ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
Tuesday, Nov 05, 2019 - 07:31 PM (IST)

ਜਦੋਂ ਵੀ ਪਾਕਿਸਤਾਨ ਵਿਚ ਭਾਰਤ ਦੇ ਕਿਸੇ ਅਪਰਾਧੀ ਨੂੰ ਸ਼ਰਨ ਦਿੱਤੀ ਜਾਂਦੀ ਹੈ ਪੂਰੀ ਦੁਨੀਆਂ ਦੀ ਨਜ਼ਰਾਂ ਉਸ ਵੱਲ ਘੁੰਮਦੀ ਹੈ।
1993 ਵਿਚ ਮੁੰਬਈ ਬੰਬ ਧਮਾਕੇ ਤੋਂ ਬਾਅਦ ਮੁੱਖ ਮੁਲਜ਼ਮ ਦਾਊਦ ਇਬਰਾਹਿਮ ਦੇ ਪਾਕਿਸਾਤਨ ਭੱਜਣ ਤੇ ਉੱਥੇ ਵੱਸ ਜਾਣ ਦੀ ਖ਼ਬਰ ਆਈ ਤਾਂ ਭਾਰਤ ਨੇ ਇਸ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾ ਲਿਆ।
ਹਾਲਾਂਕਿ ਪਾਕਿਸਤਾਨ ਵਲੋਂ ਹਮੇਸ਼ਾ ਇਸ ਗੱਲ ਦਾ ਖੰਡਨ ਕੀਤਾ ਜਾਂਦਾ ਰਿਹਾ ਕਿ ਦਾਊਦ ਇਬਰਾਹਿਮ ਉਸ ਦੀ ਜ਼ਮੀਨ ''ਤੇ ਰਹਿ ਰਿਹਾ ਹੈ।
ਪਰ ਦਾਊਦ ਤੋਂ ਕਰੀਬ 40 ਸਾਲ ਪਹਿਲਾਂ ਵੀ ਇੱਕ ਮੌਕਾ ਅਜਿਹਾ ਆਇਆ ਸੀ ਜਦੋਂ ਪਾਕਿਸਤਾਨ ਨੇ ਭਾਰਤ ਤੋਂ ਭੱਜੇ ਡਾਕੂ ਭੂਪਤ ਨੂੰ ਸ਼ਰਨ ਦਿੱਤੀ ਸੀ।
50 ਦੇ ਦਹਾਕੇ ਵਿਚ ਭੂਪਤ ਡਾਕੂ ਗੁਜਰਾਤ ਤੇ ਰਾਜਸਥਾਨ ਵਿਚ ਕਾਫ਼ੀ ਮਸ਼ਹੂਰ ਹੋ ਚੁੱਕਿਆ ਸੀ ਤੇ ਕਿਹਾ ਜਾਂਦਾ ਹੈ ਕਿ ਜੁਲਾਈ 1949 ਤੇ ਫ਼ਰਵਰੀ 1952 ਵਿਚਾਲੇ ਭੂਪਤ ਤੇ ਉਸ ਦੇ ਗੈਂਗ ''ਤੇ 82 ਕਤਲ ਕਰਨ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਵਿਚੋਂ ਦੋ ਕਤਲ ਫ਼ਰਵਰੀ 1952 ਵਿਚ ਕੀਤੀ ਗਈ ਸੀ।
ਇਹ ਵੀ ਪੜ੍ਹੋ:
- ਸਿੱਖ ਭਾਈਚਾਰੇ ਦੇ ਸਵਾਗਤ ਲਈ ਕਰਤਾਰਪੁਰ ਤਿਆਰ : ਇਮਰਾਨ
- ''ਬਾਹਰ ਜਾਵੇਗੀ, ਛੋਟੇ ਕੱਪੜੇ ਪਾਵੇਗੀ ,ਕਿਤੇ ਕੋਈ ਮਾੜੀ ਖ਼ਬਰ ਨਾ ਲੈ ਆਵੇ''
- ਭਾਰਤੀਆਂ ਦੀ ਜਾਸੂਸੀ ਵਿੱਚ ਕਰੋੜਾਂ ਰੁਪਏ ਕਿਹੜੀ ਸਰਕਾਰੀ ਏਜੰਸੀ ਨੇ ਖਰਚੇ ਹੋਣਗੇ?
