ਮਹਿਲਾ ਅਫ਼ਸਰ ਨੂੰ ਦਫ਼ਤਰ ''''ਚ ਵੜ ਕੇ ਜਿਊਂਦਾ ਸਾੜਿਆ
Thursday, Nov 07, 2019 - 12:46 PM (IST)


ਇੱਕ ਮਹਿਲਾ ਰੈਵੇਨਿਊ ਅਫ਼ਸਰ ਨੂੰ ਤੇਲੰਗਾਨਾ ਸਥਿਤ ਦਫ਼ਤਰ ਵਿੱਚ ਜਿਉਂਦਾ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਜਾਇਦਾਦ ਦੇ ਇੱਕ ਮਾਮਲੇ ਵਿੱਚ ਵਿਵਾਦ ਕਾਰਨ ਅੱਗ ਲਾ ਦਿੱਤੀ ਹੈ।
ਵਿਜਿਆ ਰੈੱਡੀ ਦੀ ਮੌਕੇ ''ਤੇ ਹੀ ਮੌਤ ਹੋ ਗਈ। ਇੱਕ ਸਾਥੀ ਮੁਲਾਜ਼ਮ ਨੇ ਉਸ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਸਾੜ ਦਿੱਤਾ ਗਿਆ ਤੇ ਅਗਲੇ ਦਿਨ ਉਸ ਦੀ ਵੀ ਮੌਤ ਹੋ ਗਈ।
ਪੰਜਾਬ ਰੈਵੇਨਿਊ ਓਫੀਸਰਜ਼ ਐਸੋਸੀਏਸ਼ਨ ਨੇ ਇਸ ਵਾਰਦਾਤ ਦੀ ਨਿੰਦਾ ਕੀਤੀ ਹੈ।
ਬੀਬੀਸੀ ਪੱਤਰਕਾਰ ਦੀਪਤੀ ਬਥਿਨੀ ਨਾਲ ਗੱਲਬਾਤ ਦੌਰਾਨ ਪੰਜਾਬ ਰੈਵੇਨਿਊ ਓਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧਾਮ ਨੇ ਦੁਖ ਪ੍ਰਗਟਾਉਂਦਿਆਂ ਕਿਹਾ, "ਅਸੀਂ ਤਹਿਸੀਲਦਾਰ ਵਿਜਿਆ ਰੈੱਡੀ ਦੀ ਮੌਤ ਦੀ ਖ਼ਬਰ ਸੁਣੀ ਜੋ ਕਿ ਬਹੁਤ ਹੀ ਦੁਖਦਾਈ ਤੇ ਗੰਭੀਰ ਮਾਮਲਾ ਹੈ। ਅਸੀਂ ਸਾਰੇ ਹੀ ਦੇਸ ਭਰ ਵਿੱਚ ਅਜਿਹੇ ਹਾਲਾਤ ਨਾਲ ਜੂਝ ਰਹੇ ਹਾਂ।"
ਇਹ ਵੀ ਪੜ੍ਹੋ:
- ਸੁਲਤਾਨਪੁਰ ਲੋਧੀ ''ਚ ਬਾਬਾ ਨਾਨਕ ਨਾਲ ਜੁੜੀਆਂ 5 ਅਹਿਮ ਥਾਵਾਂ
- ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ''ਚ ਕਿਵੇਂ ਰਹਿਣਗੇ ਲੱਖਾਂ ਲੋਕ
- ''ਅਸੀਂ ਕਾਂਗਰਸ ਸਰਕਾਰਾਂ ਦੀ ਤਰ੍ਹਾਂ ਅੰਤਰਰਾਸ਼ਟਰੀ ਦਬਾਅ ਹੇਠਾਂ ਨਹੀ ਝੁਕੇ''
ਹਾਦਸੇ ਦੇ ਇੱਕ ਵੀਡੀਓ ਤੋਂ ਸਪਸ਼ਟ ਹੁੰਦਾ ਹੈ ਕਿ ਵਿਜਿਆ ਰੈੱਡੀ ਮਦਦ ਮੰਗ ਰਹੀ ਸੀ ਤੇ ਕਿਸੇ ਨੇ ਉਸ ''ਤੇ ਕੰਬਲ ਸੁੱਟਿਆ।
ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਉਹ ਵੀ ਇਸ ਦੌਰਾਨ ਜ਼ਖ਼ਮੀ ਹੋਇਆ ਹੈ।
