ਪਟਿਆਲਾ ਦੇ ਕਾਲਜ ਨੇ ਕੁੜੀਆਂ ਨੂੰ ਦਿੱਤੇ ਸਲਵਾਰ-ਕਮੀਜ਼ ਤੇ ਦੁਪੱਟਾ ਪਹਿਨਣ ਦੇ ਆਦੇਸ਼ - 5 ਅਹਿਮ ਖ਼ਬਰਾਂ

10/19/2019 7:31:15 AM

ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਨੇ ਨਵੇਂ ਐੱਮਬੀਬੀਐੱਸ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਸਲਵਾਰ-ਕਮੀਜ਼ ਤੇ ਦੁਪੱਟਾ ਪਹਿਨ ਕੇ ਆਉਣ ਕਿਉਂਕਿ ਜੀਨਸ ਅਤੇ ਲੈਗਿੰਗ ਕਾਲਜ ਦੀ ਮਰਯਾਦਾ ਦੇ ਖ਼ਿਲਾਫ਼ ਹੈ।

ਵਿਦਿਆਰਥਣਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਹੱਕਾਂ ਦੀ ਉਲੰਘਣਾ ਹੈ।

ਹਾਲਾਂਕਿ ਇਸ ਫਰਮਾਨ ਦਾ ਪੱਖ ਪੂਰਦਿਆਂ ਐਨਾਟੋਮੀ ਪ੍ਰੋਫੈਸਰ ਡਾ. ਗੁਰਦੀਪ ਸਿੰਘ ਕਲਿਆਣ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਲਵਾਰ-ਕਮੀਜ਼ ਪਹਿਨ ਕੇ ਇਸ ਲਈ ਆਉਣ ਲਈ ਕਿਹਾ ਕਿਉਂਕਿ ਉਨ੍ਹਾਂ ਨੂੰ 2 ਘੰਟੇ ਐਨਾਟੋਮੀ ਕਲਾਸ ''ਚ ਬਿਤਾਉਣੇ ਹੁੰਦੇ ਹਨ ਤੇ ਇਸ ਤਰ੍ਹਾਂ ਉਹ ਸਹਿਜ ਮਹਿਸੂਸ ਕਰਨਗੀਆਂ।

ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਕਿ ਉਹ ਦਰ ਰਾਤ ਤੱਕ ਪਾਰਟੀਆਂ ਨਾ ਕਰਨ ਅਤੇ ਆਨਲਾਈਨ ਖਾਣਾ ਨਾ ਮੰਗਵਾਉਣ।

ਇਹ ਵੀ ਪੜ੍ਹੋ-

ਕਰਤਾਰਪੁਰ ਸਾਹਿਬ ''ਚ ਸਰੋਵਰ, ਸਰਾਂ ਬਣ ਕੇ ਤਿਆਰ, ਮਿਊਜ਼ੀਅਮ ਤੇ ਲਾਇਬ੍ਰੇਰੀ ਦੀ ਵੀ ਤਿਆਰੀ

ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ।

ਕਰਤਾਰਪੁਰ ਸਾਹਿਬ
Getty Images

ਇਸ ਸਬੰਧੀ ਪ੍ਰੋਜੈਕਟ ਡਾਇਰੈਕਟਰ ਆਤਿਫ਼ ਮਜੀਦ ਨੇ ਬੀਬੀਸੀ ਨੂੰ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਨਵਾਂ ਰੰਗ ਕੀਤਾ ਗਿਆ ਹੈ ਤੇ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਦਿੱਤਾ ਗਿਆ ਹੈ।

ਗੁਰਦੁਆਰਾ ਸਾਹਿਬ ਦੇ ਵਿਹੜੇ ਨੂੰ ਵਿੱਚ ਲਗਭਗ 3.5 ਲੱਖ ਵਰਗ ਫੁੱਟ ਚਿੱਟਾ ਮਾਰਬਲ ਲਾਇਆ ਗਿਆ ਹੈ।

ਵਿਹੜੇ ਤੋਂ ਇਲਾਵਾ ਅੰਗਰੇਜ਼ੀ ਦੇ ਐੱਲ ਦੇ ਆਕਾਰ ਵਿੱਚ ਇੱਕ ਬਾਰਾਂਦਰੀ ਬਣਾਈ ਗਈ ਹੈ ਜਿਸ ਵਿੱਚ ਇੱਕ ਮਿਊਜ਼ੀਅਮ ਵੀ ਬਣਾਇਆ ਗਿਆ ਹੈ। ਇਸ ਮਿਊਜ਼ੀਅਮ ਅਤੇ ਲਾਇਬਰੇਰੀ ਵਿੱਚ ਗੁਰੂ ਸਾਹਿਬ ਦੇ ਸਮੇਂ ਦੀਆਂ ਵਸਤਾਂ ਦੀ ਉਦਘਾਟਨ ਤੋਂ ਬਾਅਦ ਨੁਮਾਇਸ਼ ਵੀ ਲਗਾਈ ਜਾਵੇਗੀ। ਖ਼ਬਰ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੈਕਸੀਕੋ ਨੇ 311 ਭਾਰਤੀ ਪਰਵਾਸੀਆਂ ਨੂੰ ਵਾਪਸ ਭੇਜਿਆ

