ਹਰਿਆਣਾ ''''ਚ ਚੌਟਾਲਿਆਂ ਦੇ ਸਿਆਸੀ ਨਿਘਾਰ ਦੀ ਪੂਰੀ ਕਹਾਣੀ

Tuesday, Oct 15, 2019 - 03:44 PM (IST)

ਹਰਿਆਣਾ ''''ਚ ਚੌਟਾਲਿਆਂ ਦੇ ਸਿਆਸੀ ਨਿਘਾਰ ਦੀ ਪੂਰੀ ਕਹਾਣੀ
ਓਮ ਪ੍ਰਕਾਸ਼ ਚੌਟਾਲਾ
Getty Images
ਓਮ ਪ੍ਰਕਾਸ਼ ਚੌਟਾਲਾ

ਹਰਿਆਣਾ ਵਿਧਾਨਸਭਾ ਚੋਣਾਂ ਤੋਂ ਐਨ ਪਹਿਲਾਂ INLD ਦੇ 11 ਮੌਜੂਦਾ ਵਿਧਾਇਕਾਂ ਨੇ ਪਾਰਟੀ ਦਾ ਸਾਥ ਛਡਦਿਆਂ ਭਾਜਪਾ ਦਾ ਪੱਲਾ ਫੜ ਲਿਆ ਹੈ।

ਉਧਰ ਚਾਰ ਵਿਧਾਇਕ, ਇਨੈਲੋ ਤੋਂ ਵੱਖ ਹੋ ਕੇ ਬਣੀ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦਾ ਹਿੱਸਾ ਬਣ ਗਏ ਸਨ, ਜਿਸ ਦੀ ਅਗਵਾਈ ਅਜੈ ਚੌਟਾਲਾ ਦੇ ਪੁੱਤਰ ਦੁਸ਼ਿਅੰਤ ਚੌਟਾਲਾ ਕਰ ਰਹੇ ਹਨ। ਜਦਕਿ ਬਾਕੀ ਦੋ ਵਿਧਾਇਕਾਂ ਦੀ ਮੌਤ ਹੋ ਗਈ ਸੀ।

2014 ਵਿੱਚ ਇੰਡੀਅਨ ਨੈਸ਼ਨਲ ਲੋਕਦਲ ਦੀ ਟਿਕਟ ''ਤੇ ਜਿੱਤੇ ਵਿਧਾਇਕਾਂ ''ਚੋਂ ਅੱਜ ਦੀ ਤਾਰੀਕ ''ਚ ਆਈਐੱਨਐੱਲਡੀ ''ਚ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਪੁੱਤਰ ਅਭੈ ਚੌਟਾਲਾ ਅਤੇ ਲੋਹਾਰੂ ਦੇ ਇੱਕ ਵਿਧਾਇਕ ਓ ਪੀ ਬਰਵਾ ਹੀ ਪਾਰਟੀ ਵਿੱਚ ਬਚੇ ਹਨ।

ਅੱਜ ਹਰਿਆਣਾ ਦੀ ਸਿਆਸਤ ਦਾ ਮਸ਼ਹੂਰ ਚਿਹਰਾ ਰਹੇ ਦੇਵੀ ਲਾਲ ਬ੍ਰਾਂਡ ਉਨ੍ਹਾਂ ਦੇ ਪੋਤਿਆਂ ਵਿੱਚ ਵੰਢਿਆ ਗਿਆ ਹੈ।

ਇਹ ਵੀ ਪੜ੍ਹੋ:

ਇੱਕ ਦੀ ਨੁਮਾਇੰਦਗੀ ਅਭੈ ਚੌਟਾਲਾ ਦੀ ਅਗਵਾਈ ਵਾਲਾ INLD ਕਰਦਾ ਹੈ ਅਤੇ ਦੂਜੇ ਦੀ ਅਗਵਾਈ ਓਮ ਪ੍ਰਕਾਸ਼ ਚੌਟਾਲਾ ਦੇ ਦੂਜੇ ਪੁੱਤਰ ਅਜੈ ਚੌਟਾਲਾ ਜੋ ਜੇਲ੍ਹ ਵਿੱਚ ਬੰਦ ਹਨ, ਉਹ ਕਰਦੇ ਹਨ ਅਤੇ ਪਾਰਟੀ ਦਾ ਨਾਮ ਜਨਨਾਇਕ ਜਨਤਾ ਪਾਰਟੀ ਭਾਵ ਜੇਜੇਪੀ ਹੈ।

