ਹਨਪ੍ਰੀਤ : ਦੇਸ਼ਧ੍ਰੋਹ ਦੇ ਇਲਜ਼ਾਮ ਹਟਣ ਤੋਂ ਬਾਅਦ ਮਿਲੀ ਜਮਾਨਤ
Wednesday, Nov 06, 2019 - 05:46 PM (IST)

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਨੂੰ ਪੰਚਕੂਲਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ 3 ਅਕਤੂਬਰ ਨੂੰ ਹਿਰਸਤ ਵਿਚ ਲਿਆ ਗਿਆ ਸੀ।
ਉਸ ਖਿਲਾਫ਼ ਦੇਸ਼ਧ੍ਰੋਹ ਤੇ ਭੀੜ ਨੂੰ ਹਿੰਸਾ ਲਈ ਉਕਸਾਉਣ ਦੇ ਇਲਜ਼ਾਮ ਹਨ। ਉਸ ਖਿਲਾਫ਼ ਇਲਜ਼ਾਮ ਇਹ ਹੈ ਕਿ 25 ਅਗਸਤ ਨੂੰ ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ ਰੇਪ ਦੇ ਮਾਮਲੇ ''ਚ ਦੋਸ਼ੀ ਠਹਿਰਾਇਆ ਗਿਆ ਤਾਂ ਹਨੀਪ੍ਰੀਤ ਨੇ ਫ਼ੈਸਲੇ ਖ਼ਿਲਾਫ ਲੋਕਾਂ ਨੂੰ ਹਿੰਸਾ ਕਰਨ ਲਈ ਭੜਕਾਇਆ ਸੀ।
ਹਨੀਪ੍ਰੀਤ ਦੇ ਵਕੀਲ ਏਪੀ ਸਿੰਘ ਦਾ ਕਹਿਣਾ ਹੈ, "ਅਦਾਲਤ ਨੇ ਪੰਚਕੁਲਾ ਹਿੰਸਾ ਭੜਕਾਉਣ ਦੇ ਮਾਮਲੇ ਵਿਚ ਦੇਸ਼ਧ੍ਰੋਹ ਦਾ ਮਾਮਲਾ ਹਟਾ ਦਿੱਤਾ ਸੀ। ਇਸ ਲਈ ਉਸ ਨੂੰ ਅਰਜ਼ੀ ਮਿਲ ਜਾਏਗੀ। ਉਸ ਖਿਲਾਫ਼ ਛੋਟੇ-ਮੋਟੇ ਮਾਮਲੇ ਹਨ ਜੋ ਕਿ ਦੋ ਸਾਲਾਂ ਦੀ ਨਿਆਇਕ ਹਿਰਾਸਤ ਦੌਰਾਨ ਨਿਪਟ ਚੁੱਕੇ ਹਨ।"
ਇਹ ਵੀ ਪੜ੍ਹੋ:
- ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
- ਪਾਕਿਸਤਾਨੀ ਗੀਤ ''ਚ ਭਿੰਡਰਾਂਵਾਲੇ ਦੀ ਤਸਵੀਰ ਤੋਂ ਭੜਕੇ ਅਮਰਿੰਦਰ
- ''ਇੱਕ ਸੈਲਫ਼ੀ ਜਿਸ ਨੇ ਮੈਨੂੰ ਚੋਰੀ ਦੀ ਬੱਚੀ ਬਣਾ ਦਿੱਤਾ''
ਕੌਣ ਹੈ ਹਨੀਪ੍ਰੀਤ
ਹਰਿਆਣਾ ਪੁਲਿਸ ਵੱਲੋਂ ਹਨੀਪ੍ਰੀਤ ਖ਼ਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਿਛਲੇ ਹਫ਼ਤੇ ਹਨੀਪ੍ਰੀਤ ਸਣੇ ਹੋਰਾਂ ਤੋਂ ਇਹ ਇਲਜ਼ਾਮ ਪੁਲਿਸ ਨੇ ਵਾਪਸ ਲੈ ਲਏ ਸਨ।
ਇਲਜ਼ਾਮ ਸੀ ਕਿ ਉਸਨੇ 25 ਅਗਸਤ ਨੂੰ ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ ਰੇਪ ਦੇ ਮਾਮਲੇ ''ਚ ਦੋਸ਼ੀ ਠਹਿਰਾਇਆ ਗਿਆ ਤਾਂ ਹਨੀਪ੍ਰੀਤ ਨੇ ਫ਼ੈਸਲੇ ਖ਼ਿਲਾਫ ਲੋਕਾਂ ਨੂੰ ਹਿੰਸਾ ਕਰਨ ਲਈ ਭੜਕਾਇਆ ਸੀ।
