ਹਰਿਆਣਾ ਚੋਣਾਂ : ਅਸ਼ੋਕ ਤੰਵਰ ਬਣਿਆ ਕਈ ਕਿਸ਼ਤੀਆਂ ਦਾ ਸਵਾਰ

10/17/2019 8:31:15 PM

ਹਰਿਆਣਾ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਹਟਾਏ ਜਾਣ ਤੋਂ ਬਾਅਦ ਅਸ਼ੋਕ ਤੰਵਰ ਨੇ ਪਾਰਟੀ ਛੱਡ ਦਿੱਤੀ ਸੀ। ਉਹ ਖੁਦ ਕਿਸੇ ਵੀ ਹਲ਼ਕੇ ਤੋਂ ਚੋਣ ਨਹੀਂ ਲੜ ਰਹੇ ਹਨ, ਪਰ ਵਿਰੋਧੀ ਪਾਰਟੀਆਂ ਦੇ ਖੇਮਿਆਂ ਵਿਚ ਉਨ੍ਹਾਂ ਦੀ ਮੌਜੂਦਗੀ ਲੋਕਾਂ ਲਈ ਨਵਾਂ ਸਿਆਸੀ ਡਰਾਮਾ ਬਣ ਗਈ ਹੈ ਅਤੇ ਉਹ ਚੰਗੀਆਂ ਸੁਰਖੀਆਂ ਬਟੋਰ ਰਹੇ ਹਨ।

15 ਅਕਤੂਬਰ ਦੇ ਸਵੇਰ, ਉਨ੍ਹਾਂ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਯੰਤ ਚੌਟਾਲਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।

ਪਰ ਜੇਜੇਪੀ ਦੀ ਇਹ ਖ਼ੁਸ਼ੀ ਥੋੜੀ ਦੇਰ ਦੀ ਹੀ ਸੀ, ਕਿਉਂ ਕਿ ਉਸੇ ਸ਼ਾਮ ਤੰਵਰ ਜੇਜੇਪੀ ਦਾ ਰਵਾਇਤੀ ਵਿਰੋਧੀ ਤੇ ਦੁਸ਼ਯੰਤ ਚੌਟਾਲਾ ਦੇ ਚਾਚਾ ਅਭੈ ਚੌਟਾਲਾ ਨਾਲ ਏਲਨਾਬਾਦ ਵਿਚ ਜਾ ਖੜੇ ਹੋਏ।

ਰੌਚਕ ਗੱਲ ਇਹ ਕਿ ਤੰਵਰ ਨੇ ਅਭੈ ਚੌਟਾਲਾ ਨੂੰ ਵੀ ਪੂਰਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਭਾਵੇਂ ਕਿ ਤੰਵਰ ਦੀ ਪਤਨੀ ਅਵੰਕਿਤਾ ਆਪਣੀ ਵੋਟ ਕਾਂਗਰਸ ਦੇ ਉਮੀਦਵਾਰ ਨੂੰ ਹੀ ਪਾਉਣ ਦੀ ਗੱਲ ਕਰ ਰਹੀ ਹੈ। ਉਹ ਗਾਂਧੀ ਪਰਿਵਾਰ ਦਾ ਸਾਥ ਨਹੀਂ ਛੱਡਣਗੇ।

ਇਹ ਵੀ ਪੜ੍ਹੋ :

ਰੈਲੀ ''ਚ ਐਬੂਲੈਂਸ ਰਾਹੀ ਆਇਆ ਉਮੀਦਵਾਰ

ਕੇਂਦਰੀ ਮੰਤਰੀ ਰਾਜਨਾਥ ਸਿੰਘ ਭਿਵਾਨੀ ਜ਼ਿਲ੍ਹੇ ਦੀ ਤੋਸ਼ਾਮ ਸੀਟ ਉੱਤੇ ਵੀਰਵਾਰ ਨੂੰ ਭਾਜਪਾ ਉਮੀਦਵਾਰ ਸ਼ਸ਼ੀ ਪਰਮਾਰ ਦੇ ਹੱਕ ਵਿਚ ਰੈਲੀ ਕਰਨ ਪਹੁੰਚੇ।ਇਸ ਰੈਲੀ ਤੋਂ ਦੋ ਦਿਨ ਪਹਿਲਾਂ ਸ਼ਸ਼ੀ ਪਰਮਾਰ ਨੂੰ ਦਿਲ ਦੀ ਬਿਮਾਰੀ ਕਾਰਨ ਹਸਪਤਾਲ ਭਰਤੀ ਹੋਣਾ ਪਿਆ ਸੀ, ਪਰ ਰੈਲੀ ਵਿਚ ਉਹ ਸਿੱਧਾ ਹਸਪਤਾਲ ਤੋਂ ਹੀ ਐਂਬੂਲੈਂਸ ਰਾਹੀ ਆ ਗਏ।