ਮੈਕੀਸਕੋ ਮਾਈਗਰੇਸ਼ਨ ਅਥਾਰਿਟੀ ਨੇ ਅਮਰੀਕੀ ਦਬਾਅ ਕਾਰਨ ਆਪਣੀ ਸਰਹੱਦ ਰਾਹੀਂ ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ 311 ਭਾਰਤੀ ਲੋਕਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ, ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ।

ਨੈਸ਼ਨਲ ਮਾਈਗਰੇਸ਼ਨ ਇੰਸਚੀਟਿਊਟ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਜਿਹੜੇ ਲੋਕਾਂ ਨੂੰ ਵਾਪਸ ਭੇਜਿਆ ਗਿਆ ਹੈ ਉਹ ਉੱਥੇ ਰੁਕਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਸਨ।

ਇਨ੍ਹਾਂ ਸਾਰਿਆਂ ਨੂੰ ਟੋਲੁਕਾ ਕੌਮਾਂਤਰੀ ਏਅਰਪੋਰਟ ਤੋਂ ਬੋਇੰਗ 747 ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।


ਇਹ ਵੀ ਪੜ੍ਹੋ-


ਦਾਖਾ ਜ਼ਿਮਨੀ ਚੋਣ ਲਈ ਕੀ ਹਨ ਲੋਕਾਂ ਦੇ ਮੁੱਦੇ

ਦਾਖਾ ਹਲਕਾ ਲੁਧਿਆਣਾ ਲੋਕ ਸਭਾ ਖੇਤਰ ਅਧੀਨ ਆਉਂਦਾ ਹੈ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐਚਐਸ ਫੂਲਕਾ ਇੱਥੋਂ ਵਿਧਾਇਕ ਸਨ।

ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਉਂਦੀਆਂ ਨੇ ਮੁੱਦੇ ਵੀ ਚੁੱਕਦੀਆਂ ਨੇ ਪਰ ਕੁਝ ਮੁੱਦੇ ਕਦੇ ਵੀ ਪੂਰੇ ਨਹੀਂ ਹੋਏ। ਇਨ੍ਹਾਂ ਵਿਚੋਂ ਇੱਕ ਬੇਰੁਜ਼ਗਾਰੀ, ਨਸ਼ਿਆਂ ਅਤੇ ਵਧਦੀ ਮਹਿੰਗਾਈ ਵਰਗੇ ਮੁੱਦੇ ਵੀ ਸ਼ਾਮਿਲ ਹਨ।

ਰਮਨਦੀਪ ਕੌਰ, ਦਾਖਾ
BBC

ਲੋਕ ਚਾਹੁੰਦੇ ਹਨ ਉਹ ਸਾਡੇ ਪਿੰਡਾਂ ਦੇ ਵਿਕਾਸ ਵੱਲ ਧਿਆਨ ਦੇਣ।

ਪਰ ਅਸਤੀਫ਼ਾ ਦੇਣ ਕਾਰਨ ਸੀਟ ਖਾਲੀ ਹੋ ਗਈ। ਦਾਖਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਦਾਖਾ ਵਿੱਚ 1967 ਤੋਂ ਹੁਣ ਤੱਕ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ 9 ਵਾਲੀ ਜੇਤੂ ਰਿਹਾ ਹੈ। ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।

ਅਫ਼ਗਾਨ ਮਸਜਿਦ ''ਚ ਧਮਾਕਾ, 60 ਤੋਂ ਵੱਧ ਮੌਤਾਂ

ਅਧਿਕਾਰੀਆਂ ਅਨੁਸਾਰ ਪੂਰਬੀ ਨਾਨਗਹਿਰ ਸੂਬੇ ਦੀ ਇੱਕ ਮਸਜਿਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਧਮਾਕਾ ਹੋ ਗਿਆ, ਜਿਸ ''ਚ ਕਰੀਬ 62 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਅਫ਼ਗਾਨ ਮਸਜਿਦ ''ਚ ਧਮਾਕਾ, 60 ਤੋਂ ਵੱਧ ਮੌਤਾਂ
Reuters

ਧਮਾਕੇ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਤੋਂ ਬਾਅਦ ਮਸਜਿਦ ਦੀ ਛੱਤ ਢਹਿ ਗਈ।

ਇਸ ਇਲਾਕੇ ਵਿੱਚ ਇਸਲਾਮਿਕ ਸਟੇਟ ਅਤੇ ਤਾਲਿਬਾਨ ਦੋਵੇਂ ਐਕਟਿਵ ਹਨ ਪਰ ਹੁਣ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।

ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਛੱਤ ਡਿੱਗਣ ਤੋਂ ਪਹਿਲਾਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਸੀ। ਕਬਾਇਲੀ ਆਗੂ ਮਲਿਕ ਮੁਹੰਮਦੀ ਗੁਲ ਸ਼ਿਨਵਾਰੀ ਨੇ ਰੌਇਟਰਜ਼ ਖ਼ਬਰ ਏਜੰਸੀ ਨੂੰ ਦੱਸਿਆ, "ਇਹ ਇੱਕ ਦਿਲ ਤੋੜਨ ਵਾਲੀ ਘਟਨਾ ਹੈ ਜੋ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰੀ ਹੈ।" ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=FmO0jW9CrU8

https://www.youtube.com/watch?v=kxMxar8ttVE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News