦੇ ਓਸੀਆਈ ਕਾਰਡ ਬਾਰੇ ਦਰਜ ਇਤਰਾਜ਼ ਬਾਰੇ ਜਵਾਬ ਦੇਣ ਦਾ ਮੌਕਾ ਦਿੱਤਾ ਗਿਆ ਪਰ ਉਹ ਅਸਫ਼ਲ ਰਹੇ।"

https://twitter.com/PIBHomeAffairs/status/1192474395547062272

"ਇਸ ਲਈ ਆਤਿਸ਼ ਅਲੀ ਤਾਸੀਰ ਨਾਗਰਿਕਤਾ ਐਕਟ 1955 ਅਨੁਸਾਰ ਓਸੀਆਈ ਕਾਰਡ ਹਾਸਿਲ ਕਰਨ ਲਈ ਆਯੋਗ ਹੋ ਗਏ ਹਨ। ਉਨ੍ਹਾਂ ਨੇ ਜ਼ਰੂਰੀ ਗੱਲਾਂ ਤੇ ਲੁਕਾਈ ਹੋਈ ਜਾਣਕਾਰੀ ਬਾਰੇ ਤੈਅ ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ ਹੈ।"

https://twitter.com/PIBHomeAffairs/status/1192474399913328640

ਆਤਿਸ਼ ਦਾ ਕੀ ਰਿਹਾ ਜਵਾਬ?

ਆਤਿਸ਼ ਅਲੀ ਤਾਸੀਰ ਨੇ ਗ੍ਰਹਿ ਮੰਤਰਾਲੇ ਦੀਆ ਗੱਲਾਂ ਨੂੰ ਗ਼ਲਤ ਦੱਸਦੇ ਹੋਏ ਇੱਕ ਤਸਵੀਰ ਟਵੀਟ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਇਹ ਸੱਚ ਨਹੀਂ ਹੈ। ਮੇਰੇ ਜਵਾਬ ''ਤੇ ਇਹ ਕਾਊਂਸਲ ਜਨਰਲ ਦੀ ਐਕਨੌਲਿਜਮੈਂਟ ਹੈ। ਮੈਨੂੰ ਜਵਾਬ ਦੇਣ ਲਈ 21 ਦਿਨਾਂ ਦੀ ਬਜਾਏ ਕੇਵਲ 24 ਘੰਟਿਆਂ ਦਾ ਵਕਤ ਦਿੱਤਾ ਗਿਆ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਮੈਨੂੰ ਮੰਤਰਾਲੇ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ।"

https://twitter.com/AatishTaseer/status/1192479687295021058

ਆਤਿਸ਼ ਨੇ ਆਪਣੇ ਮੇਲ ਬੌਕਸ ਦੀ ਇੱਕ ਤਸਵੀਰ ਲਗਾਈ ਹੈ। ਇਸ ਵਿੱਚ ਦਿਖ ਰਿਹਾ ਹੈ ਕਿ ਉਨ੍ਹਾਂ ਨੇ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਮਿਲੇ ਇੱਕ ਪੱਤਰ ਦੇ ਸਬੰਧ ਵਿੱਚ ਆਪਣਾ ਜਵਾਬ ਦਿੱਤਾ ਹੈ ਅਤੇ ਡਿਪਟੀ ਕਾਊਂਸਿਲ ਦੀ ਇੱਕ ਮੇਲ ਵਿੱਚ ਜਵਾਬ ਪ੍ਰਾਪਤ ਕਰਨ ਦੀ ਗੱਲ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=NHw79rtyR5A

https://www.youtube.com/watch?v=c9gdHcfqo7o

https://www.youtube.com/watch?v=tGrlcSshuIs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News