ਕਰਤਾਰਪੁਰ ਲਾਂਘੇ ਨੇ ਵੰਡ ਦੇ ਜ਼ਖਮ ਵੀ ਕੁਰੇਦੇ: ''''ਮੇਰਾ ਦਿਲ ਕਰਦਾ ਕਿ ਹੁਣੇ ਉੱਡ ਕੇ ਚਲਾ ਜਾਵਾਂ''''

Thursday, Nov 07, 2019 - 05:46 PM (IST)

ਕਰਤਾਰਪੁਰ ਲਾਂਘੇ ਨੇ ਵੰਡ ਦੇ ਜ਼ਖਮ ਵੀ ਕੁਰੇਦੇ: ''''ਮੇਰਾ ਦਿਲ ਕਰਦਾ ਕਿ ਹੁਣੇ ਉੱਡ ਕੇ ਚਲਾ ਜਾਵਾਂ''''
ਬਲਵੰਤ ਸਿੰਘ ਤੇ ਕਿਰਪਾਲ ਸਿੰਘ
BBC
ਭਾਰਤ ਦੇ ਬਲਵੰਤ ਸਿੰਘ ਤੇ ਕਿਰਪਾਲ ਸਿੰਘ ਨੇ ਯਾਦ ਕੀਤੀਆਂ ਆਪਣੀਆਂ ਪਾਕਸਿਤਨਾ ਦੇ ਨਾਰੋਵਾਲ ਨਾਲ ਆਪਣੀਆਂ ਯਾਦਾਂ

"ਮੈ ਬਹੁਤ ਖੁਸ਼ ਹਾਂ ਕਿ ਲਾਂਘਾ ਖੁੱਲ੍ਹ ਰਿਹਾ ਹੈ, ਮੇਰਾ ਦਿਲ ਕਰਦਾ ਹੈ ਕਿ ਮੈਂ ਹੁਣੇ ਉੱਡ ਕੇ ਗੁਰੂਆਂ ਦੀ ਧਰਤੀ ਉਤੇ ਚਲੇ ਜਾਵੇ ਜਿੱਥੇ ਮੈ ਬਚਪਨ ਵਿਚ ਮੇਲੇ ਦੇਖਣ ਲਈ ਜਾਂਦਾ ਸੀ।"

ਇਹ ਸ਼ਬਦ ਹਨ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਬਲਵੰਤ ਸਿੰਘ ਦੇ।

ਆਪਣੀ ਜਿੰਦਗੀ ਦੇ ਕਰੀਬ 90 ਦਹਾਕੇ ਪਾਰ ਕਰ ਚੁਕੇ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਨਾਰੋਵਾਲ(ਪਾਕਿਸਤਾਨ) ਵਿਚ ਹੋਇਆ ਸੀ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਬਲਵੰਤ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਨੇ ਉਸ ਦੀਆਂ ਪੁਰਾਣੀਆਂ ਯਾਦਾਂ ਫਿਰ ਤੋਂ ਤਾਜ਼ਾ ਕਰ ਦਿੱਤੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਘਰ ਬਾਰੇ ਹੁਣ ਵੀ ਜਾਣਕਾਰੀ ਹੈ ਜਿੱਥੇ ਉਸ ਦਾ ਆਨੰਦ ਕਾਰਜ ਹੋਏ ਸਨ। ਉਹਨਾਂ ਦੱਸਿਆ ਕਿ ਜਿੰਨਾ ਚਿਰ ਮੈਂ ਜੀਉਂਦਾ ਹਾਂ ਮੈ ਪਾਕਿਸਤਾਨ ਦੀਆਂ ਆਪਣੀਆਂ ਯਾਦਾਂ ਨੂੰ ਭੁਲਾ ਨਹੀਂ ਸਕਦਾ।

