ਅਮਿਤ ਸ਼ਾਹ: ਭਾਰਤ ਦਾ ਇਤਿਹਾਸ ਮੁੜ ਲਿਖਣ ਦੀ ਲੋੜ -5 ਅਹਿਮ ਖ਼ਬਰਾਂ

10/18/2019 7:31:16 AM

ਅਮਿਤ ਸ਼ਾਹ
EPA

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਦੇਸ ਦੇ ਇਤਿਹਾਸ ਨੂੰ ਮੁੜ ਲਿਖਣ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਵੀਰ ਸਾਵਰਕਰ ਨਾ ਹੁੰਦੇ ਤਾਂ 1857 ਵਿੱਚ ਹੋਏ ਪਹਿਲੇ ਸੁੰਤਤਰਤਾ ਸੰਗਰਾਮ ਨੂੰ ਅਜੇ ਵੀ ਬਰਤਾਨੀਆ ਦੇ ਦ੍ਰਿਸ਼ਟੀਕੋਣ ਤੋਂ ਹੀ ਦੇਖਿਆ ਜਾਣਾ ਸੀ।

ਇਸ ਤੋਂ ਪਹਿਲਾਂ ਹੀ ਮਹਾਰਾਸ਼ਟਰ ਵਿੱਚ ਭਾਜਪਾ ਨੇ ਕਿਹਾ ਸੀ ਕਿ ਵੀਰ ਸਾਵਰਕਰ ਨੂੰ ਉਹ ਦੇਸ ਦੇ ਸਭ ਤੋਂ ਸਰਬ ਉੱਚ ਸਨਮਾਨ ਭਾਰਤ ਰਤਨ ਦੇਣ ਲਈ ਵੀ ਕਹੇਗੀ।

ਉਨ੍ਹਾਂ ਨੇ ਕਿਹਾ, "ਵੀਰ ਸਾਵਰਕਰ ਹੀ ਸਨ ਜਿਨ੍ਹਾਂ ਨੇ 1857 ਦੀ ਕ੍ਰਾਂਤੀ ਨੂੰ ਪਹਿਲੇ ਸੁੰਤਤਰਤਾ ਸੰਗਰਾਮ ਦਾ ਨਾਮ ਦਿੱਤਾ ਸੀ।"

ਸ਼ਾਹ ਨੇ ਅੱਗੇ ਕਿਹਾ ਕਿ ਹੁਣ ਸਾਨੂੰ ਖੱਬੇਪੱਖੀ, ਬਰਤਾਨਵੀ ਅਤੇ ਮੁਗਲ ਸਮੇਂ ਦੇ ਇਤਿਹਾਸਕਾਰਾਂ ਨੂੰ ਦੋਸ਼ ਦੇਣਾ ਬੰਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਭਾਰਤ ਦੇ ਇਤਿਹਾਸ ਨਾਲ ਨਿਆ ਨਹੀਂ ਕੀਤਾ।

ਉਨ੍ਹਾਂ ਨੇ ਕਿਹਾ, "ਸਾਨੂੰ ਆਪਣੇ ਦ੍ਰਿਸ਼ਟੀਕੋਣ ਨਾਲ ਇਤਿਹਾਸ ਲਿਖਣਾ ਚਾਹੀਦਾ ਹੈ। ਇਤਿਹਾਸਕਾਰਾਂ ਨੂੰ 200 ਸ਼ਖ਼ਸੀਅਤਾਂ ਅਤੇ 25 ਪਰਿਵਾਰਾਂ ਬਾਰੇ ਲਿਖਣਾ ਚਾਹੀਦਾ ਹੈ ਜਿਨ੍ਹਾਂ ਦਾ ਬਹੁਤ ਯੋਗਦਾਨ ਰਿਹਾ।"

ਇਹ ਵੀ ਪੜ੍ਹੋ:

ਹਰਿਆਣਾ ਚੋਣਾਂ ਡਾਇਰੀ: ਅਸ਼ੋਕ ਤੰਵਰ ਬਣਿਆ ਕਈ ਕਿਸ਼ਤੀਆਂ ਦਾ ਸਵਾਰ

15 ਅਕਤੂਬਰ ਦੇ ਸਵੇਰ, ਅਸ਼ੋਕ ਤੰਵਰ ਨੇ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਯੰਤ ਚੌਟਾਲਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।