ਜੇਜੇਪੀ ਇੱਕ ਸਾਲ ਤੋਂ ਵੀ ਘੱਟ ਸਮੇਂ ਪਹਿਲਾਂ ਉਸ ਵੇਲੇ ਸਾਹਮਣੇ ਆਈ ਸੀ ਜਦੋਂ ਪਰਿਵਾਰ ਦੀ ਲੜਾਈ ਖੁੱਲ੍ਹ ਕੇ ਸਭ ਦੇ ਸਾਹਮਣੇ ਆ ਗਈ ਸੀ।

ਦੇਵੀ ਲਾਲ ਨੇ 1989 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੇ ਆਫ਼ਰ ਨੂੰ ਠੋਕਰ ਮਾਰ ਕੇ ਇਹ ਅਹੁਦਾ ਵੀ ਪੀ ਸਿੰਘ ਨੂੰ ਦੇ ਦਿੱਤਾ ਸੀ। ਇਹ ਉਨ੍ਹਾਂ ਦੀ ਬਹੁਤ ਵੱਡੀ ਸਿਆਸੀ ਭੁੱਲ ਸੀ। ਇਸ ਤੋਂ ਬਾਅਦ ਦੇਵੀਲਾਲ ਦਾ ਸਿਆਸੀ ਨਿਘਾਰ ਸ਼ੁਰੂ ਹੋ ਗਿਆ ਸੀ ਜੋ ਉਨ੍ਹਾਂ ਦੀ 2001 ਵਿੱਚ ਮੌਤ ਹੋਣ ਤੱਕ ਜਾਰੀ ਰਿਹਾ।

''ਦੇਵੀ ਲਾਲ ਦਾ ਬੇਵਕੂਫ਼ੀ ਵਾਲਾ ਫ਼ੈਸਲਾ''

ਉਧਰ, ਸੈਂਟਰ ਆਫ਼ ਹਰਿਆਣਾ ਸਟੱਡੀਜ਼ ਦੇ ਸਾਬਕਾ ਡਾਇਰੈਕਟਰ ਪ੍ਰੋਫ਼ੈਸਰ ਐੱਸ ਐੱਸ ਚਾਹਰ ਕਹਿੰਦੇ ਹਨ, ''''ਓਮ ਪ੍ਰਕਾਸ਼ ਚੌਟਾਲਾ ਨੇ ਸਭ ਤੋਂ ਵੱਡੀ ਗ਼ਲਤੀ ਅਕਤੂਬਰ 2018 ਵਿੱਚ ਗੋਹਾਨਾ ਵਿੱਚ ਹੋਈ ਰੈਲੀ ''ਚ ਕੀਤੀ ਸੀ। ਜਦੋਂ ਉਨ੍ਹਾਂ ਨੇ ਅਨੁਸ਼ਾਸਨਹੀਨਤਾ ਦੇ ਇਲਜ਼ਾਮ ਵਿੱਚ ਆਪਣੇ ਵੱਡੇ ਪੁੱਤਰ ਅਜੈ ਚੌਟਾਲਾ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਦੁਸ਼ਿਅੰਤ ਅਤੇ ਦਿਗਵਿਜੈ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ।''''

