550ਵਾਂ ਪ੍ਰਕਾਸ਼ ਪੁਰਬ: ਕੀ ਅਸੀਂ ਕਰਤਾਰਪੁਰ ਮਾਡਲ ਨੂੰ ਬਦਲ ਵਜੋਂ ਪੇਸ਼ ਕਰ ਸਕਦੇ ਹਾਂ? - ਡਾ. ਮਨਮੋਹਨ ਸਿੰਘ

Wednesday, Nov 06, 2019 - 11:46 AM (IST)

550ਵਾਂ ਪ੍ਰਕਾਸ਼ ਪੁਰਬ: ਕੀ ਅਸੀਂ ਕਰਤਾਰਪੁਰ ਮਾਡਲ ਨੂੰ ਬਦਲ ਵਜੋਂ ਪੇਸ਼ ਕਰ ਸਕਦੇ ਹਾਂ? - ਡਾ. ਮਨਮੋਹਨ ਸਿੰਘ
ਮਨਮੋਹਨ ਸਿੰਘ
Getty Images

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਵਿਧਾਨ ਸਭਾ ਦਾ ਖ਼ਾਸ ਇਜਲਾਸ ਕਰਵਾਇਆ ਜਾ ਰਿਹਾ ਹੈ।

ਇਸ ਖ਼ਾਸ ਇਜਲਾਸ ਵਿੱਚ ਉੱਪ-ਰਾਸ਼ਟਰਪਤੀ ਵੈਂਕਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਦੋਵੇਂ ਸੂਬਿਆਂ ਦੇ ਰਾਜਪਾਲ ਤੇ ਵਿਧਾਇਕ ਮੌਜੂਦ ਹਨ।

ਵਿਧਾਨ ਸਭਾ ਨੂੰ ਸੰਬੋਧਿਤ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ, "ਅਜੋਕਾ ਵਿਸ਼ਵ ਇੱਕ ਸੁਲਝੇ ਹੋਏ ਮਾਡਲ ਦੀ ਤਲਾਸ਼ ਵਿੱਚ ਹੈ। ਕੀ ਅਸੀਂ ਕਰਤਾਰਪੁਰ ਸਾਹਿਬ ਦੇ ਮਾਡਲ ਨੂੰ ਇੱਕ ਬਦਲ ਵਜੋਂ ਪੇਸ਼ ਕਰ ਸਕਦੇ ਹਾਂ?"

"ਗੁਰੂ ਨਾਨਕ ਨੇ ਦੱਸਿਆ ਕਿ ਧਰਮ ਦੇ ਨਾਂ ਤੇ ਪਰਜੀਵਤਾ ਪਾਪ ਹੈ। ਉਨ੍ਹਾਂ ਨੇ ਆਪਣੇ ਲੋਕਾਂ ਨੂੰ ਦਲੇਰ ਬਣਾਇਆ। ਉਨ੍ਹਾਂ ਨੇ ਆਪਣੇ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਹਾਕਮਾਂ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ।"

https://twitter.com/capt_amarinder?lang=en

ਇਹ ਵੀ ਪੜ੍ਹੋ:-

ਉਨ੍ਹਾਂ ਨੇ ਅੱਗੇ ਕਿਹਾ, "ਕਰਤਾਰਪੁਰ ਵਿਖੇ ਗੁਰੂ ਨਾਨਕ ਨੇ ਧਾਰਿਮਕ ਰਵਾਂਦਾਰੀ ਦਾ ਅਜਿਹਾ ਨਮੂਨਾ ਪੇਸ਼ ਕੀਤਾ ਸੀ ਕਿ ਸਾਰਿਆਂ ਨੂੰ ਗੁਰੂ ਆਪਣੇ ਹੀ ਧਰਮ ਦਾ ਲਗਦਾ ਸੀ।"

"ਗੁਰੂ ਨਾਨਕ ਇੱਕ ਸੱਚੇ ਤੇ ਸੁੱਚੇ ਇਨਸਾਨ ਦੀ ਤਲਾਸ਼ ਵਿੱਚ ਸਨ ਜਿਸ ਨੂੰ ਇੱਕ ਧਰਮ ਦੀ ਪਹਿਚਾਣ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ।"

"ਗੁਰੂ ਨਾਨਕ ਸਿਰਫ਼ ਦੈਵੀ ਸੱਚ ਦੀ ਤਲਾਸ਼ ਵਿੱਚ ਨਹੀਂ ਸਨ ਸਗੋਂ ਉਹ ਇੱਕ ਅਜਿਹੇ ਸੱਚ ਦੀ ਤਲਾਸ਼ ਵਿੱਚ ਸਨ ਜਿਸ ਨੂੰ ਸੱਚੇ ਆਚਰਣ ਦਾ ਆਧਾਰ ਬਣਾਇਆ ਜਾ ਸਕੇ।"

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=i2kk8sWMzaY

https://www.youtube.com/watch?v=epD-CpBihfs

https://www.youtube.com/watch?v=5es344CJPDU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News