Climate change: ਐਮਰਜੈਂਸੀ ਦਾ ''''ਸਾਫ਼ ਅਤੇ ਸਪੱਸਟ'''' ਇਸ਼ਾਰਾ- ਵਿਗਿਆਨੀਆਂ ਨੇ ਕਿਹਾ ਚੌਕਸ ਕਰਨਾ ਸਾਡਾ ਫਰਜ਼ ਸੀ
Wednesday, Nov 06, 2019 - 02:16 PM (IST)


ਦੁਨੀਆਂ ਭਰ ਦੇ 11000 ਦੇ ਕਰੀਬ ਵਿਗਿਆਨੀਆਂ ਨੇ ਉਸ ਖੋਜ ਕਾਰਜ ਦਾ ਸਮਰਥਨ ਕੀਤਾ ਹੈ, ਜਿਸ ਮੁਤਾਬਕ ਸੰਸਾਰ ਮੌਸਮੀ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ।
ਇਹ ਅਧਿਐਨ 40 ਸਾਲ ਦੇ ਡਾਟੇ ਉੱਤੇ ਅਧਾਰਿਤ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰਾਂ ਇਸ ਨਾਲ ਨਿੱਠਣ ਵਿੱਚ ਨਾਕਾਮ ਰਹੀਆਂ ਹਨ।
ਇਸ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੌਸਮੀ ਤਬਦੀਲੀਆਂ ਦੇ ਗਹਿਰੇ ਤੇ ਗੰਭੀਰ ਦੁਰਪ੍ਰਭਾਵਾਂ ਕਾਰਨ ''ਮਨੁੱਖਤਾ ਅਣਦੱਸਿਆ ਸੰਤਾਪ'' ਹੰਢਾ ਰਹੀ ਹੈ।
ਵਿਗਿਆਨੀਆਂ ਨੇ ਕਿਹਾ ਕਿ ਇਸ ਖ਼ਤਰੇ ਬਾਰੇ ਦੂਨੀਆਂ ਨੂੰ ਜਾਗਰੂਕ ਕਰਨਾ ਉਨ੍ਹਾਂ ਦਾ ਨੈਤਿਕ ਫ਼ਰਜ਼ ਬਣਦਾ ਹੈ।
ਇਹ ਵੀ ਪੜ੍ਹੋ:
- ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
- ਡ੍ਰਗ ਮਾਫੀਆ ਦੇ ਹਮਲੇ ਵਿੱਚ 9 ਅਮਰੀਕੀਆਂ ਦੀ ਮੌਤ
- ਕਰਤਾਰਪੁਰ ਲਾਂਘਾ: ''ਮੈਨੂੰ ਉਹ ਘਰ ਦੇਖਣ ਦੀ ਤਾਂਘ ਹੈ ਜਿੱਥੇ ਮੇਰਾ ਆਨੰਦ ਕਾਰਜ ਹੋਇਆ''
