Air Quality : ਪੰਜਾਬ ''''ਚ ਪਰਾਲੀ ਸਾੜਨ ਨੂੰ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਮੰਨਣਾ ਕਿਉਂ ਠੀਕ ਨਹੀਂ
Tuesday, Nov 05, 2019 - 05:46 PM (IST)


ਦਿੱਲੀ ਦੀ ਆਬੋ ਹਵਾ ਇਸ ਸਮੇਂ ਪ੍ਰਦੂਸ਼ਣ ਕਾਰਨ ਖ਼ਰਾਬ ਹੈ ਜਿਸ ਦਾ ਸਿੱਧਾ ਅਸਰ ਸਿਹਤ ਉੱਤੇ ਪੈ ਰਿਹਾ ਹੈ। ਇਸ ਪ੍ਰਦੂਸ਼ਣ ਦਾ ਮੁੱਖ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਨੂੰ ਲਗਾਈ ਗਈ ਅੱਗ ਨੂੰ ਮੰਨਿਆ ਜਾ ਰਿਹਾ ਹੈ।
ਕੀ ਵਾਕਈ ਪਰਾਲੀ ਦੀ ਅੱਗ ਹੀ ਦਿੱਲੀ ਦੇ ਪ੍ਰਦਸ਼ੂਣ ਦਾ ਵੱਡਾ ਕਾਰਨ ਹੈ ਇਹ ਸਮਝਣ ਲਈ ਅਸੀਂ ਚੰਡੀਗੜ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨਾਲ ਗੱਲਬਾਤ ਕੀਤੀ।
ਸੁਰਿੰਦਰ ਪਾਲ ਮੁਤਾਬਕ ਝੋਨੇ ਦੀ ਪਰਾਲੀ ਦੀ ਅੱਗ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਸੁਰਿੰਦਰ ਪਾਲ ਨੇ ਦੱਸਿਆ ਕਿ ਪਰਾਲੀ ਦੀ ਅੱਗ ਨਾਲ 30 ਤੋਂ 40 ਫੀਸਦੀ ਪ੍ਰਦੂਸ਼ਨ ਹੁੰਦਾ ਹੈ ਜਦੋਂਕਿ ਵਾਹਨਾਂ ਤੋਂ ਨਿਕਲਣ ਵਾਲਾ ਧੂੰਆ, ਫੈਕਟਰੀਆਂ ਦਾ ਪ੍ਰਦੂਸ਼ਣ ਵੀ ਦਿੱਲੀ ਦੀ ਹਵਾ ਖ਼ਰਾਬ ਕਰਨ ਵਾਲੇ ਕਾਰਨਾਂ ਵਿੱਚੋ ਇੱਕ ਹੈ। ਉਹਨਾਂ ਦੱਸਿਆ ਕਿ ਇਹ ਸੀਪੀਸੀਬੀ (ਕੇਂਦਰੀ ਪ੍ਰਦੂਸ਼ਣ ਕੰਟਰੋਲ) ਮੁਤਾਬਿਕ ਹੈ।
ਇਹ ਵੀ ਪੜ੍ਹੋ:
- ਸੁਲਤਾਨਪੁਰ ਲੋਧੀ ''ਚ ਬਾਬਾ ਨਾਨਕ ਨਾਲ ਜੁੜੀਆਂ 5 ਅਹਿਮ ਥਾਵਾਂ
- ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ''ਚ ਕਿਵੇਂ ਰਹਿਣਗੇ ਲੱਖਾਂ ਲੋਕ
- ''ਅਸੀਂ ਕਾਂਗਰਸ ਸਰਕਾਰਾਂ ਦੀ ਤਰ੍ਹਾਂ ਅੰਤਰਰਾਸ਼ਟਰੀ ਦਬਾਅ ਹੇਠਾਂ ਨਹੀ ਝੁਕੇ''
ਸੁਰਿੰਦਰ ਪਾਲ ਮੁਤਾਬਕ, "ਇਸ ਵੇਲੇ ਹਵਾ ਰੁਕੀ ਹੋਈ ਹੈ ਜਿਸ ਕਾਰਨ ਦਿੱਲੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ। ਉਹਨਾਂ ਦੱਸਿਆ ਕਿ ਦਿੱਲੀ ਦਾ ਆਪਣਾ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਹੈ ਪਰ ਇਹਨਾਂ ਦਿਨਾਂ ਵਿਚ ਜਦੋਂ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਨੂੰ ਲਗਾਈ ਅੱਗ ਦਾ ਧੂੰਆਂ ਦਿੱਲੀ ਪਹੁੰਚਦਾ ਹੈ ਤਾਂ ਉੱਥੋਂ ਦੀ ਸਥਿਤੀ ਜ਼ਿਆਦਾ ਖਰਾਬ ਹੋ ਜਾਂਦੀ ਹੈ।"

ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਸੀ ਪਰ ਅੱਜ ਇਸ ਪੱਧਰ ਵਿਚ ਥੋੜ੍ਹਾ ਸੁਧਾਰ ਹੋਇਆ ਹੈ।
ਦਿੱਲੀ ਵਿਚ ਵੱਧਦੇ ਪ੍ਰਦੂਸ਼ਣ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਨੂੰ ''ਜੀਉਣ ਦੇ ਮੂਲ ਅਧਿਕਾਰ'' ਦਾ ਉਲੰਘਣ ਦੱਸਦੇ ਹੋਏ ਕਿਹਾ ਸੀ ਕਿ ਸੂਬਾ ਸਰਕਾਰਾਂ ਆਪਣੇ ਫ਼ਰਜ਼ ਨੂੰ ਨਿਭਾਉਣ ਵਿਚ ਨਾਕਾਮ ਰਹੀਆਂ ਹਨ। ਪਰਾਲੀ ਨੂੰ ਅੱਗ ਲਗਾਉਣ ਅਤੇ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਅਤੇ ਉੱਤਰ-ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਤਲਬ ਕੀਤਾ ਹੈ।
ਨਾਲ ਹੀ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਜੇਕਰ ਦਿਲੀ-ਐਨਸੀਆਰ ਵਿਚ ਕੋਈ ਵਿਅਕਤੀ ਨਿਰਮਾਣ ਅਤੇ ਤੋੜ ਫੋੜ ਉੱਤੇ ਲੱਗੀ ਰੋਕ ਦਾ ਉਲੰਘਣਾ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਪੰਜਾਬ ਵਿਚ ਹਾਲਤ
ਪੰਜਾਬ ਦੀ ਹਾਲਤ ਦਿੱਲੀ ਦੇ ਮੁਕਾਬਲੇ ਕਾਫ਼ੀ ਹੱਦ ਤੱਕ ਠੀਕ ਹੈ। ਧੁੱਪ ਨਿਕਲੀ ਹੋਈ ਹੈ ਪਰ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਹੈ।

ਹਾਲਾਂਕਿ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕਿਸਾਨਾਂ ਨੂੰ ਅਪੀਲ ਵੀ ਕੀਤੀ ਸੀ ਪਰ ਇਸ ਦੇ ਬਾਵਜੂਦ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ:
- ਪਰਾਲੀ ਸਾੜਨ ਦੇ ਮਾਮਲੇ ਘਟੇ ਫ਼ਿਰ ਸਮੋਗ ਕਿਉਂ ਵਧੀ?
- ਕਿਸਾਨ ਕਿਉਂ ਸਾੜਦੇ ਹਨ ਪਰਾਲੀ?
- ਪੰਜਾਬ ਦੇ 2 ਪਿੰਡ ਚਰਚਾ ਵਿੱਚ ਕਿਉਂ?
ਪਰਾਲੀ ਸਾੜਣ ਕਾਰਨ ਸਰਕਾਰ ਨੇ ਇਸ ਸਾਲ ਇੱਕ ਨਵੰਬਰ ਤੱਕ 2930 ਕਿਸਾਨਾਂ ਦੇ ਖਿਲਾਫ਼ ਕਾਰਵਾਈ ਕੀਤੀ ਹੈ। ਸਰਕਾਰ ਦੇ ਮੁਤਾਬਕ ਅਜੇ ਤੱਕ 20, 729 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਹਨ।
ਪਿਛਲੇ ਪੂਰੇ ਸਾਲ ਦੌਰਾਨ 49,000 ਪਰਾਲੀ ਸਾੜਨ ਦੇ ਮਾਮਲੇ ਸਰਕਾਰ ਵੱਲੋਂ ਦਰਜ ਕੀਤੇ ਗਏ ਸਨ। ਸਰਕਾਰ ਦਾ ਮੰਨਣਾ ਹੈ ਕਿ 70 ਫੀਸਦੀ ਝੋਨੇ ਦੀ ਫ਼ਸਲ ਕੱਟੀ ਜਾ ਚੁਕੀ ਹੈ ਅਤੇ ਉਮੀਦ ਹੈ ਕਿ ਅੱਗੇ ਕਿਸਾਨਾਂ ਵਲੋਂ ਪਰਾਲੀ ਘੱਟ ਸਾੜਨ ਦੀ ਉਮੀਦ ਹੈ।
ਇਹ ਵੀਡੀਓ ਜ਼ਰੂਰ ਦੇਖੋ
https://www.youtube.com/watch?v=xQkMKxiwyh0
https://www.youtube.com/watch?v=JriiiNG3rLs
https://www.youtube.com/watch?v=NIXU5CLDYW4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)