ਪ੍ਰੋਫ਼ੈਸਰ ਚਾਹਰ ਕਹਿੰਦੇ ਹਨ, ''''ਇਸ ''ਚ ਕੋਈ ਦੋ ਰਾਇ ਨਹੀਂ ਕਿ ਦੇਵੀ ਲਾਲ ਦੀ ਪ੍ਰਸਿੱਧੀ ਦਾ ਕੋਈ ਮੁਕਾਬਲਾ ਨਹੀਂ ਸੀ। ਪਰ ਸਿਆਸਤ ਮਿਲੇ ਹੋਏ ਮੌਕਿਆਂ ਨੂੰ ਸੰਭਾਲਣ ਦਾ ਨਾਮ ਹੈ। ਬਹੁਤ ਲੋਕ ਕਹਿੰਦੇ ਹਨ ਕਿ 1989 ਵਿੱਚ ਦੇਵੀ ਲਾਲ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾ ਕੇ ਕੁਰਬਾਨੀ ਦਿੱਤੀ ਸੀ। ਪਰ ਮੇਰਾ ਮੰਨਣਾ ਹੈ ਕਿ ਇਹ ਬਹੁਤ ਬੇਵਕੂਫ਼ੀ ਵਾਲਾ ਫ਼ੈਸਲਾ ਸੀ।''''

https://www.youtube.com/watch?v=GcNwT7HBwjs

ਪ੍ਰੋਫ਼ੈਸਰ ਚਾਹਰ ਕਹਿੰਦੇ ਹਨ ਕਿ ਉੱਪ-ਪ੍ਰਧਾਨ ਮੰਤਰੀ ਦੇ ਅਹੁਦੇ ''ਤੇ ਬੈਠਣ ਤੋਂ ਬਾਅਦ ਦੇਵੀ ਲਾਲ ਹਰਿਆਣਾ ਦੀ ਸਿਆਸਤ ਵਿੱਚ ਆਪਣੇ ਜਿਉਂਦੇ ਜੀ ਦੁਬਾਰਾ ਨਹੀਂ ਪਰਤੇ। ਜਦ ਕਿ ਉਨ੍ਹਾਂ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਇੱਕ ਵਾਰ ਸਾਲ 2000 ਤੋਂ 2005 ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹੇ ਸਨ। ਪਰ ਅੱਜ ਦੇਵੀ ਲਾਲ ਦੇ ਸਿਆਸੀ ਵਾਰਿਸ ਦੋ ਰਾਹਾਂ ''ਤੇ ਖੜ੍ਹੇ ਹਨ।

ਜੇ ਅਸੀਂ 2019 ਦੇ ਲੋਕ ਸ਼ਭਾ ਤੋਣਾਂ ਨੂੰ ਇੰਡੀਅਨ ਨੈਸ਼ਨਲ ਲੋਕਦਲ ਦੀ ਲੋਕਾਂ ਵਿੱਚ ਪ੍ਰਸਿੱਧੀ ਦਾ ਮਾਪਦੰਡ ਮੰਨ ਲਈਏ, ਤਾਂ ਇਨ੍ਹਾਂ ਚੋਣਾਂ ''ਚ INLD ਨੂੰ ਸਿਰਫ਼ 2 ਫ਼ੀਸਦ ਵੋਟ ਹੀ ਮਿਲੇ ਸਨ। ਉਧਰ ਇਸ ਪਾਰਟੀ ਤੋਂ ਟੁੱਟ ਕੇ ਵੱਖਰੀ ਹੋਈ ਜਨਨਾਇਕ ਜਨਤਾ ਪਾਰਟੀ ਦਾ ਪ੍ਰਦਰਸ਼ਨ ਵੀ ਗ਼ੌਰ ਕਰਨ ਦੇ ਲਾਇਕ ਨਹੀਂ ਰਿਹਾ।

ਦੁਸ਼ਿਅੰਤ ਚੌਟਾਲਾ
Getty Images
ਦੇਵੀ ਲਾਲ ਦੀ ਤਸਵੀਰ ਅੱਗੇ ਫੁੱਲ ਰੱਖਦੇ ਹੋਏ ਦੁਸ਼ਿਅੰਤ ਚੌਟਾਲਾ

ਜੀਂਦ ਵਿੱਚ ਹੋਈ ਵਿਧਾਨਸਭਾ ਦੀਆਂ ਜ਼ਿਮਨੀ ਚੋਣਾਂ ''ਚ ਜੇਜੇਪੀ ਨੇ ਦੇਵੀ ਲਾਲ ਦੇ ਪੜਪੋਤੇ ਦਿਗਵਿਜੈ ਸਿੰਘ ਨੂੰ ਉਮੀਦਵਾਰ ਬਣਾਇਆ ਸੀ। ਪਰ ਉਹ ਭਾਜਪਾ ਦੇ ਨਵੇਂ ਉਮੀਦਵਾਰ ਕ੍ਰਿਸ਼ਣ ਮਿੱਢਾ ਤੋਂ ਹਾਰ ਗਏ ਸਨ। ਮਿੱਢਾ ਦੇ ਪਿਤਾ ਜੀਂਦ ਤੋਂ INLD ਦੇ ਹੀ ਵਿਧਾਇਕ ਸਨ। ਇਹ ਸੀਟ ਉਨ੍ਹਾਂ ਦੀ ਮੌਤ ਤੋਂ ਬਾਅਦ ਖਾਲ੍ਹੀ ਹੋਈ ਸੀ, ਜਿਸ ਵਜ੍ਹਾ ਕਰਕੇ 2019 ''ਚ ਜ਼ਿਮਨੀ ਚੋਣ ਕਰਵਾਈ ਗਈ ਸੀ। 2019 ਦੀਆਂ ਲੋਕਸਭਾ ਚੋਣਾਂ ''ਚ ਦਿਗਵਿਜੈ ਸਿੰਘ ਨੇ ਸੋਨੀਪਤ ''ਚ ਭੁਪਿੰਦਰ ਸਿੰਘ ਹੁੱਡਾ ਦੇ ਖ਼ਿਲਾਫ਼ ਚੋਣ ਲੜੀ ਸੀ। ਪਰ ਉਨ੍ਹਾਂ ਦਾ ਪ੍ਰਦਰਸ਼ਨ ਇਨਾਂ ਖ਼ਰਾਬ ਰਿਹਾ ਸੀ ਕਿ ਉਨ੍ਹਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ।

ਪੱਤਰਕਾਰਾਂ ਦੇ ਨਜ਼ਰੀਏ ਤੋਂ

ਇੱਕ ਕੌਮੀ ਅਖ਼ਬਾਰ ਲਈ ਕੰਮ ਕਰਨ ਵਾਲੇ ਹਰਿਆਣ ਦੇ ਪੱਤਰਕਾਰ ਧਰਮੇਂਦਰ ਕੰਵਰੀ ਕਹਿੰਦੇ ਹਨ ਕਿ ਚੋਣਾਂ ਦੀ ਸਿਆਸਤ ''ਚ ਚੌਟਾਲਾ ਪਰਿਵਾਰ ਦੇ ਲਈ ਅੱਗੇ ਦਾ ਰਾਹ ਬਹੁਤ ਹਨੇਰੇ ਵਾਲਾ ਦਿਖਦਾ ਹੈ। ਦੇਵੀ ਲਾਲ ਦੇ ਦੌਰ ''ਚ ਇਹੀ ਖ਼ਾਨਦਾਨ ਸਿਆਸੀ ਤੌਰ ''ਤੇ ਬਹੁਤ ਤਾਕਤਵਰ ਸੀ। ਪਰ ਹੁਣ ਹਾਲਾਤ ਅਜਿਹੇ ਹਨ ਕਿ ਪੰਜ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਓਮ ਪ੍ਰਕਾਸ਼ ਚੌਟਾਲਾ ਅੱਜ ਜੇਲ੍ਹ ਵਿੱਚ ਹਨ।

ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਪੁੱਤਰ ਅਜੈ ਚੌਟਾਲਾ ਨੂੰ ਕਦੇ ਉਨ੍ਹਾਂ ਦੀ ਨਿਮਰਤਾ ਅਤੇ ਨਰਮ ਦਿਲ ਦਾ ਹੋਣ ਕਰਕੇ ਦੇਵੀ ਲਾਲ ਦਾ ਅਕਸ ਕਿਹਾ ਜਾਂਦਾ ਸੀ। ਪਰ ਅੱਜ ਉਹ ਵੀ ਜੇਲ੍ਹ ਵਿੱਚ ਹਨ। ਪਰਿਵਾਰ ''ਚ ਪਾੜ ਪੈਣ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਕਿ ਇੰਡੀਅਨ ਨੈਸ਼ਨਲ ਲੋਕ ਦਲ ਹਰਿਆਣਾ ਵਿੱਚ ਮੁੜ ਸਿਆਸਤ ਵਿੱਚ ਆਵੇਗਾ। ਪਰ ਅੱਜ ਪੂਰੀ ਪਾਰਟੀ ਖਿੱਲਰੀ ਪਈ ਹੈ।