ਪਰ ਜੇਜੇਪੀ ਦੀ ਇਹ ਖ਼ੁਸ਼ੀ ਥੋੜੀ ਦੇਰ ਦੀ ਹੀ ਸੀ, ਕਿਉਂਕਿ ਉਸੇ ਸ਼ਾਮ ਤੰਵਰ ਜੇਜੇਪੀ ਦਾ ਰਵਾਇਤੀ ਵਿਰੋਧੀ ਤੇ ਦੁਸ਼ਯੰਤ ਚੌਟਾਲਾ ਦੇ ਚਾਚਾ ਅਭੈ ਚੌਟਾਲਾ ਨਾਲ ਏਲਨਾਬਾਦ ਵਿਚ ਜਾ ਖੜੇ ਹੋਏ।

ਰੌਚਕ ਗੱਲ ਇਹ ਕਿ ਤੰਵਰ ਨੇ ਅਭੈ ਚੌਟਾਲਾ ਨੂੰ ਵੀ ਪੂਰਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਭਾਵੇਂ ਕਿ ਤੰਵਰ ਦੀ ਪਤਨੀ ਅਵੰਕਿਤਾ ਆਪਣੀ ਵੋਟ ਕਾਂਗਰਸ ਦੇ ਉਮੀਦਵਾਰ ਨੂੰ ਹੀ ਪਾਉਣ ਦੀ ਗੱਲ ਕਰ ਰਹੀ ਹੈ।

ਉਹ ਗਾਂਧੀ ਪਰਿਵਾਰ ਦਾ ਸਾਥ ਨਹੀਂ ਛੱਡਣਗੇ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੋਦੀ ਹਰਿਆਣਾ ਨੂੰ ਕਿਹੜਾ ਪਾਣੀ ਦੇਣ ਦਾ ਵਾਅਦਾ ਕਰ ਰਹੇ ਨੇ ਤੇ ਕੀ ਇਹ ਸੰਭਵ ਵੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਉਹ ਪਾਕਿਸਤਾਨ ਨੂੰ ਜਾਂਦਾ ਦਰਿਆਵਾਂ ਦਾ ਪਾਣੀ ਮੋੜ ਕੇ ਹਰਿਆਣਾ ਤੇ ਰਾਜਸਥਾਨ ਨੂੰ ਦੇਣਗੇ।

ਪਾਣੀ ਹੈ ਕਿਹੜਾ ਤੇ ਮੋਦੀ ਜੀ ਦਾ ਦਾਅਵਾ ਸੱਚਾਈ ਦੇ ਕਿੰਨਾ ਨੇੜੇ ਹੈ ਤੇ ਕਿੰਨਾ ਦੂਰ ਹੈ? ਇਸ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਇਹ ਵੀ ਪੜ੍ਹੋ-

ਪੀਐਮ ਮੋਦੀ
Getty Images

ਇਸ ਦਾ ਮਤਲਬ ਇਹ ਨਹੀਂ ਹੈ ਕਿ ਪਾਕਿਸਤਾਨ ਵੱਲ ਜਾਂਦਾ ਸਾਰਾ ਪਾਣੀ ਰੋਕ ਲਿਆ ਜਾਵੇਗਾ। ਇੱਥੇ ਗੱਲ ਉਸ ਪਾਣੀ ਦੀ ਹੋ ਰਹੀ ਹੈ ਜਿਹੜਾ ਭਾਰਤ ਦੇ ਹਿੱਸੇ ਆਉਂਦੀਆਂ ਨਦੀਆਂ ਵਿੱਚੋਂ ਹੈ ਜੋ ਪਰਲੇ ਪਾਸੇ ਚਲਾ ਜਾਂਦਾ ਹੈ।

ਇਹ ਪਾਣੀ ਭਾਰਤ ਉਸ ਨੂੰ ਵਰਤਦਾ ਨਹੀਂ ਹੈ। ਇਸ ਪਾਣੀ ਨੂੰ ਵਰਤ ਨਾ ਸਕਣ ਦਾ ਵੱਡਾ ਕਾਰਨ ਹੈ ਕਿ ਭਾਰਤ ਨੇ ਲੋੜੀਂਦੇ ਬੰਨ੍ਹ ਜਾਂ ਨਹਿਰ ਪ੍ਰੋਜੈਕਟ ਨਹੀਂ ਬਣਾਏ ਹਨ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਕਸ਼ਮੀਰ ਮਸਲੇ ਅਤੇ ਰੁਜ਼ਗਾਰ ਸਣੇ ਅਰਥਚਾਰੇ ''ਤੇ ਸਾਬਕਾ PM ਮਨਮੋਹਨ ਸਿੰਘ