ਉਸ ਤੋਂ ਬਾਅਦ ਭਾਰਤੀ ਪੁਲਿਸ ਨੇ ਉਸ ''ਤੇ ਇੰਨਾ ਦਬਾਅ ਬਣਾਇਆ ਕਿ ਉਹ ਆਪਣੇ ਦੋ ਸਾਥੀਆਂ ਦੇ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ।
ਉੱਥੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਪਾਕਿਸਤਾਨ ਵਿਚ ਗੈਰ-ਕਾਨੂੰਨੀ ਦਾਖਲੇ ''ਤੇ ਹਥਿਆਰ ਰੱਖਣ ਦੇ ਇਲਜ਼ਾਮ ਵਿਚ ਮੁਕੱਦਮਾ ਚਲਾਇਆ ਗਿਆ ਤੇ ਉੱਥੋਂ ਦੀ ਅਦਾਲਤ ਨੇ ਉਸ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ।
ਕਲਾਸੀਫ਼ਾਈਡ ਫਾਈਲ ਵਿਚ ਭੂਪਤ ਦਾ ਜ਼ਿਕਰ
ਮਸ਼ਹੂਰ ਕਿਤਾਬ ''ਦਿ ਨੈਕਸਡ ਡੋਰ- ਦਿ ਕਿਊਰੀਅਸ ਹਿਸਟਰੀ ਆਫ਼ ਇੰਡੀਆਜ਼ ਰਿਲੇਸ਼ਨ ਵਿਦ ਪਾਕਿਸਤਾਨ'' ਦੇ ਲੇਖਕ ਤੇ ਪਾਕਿਸਤਾਨ ਵਿਚ ਭਾਰਤ ਦੇ ਹਾਈ-ਕਮਿਸ਼ਨ ਰਹਿ ਚੁੱਕੇ ਡਾਕਟਰ ਟੀਸੀਏ ਰਾਘਵਨ ਦੱਸਦੇ ਹਨ, "ਇਸ ਬਾਰੇ ਮੈਂ ਇੱਕ ਫਾਈਲ ਦੇਖੀ ਸੀ ਜੋ ਮੇਰੇ ਕੋਲ ਡਿ-ਕਲਾਸੀਫਾਆਈ ਕਰਨ ਲਈ ਆਈ ਸੀ ਤਾਂ ਕਿ ਉਸ ਨੂੰ ਨੈਸ਼ਨਲ ਆਰਕਾਈਵਜ਼ ਵਿਚ ਭੇਜਿਆ ਜਾ ਸਕੇ। ਇਹ ਮਾਮਲਾ ਇੰਨਾ ਅਹਿਮ ਸੀ ਕਿ ਇਸ ''ਤੇ ਦੋਹਾਂ ਦੇਸਾਂ ਵਿਚਾਲੇ ਕਾਫ਼ੀ ਉੱਚੇ ਪੱਧਰ ''ਤੇ ਗੱਲ ਹੋਈ ਸੀ। ਮੁਸ਼ਕਿਲ ਇਹ ਸੀ ਕਿ ਇਸ ਮੰਗ ਨੂੰ ਅਮਲੀ ਜਾਮਾ ਪਾਉਣ ਲਈ ਭਾਰਤ ਕੋਲ ਕੋਈ ਕਾਨੂੰਨੀ ਢਾਂਚਾ ਨਹੀਂ ਸੀ ਕਿਉਂਕਿ ਦੋਹਾਂ ਦੇਸਾਂ ਵਿਚ ਹਵਾਲਗੀ ਸੰਧੀ ''ਤੇ ਦਸਤਖ਼ਤ ਹੋਏ ਸੀ।"
