ਟਰੰਪ ’ਤੇ ਮਹਾਂਦੋਸ਼: ਅਮਕੀਰੀ ਰਾਸ਼ਟਰਪਤੀ ਦਾ ਕੀ ਬਣੇਗਾ
Thursday, Nov 07, 2019 - 06:31 PM (IST)


ਇੱਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਗਵਾਹੀ ਦਿੱਤੀ ਹੈ ਕਿ ਟਰੰਪ ਪ੍ਰਸਾਸ਼ਨ ਨੇ ਯੂਕਰੇਨ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੇ ਮੁੱਖ ਵਿਰੋਧੀ ਖ਼ਿਲਾਫ਼ ਜਾਂਚ ਨਾ ਕੀਤੀ ਤਾਂ ਉਸ ਤੋਂ ਫੌਜੀ ਸਹਾਇਤਾ ਵਾਪਸ ਲੈ ਲਈ ਜਾਵੇਗੀ।
ਯੂਕਰੇਨ ਵਿੱਚ ਯੂਐੱਸ ਦੇ ਸੀਨੀਅਰ ਡਿਪਲੋਮੈਟ ਬਿਲ ਟੇਲਰ ਨੇ ਮਹਾਂਦੋਸ਼ ਦੀ ਸੁਣਵਾਈ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ''ਸਪੱਸ਼ਟ ਸਮਝ'' ਸੀ ਕਿ ਇੱਕ ਲੰਬੇ ਸਮੇਂ ਮੁਲਤਵੀ ਜਾਂਚ ਕਾਰਨ ਮਦਦ ਵਾਪਸ ਲੈ ਲਈ ਜਾਵੇਗੀ।
ਟਰੰਪ ਨੇ ਅਜਿਹੀ ਕਿਸੇ ਵੀ ਧਮਕੀ ਤੋਂ ਇਨਕਾਰ ਕੀਤਾ ਹੈ।
ਰਾਸ਼ਟਰਪਤੀ ਟਰੰਪ ਦੇ ਮਹਾਂਦੋਸ਼ ਦੀ ਜਨਤਕ ਸੁਣਵਾਈ ਅਗਲੇ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਿੱਚ ਟੇਲਰ ਪਹਿਲੇ ਗਵਾਹ ਵਜੋਂ ਸੱਦੇ ਜਾਣਗੇ।

ਉਨ੍ਹਾਂ ਨੇ ਕਾਂਗਰਸ ਦੀ ਕਮੇਟੀ ਨੂੰ ਦੱਸਿਆ ਕਿ ਸਟੇਟ ਡਿਪਾਰਟਮੈਂਟ ਦੇ ਦੋ ਸੀਨੀਅਰ ਅਫ਼ਸਰਾਂ ਨੇ ਕਿਹਾ ਸੀ ਕਿ ਜਦੋਂ ਤੱਕ ਯੂਕਰੇਨੀਅਨ ਅਫ਼ਸਰ ਰਾਸ਼ਪਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਿਡਨ ਖ਼ਿਲਾਫ ਜਾਂਚ ਦਾ ਐਲਾਨ ਨਹੀਂ ਕਰਦੇ ਉਦੋਂ ਤੱਕ ਟਰੰਪ ਮਿਲਟਰੀ ਮਦਦ ਦੇ ਲਗਭਗ 400 ਮਿਲੀਅਨ ਡਾਲਰ ਦੇ ''ਚੈਕ ''ਤੇ ਦਸਖ਼ਤ'' ਨਹੀਂ ਕਰਨਗੇ।
ਉਨ੍ਹਾਂ ਕਮੇਟੀ ਨੂੰ ਇਹ ਵੀ ਕਿਹਾ ਕਿ ਟਰੰਪ ਦੇ ਨਿੱਜੀ ਵਕੀਲ ਰੂਡੀ ਗੁਲੀਆਨੀ ਦੀ ਯੂਕਰੇਨ ਵੱਲੋਂ ਬਿਡਨਜ਼ ਖ਼ਿਲਾਫ ਜਾਂਚ ਦੇ ਹੁਕਮ ਦਵਾਉਣ ਦੀ ਮੁਹਿੰਮ ਦੇ ਪਿੱਛੇ ਮੁੱਖ ਭੂਮਿਕਾ ਸੀ।
ਜ਼ਿਕਰਯੋਗ ਹੈ ਕਿ ਕੈਪੀਟਲ ਹਿੱਲ ਵਿੱਚ ਹੋਣ ਵਾਲੀ ਇਸ ਕਾਰਵਾਈ ਦਾ ਟੈਲੀਵਿਜ਼ਨ ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਕਾਰਵਾਈ ਦੌਰਾਨ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵਾਂ ਪਾਰਟੀਆਂ ਦੇ ਸੰਸਦ ਮੈਂਬਰ ਗਵਾਹਾਂ ਤੋਂ ਸਵਾਲ-ਜਵਾਬ ਕਰਨਗੇ।
ਟਰੰਪ ਖ਼ਿਲਾਫ ਮਹਾਂਦੋਸ਼ ਦੀ ਕਾਰਵਾਈ ਨੂੰ ਇਸ ਚਾਰਟ ਰਾਹੀਂ ਸਮਝੋ

