ਬਿਗ ਬੌਸ-13: ਜਦੋਂ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ ਦਾ ਹੋਇਆ ਆਹਮੋ-ਸਾਹਮਣਾ

Tuesday, Nov 05, 2019 - 08:01 AM (IST)

ਬਿਗ ਬੌਸ-13: ਜਦੋਂ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ ਦਾ ਹੋਇਆ ਆਹਮੋ-ਸਾਹਮਣਾ

29 ਸਤੰਬਰ ਤੋਂ ਸ਼ੂਰੂ ਹੋਏ ਬਿਗ ਬੌਸ ਸੀਜ਼ਨ 13 ਵਿੱਚ ਇਸ ਵਾਰੀ ਪੰਜਾਬੀ ਬਹੁਗਿਣਤੀ ''ਚ ਨਜ਼ਰ ਆਏ। 13 ਵਿੱਚੋਂ 5 ਮੈਂਬਰ ਪੰਜਾਬੀ ਹਨ, ਜਿਸ ਵਿੱਚ ਚਾਰ ਔਰਤਾਂ ਹਨ।

ਇਸ ਤੋਂ ਇਲਾਵਾ ਹੁਣ ਸੀਜ਼ਨ ''ਚ ਵਾਇਲਡ ਕਾਰਡ ਐਂਟਰੀ ਰਾਹੀਂ ਇੱਕ ਹੋਰ ਪੰਜਾਬਣ ਤੇ ਪੰਜਾਬੀ ਇੰਡਸਟਰੀ ਦਾ ਇੱਕ ਮਸ਼ਹੂਰ ਚਿਹਰਾ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਵੀ ਆ ਗਈ ਹੈ।

ਇਸ ਤੋਂ ਪਹਿਲਾਂ ਬਿਗ ਬੌਸ ਵਿੱਚ ਪੰਜਾਬ ਦੀ ਸ਼ੇਰਨੀ ਕਹੀ ਜਾ ਰਹੀ ਸ਼ਹਿਨਾਜ਼ ਗਿੱਲ ਜੋ ਇੱਕ ਮਾਡਲ, ਗਾਇਕਾ ਤੇ ਅਦਾਕਾਰਾ ਹੈ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਰ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਹੁਣ ਹਿਮਾਂਸ਼ੀ ਖੁਰਨਾ ਦੇ ਆਉਣ ਨਾਲ ਇਹ ਸ਼ੋਅ ਦਰਸ਼ਕਾਂ ਨੂੰ ਹੋਰ ਰੋਮਾਂਚਿਤ ਕਰੇਗਾ ਕਿਉਂਕਿ ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੀ ਹਿਮਾਂਸ਼ੀ ਖੁਰਾਨਾ ਨਾਲ ਹੋਈ ਬਹਿਸ ਕਾਫ਼ੀ ਚਰਚਾ ਵਿੱਚ ਰਹੀ ਹੈ।

ਇਹ ਵੀ ਪੜ੍ਹੋ-

ਸ਼ੋਅ ਵਿੱਚ ਦੇਖਿਆ ਕਿ ਜਦੋਂ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਹੋਈ ਤਾਂ ਸ਼ਹਿਨਾਜ਼ ਗਿੱਲ ਨੇ ਰੋ-ਰੋ ਕੇ ਬਿਗ ਬੌਸ ਨੂੰ ਕਿਹਾ ਹੈ ਕਿ ਉਹ ਇੱਥੇ ਨਹੀਂ ਰਹਿਣਾ ਚਾਹੁੰਦੀ।