ਕੀ ਹੈ ਪੂਰਾ ਮਾਮਲਾ
ਵਿਜਿਆ ਰੈੱਡੀ ਸੋਮਵਾਰ ਨੂੰ ਦੁਪਹਿਰ ਡੇਢ ਵਜੇ ਅਦਾਲਤ ਵਿੱਚ ਇੱਕ ਮਾਮਲੇ ਦੀ ਅਦਾਲਤੀ ਸੁਣਵਾਈ ਤੋਂ ਬਾਅਦ ਵਾਪਸ ਆਈ ਸੀ। ਉਹ ਆਪਣੇ ਦਫ਼ਤਰ ਵਿੱਚ ਇੱਕ ਵਿਅਕਤੀ ਨਾਲ ਗੱਲਬਾਤ ਕਰ ਰਹੀ ਸੀ ਜਿਸ ਦੀ ਪਛਾਣ ਪੁਲਿਸ ਨੇ ਕੇ ਸੁਰੇਸ਼ ਨਾਮ ਵਜੋਂ ਕੀਤੀ ਹੈ।
ਵਿਜਿਆ ਰੈੱਡੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦੋ ਸਟਾਫ਼ ਮੈਂਬਰਾਂ ਚੰਦਰੀਆਹ ਤੇ ਗੁਰੂਨਾਥਮ ਦੇ ਵੀ ਸੱਟਾਂ ਲੱਗੀਆਂ, ਬਾਅਦ ਵਿੱਚ ਗੁਰੂਨਾਥਮ ਦੀ ਮੌਤ ਹੋ ਗਈ।

ਗੁਰੂਨਾਥਮ ਨੇ ਦੱਸਿਆ ਸੀ ਕਿ ਉਸ ਨੇ ਵਿਜਿਆ ਦੇ ਦਫ਼ਤਰ ''ਚੋਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਪਰ ਦਰਵਾਜ਼ਾ ਅੰਦਰੋਂ ਬੰਦ ਸੀ।
ਮੌਤ ਤੋਂ ਪਹਿਲਾਂ ਗੁਰੂਨਾਥਮ ਨੇ ਕਿਹਾ ਸੀ, "ਵਿਜਿਆ ਨੇ ਕਿਸੇ ਤਰੀਕੇ ਨਾਲ ਅੰਦਰੋ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਆ ਗਈ। ਅਸੀਂ ਸੁਰੇਸ਼ ਨੂੰ ਪਿੱਛੇ ਖਿੱਚ ਰਹੇ ਸੀ। ਉਹ ਫਰਸ਼ ''ਤੇ ਡਿੱਗ ਗਈ ਤੇ ਇਸ ਤੋਂ ਪਹਿਲਾਂ ਕਿ ਅਸੀਂ ਕੁਝ ਕਰਦੇ, ਹਰ ਪਾਸੇ ਅੱਗ ਲੱਗ ਗਈ ਸੀ।"
ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਸੁਰੇਸ਼ ਇਮਾਰਤ ''ਚੋਂ ਬਾਹਰ ਸੜਦਾ ਹੋਇਆ ਹੀ ਭੱਜਿਆ ਸੀ। ਪੁਲਿਸ ਨੇ ਉਸ ਨੂੰ ਸੜਕ ''ਤੇ ਜਾਂਦੇ ਹੋਏ ਦੇਖਿਆ ਤੇ ਉਸ ਨੂੰ ਹਸਪਤਾਲ ਲੈ ਗਏ।
ਇਹ ਹਾਦਸਾ ਰਾਜਧਾਨੀ ਹੈਦਰਾਬਾਦ ਤੋਂ 32 ਕਿਲੋਮੀਟਰ ਦੂਰ ਅਬਦੁੱਲ੍ਹਾਪੁਮੈਟ ਵਿੱਚ ਵਾਪਰਿਆ।
ਪੁਲਿਸ ਕਮਿਸ਼ਨਰ ਮਹੇਸ਼ ਭਾਗਵਤ ਦਾ ਕਹਿਣਾ ਹੈ, "ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਵਾਰਦਾਤ ਨੂੰ ਅੰਜਾਮ ਕਿਸੇ ਇੱਕ ਵਿਅਕਤੀ ਨੇ ਦਿੱਤਾ ਹੈ ਜਾਂ ਕਿਸੇ ਹੋਰ ਨੇ ਵੀ ਉਸ ਦੀ ਮਦਦ ਕੀਤੀ ਹੈ।"