ਜਿਸ ਦਿਨ ਡਾਟਾ ਜਾਰੀ ਕੀਤਾ ਗਿਆ ਉਸ ਦਿਨ ਦਾ ਸੈਟੇਲਾਇਟ ਰਿਕਾਰਡ ਦੱਸਦਾ ਸੀ ਕਿ ਇਸ ਸਾਲ ਦੇ ਅਕਤੂਬਰ ਮਹੀਨੇ ਵਿਚ ਪਈ ਗਰਮੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਖੋਜ ਵਿੱਚ ਕਿਹਾ ਗਿਆ ਹੈ ਕਿ ਜਿਸ ਤਰੀਕੇ ਨਾਲ ਜ਼ਮੀਨ ਦਾ ਤਾਪਮਾਨ ਮਾਪਿਆ ਜਾ ਰਿਹਾ, ਉਹ ਇੱਕ ਲੋੜੋਂ ਵਧ ਤਪ ਰਹੀ ਦੁਨੀਆਂ ਦੀਆਂ ਅਸਲ ਚੁਣੌਤੀਆਂ ਦੀ ਥਾਹ ਲਾਉਣ ਲਈ ਕਾਫ਼ੀ ਨਹੀਂ ਹੈ।
ਇਸ ਲਈ ਵਿਗਿਆਨੀਆਂ ਨੇ ਪਿਛਲੇ 40 ਸਾਲਾਂ ਦੌਰਾਨ ਇਕੱਠਾ ਕੀਤੀ ਗਿਆ ਕਈ ਕਿਸਮ ਦਾ ਇਸ ਅਧਿਐਨ ਸ਼ਾਮਲ ਕੀਤਾ ਹੈ। ਇਸ ਡਾਟਾ ਤੋਂ ਪਿਛਲੇ ਚਾਰ ਦਹਾਕਿਆਂ ਦੌਰਾਨ ਵਾਤਾਵਰਣੀ ਤਬਦੀਲੀ ਦੇ ਜ਼ਰੂਰੀ ਸੰਕੇਤਾਂ ਦਾ ਪਤਾ ਚਲਦਾ ਹੈ।
ਇਨ੍ਹਾਂ ਵਿੱਚ ਮਨੁੱਖੀ ਅਤੇ ਜੀਵ ਜੰਤੂਆਂ ਦੀ ਅਬਾਦੀ ਵਿੱਚ ਵਾਧਾ, ਪ੍ਰਤੀ-ਜੀਅ ਮੀਟ ਉਤਪਾਦਨ, ਵਿਸ਼ਵੀ ਪੱਧਰ ਪੱਧਰ ''ਤੇ ਜੰਗਲਾਂ ਹੇਠਲਾ ਰਕਬਾ ਘਟਣ ਅਤੇ ਪਥਰਾਟੀ ਬਾਲਣ ਦੀ ਵਰਤੋਂ ਸ਼ਾਮਲ ਹਨ।
ਕੁਝ ਖੇਤਰਾਂ ਵਿਚ ਤਰੱਕੀ ਵੀ ਦਰਜ ਕੀਤੀ ਗਈ ਹੈ। ਮਿਸਾਲ ਵਜੋਂ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਮਹੱਥਵਪੂਰਨ ਵਾਧਾ ਹੋਇਆ ਹੈ। ਪੌਣ ਅਤੇ ਸੂਰਜੀ ਊਰਜਾ ਦੀ ਵਰਤੋਂ ਵਿੱਚ ਪ੍ਰਤੀ ਦਹਾਕਾ 373% ਵਾਧਾ ਹੋਇਆ ਹੈ। ਫਿਰ ਵੀ 2018 ਵਿੱਚ ਵਰਤੇ ਗਏ ਪਰਥਾਟੀ ਬਾਲਣ ਤੋਂ 28 ਗੁਣਾ ਘੱਟ ਸਨ।
ਵਿਗਿਆਨੀਆਂ ਦਾ ਕਹਿਣਾ ਸੀ ਕਿ ਬਦਕਿਸਮਤੀ ਨਾਲ ਉਨ੍ਹਾਂ ਦੇ ਸਾਰੇ ਸੰਕੇਤ ਗਲਤ ਦਿਸ਼ਾ ਵੱਲ ਜਾ ਰਹੇ ਹਨ ਅਤੇ ਵਾਤਾਵਰਣੀ ਐਮਰਜੈਂਸੀ ਵੱਲ ਇਸ਼ਾਰਾ ਕਰ ਰਹੇ ਹਨ।