https://www.instagram.com/tv/B4ZO5UtoXd0/?utm_source=ig_embed

ਕੌਣ ਹੈ ਸ਼ਹਿਨਾਜ਼ ਗਿੱਲ

ਸ਼ਹਿਨਾਜ਼ ਗਿੱਲ ਨੇ ਆਪਣਾ ਕਰੀਅਰ ਮਾਡਲਿੰਗ ਤੋਂ ਸ਼ੁਰੂ ਕੀਤਾ ਅਤੇ ਕੁਝ ਗਾਣੇ ਵੀ ਗਾਏ। ਸੋਸ਼ਲ ਮੀਡੀਆ ਉੱਤੇ ਮਿਲੀਅਨ ਲੋਕਾਂ ਵਲੋਂ ਫੋਲੋ ਕੀਤੀ ਜਾਂਦੀ ਸ਼ਹਿਨਾਜ਼ ਗਿੱਲ ਨੇ ''ਕਾਲਾ ਸ਼ਾਹ ਕਾਲਾ'' ਤੇ ''ਡਾਕਾ'' ਫ਼ਿਲਮਾਂ ਕੀਤੀਆਂ ਹਨ।

ਸ਼ਹਿਨਾਜ਼ ਗਿੱਲ ਨੇ ਇੱਕ ਟੀਵੀ ਮੁਲਾਕਾਤ ਵਿੱਚ ਦੱਸਿਆ ਕਿ ਉਸ ਦੇ ਮਾਪੇ ਮੰਨੋਰੰਜਨ ਇੰਡਸਟਰੀ ਵਿੱਚ ਆਉਣ ਦੇ ਬਹੁਤ ਖ਼ਿਲਾਫ਼ ਸਨ।

ਸ਼ਹਿਨਾਜ਼ ਕਹਿੰਦੀ ਹੈ ਕਿ ਉਸ ਨੂੰ ਇਸ ਕਰੀਅਰ ਵਿੱਚ ਆਉਣ ਕਾਰਨ ਘਰਦਿਆਂ ਤੋਂ ਕਾਫ਼ੀ ਕੁੱਟ ਵੀ ਖਾਣੀ ਪਈ।

ਉਸ ਮੁਤਾਬਕ ਉਹ ਆਪਣੇ ਨਾਨਕੇ ਘਰ ਰਹਿੰਦੀ ਸੀ ਅਤੇ ਉਸ ਦੇ ਮਾਮਾ ਜੀ ਨੇ ਉਸ ਨੂੰ ਸੀਸ਼ੇ ਅੱਗੇ ਖੜ੍ਹਕੇ ਐਕਟਿੰਗ ਕਰਦਿਆਂ ਦੇਖਿਆ ਤਾਂ ਉਸ ਨੂੰ ਕੁੱਟਿਆ ਸੀ।

ਸ਼ਹਿਨਾਜ਼ ਮੁਤਾਬਕ ਉਹ ਜੋ ਸੋਚ ਲੈਂਦੀ ਹੈ ਉਹ ਕਰਕੇ ਹੀ ਰਹਿੰਦੀ ਹੈ।

ਉਹ ਦੱਸਦੀ ਹੈ, "ਮੇਰੇ ਘਰਦਿਆਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਸਾਡੇ ਘਰ ਆਉਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਬੀਕਾਮ ਦੀ ਪੜ੍ਹਾਈ ਵਿਚੇ ਛੱਡ ਦਿੱਤੀ ਸੀ। ਉਹ ਕਹਿੰਦੇ ਸੀ ਕਿ ਤੂੰ ਅਕਾਊਟੈਂਟ ਬਣ ਜਾ, ਤੇਰੇ ਇਹ ਕੰਮ ਕਰਨ ਉੱਤੇ ਲੋਕ ਸਾਨੂੰ ਗਲ਼ਤ ਕਹਿਣਗੇ।"

"ਪਰ ਮੈਂ ਕਿਹਾ ਸੀ ਕਿ ਮੈਂ ਮਰ ਜਾਵਾਂਗੀ, ਤੇ ਉਨ੍ਹਾਂ ਨੇ ਕਹਿ ਦਿੱਤਾ ਸੀ ਜੋ ਤੇਰੀ ਮਰਜ਼ੀ ਹੈ ਉਹ ਕਰ ਤੇ ਮੈਂ ਉਹੀ ਕੀਤਾ।"