ਰੈਲੀ ਵਿਚ ਪਹੁੰਚੇ ਭਾਜਪਾ ਸਮਰਥਕ ਇਸ ਗੱਲੋਂ ਬਾਗੋ-ਬਾਗ ਹੋ ਗਏ ਕਿ ਰਾਜ ਨਾਥ ਸਿੰਘ ਸਵਾਗਤ ਕਰਨ ਲਈ ਪਰਮਾਰ ਬਿਮਾਰ ਹੋਣ ਦੇ ਕਾਰਨ ਮੰਚ ਉੱਤੇ ਪਹੁੰਚ ਗਏ। ਦੱਸ ਦੇਈਏ ਕਿ ਸ਼ਸ਼ੀ ਪਰਮਾਰ ਦਾ ਸਿੱਧਾ ਮੁਕਾਬਲਾ ਕਾਂਗਰਸ ਦੀ ਵੱਡੀ ਆਗੂ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਨਾਲ ਹੈ ।

ਵਿਜ ਦੇ ਮੁਕਾਬਲੇ ਮੈਦਾਨ ''ਚ ਆਇਆ ਕਿੰਨਰ

ਅੰਬਾਲਾ ਦੀ ਹੌਟ ਸੀਟ ਜਿੱਥੋਂ ਹਰਿਆਣਾ ਦੇ ਕੈਬਨਿਟ ਮੰਤਰੀ ਭਾਜਪਾ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ, ਉਨ੍ਹਾਂ ਖ਼ਿਲਾਫ਼ ਭਾਰਤੀ ਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਕਿੰਨਰ ਲਤਿਕਾ ਦਾਸ ਵੀ ਚੋਣ ਮੈਦਾਨ ਵਿਚ ਉਤਰੀ ਹੈ। ਪਹਿਲੀ ਵਾਰ ਚੋਣ ਲੜੀ ਰਹੀ ਲਤਿਕਾ ਦਾਸ ਦੀ ਹਲਕੇ ਵਿਚ ਕਾਫ਼ੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ :

ਆਪਣੇ ਚੋਣ ਪ੍ਰਚਾਰ ਦੌਰਾਨ ਇਹ ਸਾਬਕਾ ਮਾਡਲ ਕਹਿੰਦੀ ਹੈ ਕਿ ਉਹ ਦੂਜੇ ਕਿੰਨਰਾਂ ਦੇ ਉਲਟ ਕਾਫ਼ੀ ਪੜ੍ਹੀ ਲਿਖੀ ਹੈ, ਉਹ ਆਪਣੇ ਪੈਰਾਂ ਉੱਤੇ ਆਪ ਖੜ੍ਹੀ ਹੈ ਅਤੇ ਵਿਧਾਇਕ ਬਣੇ ਕੇ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ। ਲਤਿਕਾ ਕਹਿੰਦੀ ਹੈ,

"ਮੇਰੇ ਕੋਲ ਚੋਣ ਪ੍ਰਚਾਰ ਲਈ ਦੂਜਿਆਂ ਵਾਂਗ ਮਾਰਕੀਟਿੰਗ ਰਣਨੀਤੀਆਂ ਬਣਾਉਣ ਤੇ ਮਹਿੰਗੀਆਂ ਗੱਡੀਆਂ ਲਈ ਪੈਸੇ ਨਹੀਂ ਹਨ, ਪਰ ਚੰਗੀ ਗੱਲ ਇਹ ਹੈ ਕਿ ਮੇਰੀਆਂ ਚੋਣ ਬੈਠਕਾਂ ਵਿਚ ਵੱਡੀ ਗਿਣਤੀ ਵਿਚ ਲੋਕ ਆ ਰਹੇ ਹਨ।"

ਪੱਤਰਕਾਰਾਂ ਨੂੰ ਗੱਫ਼ਿਆ ਦਾ ਵਾਅਦਾ

ਇੰਡੀਅਨ ਨੈਸ਼ਨਲ ਲੋਕ ਦਲ ਤੋਂ ਵੱਖ ਹੋ ਕੇ ਬਣੀ ਜਨਨਾਇਕ ਜਨਤਾ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਪੱਤਰਕਾਰਾਂ ਨੂੰ ਗੱਫ਼ੇ ਦੇਣ ਦਾ ਵਾਅਦਾ ਕੀਤਾ ਹੈ।

ਵੀਰਵਾਰ ਨੂੰ ਚੰਡੀਗੜ੍ਹ ਵਿਚ ਜਾਰੀ ਕੀਤੇ ਗਏ ਇਸ ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਵਾਅਦੇ ਮੁਤਾਬਕ ਪਾਰਟੀ ਦੀ ਸਰਕਾਰ ਬਣਨ ਦੀ ਸੂਰਤ ਵਿਚ ਪੱਤਰਕਾਰਾਂ ਨੂੰ ਸ਼ਹਿਰਾਂ ਵਿਚ ਮੁਫ਼ਤ ਚੈਂਬਰ, ਮੁਫ਼ਤ ਇਲਾਜ ਸਹੂਲਤ ਅਤੇ ਮਾਮੂਲੀ ਜਿਹੀਆਂ ਕੀਮਤਾਂ ਉੱਤੇ ਘਰ ਦੇਣ ਦਾ ਵਾਅਦਾ ਕੀਤਾ ਹੈ।

ਇਹ ਵੀ ਦੇਖੋ :

https://www.youtube.com/watch?v=kxMxar8ttVE

https://www.youtube.com/watch?v=B8h9oanQ6dk

https://www.youtube.com/watch?v=1RjP6kiG22Q



Related News