ਯੂਨੀਵਰਿਸਟੀ ਆਫ਼ ਸਿਡਨੀ ਦੇ ਪ੍ਰੋਫੈਸਰ ਅਤੇ ਖੋਜ ਕਾਰਜ ਦੇ ਮੁਖੀ ਡਾਕਟਰ ਥੌਮਸ ਨਿਊਸਮ ਮੌਸਮੀ ਤਬਦੀਲੀ ਨੂੰ ਪ੍ਰਭਾਸ਼ਿਤ ਕਰਦੇ ਕਹਿੰਦੇ ਹਨ, "ਜੇਕਰ ਅਸੀਂ ਆਪਣੇ ਕਾਰਬਨ ਨਿਕਾਸ, ਜਾਨਵਰਾਂ ਦੀ ਪੈਦਾਵਾਰ, ਜੰਗਲਾਤ ਦੀ ਜ਼ਮੀਨ ਦੇ ਸਫ਼ਾਏ ਤੇ ਪਰਥਾਟੀ ਊਰਜਾ ਨਿਰਭਰਤਾ ਨੂੰ ਨਹੀਂ ਰੋਕਦੇ ਜਾਂ ਘੱਟ ਕਰਦੇ ਤਾਂ ਇਸ ਨਾਲ ਪੈਦਾ ਹੋਣ ਵਾਲੀ ਮੌਸਮੀਂ ਤਬਦੀਲੀ ਦੇ ਦੁਰਪ੍ਰਭਾਵ ਇੰਨੇ ਭਿਆਨਕ ਹੋਣਗੇ, ਜਿੰਨੇ ਅੱਜ ਤੱਕ ਨਹੀਂ ਦੇਖੇ ਹੋਣਗੇ।"
"ਇਸ ਦਾ ਮਤਲਬ ਹੋ ਸਕਦਾ ਹੈ ਕਿ ਧਰਤੀ ਦਾ ਕੋਈ ਖਿੱਤਾ ਮਨੁੱਖੀ ਵਸੋਂ ਦੇ ਯੋਗ ਨਾ ਰਹੇ।"
ਇਹ ਰਿਪੋਰਟ ਵਾਤਾਵਰਣੀ ਤਬਦੀਲੀ ਨਾਲ ਜੁੜੀਆਂ ਦੂਸਰੀਆਂ ਰਿਪੋਰਟਾਂ ਤੋਂ ਕਿਵੇਂ ਵੱਖਰਾ ਹੈ?
ਇਸ ਰਿਪੋਰਟ ਵਿੱਚ ਵਾਤਾਵਰਣੀ ਤਬਦੀਲੀ ਬਾਰੇ ਕੌਮਾਂਤਰੀ ਪੈਨਲ ਦੀਆਂ ਚੇਤਾਵਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਲੇਖਕ ਵਾਤਾਵਰਣੀ ਤਬਦੀਲੀ ਦੇ ਬਹੁਤ ਸਾਰੇ ਸੰਕੇਤਾਂ ਦੀ ਇੱਕ ਸੌਖੀ ਤਸਵੀਰ ਪੇਸ਼ ਕਰਨਾ ਚਾਹੁੰਦੇ ਸਨ ਜਿਸ ਨਾਲ ਲੋਕਾਂ ਤੇ ਸਰਕਾਰਾਂ ਨੂੰ ਸਮਝ ਆ ਸਕੇ ਕਿ ਖ਼ਤਰਾ ਗੰਭੀਰ ਹੈ ਤੇ ਪ੍ਰਤੀਕਿਰਿਆ ਨਾਕਸ ਰਹੀ ਹੈ।
ਹਾਲਾਂ ਕਿ ਲੇਖਕਾਂ ਦਾ ਕਹਿਣਾ ਹੈ ਹਾਲਾਤ ਗੰਭੀਰ ਹੈ ਪਰ ਉਹ ਨਾਉਮੀਦ ਨਹੀਂ ਹਨ। ਸਾਇੰਸਦਾਨਾਂ ਨੇ ਛੇ ਅਜਿਹੇ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਵਿੱਚ ਫੌਰੀ ਕਦਮ ਚੁੱਕੇ ਜਾਣੇ ਹਨ।

ਇਹ ਖੇਤਰ ਹਨ:
ਊਰਜਾ: ਸਨਅਤ ਵਿੱਚ ਪਥਰਾਟ ਬਾਲਣ ਦੀ ਵਰਤੋਂ ਵਿੱਚ ਕਮੀ ਲਿਆਉਣ ਲਈ ਸਿਆਸਤਦਾਨਾਂ ਨੂੰ ਉੱਚੀ ਕਾਰਬਨ ਫੀਲ ਲਾਉਣੀ ਚਾਹੀਦੀ ਹੈ ਉਨ੍ਹਾਂ ਨੂੰ ਕੰਪਨੀਆਂ ਨੂੰ ਮਿਲਣ ਵਾਲੀ ਪਥਰਾਟ ਬਾਣਲ ਤੇ ਦਿੱਤੀ ਜਾਣ ਵਾਸੀ ਸਬਸਿਡੀ ਬੰਦ ਕਰਨੀ ਚਾਹੀਦੀ ਹੈ। ਤੇਲ ਨੂੰ ਗੈਸ ਅਤੇ ਨਵਿਆਉਣਯੋਗ ਬਦਲਾਅਵਾਂ ਨਾਲ ਬਦਲਿਆ ਜਾਣਾ ਚਾਹੀਦਾ ਹੈ।