ਸਾਧਵੀਆਂ ਦੇ ਬਲਾਤਕਾਰ ਮਾਮਲੇ ''ਚ ਜੇਲ੍ਹ ''ਚ ਬੰਦ ਡੇਰਾ ਸੱਚਾ ਸੌਦਾ ਮੁਖੀ ਹਨੀਪ੍ਰੀਤ ਨੂੰ ਆਪਣੀ ਗੋਦ ਲਈ ਹੋਈ ਧੀ ਦੱਸਦੇ ਰਹੇ ਹਨ।
ਪਰ ਹਨੀਪ੍ਰੀਤ ਦੇ ਤਲਾਕਸ਼ੁਦਾ ਪਤੀ ਵਿਸ਼ਵਾਸ ਗੁਪਤਾ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਰਾਮ ਰਹੀਮ ਹਨੀਪ੍ਰੀਤ ਨਾਲ ਧੀ ਵਾਂਗ ਨਹੀਂ ਸਗੋਂ ਪਤਨੀ ਵਾਂਗ ਪੇਸ਼ ਆਉਂਦਾ ਸੀ।
ਹਾਲਾਂਕਿ, ਹਨੀਪ੍ਰੀਤ ਨੇ ਸਾਰੇ ਦਾਅਵਿਆਂ ਨੂੰ ਖ਼ਾਰਿਜ ਕਰ ਦਿੱਤਾ ਸੀ।ਡੇਰਾ ਸੱਚਾ ਸੌਦਾ ''ਚ ਹਨੀਪ੍ਰੀਤ ਦੀ ਹੈਸੀਅਤ ਬਹੁਤ ਵੱਡੀ ਸੀ।
ਉਸ ਨੇ ਰਾਮ ਰਹੀਮ ਨਾਲ ਉਨ੍ਹਾਂ ਦੀਆਂ ਕਈ ਫ਼ਿਲਮਾਂ ਵਿਚ ਕੰਮ ਕੀਤਾ ਸੀ ਅਤੇ ਉਹ ਹਮੇਸ਼ਾਂ ਰਾਮ ਰਹੀਮ ਨਾਲ ਮੀਡੀਆ ਵਿਚ ਦਿਖਾਈ ਦਿੰਦੀ ਰਹੀ ਹੈ।
ਪ੍ਰਿਅੰਕਾ ਤਨੇਜਾ ਤੋਂ ਹਨੀਪ੍ਰੀਤ
- ਹਨੀਪ੍ਰੀਤ ਦੇ ਮਾਪਿਆਂ ਨੇ ਉਸ ਦਾ ਨਾਂ ਪ੍ਰਿਅੰਕਾ ਤਨੇਜਾ ਰੱਖਿਆ ਸੀ।
- ਉਸ ਦਾ ਜਨਮ 1975 ''ਚ ਹਰਿਆਣਾ ਦੇ ਫਤੇਹਾਬਾਦ ''ਚ ਹੋਇਆ।
- ਰਾਮ ਰਹੀਮ ਨੇ ਹਨੀਪ੍ਰੀਤ ਨੂੰ 2009 ''ਚ ਗੋਦ ਲਿਆ।
- ਹਨੀਪ੍ਰੀਤ ਦਾ ਅਸਲ ਨਾਮ ਪ੍ਰਿਅੰਕਾ ਤਨੇਜਾ ਸੀ।
- ਵਿਸ਼ਵਾਸ ਗੁਪਤਾ ਨਾਲ ਹਨੀਪ੍ਰੀਤ ਦਾ ਵਿਆਹ ਸਾਲ 1999 ''ਚ ਹੋਇਆ।
- ਦੋਹਾਂ ਦੇ ਪਰਿਵਾਰ ਡੇਰੇ ਨਾਲ ਲੰਬੇ ਸਮੇਂ ਤੋਂ ਜੁੜੇਆ ਹੋਏ ਸੀ।
- 2011 ''ਚ ਤਲਾਕ ਲਈ ਵਿਸ਼ਵਾਸ ਗੁਪਤਾ ਨੇ ਅਰਜ਼ੀ ਦਾਖ਼ਲ ਕੀਤੀ।
ਇਹ ਵੀਡੀਓਜ਼ ਤੁਹਾਨੂੰ ਪਸੰਦ ਆ ਸਕਦੇ ਨੇ
https://www.youtube.com/watch?v=c9gdHcfqo7o
https://www.youtube.com/watch?v=XS80q96DMAM
https://www.youtube.com/watch?v=tGrlcSshuIs
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)