ਸੁਰੇਸ਼ ਨੇੜਲੇ ਹੀ ਇੱਕ ਪਿੰਡ ਵਿੱਚ ਰਹਿੰਦਾ ਹੈ ਤੇ ਉਸ ਦਾ ਪਰਿਵਾਰ ਜਾਇਦਾਦ ਦੇ ਇੱਕ ਝਗੜੇ ਨੂੰ ਲੈ ਕੇ ਅਦਾਲਤੀ ਕੇਸ ਲੜ ਰਿਹਾ ਹੈ।
ਉਸ ਦੇ ਪਿਤਾ ਕ੍ਰਿਸ਼ਣਾ ਨੇ ਦੱਸਿਆ, "ਜ਼ਮੀਨ ਦੇ ਇੱਕ ਝਗੜੇ ਕਾਰਨ ਇੱਕ ਮਾਮਲਾ ਪਹਿਲਾਂ ਹੀ ਅਦਾਲਤ ਵਿਚ ਚੱਲ ਰਿਹਾ ਹੈ ਪਰ ਉਹ ਤਾਂ ਮੈਂ ਤੇ ਮੇਰਾ ਭਰਾ ਲੜ ਰਹੇ ਹਾਂ। ਸਾਨੂੰ ਤਾਂ ਪਤਾ ਵੀ ਨਹੀਂ ਕਿ ਉਹ (ਸੁਰੇਸ਼) ਅਫ਼ਸਰ ਨੂੰ ਮਿਲਣ ਕਿਉਂ ਗਿਆ ਸੀ।"
ਹਾਦਸੇ ਤੋਂ ਬਾਅਦ ਤੇਲੰਗਾਨਾ ਰੈਵੇਨਿਊ ਐਸੋਸੀਏਸ਼ਨ ਨੇ ਕਿਹਾ ਹੈ ਕਿ ਉਹ ਰੋਸ ਵਜੋਂ ਤਿੰਨ ਦਿਨਾਂ ਤੱਕ ਕੰਮ ਬੰਦ ਰੱਖਣਗੇ।
ਇਹ ਵੀ ਪੜ੍ਹੋ:
- ਸੁਪਰੀਮ ਕੋਰਟ ਨੇ ਕੈਪਟਨ ਸਰਕਾਰ ਦੇ ਕੰਨ ਖਿੱਚੇ
- ਹਨਪ੍ਰੀਤ: ਡੇਰਾ ਮੁਖੀ ਦੀ ਖਾਸਮ-ਖਾਸ ਦਾ ਕੀ ਹੈ ਪਿਛੋਕੜ
- ਕਰਤਾਰਪੁਰ ਲਾਂਘਾ: ''ਮੈਨੂੰ ਉਹ ਘਰ ਦੇਖਣ ਦੀ ਤਾਂਘ ਹੈ ਜਿੱਥੇ ਮੇਰਾ ਆਨੰਦ ਕਾਰਜ ਹੋਇਆ''
ਜਥੇਬੰਦੀ ਦੇ ਪ੍ਰਧਾਨ ਰਵਿੰਦਰ ਰੈੱਡੀ ਨੇ ਬੀਬੀਸੀ ਪੱਤਰਕਾਰ ਦੀਪਤੀ ਬਥਿਨੀ ਨੂੰ ਦੱਸਿਆ, "ਇਹ ਮੰਦਭਾਗੀ ਗੱਲ ਹੈ ਕਿ ਕਿਸੇ ਸਰਕਾਰੀ ਦਫ਼ਤਰ ਅੰਦਰ ਅਜਿਹਾ ਹਾਦਸਾ ਵਾਪਰਿਆ ਹੈ।"
ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਪਿਛਲੇ ਕੁਝ ਸਮੇਂ ਵਿੱਚ ਮਾਲ ਅਧਿਕਾਰੀਆਂ ਨਾਲ ''ਲੋਕਾਂ ਵਲੋਂ ਖਿੱਚਧੂਹ'' ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ।
ਇਹ ਵੀਡੀਓ ਜ਼ਰੂਰ ਦੇਖੋ
https://www.youtube.com/watch?v=xQkMKxiwyh0
https://www.youtube.com/watch?v=NHw79rtyR5A
https://www.youtube.com/watch?v=c9gdHcfqo7o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)