ਥੋੜ੍ਹ ਚਿਰੇ ਪ੍ਰਦੂਸ਼ਕ: ਇਨ੍ਹਾਂ ਵਿੱਚ ਮੀਥੇਨ ਅਤੇ ਹਾਈਡਰੋਫਲੋਰੋਕਾਰਬਨਾਂ ਸ਼ਾਮਲ ਹਨ—ਸਾਇੰਸਦਾਨਾਂ ਮੁਤਾਬਕ ਜੇ ਇਨ੍ਹਾਂ ਦੀ ਮਾਤਰਾ ਨੂੰ ਵਾਤਾਵਣ ਵਿੱਚ ਘਟਾਇਆ ਜਾ ਸਕੇ ਤਾਂ ਵਿਸ਼ਵੀ ਤਾਪਮਾਨ ਦੀ ਚੇਤਾਵਨੀ ਨੂੰ ਅਗਲੇ ਕੁਝ ਦਹਾਕਿਆਂ ਤੱਕ 50 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ।
ਕੁਦਰਤ: ਜ਼ਮੀਨ ਦੀ ਸਫ਼ਾਈ ਰੋਕੋ, ਜੰਗਲ ਲਾਓ, ਘਾਹ ਦੇ ਮੈਦਾਨ ਇਸ ਸਭ ਨਾਲ ਕਾਰਬਨ ਡਾਇਕਸਾਇਡ ਵਿੱਚ ਕਮੀ ਆਵੇਗੀ।
ਖ਼ੁਰਾਕ: ਉਨ੍ਹਾਂ ਕਿਹਾ ਕਿ ਸਾਨੂੰ ਮਾਸਾਹਾਰੀ ਭੋਜਨ ਛੱਡ ਕੇ ਸ਼ਾਕਾਹਾਰ ਖਾਣਾ ਵਧਾਉਣਾ। ਖਾਣੇ ਦੀ ਬਰਬਾਦੀ ਰੋਕਣਾ ਵੀ ਬਹੁਤ ਜ਼ਰੂਰੀ ਹੈ।
ਆਰਥਿਕਤਾ: ਕਾਰਬਨ ਬਾਲਣਾਂ ਤੋਂ ਅਰਥਿਤਕਤਾ ਦੀ ਨਿਰਭਰਤਾ ਘਟਾਉਣੀ ਪਵੇਗੀ।

ਇਹ ਸਾਇੰਸਦਾਨ ਕੌਣ ਹਨ?
ਇਸ ਖੋਜ ਦੀ ਪੈਰਵਾਈ ਕਰਨ ਵਾਲੇ ਸਾਇੰਸਦਾਨਾਂ ਵਿੱਚ 153 ਦੇਸ਼ਾਂ ਦੇ 11000 ਸਾਇੰਸਦਾਨ ਸ਼ਾਮਲ ਹਨ।
ਲੇਖਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਿਸੇ ਦਾ ਨਾਮ ਨਹੀਂ ਲਿਆ ਇਸੇ ਕਾਰਨ ਰਿਪੋਰਟ ਵਿੱਚੋਂ ਕੋਈ ਵੱਡਾ ਨਾਮ ਸਾਹਮਣੇ ਨਹੀਂ ਆਇਆ।
ਜਿਹੇੜੇ ਸਾਇੰਸਦਾਨਾਂ ਨੇ ਇਸ ਰਿਪੋਰਟ ਉੱਪਰ ਦਸਤਖ਼ਤ ਕੀਤੇ ਹਨ ਉਨਾਂ ਦੇ ਨਾਮ ਔਨਲਾਈਨ ਉਪਲਭਦ ਹਨ।
ਲੇਖਕਾਂ ਮੁਤਾਬਕ ਹੁਣ ਕੀ ਹੋਣਾ ਚਾਹੀਦਾ ਹੈ?