ਉਹ ਕਹਿੰਦੇ ਹਨ, "ਜਦੋਂ ਭਾਰਤ ਦੇ ਤਤਕਾਲੀ ਹਾਈ ਕਮਿਸ਼ਨਰ ਦੇ ਭੂਪਤ ਡਾਕੂ ਨੂੰ ਭਾਰਤ ਲਿਆਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਹੋ ਗਈਆਂ ਤਾਂ ਉਨ੍ਹਾਂ ਨੇ ਪਾਕਿਸਤਾਨੀ ਸਰਕਾਰ ''ਤੇ ਸਿੱਧਾ ਇਲਜ਼ਾਮ ਲਾਇਆ ਕਿ ਉਹ ਸਿਆਸੀ ਰੂਪ ਤੋਂ ਇੰਨਾ ਕਮਜ਼ੋਰ ਹੈ ਕਿ ਉਹ ਜਨਮਤ ਦੀ ਅਣਦੇਖ ਕਰ ਕੇ ਭੂਪਤ ਨੂੰ ਭਾਰਤ ਨੂੰ ਸੌਂਪਣ ਦੀ ਹਿੰਮਤ ਨਹੀਂ ਕਰ ਸਕਦੀ।"
ਭਾਰਤ-ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਕੀਤੀ ਭੂਪਤ ਤੇ ਚਰਚਾ
ਸੌਰਾਸ਼ਟਰ ਦੇ ਆਗੂਆਂ ਦੇ ਦਬਾਅ ਅਤੇ ਭਾਰਤੀ ਮੀਡੀਆ ਵਿਚ ਇਸ ਬਾਰੇ ਲਗਾਤਾਰ ਚਰਚਾ ਦੀ ਵਜ੍ਹਾ ਨਾਲ ਇਸ ਵਿਸ਼ੇ ''ਤੇ ਜੁਲਾਈ 1956 ਵਿਚ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਅਲੀ ਬੋਗਰਾ ਵਿਚਾਲੇ ਵੀ ਗੱਲਬਾਤ ਹੋਈ।
ਇਸ ਤੋਂ ਬਾਅਦ ਨਹਿਰੂ ਨੇ ਵਿਦੇਸ਼ ਮੰਤਰਾਲੇ ਦੀ ਫਾਈਲ ''ਤੇ ਲਿਖਿਆ, "ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਮੇਰੇ ਸਾਹਮਣੇ ਭੂਪਤ ਦਾ ਮਾਮਲਾ ਚੁੱਕਿਆ। ਮੇਰੇ ਖਿਆਲ ਨਾਲ ਇਸ ਬਾਰੇ ਪਹਿਲ ਉਨ੍ਹਾਂ ਵਲੋਂ ਹੋਈ। ਅਲੀ ਬੋਗਰਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਇਸ ਗੱਲ ਤੋਂ ਸਹਿਮਤ ਹਨ ਕਿ ਭੂਪਤ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਉਸ ਨੂੰ ਭਾਰਤ ਵਾਪਸ ਭੇਜਣ ਬਾਰੇ ਉਨ੍ਹਾਂ ਨੇ ਇਹ ਕਹਿ ਕੇ ਹੱਥ ਝਾੜ ਲਏ ਕਿ ਦੋਹਾਂ ਦੇਸਾਂ ਵਿਚਾਲੇ ਹਾਵਲਗੀ ਸੰਧੀ ਨਹੀਂ ਹੈ। ਉਨ੍ਹਾਂ ਨੇ ਇਹ ਕਿਹਾ ਕਿ ਉਸ ਨੂੰ ਭਾਰਤੀ ਪ੍ਰਸ਼ਾਸਨ ਨੂੰ ਸੂਚਨਾ ਦੇਣ ਤੋਂ ਬਾਅਦ ਭਾਰਤੀ ਸਰਹੱਦ ''ਤੇ ਛੱਡੇ ਜਾਣ ਦੀ ਗੱਲ ਸੋਚੀ ਜਾ ਸਕਦੀ ਹੈ।"