INLD ''ਚ ਅੱਜ ਸਿਰਫ਼ ਦੋ ਵਿਧਾਇਕ ਬਚੇ ਹਨ। ਧਰਮੇਂਦਰ ਕੰਵਰੀ ਕਹਿੰਦੇ ਹਨ ਕਿ ਜਨਨਾਇਕ ਜਨਤਾ ਪਾਰਟੀ ਅਜੇ ਨਵੀਂ-ਨਵੀਂ ਬਣੀ ਹੈ ਅਤੇ ਅਜੇ ਉਸ ਨੂੰ ਵੋਟਰਾਂ ਭਰੋਸਾ ਜਿੱਤਣਾ ਬਾਕੀ ਹੈ।

ਚੰਡੀਗੜ੍ਹ ਵਿੱਚ ਹਿੰਦੁਸਤਾਨ ਟਾਇਮਜ਼ ਦੇ ਅਸਿਸਟੈਂਟ ਐਡੀਟਰ ਹਿਤੇਂਦਰ ਰਾਓ ਮੌਜੂਦਾ ਹਾਲਾਤ ਬਾਰੇ ਕਹਿੰਦੇ ਹਨ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਨੇ ਵੱਡੀ ਮਿਹਨਤ ਕੀਤੀ ਸੀ। ਉਨ੍ਹਾਂ ਨੇ ਸੂਬੇ ਦਾ ਦੌਰਾ ਕਰ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕੀਤਾ ਸੀ। ਪਾਰਟੀ ਦਾ ਦਾਇਰਾ ਵੱਡਾ ਕੀਤਾ ਸੀ।

ਇਹ ਵੀ ਪੜ੍ਹੋ:

ਰਾਓ ਕਹਿੰਦੇ ਹਨ, ''''ਆਪਣੀ ਸਰੀਰਿਕ ਕਮਜ਼ੋਰੀ ਦੇ ਬਾਵਜੂਦ ਓਮ ਪ੍ਰਕਾਸ਼ ਚੌਟਾਲਾ ਨੇ ਜਿੰਨੀ ਮਿਹਨਤ ਕੀਤੀ ਸੀ ਉਹ ਹੈਰਾਨ ਕਰਨ ਵਾਲੀ ਸੀ। ਉਨ੍ਹਾਂ ਦੇ ਪੋਤਿਆਂ ਨੂੰ ਹਰ ਚੀਜ਼ ਥਾਲ ਵਿੱਚ ਸਜਾ ਕੇ ਮਿਲ ਗਈ। ਉਹ ਉਨ੍ਹਾਂ ਦੇ ਸਾਹਮਣੇ ਕੁਝ ਵੀ ਨਹੀਂ ਹੈ।''''