ਮਹਾਂਦੋਸ਼ ਪਹਿਲਾ ਪੜਾਅ ਹੈ— ਜਿਸ ਵਿੱਚ ਦੋਸ਼ ਲਾਏ ਜਾਂਦੇ ਹਨ— ਇਹ ਇੱਕ ਦੋ ਪੜਾਅ ਦੀ ਪ੍ਰਕਿਰਿਆ ਹੈ ਜਿਸ ਰਾਹੀਂ ਸੰਸਦ ਕਿਸੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਲਾਹੁੰਦੀ ਹੈ। ਜੇ ਸੁਣਵਾਈ ਤੋਂ ਬਾਅਦ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਮਹਾਂਦੋਸ਼ ਪਾਸ ਕਰ ਦਿੰਦੇ ਹਨ ਤਾਂ ਸੈਨੇਟ ਨੂੰ ਟਰਾਇਲ ਕਰਨਾ ਹੀ ਪੈਂਦਾ ਹੈ।
ਅਮਰੀਕੀ ਇਤਹਾਸ ਵਿੱਚ ਹੁਣ ਤੱਕ ਦੋ ਹੀ ਰਾਸ਼ਟਰਪਤੀਆਂ ਖ਼ਿਲਾਫ਼ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਗਿਆ ਹੈ। ਇਹ ਸਨ—ਬਿਲ ਕਲਿੰਟਨ ਅਤੇ ਐਂਡਰਿਊ ਜੌਹਨਸਨ ਤੇ ਮਹਾਂਦੋਸ਼ ਲਾਇਆ ਗਿਆ ਸੀ ਪਰ ਕਿਸੇ ਨੂੰ ਸਜ਼ਾ ਨਹੀਂ ਸੀ ਦਿੱਤੀ ਗਈ। ਰਾਸ਼ਟਰਪਤੀ ਰਿਚਰਡ ਨਿਕਸਨ ਨੇ ਮਹਾਂਦੋਸ਼ ਲੱਗਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ:
- ਪਾਕਿਸਤਾਨ ਦਾ ਕਰੀਬੀ ਸਾਊਦੀ ਅਰਬ ਕਿਉਂ ਭਾਰਤ ਦੇ ਨੇੜੇ ਹੋ ਰਿਹਾ ਹੈ
- ਗੁਰਮੁਖੀ ਪਾਸਵਰਡ ਬਣਾਓ ਆਪਣਾ ਡਾਟਾ ਬਚਾਓ
- ਬੋਰਵੈੱਲ ਵਿੱਚ ਫਸੇ ਬੱਚੇ ਦੀ ਮੌਤ, ਸਰੀਰ ਹੋਣ ਲੱਗਿਆ ਸੀ ਖ਼ਰਾਬ
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=i2kk8sWMzaY
https://www.youtube.com/watch?v=epD-CpBihfs
https://www.youtube.com/watch?v=5es344CJPDU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)