ਸ਼ਹਿਨਾਜ਼ ਮੁਤਾਬਕ ਉਸ ਦੇ ਘਰ ਵਾਲੇ ਹੁਣ ਉਸ ਉੱਤੇ ਮਾਣ ਮਹਿਸੂਸ ਕਰਦੇ ਹਨ।

ਸ਼ਹਿਨਾਜ਼ ਮੁਤਾਬਕ ਉਹ ਸਿੱਧੂ ਮੂਸੇਵਾਲੇ ਅਤੇ ਕਰਨ ਔਜਲਾ ਨੂੰ ਬਹੁਤ ਸੁਣਦੀ ਹਾਂ। ਉਸ ਮੁਤਾਬਕ ਸਿੱਧੂ ਮੂਸੇਵਾਲੇ ਦੇ ਗਾਣੇ ਬੰਦੇ ਵਿੱਚ ਊਰਜਾ ਭਰਦੇ ਹਨ।

"ਬੰਦੇ ਨੂੰ ਉਸ ਦੀ ਹੋਣੀ ਦਾ ਅਹਿਸਾਸ ਕਰਵਾਉਂਦੇ ਹਨ, ਇਸ ਲਈ ਮੈਂ ਜਦੋਂ ਵੀ ਉਦਾਸ ਹੁੰਦੀ ਹਾਂ ਤਾਂ ਸਿੱਧੂ ਨੂੰ ਸੁਣਦੀ ਹਾਂ।"

ਸ਼ਹਿਨਾਜ਼ ਮੁਤਾਬਕ ਉਹ ਮਿਸ ਪੂਜਾ ਨੂੰ ਦੇਖ ਕੇ ਪ੍ਰਭਾਵਿਤ ਹੋਈ ਤੇ ਉਨ੍ਹਾਂ ਦੇ ਗਾਣਿਆਂ ਕਰਕੇ ਘਰਦਿਆਂ ਤੋਂ ''ਛਿੱਤਰ ਖਾਦੇ'' ਨੇ ਤੇ ਕੈਟਰੀਨਾ ਕੈਫ਼ ਨੂੰ ਫੋਲੋ ਕਰਦੀ ਹੈ।

ਉਹ ਬਾਲੀਵੁੱਡ ਦੇ ਕਾਰਤਿਕ ਆਰੀਅਨ ਨੂੰ ਪਸੰਦ ਕਰਦੀ ਹੈ। ਪੰਜਾਬੀ ਇੰਡਸਟਰੀ ਵਿੱਚ ਉਸ ਨੂੰ ਮੈਂਡੀ ਤੇ ਅਮਰਿੰਦਰ ਪਸੰਦ ਹਨ।

ਹਿਮਾਂਸ਼ੀ ਨਾਲ ਗਾਣੇ ਉੱਤੇ ਸ਼ੁਰੂ ਹੋਈ ਸੋਸ਼ਲ ਮੀਡੀਆ ਬਹਿਸ ਬਾਰੇ ਸ਼ਹਿਨਾਜ਼ ਕਹਿੰਦੀ ਹੈ, "ਮੈਂ ਤਾਂ ਇੱਕ ਗਾਣੇ ਦੀ ਗੱਲ ਕੀਤੀ ਸੀ ਪਰ ਦੂਜੇ ਪਾਸਿਓ ਕੱਚਾ ਚਿੱਠਾ ਫਰੋਲ ਤਾ। ਪਰ ਮੇਰੇ ਨਾਲ ਕੰਪੀਟੀਸ਼ਨ ਕਰਨਾ ਬਹੁਤ ਔਖਾ ਹੈ।"

ਸ਼ਹਿਨਾਜ਼ ਕਹਿੰਦੀ ਹੈ, "ਹਿਮਾਂਸ਼ੀ ਨੇ ਮੇਰੇ ਤੋਂ ਵੱਧ ਕੰਮ ਕੀਤਾ ਹੈ, ਉਹ ਮੇਰੇ ਤੋਂ ਵੱਡੇ ਨੇ ਪਰ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ।"

ਸੋਸ਼ਲ ਮੀਡੀਆ ਉੱਤੇ ਸਾਰਾ ਦਿਨ ਰਹਿੰਦੀ ਹੈ ਤੇ ਸਨੈਪਚੈਟ ਬਿਨਾਂ ਰੋਟੀ ਵੀ ਨਹੀਂ ਖਾਂਦੀ, ਸਨੈਪਚੈਟ ਉੱਤੇ ਕਾਫ਼ੀ ਐਕਵਿਟ ਹੈ।