ਬਲਿਟਜ਼ ਦੇ ਮੁਖ ਪੰਨੇ ''ਤੇ ਭੂਪਤ ਦੀ ਖ਼ਬਰ
ਪਰ ਕਿਸੇ ਤਰ੍ਹਾਂ ਇਹ ਮਤਾ ਭਾਰਤੀ ਮੀਡੀਆ ਵਿਚ ਲੀਕ ਹੋ ਗਿਆ ਤੇ ਫਿਰ ਪਾਕਿਸਤਾਨ ਇਸ ਮਤੇ ਤੋਂ ਪਿੱਛੇ ਹੱਟ ਗਿਆ।
ਭਾਰਤੀ ਮੀਡੀਆ ਵਿਚ ਉਨ੍ਹਾਂ ਦਿਨਾਂ ਵਿਚ ਭੂਪਤ ਨਾਲ ਸਬੰਧਤ ਖ਼ਬਰਾਂ ਛਾਈਆਂ ਰਹਿੰਦੀਆਂ ਸੀ ਬਲਿਟਜ਼ ਨੇ ਆਪਣੇ ਅਪ੍ਰੈਲ, 1953 ਦੇ ਅੰਕ ਵਿਚ ਹੈੱਡਲਾਈਨ ਲਾਈ ਸੀ, "ਕੀ ਭੂਪਤ ਪਾਕਿਸਤਾਨੀ ਫੌਜ ਲਈ ਭਾਰਤੀ ਡਾਕੂਆਂ ਦੀ ਭਰਤੀ ਕਰ ਰਿਹਾ ਹੈ?"

ਇਸ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਭੂਪਤ ਪਾਕਿਸਤਾਨੀ ਫੌਜ ਦੇ ਖੂਫੀਆ ਵਿਭਾਗ ਲਈ ਭਾਰਤੀ ਡਕੈਤਾਂ ਦੀ ਭਰਤੀ ਕਰ ਰਿਹਾ ਹੈ ਅਤੇ ਇਸ ਟੌਪ ਸੀਕਰੇਟ ਮਿਸ਼ਨ ਲਈ ਭਾਰਤ-ਪਾਕਿਸਤਾਨ ਸਰਹੱਦ ਨੇੜੇ ਘੁੰਮ ਰਿਹਾ ਹੈ।
ਭਾਰਤ ਨਾ ਭੇਜੇ ਜਾਣ ਦੀ ਕੋਸ਼ਿਸ਼
ਟੀਸੀਏ ਰਾਘਵਨ ਦੱਸਦੇ ਹਨ, "ਮੀਡੀਆ ਦੇ ਕਿਆਸ ਵਿਚਾਲੇ ਭੂਪਤ ਦੀ ਰਣਨੀਤੀ ਇਹ ਸੀ ਕਿ ਕਿਸੇ ਤਰ੍ਹਾਂ ਉਸ ਨੂੰ ਭਾਰਤ ਨਾ ਭੇਜਿਆ ਜਾਵੇ, ਜਿੱਥੇ ਉਸ ਨੂੰ ਫਾਂਸੀ ਤੇ ਚੜ੍ਹਾਇਆ ਜਾਣਾ ਤਕਰੀਬਨ ਤੈਅ ਸੀ। ਇੱਕ ਸਮਾਂ ਅਜਿਹਾ ਆਇਆ ਕਿ ਉਸ ਦੇ ਕੁਝ ਸਮਰਥਕਾਂ ਨੇ ਸੜਕਾਂ ''ਤੇ ਨਾਟਕ ਕਰਕੇ ਉਸ ਲਈ ਚੰਦਾ ਜਮ੍ਹਾ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਕੁੱਲ 1500 ਰੁਪਏ ਜਮ੍ਹਾ ਕੀਤੇ ਜੋ ਉਸ ਜ਼ਮਾਨੇ ਵਿਚ ਛੋਟੀ ਰਕਮ ਨਹੀਂ ਸੀ। ਇਸ ਸਭ ਨਾਲ ਭੂਪਤ ਇੰਨਾ ਉਤਸ਼ਾਹਿਤ ਹੋਇਆ ਕਿ ਉਸ ਨੂੰ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ ਜਿਸ ਵਿਚ ਜੂਨਾਗੜ੍ਹ ਤੇ ਭਾਰਤੀ ਫੌਜ ਦੇ ਕਬਜ਼ੇ ਨੂੰ ਦਿਖਾਇਆ ਜਾਂਦਾ। ਉਸ ਦਾ ਤਰਕ ਸੀ ਕਿ ਇਸ ਤਰ੍ਹਾਂ ਦੀ ਫਿਲਮ ਨਾਲ ਭਾਰਤ ਖਿਲਾਫ਼ ਪਾਕਿਸਤਾਨ ਦੇ ਪ੍ਰੋਪੇਗੇਂਡਾ ਨੂੰ ਵਧਾਵਾ ਮਿਲੇਗਾ।"

ਖੁਦ ਨੂੰ ਐਲਾਣਿਆ ਆਜ਼ਾਦੀ ਘੁਲਾਟੀ
ਭੂਪਤ ਨੂੰ ਇਹ ਅੰਦਾਜ਼ਾ ਹੋ ਗਿਆ ਕਿ ਭਾਰਤ ਭੇਜੇ ਜਾਣ ਤੋਂ ਬਚਣ ਲਈ ਸਭ ਤੋਂ ਚੰਗਾ ਤਰੀਕਾ ਇਹੀ ਹੋਵੇਗਾ ਕਿ ਉਹ ਖੁਦ ਨੂੰ ਆਜ਼ਾਦੀ ਘੁਲਾਟੀਆ ਐਲਾਣ ਦੇਣ। ਉਸ ਨੇ ਇਹੀ ਤਰਕ ਦੇ ਕੇ ਸਿੰਘ ਦੀ ਅਦਾਲਤ ਤੋਂ ਆਪਣੀ ਰਿਹਾਈ ਮੰਗੀ।

ਬਲਿਟਜ਼ ਅਖ਼ਬਾਰ ਨੇ ਭੂਪਤ ਦੀਆਂ ਦਲੀਲਾਂ ਨੂੰ ਛਾਪਦੇ ਹੋਏ ਲਿਖਿਆ, "ਜਦੋਂ ਮੇਰੀ ਰਿਆਸਤ ਦਾ ਪਾਕਿਸਤਾਨ ਵਿਚ ਰਲੇਵਾਂ ਹੋ ਗਿਆ ਤਾਂ ਭਾਰਤ ਦੀ ਫ਼ੌਜ ਨੇ ਉਸ ''ਤੇ ਹਮਲਾ ਕਰ ਦਿੱਤਾ। ਅਸੀਂ ਤਾਕਤ ਦਾ ਜਵਾਬ ਤਾਕਤ ਨਾਲ ਦੇਣ ਦਾ ਫ਼ੈਸਲਾ ਕੀਤਾ। ਅਸੀਂ ਸਾਢੇ ਤਿੰਨ ਸਾਲਾਂ ਤੱਕ ਭਾਰਤੀ ਫ਼ੌਜ ਦਾ ਮੁਕਾਬਲਾ ਕੀਤਾ ਪਰ ਅਖ਼ੀਰ ਉਨ੍ਹਾਂ ਦੀ ਜਿੱਤ ਹੋਈ ਤੇ ਮੈਨੂੰ ਭਾਰਤ ਛੱਡਣ ਤੇ ਪਾਕਿਸਤਾਨ ਵਿਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਮੈਂ ਪਾਕਿਸਤਾਨ ਪ੍ਰਤੀ ਵਫ਼ਾਦਾਰ ਹਾਂ, ਜਿਸ ਨੇ ਮੈਨੂੰ ਸ਼ਰਨ ਦੇ ਕੇ ਮੇਰੀ ਜ਼ਿੰਦਗੀ ਬਚਾਈ ਹੈ। ਪਾਕਿਸਤਾਨ ਦੀ ਸੁਰੱਖਿਆ ਲਈ ਮੈਂ ਆਪਣੇ ਸਰੀਰ ਦੀ ਆਖਿਰੀ ਬੂੰਦ ਤੱਕ ਦੇਣ ਲਈ ਤਿਆਰ ਹਾਂ।"
ਪਾਕਿਸਤਾਨ ਵਿਚ ਹੀ ਮੌਤ