ਹਿਤੇਂਦਰ ਰਾਓ ਕਹਿੰਦੇ ਹਨ ਕਿ ਅੱਜ ਓਮ ਪ੍ਰਕਾਸ਼ ਚੌਟਾਲਾ ਲਈ ਹਾਲਾਤ ਬਦਲ ਗਏ ਹਨ।

ਰਾਓ ਮੁਤਾਬਕ, ''''ਇੱਕ ਸਮਾਂ ਸੀ ਜਦੋਂ ਪਾਰਟੀ ਪੂਰੀ ਤਰ੍ਹਾਂ ਉਨ੍ਹਾਂ ਦੀ ਗਿਰਫ਼ਤ ਵਿੱਚ ਸੀ, ਹਕੂਮਤ ਉਨ੍ਹਾਂ ਦੀ ਮੁੱਠੀ ਵਿੱਚ ਸੀ। ਮੁੱਖ ਮੰਤਰੀ ਦੇ ਤੌਰ ''ਤੇ ਇੱਕ ਵਾਰ ਓਮ ਪ੍ਰਕਾਸ਼ ਚੌਟਾਲਾ ਨੇ ਉਸ ਵੇਲੇ ਹਰਿਆਣਾ ਦੇ ਸੰਗਠਨ ਮੰਤਰੀ ਰਹੇ ਅਤੇ ਅੱਜ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਉਸ ਵੇਲੇ ਬਾਹਰ ਕੱਢ ਦਿੱਤਾ ਸੀ, ਜਦੋਂ ਉਹ ਗੱਠਜੋੜ ਦੇ ਸਾਥੀਆਂ ਦੇ ਨਾਲ ਮੀਟਿੰਗ ਕਰ ਰਹੇ ਸਨ। ਇਹ ਘਟਨਾ ਦਿੱਲੀ ਦੇ ਹਰਿਆਣਾ ਭਵਨ ਦੇ ਸੀਐੱਮ ਸੁਇਟ ''ਚ ਹੋਈ ਸੀ। ਉਦੋਂ ਖੱਟਰ ਉਨ੍ਹਾਂ ਨਾਲ ਗੱਠਜੋੜ ਦੇ ਕੁਝ ਮਸਲਿਆਂ ਉੱਤੇ ਚਰਚਾ ਕਰਨ ਲਈ ਗਏ ਸਨ।''''

ਓਮ ਪ੍ਰਕਾਸ਼ ਚੌਟਾਲਾ
Getty Images

ਅੱਜ ਇੰਡੀਅਨ ਨੈਸ਼ਨਲ ਲੋਕ ਦਲ ਦਾ ਗੱਠਜੋੜ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨਾਲੋਂ ਵੀ ਟੁੱਟ ਗਿਆ ਹੈ। ਉਧਰ ਅੰਦਰੂਨੀ ਖਿੱਚੋ-ਤਾਣ ਦੀ ਵਜ੍ਹਾ ਕਰਕੇ ਭਾਜਪਾ, ਖ਼ੇਤਰੀ ਸਹਿਯੋਗੀਆਂ ਨੂੰ ਪੁੱਛਣ ਤੱਕ ਨੂੰ ਤਿਆਰ ਨਹੀਂ ਹੈ।

INLD ਅਤੇ JJP ਦਾ ਭਵਿੱਖ ਕੀ ਹੈ?

ਇਸ ਵਾਰ ਦੀਆਂ ਵਿਧਾਨਸਭਾ ਚੋਣਾਂ ''ਚ INLD ਅਤੇ JJP, ਦੋਵੇਂ ਹੀ ਪਾਰਟੀਆਂ ਦੇਵੀ ਲਾਲ ਦੀ ਸਿਆਸੀ ਵਿਰਾਸਤ ਉੱਤੇ ਦਾਅਵੇਦਾਰੀ ਜਤਾਉਂਦੀਆਂ ਹੋਏ, ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਰ ਪਿਛਲੇ ਸਾਲ ਪਾਰਟੀ ''ਚ ਪਏ ਪਾੜ ਕਰਕੇ ਅੱਜ ਪਾਰਟੀ ਦੇ ਪੁਰਾਣੇ ਵਰਕਰ ਦੋ ਰਾਹਾਂ ''ਤੇ ਖੜ੍ਹੇ ਹਨ ਅਤੇ ਸਮਰਥਕਾਂ ਦਾ ਵੀ ਦੇਵੀ ਲਾਲ ਦੇ ਕੁਨਬੇ ਤੋਂ ਮੋਹ ਭੰਗ ਹੋ ਚੁੱਕਿਆ ਹੈ।