ਇਹ ਵੀ ਪੜ੍ਹੋ-

ਕੌਣ ਹੈ ਹਿਮਾਂਸ਼ੀ ਖੁਰਾਨਾ

ਹਿਮਾਂਸ਼ੀ ਖੁਰਾਨਾ ਦਾ ਪਿਛੋਕੜ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਕੀਰਤਪੁਰ ਨਾਲ ਹੈ।

ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਹਿਮਾਂਸ਼ੀ ਨੇ ਦੱਸਿਆ ਸੀ ਕਿ ਉਹ ਆਪਣੀ ਮਾਂ ਸੁਨੀਤ ਕੌਰ ਕੋਲੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਕੁਲਦੀਪ ਖੁਰਾਨਾ ਹੈ ਅਤੇ ਉਹ ਸਰਕਾਰੀ ਅਧਿਕਾਰੀ ਹਨ।

ਲੁਧਿਆਣਾ ਦੇ ਬੀਸੀਐੱਮ ਕਾਲਜ ਵਿੱਚ ਬਾਰਵੀਂ ਤੱਕ ਪੜ੍ਹੀ ਹਿਮਾਂਸ਼ੀ ਨੇ ਏਅਰ ਹੋਸਟਸ ਦੀ ਟ੍ਰੇਨਿੰਗ ਵੀ ਲਈ ਹੋਈ ਹੈ।

ਹਿਮਾਂਸ਼ੀ ਖੁਰਾਣਾ ਪੰਜਾਬੀ ਫਿਲਮ ਤੇ ਮਿਊਜ਼ਕ ਇੰਡਸਟਰੀ ਦੀ ਅਦਾਕਾਰਾ, ਮਾਡਲ ਤੇ ਗਾਇਕਾ ਹੈ। ਸਾਲ 2011 ਵਿੱਚ ਮਿਸ ਲੁਧਿਆਣਾ ਦਾ ਖ਼ਿਤਾਬ ਜਿੱਤਣ ਵਾਲੀ ਹਿਮਾਂਸ਼ੀ ਨੇ ਇੱਥੋਂ ਹੀ ਬਤੌਰ ਮਾਡਲਿੰਗ ਆਪਣਾ ਕਰੀਅਰ ਸ਼ੁਰੂ ਕੀਤਾ।

ਇਸ ਤੋਂ ਬਾਅਦ ਉਹ ਦਿੱਲੀ ਆ ਗਈ ਉਸ ਨੇ ਬਤੌਰ ਮਾਡਲ ਪੈਪਸੀ, ਨੈਸਲੇ, ਗੀਤਾਂਜ਼ਲੀ ਜਿਊਲਰਜ਼, ਬਿਗ ਬਜ਼ਾਰ ਤੇ ਕਿੰਗਫਿੰਸ਼ਰ ਵਰਗੇ ਕਈ ਵੱਡੇ ਬਰਾਂਡ ਨਾਲ ਕੰਮ ਕੀਤਾ ਹੈ।

ਉਹ ਮਿਸ ਪੀਟੀਸੀ ਪੰਜਾਬੀ 2010 ਦੇ ਫਾਇਨਲ ਵਿੱਚ ਵੀ ਪਹੁੰਚੀ ਸੀ। ਇਸੇ ਸਾਲ ਉਸ ਨੇ ਚੰਡੀਗੜ੍ਹ ਵਿੱਚ ਮਿਸ ਨਾਰਥ ਜ਼ੋਨ ਮੁਕਾਬਲਾ ਜਿੱਤਿਆ ਸੀ।