ਰਾਘਵਨ ਦੱਸਦੇ ਹਨ, "ਜੂਨਾਗੜ੍ਹ ਦੇ ਆਜ਼ਾਦੀ ਘੁਲਾਟੀਏ ਹੋਣ ਦੀ ਭੂਪਤ ਦੀ ਦਲੀਲ ਅਖ਼ੀਰ ਰੰਗ ਲਿਆਈ ਤੇ ਉਸ ਨੂੰ ਪਾਕਿਸਤਾਨ ਰਹਿਣ ਦਿੱਤਾ ਗਿਆ ਉਹ 2006 ਤੱਕ ਆਪਣੀ ਮੌਤ ਤੱਕ ਪਾਕਿਸਤਾਨ ਵਿਚ ਹੀ ਰਿਹਾ। ਉਸ ਨੇ ਆਪਣਾ ਧਰਮ ਬਦਲ ਕੇ ਇਸਲਾਮ ਧਰਮ ਅਪਣਾ ਲਿਆ ਅਤੇ ਆਪਣਾ ਨਾਮ ਅਮੀਨ ਯੁਸੁਫ਼ ਰੱਖ ਲਿਆ। ਉਸ ਨੇ ਉੱਥੇ ਦੁਬਾਰਾ ਵਿਆਹ ਕਰਵਾਇਆ ਅਤੇ ਉਸ ਦੇ ਬੱਚੇ ਵੀ ਹੋਏ।"
ਉਹ ਕਹਿੰਦੇ ਹਨ, "ਮੈਂ ਜਦੋਂ ਸੌਰਾਸ਼ਟਰ ਗਿਆ ਤਾਂ ਉੱਥੇ ਮੈਨੂੰ ਲੋਕਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਉਸ ਦੀ ਮੌਤ ਬਾਰੇ ਉਦੋਂ ਪਤਾ ਲੱਗਿਆ ਜਦੋਂ ਲੋਕਾਂ ਨੇ ਦੇਖਿਆ ਕਿ ਭੂਪਤ ਦੇ ਪੁਰਾਣੇ ਘਰ ਵਿਚ ਰਹਿ ਰਹੀ ਉਨ੍ਹਾਂ ਦੀ ਪਹਿਲੀ ਪਤਨੀ ਨੇ ਸੰਦੂਰ ਲਾਉਣਾ ਬੰਦ ਕਰ ਦਿੱਤਾ। 1960 ਵਿਚ ਭੂਪਤ ''ਤੇ ਇੱਕ ਫ਼ਿਲਮ ਵੀ ਬਣਾਈ ਗਈ ਜਿਸ ਵਿਚ ਬਾਅਦ ਵਿਚ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਬਣੇ ਐਨਟੀ ਰਾਮਾਰਾਵ ਨੇ ਕੰਮ ਕੀਤਾ ਸੀ।"
ਭੂਪਤ ''ਤੇ ਕਿਤਾਬ
ਭੂਪਤ ''ਤੇ ਬਾਅਦ ਵਿਚ ਉਸ ਦਾ ਪਿੱਛਾ ਕਰਨ ਵਾਲੇ ਪੁਲਿਸ ਅਧਿਕਾਰੀ 1933 ਬੈਚ ਦੇ ਆਈਪੀਐਸ ਅਫ਼ਸਰ ਵੀਜੀ ਕਾਨਿਟਕਰ ਨੇ ਮਰਾਠੀ ਵਿਚ ਇੱਕ ਕਿਤਾਬ ਲਿਖੀ।
ਉਸ ਵਿਚ ਉਨ੍ਹਾਂ ਨੇ ਦੱਸਿਆ ਕਿ ਭੂਪਤ ਹਰ ਵਾਰਦਾਤ ਤੋਂ ਬਾਅਦ ਇੱਕ ਲਿਖਿਤ ਸੁਨੇਹੇ ਵਿਚ ਪੁਲਿਸ ਨੂੰ ਚੁਣੌਤੀ ਦੇ ਕੇ ਜਾਂਦਾ ਸੀ ਜਿਸ ਨੂੰ ''ਜ਼ਾਸਾ'' ਕਿਹਾ ਜਾਂਦਾ ਸੀ।