ਇਹ ਵੀ ਪੜ੍ਹੋ-

ਨਾਰੋਵਾਲ ਦੇ ਮੇਲੇ

ਵਿਆਹ ਤੋਂ ਕਰੀਬ ਦੋ ਮਹੀਨੇ ਬਾਅਤ 1947 ਵਿਚ ਦੇਸ਼ ਦੀ ਵੰਡ ਹੋਈ ਅਤੇ ਭਾਰਤ-ਪਾਕਿਸਤਾਨ ਦੋ ਮੁਲਕ ਬਣ ਗਏ ਉਸ ਤੋਂ ਬਾਅਦ ਬਲਵੰਤ ਸਿੰਘ ਕਦੇ ਵੀ ਨਾਰੋਵਾਲ ਨਹੀਂ ਗਏ।

ਪੂਰੀ ਤਰ੍ਹਾਂ ਫਿੱਟ ਬਲਵੰਤ ਸਿੰਘ ਦੱਸਦੇ ਹਨ, "ਡੇਰਾ ਬਾਬਾ ਨਾਨਕ ਤੋਂ ਉਹ ਨਾਰੋਵਾਲ ਮੇਲੇ ਦੇਖਣ ਜਾਂਦੇ ਹੁੰਦੇ ਸੀ"

ਜਦੋਂ ਉਹ ਬਲਵੰਤ ਸਿੰਘ ਆਪਣੀਆਂ ਇਹ ਯਾਦਾਂ ਤਾਜੀਆਂ ਕਰ ਰਹੇ ਸੀ ਤਾਂ ਉਨ੍ਹਾਂ ਦੇ ਚਿਹਰੇ ਉਤੇ ਪੂਰੀ ਰੌਣਕ ਸੀ।

ਉਹ ਦੱਸਦੇ ਹਨ, "ਕਰਤਾਰਪੁਰ ਸਾਹਿਬ ਦੇ ਨੇੜੇ ਗਰਲਾ ਪਿੰਡ ਹੁੰਦਾ ਸੀ ਜਿਥੋਂ ਦੀਆਂ ਕੁਸ਼ਤੀਆਂ ਬਹੁਤ ਮਸ਼ਹੂਰ ਸਨ, ਅਤੇ ਇਹਨਾਂ ਕੁਸ਼ਤੀਆਂ ਨੂੰ ਦੇਖਣ ਲਈ ਉਹ ਆਪਣੇ ਪਿੰਡ ਦੇ ਲੋਕਾਂ ਨਾਲ ਜਾਂਦੇ ਹੁੰਦੇ ਸਨ।"

ਇਸ ਦੌਰਾਨ ਜਦੋਂ ਉਹ ਦੇਸ਼ ਬਟਵਾਰੇ ਦੀ ਗੱਲ ਕਰਦੇ ਤਾਂ ਉਦਾਸ ਹੋ ਜਾਂਦੇ। ਬਲਵੰਤ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਗੁਰੂ ਦੇ ਇੰਨਾ ਨੇੜੇ ਹੋਣ ਦੇ ਬਾਵਜੂਦ ਦੂਰ ਸੀ।

ਉਹ ਦੱਸਦੇ ਹਨ, "ਜਿਸ ਰਸਤੇ ਤੋਂ ਅਸੀਂ ਕਰਤਾਰਪੁਰ ਸਾਹਿਬ ਜਾਂਦੇ ਸੀ ਮੁੜ ਕੇ ਸਾਨੂੰ ਉਸ ਦੇ ਨੇੜੇ ਜਾਣ ਦਾ ਵੀ ਹੁਕਮ ਨਹੀਂ ਸੀ।"

ਉਹ ਦੱਸਦੇ ਹਨ ਦਰਸ਼ਨ ਸਥਲ ''ਤੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਦੂਰਬੀਨ ਰਾਹੀਂ ਕਰਦੇ ਸਨ। ਬਲਵੰਤ ਸਿੰਘ ਦੇ ਖੇਤ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ਼ ਨੇੜੇ ਹਨ ਜਿਥੇ ਸਰਹੱਦ ਉਤੇ ਲੱਗੀ ਤਾਰ ਸਾਫ਼ ਦਿਖਾਈ ਦਿੰਦੀ ਹੈ।