ਦਰਜਨਾਂ ਪੰਜਾਬੀ ਗਾਣਿਆਂ ਵਿੱਚ ਮਾਡਲਿੰਗ ਕਰਨ ਦੇ ਨਾਲ-ਨਾਲ ਹਿਮਾਂਸ਼ੀ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਸਾਡਾ ਹੱਕ ਫ਼ਿਲਮ ਤੋਂ ਦਾਖ਼ਲਾ ਪਾਇਆ ਜਦਕਿ ਪਹਿਲਾ ਮਿਊਜ਼ਕ ਵੀਡੀਓ ਕੁਲਦੀਪ ਮਾਣਕ ਤੇ ਪੰਜਾਬੀ ਐਮ ਦੀ ਗਾਣੇ ਜੋੜੀ -ਬਿਗ ਡੇ ਪਾਰਟੀ ਗਾਣੇ ਉੱਤੇ ਕੀਤਾ ਸੀ।

ਹਿਮਾਂਸ਼ੀ 2012 ਵਿੱਚ ''ਜੀਤ ਲੇਂਗੇ ਜਹਾਨ'' ਨਾਂ ਦੀ ਬਾਲੀਵੁੱਡ ਫਿਲਮ ਵਿੱਚ ਵੀ ਕੰਮ ਕਰ ਚੁੱਕੀ ਹੈ ਅਤੇ ਹੁਣ ਤੱਕ ਕਈ ਪੰਜਾਬੀ ਫਿਲਮਾਂ ਵਿੱਚ ਬਤੌਰ ਹੀਰੋਇਨ ਭੂਮਿਕਾ ਨਿਭਾ ਚੁੱਕੀ ਹੈ। ਉਹ ਦੋ ਕੰਨੜ, ਇੱਕ ਤਮਿਲ, ਇੱਕ ਤੇਲੁਗੂ ਤੇ ਇੱਕ ਮਲਿਆਲਮ ਫਿਲਮ ਵੀ ਕਰ ਚੁੱਕੀ ਹੈ।

17 ਸਾਲ ਦੀ ਉਮਰ ਵਿੱਚ ਮੰਨੋਰੰਜਨ ਇੰਡਸਟਰੀ ਵਿੱਚ ਆਉਣ ਵਾਲੀ ਹਿਮਾਂਸ਼ੀ ਦੇ ਵੀ ਸੋਸ਼ਲ ਮੀਡੀਆਂ ਉੱਤੇ ਲੱਖਾਂ ਫੈਨ ਹਨ।

ਹਿਮਾਂਸ਼ੀ ਅਜੇ ਤੱਕ ਕੁਆਰੀ ਹੈ ਪਰ ਉਹ ਆਪਣੇ ਰਿਲੇਸ਼ਨਸ਼ਿਪ ਨੂੰ ਇੱਕ ਟੀਵੀ ਇੰਟਰਵਿਊ ਵਿੱਚ ਸਪੱਸ਼ਟ ਤੌਰ ਉੱਤੇ ਸਵੀਕਾਰ ਕਰ ਚੁੱਕੀ ਹੈ ਤੇ ਇਸ ਰਿਸ਼ਤੇ ਨੂੰ ਕਾਫ਼ੀ ਗੰਭੀਰਤਾ ਨਾਲ ਲੈਂਦੀ ਹੈ।

ਉਸ ਨੂੰ ਫਿਲਮਾਂ ਦੇਖਣ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ।

ਕੀ ਹੈ ਵਿਵਾਦ ਦਾ ਮਾਮਲਾ

ਹਿਮਾਂਸ਼ੀ ਖੁਰਾਨਾ ਦਾ ਗਾਣਾ ''ਆਈ ਲਾਇਕ ਇਟ ਆਇਆ'', ਜਿਸ ਬਾਰੇ ਸ਼ਹਿਨਾਜ਼ ਗਿੱਲ ਨੇ ਵੀਡੀਓ ਪਾ ਕੇ ਗਾਣੇ ਨੂੰ ਫਲਾਪ ਦੱਸਿਆ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ। ਇਸ ਦਾ ਹਿਮਾਂਸੀ ਨੇ ਕਾਫੀ ਤਿੱਖ਼ਾ ਜਵਾਬ ਦਿੱਤਾ।