ਕਾਨਿਟਕਰ ਲਿਖਦੇ ਹਨ ਕਿ ਉਹ ਉਨ੍ਹਾਂ ਨੂੰ ਹਮੇਸ਼ਾ ''ਡੀਕਰਾ ਕਹਿ ਕੇ ਸੰਬੋਧਨ ਕਰਦਾ ਸੀ ਜਦੋਂਕਿ ਉਮਰ ਵਿਚ ਉਨ੍ਹਾਂ ਤੋਂ 10 ਸਾਲ ਛੋਟਾ ਸੀ। ''ਡੀਕਰਾ'' ਦਾ ਮਤਲਬ ਹੁੰਦਾ ਹੈ ਪੁੱਤਰ।''
ਕਾਨਿਟਕਰ ਨੇ ਭੂਪਤ ਨੂੰ ਫੜ੍ਹਣ ਲਈ ਗੋ ਪਾਗੀਆਂ (ਪੈਰਾਂ ਦੇ ਨਿਸ਼ਾਮ ਪਛਾਣਨ ਵਾਲਿਆਂ) ਦਾ ਸਹਾਰਾ ਲਿਆ ਸੀ।
ਇਹ ਵੀ ਪੜ੍ਹੋ:
- ਕੀ ਹੈ ਭਾਰਤ ਦੇ ਨਵੇਂ ਨਕਸ਼ੇ ''ਚ ਜਿਸ ਨੂੰ ਪਾਕਿਸਤਾਨ ਨੇ ਖ਼ਾਰਿਜ ਕੀਤਾ
- ਕਰਤਾਰਪੁਰ ਸਾਹਿਬ ਜਾਣ ਲਈ ਰਜਿਸਟਰੇਸ਼ਨ ਕਿਵੇਂ ਕਰੀਏ
- ''ਉਹ ਸਿੱਖਾਂ ਨੂੰ ਘਰੋਂ ਕੱਢਦੇ, ਤੇਲ ਪਾ ਕੇ ਅੱਗ ਲਾ ਦਿੰਦੇ''
ਇੱਕ ਪੁਲਿਸ ਮੁਠਭੇੜ ਵਿਚ ਉਸ ਦੇ ਸਾਥੀ ਦੇਵਾਅਤ ਦੀ ਮੌਤ ਤੋਂ ਬਾਅਦ ਭੂਪਤ ਨੇ ਆਪਣੇ ਤਿੰਨ ਸਾਥੀਆਂ ਦੇ ਨਾਲ ਪਾਕਿਸਤਾਨ ਭੱਜਣ ਦਾ ਫ਼ੈਸਲਾ ਕੀਤਾ। ਉਨ੍ਹਾਂ ਵਿਚੋਂ ਇੱਕ ਸਾਥੀ ਅਮਰ ਸਿੰਘ ਕੁਝ ਦਿਨਾਂ ਬਾਅਦ ਵਾਪਸ ਪਰਤ ਆਇਆ।
ਬਾਅਦ ਵਿਚ ਖ਼ਬਰ ਆਈ ਕਿ ਭੂਪਤ ਨੇ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਦੁੱਧ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਕਾਨਿਟਕਰ 1969 ਵਿਚ ਸੀਆਰਪੀਐਫ਼ ਦੇ ਡਾਇਰੈਕਟਰ ਬਣ ਕੇ ਰਿਟਾਇਰ ਹੋਏ।
ਇਹ ਵੀਡੀਓ ਜ਼ਰੂਰ ਦੇਖੋ
https://www.youtube.com/watch?v=xQkMKxiwyh0
https://www.youtube.com/watch?v=8hN8UUGzsUQ
https://www.youtube.com/watch?v=XS80q96DMAM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)