2011 ਵਿਚ ਬਲਵੰਤ ਸਿੰਘ ਸਿੱਖ ਯਾਤਰੀਆਂ ਦੇ ਨਾਲ ਵੀਜਾ ਲੈ ਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਕੇ ਵੀ ਆਏ ਹਨ।

ਇਸੀ ਦੌਰਾਨ ਉਹ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਵੀ ਕੀਤੇ ਸਨ।

ਬਲਵੰਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਨਾਰੋਵਾਲ ਜਾਣ ਦੀ ਵੀ ਇਸੀ ਦੌਰਾਨ ਇੱਛਾ ਪ੍ਰਗਟਾਈ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ।

ਬਲਵੰਤ ਸਿੰਘ ਨੇ ਦੱਸਿਆ, "ਉਹ ਹੁਣ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦਾ ਹੈ ਪਰ ਯਾਤਰਾ ਉਤੇ ਪਾਕਿਸਤਾਨ ਵੱਲੋਂ ਲਗਾਈ ਗਈ ਫੀਸ ਕਾਰਨ ਉਹ ਆਪਣੀ ਇੱਛਾ ਪੂਰੀ ਕਰਨ ਤੋਂ ਅਸਮਰਥ ਹੈ। ਉਨ੍ਹਾਂ ਉਮੀਦ ਭਰੇ ਸ਼ਬਦਾਂ ਵਿਚ ਆਖਿਆ ਉਮਰ ਜ਼ਿਆਦਾ ਹੋਣ ਕਾਰਨ ਉਹ ਇਕੱਲੇ ਸਫ਼ਰ ਕਰਨ ਤੋਂ ਅਸਮਰਥ ਹੈ ਪਰ ਜੇਕਰ ਕੋਈ ਉਨ੍ਹਾਂ ਨੂੰ ਨਾਲ ਲੈ ਕੇ ਜਾਵੇ ਤਾਂ ਉਹ ਜ਼ਰੂਰ ਗੁਰੂ ਸਾਹਿਬ ਦੀ ਧਰਤੀ ਦੇ ਨਤਮਸਤਕ ਹੋਵੇਗੇ।"

ਕਰਤਾਰਪੁਰ ਲਾਂਘੇ ਨੇ ਬਲਵੰਤ ਸਿੰਘ ਵਾਂਗ ਹੋਰ ਵੀ ਬਹੁਤ ਸਾਰੇ ਅਜਿਹੇ ਲੋਕਾਂ ਦੀਆਂ ਅਤੀਤ ਦੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਹਨ ਜਿਨ੍ਹਾਂ ਦਾ ਸਬੰਧ ਲਹਿੰਦੇ ਪੰਜਾਬ ਨਾਲ ਰਿਹਾ ਹੈ।

ਬਲਵੰਤ ਸਿੰਘ
BBC

ਗੁਰਦਾਸਪੁਰ ਜਿਲੇ ਦੇ ਪਿੰਡ ਹਰੂਵਾਲ ਦੇ ਰਹਿਣ ਵਾਲੀ ਕਿਰਪਾਲ ਸਿੰਘ ਦੀ ਵੀ ਕਹਾਣੀ ਅਜਿਹੀ ਹੀ ਹੈ।

ਕਿਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾਂ ਸ਼ੇਖੂਪੁਰਾ ਵਿਖੇ ਹੋਇਆ ਸੀ।

ਕਿਰਪਾਲ ਸਿੰਘ ਦੱਸਦੇ ਹਨ, "ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਸ ਵਕਤ ਉਹ ਚੌਥੀ ਜਮਾਤ ਵਿਚ ਪੜਦੇ ਸਨ ਅਤੇ ਹਿਜਰਤ ਕਰਨ ਤੋਂ ਬਾਅਦ ਉਹ ਹਰੂਵਾਲ ਪਿੰਡ ਆ ਕੇ ਵਸ ਗਏ ਸਨ।"