ਮੁੰਬਈ ਵਿੱਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਸਾਬਕਾ PM ਮਨਮੋਹਨ ਸਿੰਘ ਨੇ ਰੱ ਅਰਥਵਿਵਸਥਾ ਅਤੇ ਕਸ਼ਮੀਰ ਮਸਲੇ ''ਤੇ ਵਿਚਾਰ ਸਾਂਝੇ ਕੀਤੇ।

ਡਾ. ਮਨਮੋਹਨ ਸਿੰਘ
Getty Images

ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਬਿੱਲ ਸੰਸਦ ਵਿੱਚ ਆਇਆ ਤਾਂ, ਧਾਰਾ 370 ਦੇ ''ਤੇ ਹੋਈ ਤਾਂ ਕਾਂਗਰਸ ਨੇ ਹੱਕ ਵਿੱਚ ਵੋਟ ਦਿੱਤੇ, ਨਾ ਕਿ ਇਸ ਦੇ ਖ਼ਿਲਾਫ਼। ਕਾਂਗਰਸ ਦਾ ਇਹ ਵਿਚਾਰ ਹੈ ਕਿ ਧਾਰਾ 370 ਸੱਚਮੁੱਚ ਇੱਕ ਆਰਜ਼ੀ ਪ੍ਰਬੰਧ ਸੀ ਪਰ ਇਸ ਦੇ ਖ਼ਾਤਮੇ ਦਾ ਫ਼ੈਸਲਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਿਸ਼ਵਾਸ਼ ''ਚ ਲੈ ਕੇ ਕਰਨਾ ਚਾਹੀਦਾ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਅਰਥਚਾਰੇ ਬਾਰੇ ਗੱਲ ਕਰਦਿਆਂ ਕਿਹਾ, 2024 ਤੱਕ 5 ਟ੍ਰਿਲੀਅਨ ਡਾਲਰ ਅਰਥਚਾਰੇ ਦੇ ਟੀਚੇ ਲਈ ਸਾਲਾਨਾ 10-12ਫੀਸਦ ਵਿਕਾਸ ਦਰ ਦੀ ਲੋੜ ਹੈ। ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।

ਕਸ਼ਮੀਰ ਹਮਲੇ ''ਚ ਮਾਰੇ ਅਤੇ ਜ਼ਖਮੀਂ ਹੋਏ ਅਬੋਹਰ ਦੇ ਪੀੜਤ ਪਰਿਵਾਰਾਂ ਦਾ ਹਾਲ

ਹਾਲ ਹੀ ਵਿੱਚ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਕਥਿਤ ਅੱਤਵਾਦੀ ਹਮਲੇ ਵਿੱਚ ਅਬੋਹਰ ਦੇ ਚਰਨਜੀਤ ਦੀ ਮੌਤ ਹੋ ਗਈ ਅਤੇ ਸੰਜੇ ਗੰਭੀਰ ਜ਼ਖ਼ਮੀ ਹਨ।

ਅਬੋਹਰ
BBC

ਇਹ ਦੋਵੇਂ ਸੇਬ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕ ਹਨ। ਇਸ ਘਟਨਾ ਤੋਂ ਬਾਅਦ ਵਪਾਰੀਆਂ ਵਿੱਚ ਡਰ ਦਾ ਮਾਹੌਲ ਹੈ ਤੇ ਉਨ੍ਹਾਂ ਦੀ ਚਿੰਤਾ ਵੀ ਬਰਕਰਾਰ ਹੈ।

ਪਰਿਵਾਰ ਮੁਤਾਬਕ ਉਹ ਪਿਛਲੇ 8 ਕੁ ਸਾਲਾਂ ਤੋਂ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ''ਚ ਸੇਬ ਦੇ ਵਪਾਰੀਆਂ ਦੇ ਨਾਲ ਜਾਂਦਾ ਸੀ।

ਉਧਰ ਦੂਜੇ ਪਾਸੇ ਸੰਜੇ ਨੂੰ ਤਿੰਨ ਗੋਲੀਆਂ ਲੱਗੀਆਂ ਹਨ। ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=FmO0jW9CrU8

https://www.youtube.com/watch?v=kxMxar8ttVE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News