ਹਰਿਆਣਾ ਦੇ ਜਿਹੜੇ ਜਾਟ ਵੋਟਰ ਦੇਵੀ ਲਾਲ ਨਾਲ ਮਜ਼ਬੂਤੀ ਨਾਲ ਖੜ੍ਹੇ ਹੁੰਦੇ ਸਨ, ਅੱਜ ਉਹ ਉਨ੍ਹਾਂ ਦੇ ਨਾਲ ਨਹੀਂ ਹਨ। ਇੰਡੀਅਨ ਨੈਸ਼ਨਲ ਲੋਕਦਲ ਦੇ ਇਸ ਮਜ਼ਬੂਤ ਵੋਟ ਬੈਂਕ ''ਚ ਪਹਿਲਾਂ ਭੁਪਿੰਦਰ ਸਿੰਘ ਹੁੱਡਾ ਨੇ ਸੰਨ੍ਹ ਲਗਾਈ। ਫ਼ਿਰ ਭਾਜਪਾ ਨੇ ਵੀ INLD ਦੇ ਵੋਟ ਬੈਂਕ ''ਤੇ ਹੱਥ ਮਾਰਿਆ।

ਅੰਬਾਲਾ ਕੈਂਟ ਤੋਂ INLD ਦੇ ਸਾਬਕਾ ਉਮੀਦਵਾਰ ਸੂਰਜ ਜਿੰਦਲ ਕਹਿੰਦੇ ਹਨ ਕਿ ਇਸ ''ਚ ਕੋਈ ਦੋ ਰਾਇ ਨਹੀਂ ਕਿ ਪਾਰਟੀ ਵਿੱਛ ਪਏ ਪਾੜ ਨਾਲ ਇਸ ਦੇ ਵੋਟ ਬੈਂਕ ਨੂੰ ਵੱਡਾ ਝਟਕਾ ਲੱਗਿਆ ਹੈ। ਸਮਰਥਕ ਨਾਰਾਜ਼ ਹਨ। ਆਈਐੱਨਐੱਲਡੀ ਦੀ ਭਲਾਈ ਦੇ ਲਈ ਦੇਵੀ ਲਾਲ ਦੇ ਪਰਿਵਾਰ ਨੂੰ ਆਪਸ ''ਚ ਸਹਿਮਤੀ ਬਣਾ ਕੇ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਸੀ।

ਪ੍ਰਕਾਸ਼ ਸਿੰਘ ਬਾਦਲ, ਓਮ ਪ੍ਰਕਾਸ਼ ਚੌਟਾਲਾ
Getty Images
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਓਮ ਪ੍ਰਕਾਸ਼ ਚੌਟਾਲਾ

ਦੇਵੀ ਲਾਲ ਦੀ ਵਿਰਾਸਤ ''ਤੇ ਦਾਅਵਾ ਕਰਨ ਵਾਲੇ ਧਿਰਾਂ ਨੂੰ ਇਹ ਸਮਝਨਾ ਹੋਵੇਗਾ ਕਿ ਤਾਕਤ ਦੀ ਵੰਡ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ। ਇਤਿਹਾਸ ਦਾ ਇਹ ਸਬਕ ਉਨ੍ਹਾਂ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ।

ਦਲਾਲ ਖਾਪ ਦੇ ਮੁਖੀ ਰਮੇਸ਼ ਦਲਾਲ ਨੇ ਵੀ ਅਜੈ ਅਤੇ ਅਭੈ ਚੌਟਾਲਾ ਦੇ ਪਰਿਵਾਰਾਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਲਈ ਉਨ੍ਹਾਂ ਨੇ ਚੌਟਾਲਾ ਪਰਿਵਾਰ ਦੇ ਪੁਰਾਣੇ ਪਰਿਵਾਰਿਕ ਮਿੱਤਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਦਦ ਵੀ ਲਈ ਸੀ। ਪਰ ਅਜੈ ਚੌਟਾਲਾ ਦੇ ਨੌਜਵਾਨ ਪੁੱਤਰਾਂ ਨੇ ਆਈਐੱਨਐੱਲਡੀ ਦੇ ਡੁੱਬਦੇ ਜਹਾਜ਼ ''ਤੇ ਫ਼ਿਰ ਤੋਂ ਸਵਾਰ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs

https://www.youtube.com/watch?v=BZ9W7lL2m1A

https://www.youtube.com/watch?v=9GcwJaSt3d8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News