ਭਾਵੇਂ ਕਿ ਉਹ ਕਹਿੰਦੀ ਹੈ ਕਿ ਸ਼ਹਿਨਾਜ਼ ਨੇ ਉਸ ਨਾਲ ਗੱਲ ਕਰਨ ਲਈ ਫੋਨ ਵੀ ਕੀਤਾ ਪਰ ਉਸ ਨੇ ਉਸ ਦਾ ਨੰਬਰ ਬਲਾਕ ਕਰ ਦਿੱਤਾ। ਸ਼ਹਿਨਾਜ਼ ਸੋਸ਼ਲ ਮੀਡੀਆ ਉੱਤੇ ਜਾ ਕੇ ਉਸ ਨੂੰ ਚੁਣੌਤੀਆਂ ਦਿੰਦੀ ਰਹੀ ।

ਹਿਮਾਂਸ਼ੀ ਖੁਰਾਣਾ ਦੇ ਗਾਣੇ ''ਐਂਟੀਆਂ ਦੇ ਗਏ ਦਿਮਾਗ ਹਿੱਲ ਵੇ'' ਨੂੰ ਵੀ ਇਸੇ ਲੜਾਈ ਦਾ ਹਿੱਸਾ ਸਮਝਿਆ ਗਿਆ। ਭਾਵੇਂ ਕਿ ਹਿਮਾਂਸ਼ੀ ਇਸ ਗੀਤ ਨੂੰ ਸ਼ਹਿਨਾਜ਼ ਨਾਲ ਲੜਾਈ ਤੋਂ ਪਹਿਲਾਂ ਤਿਆਰ ਕੀਤਾ ਦੱਸਦੀ ਰਹੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਗਾਣਾ ''ਸੋਹਣੇ ਵਹਿਮਾਂ ਦੇ ਵਿੱਚ ਰਹਿੰਦੇ ਨੇ'' ਹਿਮਾਂਸ਼ੀ ਦੇ ਗਾਣੇ ਦਾ ਜਵਾਬ ਸੀ।

ਹਿਮਾਂਸ਼ੀ ਖੁਰਾਨਾ
Getty Images

ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਤੇ ਸ਼ਹਿਨਾਜ਼ ਕਈ ਤਰ੍ਹਾਂ ਦੇ ਟਿਕ ਟੌਕ ਵੀਡੀਓ ਪਾ ਕੇ ਮਸਲੇ ਨੂੰ ਹਵਾ ਦਿੰਦੀ ਰਹੀ। ਆਖ਼ਰ ਹਿਮਾਂਸ਼ੀ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਉਸ ਨੇ ਇੱਕ ਵਾਰ ਹੀ ਜਵਾਬ ਦਿੱਤਾ ਸੀ ਅਤੇ ਉਸ ਦੇ ਕਲਿੱਪ ਤੋੜ ਮਰੋੜ ਨੇ ਪੇਸ਼ ਕੀਤਾ ਗਿਆ।

ਉਸ ਮੁਤਾਬਕ ਵਿਵਾਦ ਵੇਲੇ ਉਹ ਦੇਸ ਤੋਂ ਬਾਹਰ ਸੀ। ਉਸ ਦੇ ਪਰਿਵਾਰ ਬਾਰੇ ਕੋਈ ਗ਼ਲਤ ਬਿਆਨ ਆਇਆ ਤੇ ਉਸ ਦੀ ਮਾਂ ਬਹੁਤ ਦੁਖੀ ਹੋਈ ਤੇ ਉਸ ਦੇ ਮੈਸੇਜ ਆਉਣ ਤੋਂ ਬਾਅਦ ਜਵਾਬ ਦਿੱਤਾ।

"ਜੇਕਰ ਮੈਂ ਚੁੱਪ ਰਹਿੰਦੀ ਤਾਂ ਮੇਰੇ ਉੱਤੇ ਲੱਗ ਰਹੇ ਝੂਠੇ ਦੋਸ਼ ਸੱਚੇ ਸਮਝ ਲਏ ਜਾਂਦੇ।"

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=E0s9H9FuWBM

https://www.youtube.com/watch?v=8hN8UUGzsUQ

https://www.youtube.com/watch?v=A-OWbIBwe2A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News