ਉਹਨਾਂ ਦੱਸਿਆ, "ਮੇਰੇ ਪਾਕਿਸਤਾਨ ਨਾਲ ਓਨਾਂ ਹੀ ਮੋਹ ਹੈ ਜਿੰਨਾ ਇਕ ਵਿਅਕਤੀ ਦਾ ਆਪਣੇ ਜਨਮ ਅਸਥਾਨ ਨਾਲ ਹੁੰਦਾ ਹੈ।"

ਉਹਨਾਂ ਆਖਿਆ ਕਿ ਉਨ੍ਹਾਂ ਦਾ ਆਪਣੇ ਪਿੰਡ ਦੇ ਬੇਲੀਆਂ ਨਾਲ ਕਾਫੀ ਸਮਾਂ ਮੋਹ ਰਿਹਾ।

ਇਹ ਵੀ ਪੜ੍ਹੋ:

ਚਿੱਠੀਆਂ ਰਾਹੀਆਂ ਰਾਬਤਾ

ਅਤੀਤ ਦੇ ਪਰਛਾਵੇਂ ਵਿਚ ਸਮੋਈਆਂ ਆਪਣੀਆਂ ਯਾਦਾਂ ਨੂੰ ਚੇਤੇ ਕਰਦਿਆਂ ਕਿਰਪਾਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਇਕ ਦੋਸਤ ਸਈਅਦ ਅਹਿਮਦ ਜਿਸ ਨਾਲ ਉਨ੍ਹਾਂ ਦਾ ਰਾਬਤਾ ਉਦੋਂ ਤੱਕ ਰਿਹਾ ਹੈ ਜਦੋਂ ਤੱਕ ਉਹ ਜੀਉਂਦਾ ਰਿਹਾ ਹੈ।

ਕਿਰਪਾਲ ਸਿੰਘ
BBC

ਉਨ੍ਹਾਂ ਦੱਸਿਆ, "ਇਹ ਰਾਬਤਾ ਚਿੱਠੀਆਂ ਰਾਹੀਂ ਹੁੰਦਾ ਸੀ ਜਿਸ ਵਿਚ ਉਹ ਪਿੰਡ ਜੈ ਸਿੰਘ ਵਾਲਾ ਦੀ ਪੂਰੀ ਜਾਣਕਾਰੀ ਦਿੰਦਾ ਸੀ ਅਤੇ ਦੱਸਦਾ ਸੀ ਕਿ ਉਨ੍ਹਾਂ ਦੇ ਘਰ ਵਿਚ ਹੁਣ ਕੌਣ ਰਹਿੰਦਾ ਹੈ। ਚਿੱਠੀਆਂ ਰਾਹੀਂ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਸਨ, ਪਰ ਸਿਲਸਿਲਾ ਵੀ ਉਦੋਂ ਖਤਮ ਹੋ ਗਿਆ ਜਦੋਂ ਦੋਸਤ ਦੀ ਮੌਤ ਹੋ ਗਈ।"

ਕਿਰਪਾਲ ਸਿੰਘ ਦੱਸਿਆ ਕਿ ਦੋਸਤ ਦੇ ਚਲੇ ਜਾਣ ਤੋਂ ਬਾਅਦ ਉਸ ਦਾ ਪਿੰਡ ਨਾਲ ਰਾਬਤਾ ਵੀ ਖ਼ਤਮ ਹੋ ਗਿਆ।

ਉਨ੍ਹਾਂ ਆਖਿਆ ਕਿ ਸ਼ੇਖੂਪੁਰਾ ਬਾਸਮਤੀ ਚੌਲਾਂ ਦੇ ਲਈ ਬਹੁਤ ਪ੍ਰਸਿੱਧ ਸੀ, ਹੁਣ ਵੀ ਪੂਰੀ ਦੁਨੀਆਂ ਵਿੱਚ ਉਸ ਦੀ ਪ੍ਰਸਿਧੀ ਉਸੇ ਕਰਕੇ ਹੈ।