ਸਾਇੰਸਦਾਨ ਇਸ ਪੱਖੋਂ ਨਿਰਾਸ਼ ਹਨ ਕਿ ਵਾਤਾਵਰਣ ਬਾਰੇ ਹੋਣ ਵਾਲੀਆਂ ਕਈ ਕਾਨਫਰੰਸਾਂ ਅਤੇ ਅਸੈਂਬਲੀਆਂ ਬੇਸਿੱਟਾ ਰਹੀਆਂ ਹਨ। ਹਾਲਾਂ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਵਿਸ਼ਵੀ ਤਾਪਮਾਨ ਬਾਰੇ ਹੋ ਰਹੇ ਪ੍ਰਦਰਸ਼ਨਾਂ ਤੋਂ ਕੁਝ ਉਮੀਦ ਬੱਝਦੀ ਹੈ।
ਅਸੀਂ ਵਿਸ਼ਵ ਪੱਧਰ ਤੇ ਪੈਦਾ ਹੋ ਰਹੀ ਨਵੀਂ ਫਿਕਰਮੰਦੀ ਤੋਂ ਉਤਸ਼ਾਹਿਤ ਹਾਂ—ਸਰਕਾਰਾਂ ਨਵੀਆਂ ਨੀਤੀਆਂ ਅਪਣਆ ਰਹੀਆਂ ਹਨ, ਸਕੂਲੀ ਬੱਚੇ ਹੜਤਾਲਾਂ ਕਰ ਰਹੇ ਹਨ, ਮੁੱਕਦਮੇ ਹੋ ਰਹੇ ਹਨ ਤੇ ਗਰਾਸਰੂਟ ਪੱਧਰ ''ਤੇ ਲੋਕ ਤਬਦੀਲੀ ਦੀ ਮੰਗ ਕਰ ਰਹੇ ਹਨ।
ਮਨੁੱਖੀ ਵਸੋਂ ਦੇ ਵਾਧੇ ਬਾਰੇ ਕੀ ਕਰੀਏ?
ਜਨਸੰਖਿਆ ਦੇ ਵਾਧੇ ਨੂੰ ਪ੍ਰਭਾਵਿਤ ਕਰਨਾ ਇੱਕ ਵਿਵਾਦਿਤ ਵਿਸ਼ਾ ਰਿਹਾ ਹੈ ਜਿਸ ਨੂੰ ਯੰਯੁਕਤ ਰਾਸ਼ਟਰ ਦੇ ਵਿਚਾਰ ਵਟਾਂਦਰਿਆਂ ਨਾਲ ਨਹੀਂ ਨਜਿੱਠਿਆ ਜਾ ਸਕਿਆ।
ਡਾ਼ ਨਿਊਸਮ ਨੇ ਕਿਹਾ, "ਬਿਲਕੁਲ ਇਹ ਇੱਕ ਵਿਵਾਦਿਤ ਮੁੱਦਾ ਹੈ ਪਰ ਮੈਨੂੰ ਪਰ ਮੈਂ ਸੋਚਦਾ ਹਾਂ ਕਿ ਇਸ ਨੂੰ ਮਨੁੱਖੀ ਦੇ ਵਾਤਾਵਰਣ ਉੱਪਰ ਅਸਰ ਨੂੰ ਵਿਚਾਰਨ ਸਮੇਂ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।"
ਇਹ ਵੀ ਪੜ੍ਹੋ:
- ਪਾਕਿਸਤਾਨ ਦਾ ਕਰੀਬੀ ਸਾਊਦੀ ਅਰਬ ਕਿਉਂ ਭਾਰਤ ਦੇ ਨੇੜੇ ਹੋ ਰਿਹਾ ਹੈ
- ਗੁਰਮੁਖੀ ਪਾਸਵਰਡ ਬਣਾਓ ਆਪਣਾ ਡਾਟਾ ਬਚਾਓ
- ਬੋਰਵੈੱਲ ਵਿੱਚ ਫਸੇ ਬੱਚੇ ਦੀ ਮੌਤ, ਸਰੀਰ ਹੋਣ ਲੱਗਿਆ ਸੀ ਖ਼ਰਾਬ
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=i2kk8sWMzaY
https://www.youtube.com/watch?v=epD-CpBihfs
https://www.youtube.com/watch?v=5es344CJPDU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)