ਕਿਰਪਾਲ ਸਿੰਘ ਦੱਸਦੇ ਹਨ ਕਿ ਉਸ ਨੇ ਕਈ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ ਹੈ ਪਰ ਕਦੇ ਵੀ ਉਸ ਨੂੰ ਆਪਣੇ ਪਿੰਡ ਜਾਣ ਦੀ ਆਗਿਆ ਨਹੀਂ ਮਿਲੀ।

ਲਾਂਘੇ ਤੋਂ ਉਮੀਦ

ਕਿਰਪਾਲ ਸਿੰਘ ਦੱਸਦੇ ਹਨ ਕਿ ਉਸ ਨੇ ਕਦੇ ਵੀ ਨਹੀਂ ਸੋਚਿਆ ਕੀ ਕਰਤਾਰਪੁਰ ਸਾਹਿਬ ਲਈ ਸਿੱਧਾ ਰਸਤੇ ਉਨ੍ਹਾਂ ਨੂੰ ਮਿਲ ਜਾਵੇਗਾ। ਇਸ ਦੀ ਉਨ੍ਹਾਂ ਨੂੰ ਹੁਣ ਬਹੁਤ ਖੁਸ਼ੀ ਹੈ।

ਕਰਤਾਰਪੁਰ ਸਾਹਿਬ
BBC

ਉਨ੍ਹਾਂ ਆਖਿਆ, "ਜੋ ਇਲਾਕਾ ਕਦੇ ਪਛੜਿਆ ਹੋਇਆ ਸੀ ਉਹ ਆਬਾਦ ਹੋ ਗਿਆ ਹੈ, ਬਾਬੇ ਨਾਨਕ ਨੇ ਨਾਰੋਵਾਲ ਅਤੇ ਡੇਰਾ ਬਾਬਾ ਨਾਨਕ ਦੇ ਆਸਪਾਸ ਦੇ ਪਿੰਡਾਂ ਦੀ ਤਕਦੀਰ ਹੀ ਬਦਲ ਕੇ ਰੱਖ ਦਿੱਤੀ।"

ਬਲਵੰਤ ਸਿੰਘ ਆਖਦੇ ਹਨ, "ਇਹ ਲਾਂਘਾ ਧਾਰਮਿਕ ਯਾਤਰਾ ਤੱਕ ਹੀ ਸੀਮਤ ਨਾ ਰਹੇ ਬਲਕਿ ਵਪਾਰ ਲਈ ਵੀ ਖੋਲ੍ਹ ਦੇਣਾ ਚਾਹੀਦਾ ਹੈ ਕਿ ਤਾਂ ਕਿ ਇਸ ਦਾ ਫਾਇਦਾ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਹੋਵੇ।"

ਕਿਰਪਾਲ ਸਿੰਘ ਦੱਸਦੇ ਹਨ ਕਿ ਉਸ ਦਾ ਪਰਿਵਾਰ ਪੂਰੀ ਤਰਾਂ ਖੁਸ਼ਹਾਲ ਹੈ ਪਰ ਵੰਡ ਦੀ ਚੀਸ ਦਾ ਉਨ੍ਹਾਂ ਦੀ ਮੰਨ ''ਤੇ ਹੁਣ ਵੀ ਵੱਡਾ ਭਾਰ ਹੈ ਉਹ ਉਸ ਸਮੇਂ ਨੂੰ ਹੁਣ ਵੀ ਯਾਦ ਕਰਕੇ ਉਦਾਸ ਹੋ ਜਾਂਦੇ ਹਨ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਸਭ ਕੁਝ ਛੱਡ ਕੇ ਦੂਜੀ ਥਾਂ ਉਤੇ ਸਥਾਪਤ ਹੋਣ ਲਈ ਸੰਘਰਸ਼ ਕਰਨਾ ਪਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=NHw79rtyR5A

https://www.youtube.com/watch?v=c9gdHcfqo7o

https://www.youtube.com/watch?v=tGrlcSshuIs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News